ਸ. ਅਵਤਾਰ ਸਿੰਘ ਚੱਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਬੱਈ ਦੇ ਪਿਤਾ ਸ. ਬਿੱਕਰ ਸਿੰਘ ਦੀ ਅਚਾਨਕ ਮੌਤ ‘ਤੇ ਪਾਰਟੀ ਆਗੂਆਂ ਨੇ ਅਫ਼ਸੋਸ ਜਾਹਰ ਕੀਤਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਸੀਨੀਅਰ ਲੀਡਰਸਿ਼ਪ ਨੂੰ ਇਹ ਖ਼ਬਰ ਸੁਣਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਸਾਡੀ ਪਾਰਟੀ ਦੇ ਦੁਬੱਈ ਯੂਨਿਟ ਦੇ ਪ੍ਰਧਾਨ ਸ. ਅਵਤਾਰ ਸਿੰਘ ਚੱਕ ਦੇ ਸਤਿਕਾਰਯੋਗ ਪਿਤਾ ਸ. ਬਿੱਕਰ ਸਿੰਘ ਬੀਤੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਚੱਕ ਪਰਿਵਾਰ ਅਤੇ ਰਿਸਤੇਦਾਰ, ਸੰਬੰਧੀਆਂ ਨੂੰ ਤਾਂ ਇਕ ਵੱਡਾ ਘਾਟਾ ਪਿਆ ਹੀ ਹੈ, ਉਨ੍ਹਾਂ ਦੇ ਚਲੇ ਜਾਣ ਨਾਲ ਪਾਰਟੀ ਨੂੰ ਵੀ ਇਕ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਕਿਉਂਕਿ ਸ. ਬਿੱਕਰ ਸਿੰਘ ਵੀ ਬਹੁਤ ਹੀ ਪੰਥਕ, ਸਮਾਜਿਕ ਅਤੇ ਧਾਰਮਿਕ ਖਿਆਲਾਂ ਦੇ ਧਾਰਨੀ ਸਨ । ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਹਮੇਸ਼ਾਂ ਨਿਰਸਵਾਰਥ ਹੋ ਕੇ ਖਾਲਸਾ ਪੰਥ ਅਤੇ ਆਵਾਮ ਦੀ ਸੇਵਾ ਕਰਨ ਅਤੇ ਹਰ ਖੇਤਰ ਵਿਚ ਯੋਗਦਾਨ ਪਾਉਣ ਦੀ ਅਗਵਾਈ ਦਿੱਤੀ । ਇਹੀ ਵਜਹ ਹੈ ਕਿ ਸ. ਅਵਤਾਰ ਸਿੰਘ ਚੱਕ ਆਪੋ-ਆਪਣੇ ਕਾਰੋਬਾਰਾਂ ਨੂੰ ਚਲਾਉਦੇ ਹੋਏ ਵੀ ਇਸ ਵਿਚੋਂ ਬਹੁਤਾ ਸਮਾਂ ਉਹ ਖਾਲਸਾ ਪੰਥ ਦੀ ਅਤੇ ਪਾਰਟੀ ਦੀ ਸੇਵਾ ਵਿਚ ਲਗਾਉਦੇ ਆ ਰਹੇ ਹਨ । ਉਨ੍ਹਾਂ ਦੇ ਚਲੇ ਜਾਣ ਤੇ ਦੁੱਖ ਪ੍ਰਗਟਾਉਣ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਕੁਸਲਪਾਲ ਸਿੰਘ ਮਾਨ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ ਤੋਂ ਇਲਾਵਾ ਲਖਵੀਰ ਸਿੰਘ ਮਹੇਸ਼ਪੁਰੀਆ, ਲਲਿਤ ਮੋਹਨ ਸਿੰਘ, ਹਿੰਮਤ ਸਿੰਘ, ਸ. ਹਰਜੀਤ ਸਿੰਘ ਸਜੂਮਾ, ਗੁਰਨੈਬ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌੜ, ਦਰਸਨ ਸਿੰਘ ਮੰਡੇਰ, ਜਸਵੰਤ ਸਿੰਘ ਚੀਮਾਂ ਆਦਿ ਆਗੂਆਂ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਗੁਰੂ ਚਰਨਾਂ ਵਿਚ ਅਰਦਾਸ ਕੀਤੀ ।”