Select your Top Menu from wp menus
Header
Header
ਤਾਜਾ ਖਬਰਾਂ

ਸ. ਕਰਮ ਸਿੰਘ ਭੋਈਆ ਅਤੇ ਸ. ਜਰਨੈਲ ਸਿੰਘ ਸਖੀਰਾ ਵੱਲੋਂ ਪਾਰਟੀ ਅਹੁਦੇ ਦੀ ਦੁਰਵਰਤੋਂ ਨਾ ਕੀਤੀ ਜਾਵੇ : ਮਹੇਸ਼ਪੁਰੀਆ

ਸ. ਕਰਮ ਸਿੰਘ ਭੋਈਆ ਅਤੇ ਸ. ਜਰਨੈਲ ਸਿੰਘ ਸਖੀਰਾ ਵੱਲੋਂ ਪਾਰਟੀ ਅਹੁਦੇ ਦੀ ਦੁਰਵਰਤੋਂ ਨਾ ਕੀਤੀ ਜਾਵੇ : ਮਹੇਸ਼ਪੁਰੀਆ

ਅੰਮ੍ਰਿਤਸਰ/ਤਰਨਤਾਰਨ, 28 ਨਵੰਬਰ ( ) “ਜੋ ਕੌਮਾਂ, ਸੰਸਥਾਵਾਂ ਜਾਂ ਸੰਗਠਨ ਅਨੁਸਾਸਿਤ ਨਿਯਮਾਂ ਤੇ ਅਸੂਲਾਂ ਨੂੰ ਨਜ਼ਰ ਅੰਦਾਜ ਕਰ ਦੇਣ, ਉਹ ਕੌਮਾਂ, ਸੰਗਠਨ, ਸੰਸਥਾਵਾਂ ਕਤਈ ਵੀ ਆਪਣੇ ਮਿਸ਼ਨ ਦੀ ਪ੍ਰਾਪਤੀ ਨਹੀਂ ਕਰ ਸਕਦੀਆ । ਇਸ ਲਈ ਕਾਮਯਾਬੀ ਦੀ ਮੰਜਿ਼ਲ ਨੂੰ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਅਨੁਸ਼ਾਸ਼ਨ ਦੇ ਨਿਯਮਾਂ ਅਤੇ ਅਸੂਲਾਂ ਉਤੇ ਸੁਹਿਰਦਤਾ ਨਾਲ ਪਹਿਰਾ ਦਿੱਤਾ ਜਾਵੇ ਅਤੇ ਆਪਣੀ ਇਖ਼ਲਾਕੀ ਜਿੰਮੇਵਾਰੀ ਸਮਝਕੇ ਉਸ ਸੰਸਥਾਂ ਜਾਂ ਸੰਗਠਨ ਵੱਲੋਂ ਤਹਿ ਕੀਤੀਆ ਗਈਆ ਨੀਤੀਆ ਦਾ ਪਾਲਣ ਕੀਤਾ ਜਾਵੇ । ਦੁੱਖ ਤੇ ਅਫ਼ਸੋਸ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬੀਤੇ ਕੁਝ ਸਮੇਂ ਪਹਿਲੇ ਪਾਰਟੀ ਦੇ ਕੁਝ ਅਹੁਦੇਦਾਰਾਂ ਵੱਲੋਂ ਆਪ-ਹੁਦਰੀਆ ਕਾਰਵਾਈਆ ਕਰਨ ਦੀ ਬਦੌਲਤ ਕੁਝ ਥੋੜੇ ਸਮੇਂ ਲਈ ਉਨ੍ਹਾਂ ਦੀਆਂ ਸੇਵਾਵਾਂ ਬਰਖਾਸਤ ਕਰ ਦਿੱਤੀਆ ਗਈਆ ਸਨ ਜਿਨ੍ਹਾਂ ਵਿਚ ਸ. ਕਰਮ ਸਿੰਘ ਭੋਈਆ ਵੀ ਹਨ ਅਤੇ ਸ. ਜਰਨੈਲ ਸਿੰਘ ਸਖੀਰਾ ਵੀ ਹਨ । ਇਸਦੇ ਬਾਵਜੂਦ ਵੀ ਕੁਝ ਮੈਂਬਰ ਆਪਣੇ ਅਹੁਦੇ ਦਾ ਨਾਮ ਵਰਤਕੇ ਦੁਰਵਰਤੋਂ ਕਰਦੇ ਆ ਰਹੇ ਹਨ, ਜਿਸਦਾ ਪਾਰਟੀ ਸਖਤ ਨੋਟਿਸ ਲੈਦੀ ਹੋਈ ਅਜਿਹੇ ਮੈਬਰਾਂ ਨੂੰ ਤਾੜਨਾਂ ਕਰਦੀ ਹੈ ਕਿ ਉਹ ਬਰਖਾਸਤ ਕੀਤੀਆ ਗਈਆ ਸੇਵਾਵਾਂ ਅਤੇ ਅਹੁਦਿਆ ਦੇ ਨਾਮ ਵੀ ਵਰਤੋਂ ਬਿਲਕੁਲ ਨਾ ਕਰਨ ਅਤੇ ਪਾਰਟੀ ਅਨੁਸ਼ਾਸ਼ਨ ਦੀ ਸੇਧ ਵਿਚ ਹੀ ਅਗਲੀਆ ਕਾਰਵਾਈਆ ਕਰਨ ।”

ਇਹ ਜਾਣਕਾਰੀ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਪਾਰਟੀ ਦੇ ਮੁੱਖ ਦਫ਼ਤਰ ਸਕੱਤਰ ਸ. ਲਖਵੀਰ ਸਿੰਘ ਮਹੇਸ਼ਪੁਰੀਆ ਵੱਲੋਂ ਪ੍ਰੈਸ ਦੇ ਨਾਮ ਅਤੇ ਜੋ ਮੈਂਬਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਆ ਰਹੇ ਹਨ, ਉਨ੍ਹਾਂ ਦੇ ਨਾਮ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਅਜਿਹੀਆ ਕਾਰਵਾਈਆ ਤੁਰੰਤ ਬੰਦ ਕਰਨ ਦੀ ਤਾੜਨਾ ਕਰਦੇ ਹੋਏ ਦਿੱਤੀ ਗਈ । ਉਨ੍ਹਾਂ ਕਿਹਾ ਕਿ ਜੋ ਮੈਂਬਰ ਫਿਰ ਵੀ ਅਨੁਸ਼ਾਸ਼ਨ ਦੀ ਉਲੰਘਣਾ ਕਰਨਗੇ, ਫਿਰ ਉਨ੍ਹਾਂ ਵਿਰੁੱਧ ਅਗਲੇਰੀ ਕਾਨੂੰਨੀ ਅਤੇ ਪਾਰਟੀ ਨੀਤੀਆ ਤੇ ਅਧਾਰਿਤ ਪਾਰਟੀ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ । ਇਸ ਲਈ ਬਿਹਤਰ ਹੋਵੇਗਾ ਕਿ ਉਹ ਪਾਰਟੀ ਦੇ ਨਾਮ ਦੀ ਬਿਲਕੁਲ ਦੁਰਵਰਤੋਂ ਨਾ ਕਰਨ ।

Webmaster

Lakhvir Singh

Shiromani Akali Dal (Amritsar)

9781222567  

About The Author

Related posts

Leave a Reply

Your email address will not be published. Required fields are marked *