ਸ. ਗੁਰਜੰਟ ਸਿੰਘ ਕੱਟੂ ਪੀ.ਏ. ਦੀ ਭਤੀਜੀ ਬੀਬਾ ਜਸਪ੍ਰੀਤ ਕੌਰ ਦੇ ਅਕਾਲ ਚਲਾਣੇ ਉਤੇ ਪਾਰਟੀ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ : ਮਹੇਸ਼ਪੁਰੀਆ
ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਅਤੇ ਸਮੁੱਚੇ ਸਿਆਸੀ ਪਰਿਵਾਰ ਨੂੰ ਇਹ ਜਾਣਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਸ. ਗੁਰਜੰਟ ਸਿੰਘ ਕੱਟੂ ਜੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀ.ਏ. ਹਨ ਉਨ੍ਹਾਂ ਦੀ ਭਤੀਜੀ ਬੀਬਾ ਜਸਪ੍ਰੀਤ ਕੌਰ ਅਚਾਨਕ ਆਪਣੇ ਸਵਾਸ ਪੂਰੇ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸਮੁੱਚੇ ਕੱਟੂ ਪਰਿਵਾਰ, ਸੰਬੰਧੀਆਂ ਨੂੰ ਡੂੰਘਾਂ ਸਦਮਾ ਪਹੁੰਚਿਆ ਹੈ, ਉਥੇ ਪਾਰਟੀ ਦੇ ਮੈਬਰਾਂ ਅਤੇ ਦਫ਼ਤਰ ਨੂੰ ਵੀ ਇਸਦਾ ਡੂੰਘਾਂ ਦੁੱਖ ਹੋਇਆ ਹੈ । ਇਹ ਬੀਬਾ ਆਪਣੇ ਪਿੱਛੇ ਦੋ ਮਾਸੂਮ ਬੱਚੇ ਛੱਡ ਗਏ ਹਨ । ਬਹੁਤ ਹੀ ਮਿਹਨਤੀ, ਸੰਜ਼ੀਦਾ, ਇਮਾਨਦਾਰ ਪਰਿਵਾਰ ਦੀ ਧੀ ਤੇ ਭੈਣ ਦੇ ਚਲੇ ਜਾਣ ਨਾਲ ਜਿਥੇ ਸਭਨਾਂ ਨੂੰ ਡੂੰਘਾਂ ਦੁੱਖ ਹੋਇਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਸ. ਗੁਰਜੰਟ ਸਿੰਘ ਕੱਟੂ ਦੇ ਅਤਿ ਗਹਿਰੇ ਦੁੱਖ ਵਿਚ ਪੂਰੀ ਤਰ੍ਹਾਂ ਸਮੂਲੀਅਤ ਕਰਦੀ ਹੋਈ ਜਿਥੇ ਹਮਦਰਦੀ ਪ੍ਰਗਟ ਕਰਦੀ ਹੈ, ਉਥੇ ਵਿਛੜੀ ਨੇਕ ਆਤਮਾ ਦੀ ਸ਼ਾਂਤੀ ਲਈ ਉਸ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਜੋਈ ਕਰਦੀ ਹੈ ਅਤੇ ਪਰਿਵਾਰਿਕ ਮੈਬਰਾਂ ਨੂੰ ਭਾਣੇ ਵਿਚ ਰਹਿਣ ਦੀ ਸ਼ਕਤੀ ਬਖਸਣ ਦੀ ਵੀ ਅਰਦਾਸ ਕਰਦੀ ਹੈ ।”
ਇਸ ਗਹਿਰੇ ਦੁੱਖ ਦਾ ਪ੍ਰਗਟਾਵਾਂ ਕਰਨ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਕੁਸਲਪਾਲ ਸਿੰਘ ਮਾਨ, ਹਰਪਾਲ ਸਿੰਘ ਬਲੇਰ, ਲਖਵੀਰ ਸਿੰਘ ਮਹੇਸ਼ਪੁਰੀਆ, ਦਰਸ਼ਨ ਸਿੰਘ ਮੰਡੇਰ, ਸਿੰਗਾਰਾ ਸਿੰਘ ਬਡਲਾ, ਲਖਵੀਰ ਸਿੰਘ ਸੌਟੀ, ਕੁਲਦੀਪ ਸਿੰਘ ਪਹਿਲਵਾਨ, ਲਲਿਤ ਮੋਹਨ ਸਿੰਘ, ਹਿੰਮਤ ਸਿੰਘ, ਰਾਕੇਸ ਸਿੰਘ ਪਟੇਲ ਆਦਿ ਆਗੂਆਂ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ।