Verify Party Member
Header
Header
ਤਾਜਾ ਖਬਰਾਂ

ਸ. ਇਕਬਾਲ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣਨ ਉਤੇ ਅਤੇ ਜਰਨਲ ਗੁਰਮੀਤ ਸਿੰਘ ਨੂੰ ਉਤਰਾਖੰਡ ਦਾ ਗਵਰਨਰ ਬਣਨ ਉਤੇ ਮੁਬਾਰਕਬਾਦ : ਮਾਨ

ਸ. ਇਕਬਾਲ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣਨ ਉਤੇ ਅਤੇ ਜਰਨਲ ਗੁਰਮੀਤ ਸਿੰਘ ਨੂੰ ਉਤਰਾਖੰਡ ਦਾ ਗਵਰਨਰ ਬਣਨ ਉਤੇ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 13 ਸਤੰਬਰ ( ) “ਇੰਡੀਆਂ ਵਰਗੇ ਬਹੁਗਿਣਤੀ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਦੀ ਅਗਵਾਈ ਥੱਲ੍ਹੇ ਜੋ ਲੰਮੇਂ ਸਮੇਂ ਤੋਂ ਸਿੱਖ ਕੌਮ ਨਾਲ ਹਰ ਖੇਤਰ ਵਿਚ ਵੱਡੇ ਵਿਤਕਰੇ, ਜ਼ਬਰ-ਜੁਲਮ ਹੁੰਦੇ ਆ ਰਹੇ ਹਨ ਅਤੇ ਇਥੋਂ ਦੀਆਂ ਅਦਾਲਤਾਂ ਤੇ ਹੁਕਮਰਾਨ ਸਟੇਟਲੈਸ ਸਿੱਖ ਕੌਮ ਨੂੰ ਇਨਸਾਫ਼ ਦੇਣ ਵਿਚ ਯਕੀਨ ਨਹੀਂ ਰੱਖਦੇ, ਉਸ ਦੋਸ਼ਪੂਰਨ ਪ੍ਰਬੰਧ ਵਿਚ ਬੀਤੇ ਕੁਝ ਦਿਨ ਪਹਿਲੇ ਬਹੁਤ ਹੀ ਸੂਝਵਾਨ, ਵਿਦਵਤਾ ਦੇ ਮਾਲਕ ਰਿਟਾਇਰਡ ਆਈ.ਪੀ.ਐਸ. ਅਫ਼ਸਰ ਸ. ਇਕਬਾਲ ਸਿੰਘ ਲਾਲਪੁਰਾ ਨੂੰ ਬਤੌਰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਗਾਉਣ ਅਤੇ ਜਰਨਲ ਗੁਰਮੀਤ ਸਿੰਘ ਨੂੰ ਉਤਰਾਖੰਡ ਸੂਬੇ ਦਾ ਗਵਰਨਰ ਨਿਯੁਕਤ ਕਰਕੇ ਬਹੁਤ ਲੰਮੇਂ ਸਮੇਂ ਬਾਅਦ ਸਿੱਖ ਕੌਮ ਨੂੰ ਇਹ ਮਾਣ-ਸਨਮਾਨ ਦਿੱਤੇ ਗਏ ਹਨ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੱਡੀ ਖੁਸ਼ੀ ਵੀ ਹੈ ਅਤੇ ਇਨ੍ਹਾਂ ਦੋਵਾਂ ਸਖਸ਼ੀਅਤਾਂ ਤੇ ਸਿੱਖ ਕੌਮ ਨੂੰ ਅਸੀਂ ਆਪਣੀ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਸਮੁੱਚੀ ਸਿੱਖ ਕੌਮ ਅਤੇ ਇਸਦੇ ਲਿਆਕਤਮੰਦ ਸਮੂਹਿਕ ਸਾਂਝ ਨਾਲ ਆਪਣੇ ਨਾਲ ਹੋ ਰਹੇ ਵਖਰੇਵਿਆ ਅਤੇ ਜ਼ਬਰ ਜੁਲਮ ਨੂੰ ਖ਼ਤਮ ਕਰਵਾਉਣ ਵਿਚ ਆਪਣੀ ਭੂਮਿਕਾ ਨਿਭਾਉਦੇ ਰਹਿਣਗੇ । ਤਾਂ ਕਿ ਹੁਕਮਰਾਨ ਸਾਡੀ ਕੌਮ ਦੇ ਹਰ ਖੇਤਰ ਵਿਚ ਨਿਮਾਣਾ ਖੱਟਣ ਵਾਲੀਆ ਸਖਸ਼ੀਅਤਾਂ ਨੂੰ ਉੱਚ ਅਹੁਦਿਆ ਦਾ ਮਾਣ-ਸਨਮਾਨ ਪ੍ਰਾਪਤ ਹੁੰਦਾ ਰਹੇ ।”

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਦੋਵੇ ਵੱਡੇ ਅਹੁਦਿਆ ਉਤੇ ਬਿਰਾਜਮਾਨ ਸਿੱਖ ਸਖਸ਼ੀਅਤਾਂ ਸ. ਇਕਬਾਲ ਸਿੰਘ ਲਾਲਪੁਰਾ ਅਤੇ ਜਰਨਲ ਗੁਰਮੀਤ ਸਿੰਘ ਅਤੇ ਸਿੱਖ ਕੌਮ ਨੂੰ ਮੁਬਾਰਕਬਾਦ ਦਿੱਤੀ ਅਤੇ ਸਿੱਖ ਕੌਮ ਨੂੰ ਇਨ੍ਹਾਂ ਦੋ ਉੱਚ ਅਹੁਦਿਆ ਉਤੇ ਦਿੱਤੇ ਗਏ ਸਨਮਾਨ ਲਈ ਧੰਨਵਾਦ ਵੀ ਕੀਤਾ । ਉਨ੍ਹਾਂ ਕਿਹਾ ਕਿ ਅਸੀਂ ਲੰਮੇਂ ਸਮੇਂ ਤੋਂ ਹੁਕਮਰਾਨਾਂ ਨੂੰ ਘੱਟ ਗਿਣਤੀ ਸਿੱਖ ਕੌਮ ਨਾਲ ਕੀਤੇ ਜਾਂਦੇ ਆ ਰਹੇ ਵਿਤਕਰਿਆ, ਜ਼ਬਰ-ਜੁਲਮ ਤੋਂ ਜਾਣੂ ਕਰਵਾਉਦੇ ਹੋਏ ਬਣਦੇ ਮਾਣ-ਸਨਮਾਨ ਅਤੇ ਇਨਸਾਫ਼ ਪ੍ਰਾਪਤ ਕਰਨ ਲਈ ਆਵਾਜ਼ ਬੁਲੰਦ ਕਰਦੇ ਆ ਰਹੇ ਹਾਂ । ਕੁਝ ਦਿਨ ਪਹਿਲੇ ਅਸੀਂ ਪਾਰਲੀਮੈਂਟ, ਕੈਬਨਿਟ, ਸਫਾਰਤਖਾਨਿਆ, ਸੁਪਰੀਮ ਕੋਰਟ, ਹਾਈਕੋਰਟਾਂ, ਵਿਦੇਸ਼, ਵਿੱਤ, ਗ੍ਰਹਿ ਅਤੇ ਰੱਖਿਆ ਵਿਭਾਗ, ਚੋਣ ਕਮਿਸ਼ਨ ਇੰਡੀਆ, ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ, ਐਨ.ਐਸ.ਏ, ਬੀ.ਐਸ.ਐਫ. ਅਤੇ ਹੋਰ ਅਰਧ ਸੈਨਿਕ ਬਲਾਂ ਦੇ ਮੁੱਖੀਆ, ਏਅਰ ਫੋਰਸ ਦੇ ਮੁੱਖੀ, ਨੇਵੀ ਦੇ ਮੁੱਖੀ, ਸੂਬਿਆਂ ਦੇ ਗਵਰਨਰ ਆਦਿ ਵੱਡੇ ਅਹੁਦੇ ਉਤੇ ਸਿੱਖ ਕੌਮ ਨੂੰ ਬਣਦੀ ਨੁਮਾਇੰਦਗੀ ਅਤੇ ਮਾਣ-ਸਨਮਾਨ ਨਾ ਦੇਣ ਉਤੇ ਸਮੁੱਚੀ ਸਿੱਖ ਕੌਮ ਆਪਣਾ ਰੋਸ਼ ਨਿਰੰਤਰ ਜਤਾਉਦੀ ਆ ਰਹੀ ਹੈ । ਤਾਂ ਕਿ ਇਕ ਵਿਧਾਨ ਹੇਠ ਜਿਸ ਅਨੁਸਾਰ ਇਥੋਂ ਦੇ ਸਭ ਨਾਗਰਿਕਾਂ, ਕੌਮਾਂ, ਧਰਮਾਂ ਨੂੰ ਬਰਾਬਰਤਾ ਦੇ ਅਧਿਕਾਰ ਹਾਸਿਲ ਹਨ ਅਤੇ ਸਭਨਾਂ ਨੂੰ ਬਿਨ੍ਹਾਂ ਕਿਸੇ ਡਰ ਭੈ ਦੇ ਜਿੰਦਗੀ ਜਿਊਂਣ ਦਾ ਹੱਕ ਹੈ, ਉਨ੍ਹਾਂ ਸਭਨਾਂ ਸਾਡੇ ਵਰਗੀਆਂ ਘੱਟ ਗਿਣਤੀ ਕੌਮਾਂ ਨੂੰ ਇੰਡੀਆਂ ਦੇ ਅਹਿਮ ਵੱਖ-ਵੱਖ ਅਹੁਦਿਆ ਉਤੇ ਬਣਦੀ ਨੁਮਾਇੰਦਗੀ ਦੇ ਕੇ ਵਿਧਾਨਿਕ ਬਰਾਬਰੀ ਵਾਲੀ ਸੋਚ ਨੂੰ ਪੂਰਨ ਕਰਨਾ ਬਣਦਾ ਹੈ । ਜੋ ਅਜੇ ਤੱਕ ਅਮਲੀ ਰੂਪ ਵਿਚ ਨਹੀਂ ਕੀਤਾ ਗਿਆ । ਪਰ ਉਪਰੋਕਤ ਕੀਤੀਆ ਗਈਆਂ ਦੋਵੇ ਨਿਯੁਕਤੀਆਂ ਲਈ ਅਸੀਂ ਧੰਨਵਾਦ ਦੇ ਨਾਲ-ਨਾਲ ਇਨ੍ਹਾਂ ਸਿੱਖ ਸਖਸ਼ੀਅਤਾਂ ਨੂੰ ਇਸ ਲਈ ਮੁਬਾਰਕਬਾਦ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਮੋਦੀ ਹਕੂਮਤ ਨੇ ਇਸ ਦਿਸ਼ਾ ਵੱਲ ਸੁਰੂਆਤ ਤਾਂ ਕੀਤੀ ।

About The Author

Related posts

Leave a Reply

Your email address will not be published. Required fields are marked *