Verify Party Member
Header
Header
ਤਾਜਾ ਖਬਰਾਂ

ਸੰਭੂ ਮੋਰਚੇ ਵਿਚ ਬੈਠੇ ਸਿੰਘਾਂ ਦੀ ਹੋਈ ਗ੍ਰਿਫ਼ਤਾਰੀ ਅਤੇ ਰਿਹਾਈ ਤੋਂ ਬਾਅਦ ਲਖਵੀਰ ਸਿੰਘ ਸੌਟੀ ਦੀ ਅਗਵਾਈ ਵਿਚ ਸ. ਮਾਨ ਨੂੰ ਮਿਲਣ ਆਏ

ਸੰਭੂ ਮੋਰਚੇ ਵਿਚ ਬੈਠੇ ਸਿੰਘਾਂ ਦੀ ਹੋਈ ਗ੍ਰਿਫ਼ਤਾਰੀ ਅਤੇ ਰਿਹਾਈ ਤੋਂ ਬਾਅਦ ਲਖਵੀਰ ਸਿੰਘ ਸੌਟੀ ਦੀ ਅਗਵਾਈ ਵਿਚ ਸ. ਮਾਨ ਨੂੰ ਮਿਲਣ ਆਏ

ਫ਼ਤਹਿਗੜ੍ਹ ਸਾਹਿਬ, 24 ਦਸੰਬਰ ( ) “ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਭ ਤੋਂ ਪਹਿਲੇ ਆਪਣੇ ਕਿਸਾਨਾਂ ਤੇ ਪੰਜਾਬ ਪ੍ਰਤੀ ਫਰਜ ਨੂੰ ਸਮਝਦੇ ਹੋਏ ਸੰਭੂ ਬਾਰਡਰ ਉਤੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਮੋਰਚਾ ਲਗਾਇਆ ਸੀ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜੁਝਾਰੂ ਅਹੁਦੇਦਾਰਾਂ ਤੇ ਯੋਧਿਆ ਨੇ ਪੂਰੀ ਸਿੱਦਤ ਅਤੇ ਦ੍ਰਿੜਤਾ ਨਾਲ ਲੰਮਾਂ ਸਮਾਂ ਜਿਥੇ ਯੋਗਦਾਨ ਪਾਇਆ, ਉਥੇ ਪੱਕੇ ਤੌਰ ਤੇ ਉਥੇ ਮੋਰਚਾ ਵੀ ਗੱਡ ਦਿੱਤਾ । ਜਦੋਂ ਸਮੁੱਚੀਆਂ ਕਿਸਾਨ ਯੂਨੀਅਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਇਹ ਪੰਜਾਬ ਤੋਂ ਮੋਰਚਾ ਦਿੱਲੀ ਵਿਖੇ ਲੈ ਗਏ ਤਾਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਪਾਰਟੀ ਪ੍ਰਧਾਨ ਦੇ ਹੁਕਮਾਂ ਅਨੁਸਾਰ ਇਹ ਕਿਸਾਨ ਮੋਰਚਾ ਦਿੱਲੀ ਵਿਖੇ ਲੈ ਗਏ ਅਤੇ ਸੰਭੂ ਵਿਖੇ ਵੀ ਇਹ ਮੋਰਚਾ ਨਿਰੰਤਰ ਚੱਲਦਾ ਰਿਹਾ, ਜਿਸਦੀ ਅਗਵਾਈ ਸ. ਲਖਵੀਰ ਸਿੰਘ ਸੌਟੀ ਮੀਤ ਪ੍ਰਧਾਨ ਕਿਸਾਨ ਯੂਨੀਅਨ ਕਰਦੇ ਰਹੇ । ਲੇਕਿਨ ਹੁਕਮਰਾਨਾਂ ਦੀਆਂ ਮੰਦਭਾਵਨਾਵਾਂ ਦਾ ਸਿ਼ਕਾਰ ਹੋਣ ਅਤੇ ਇਨ੍ਹਾਂ ਦੀ ਅਗਵਾਈ ਹੇਠ 6 ਸਿੰਘਾਂ ਦੀ ਗ੍ਰਿਫ਼ਤਾਰੀ ਕੀਤੀ ਗਈ । ਜੋ ਹਕੂਮਤੀ ਜੇਲ੍ਹਾਂ ਵਿਚ 15 ਦਿਨ ਤੱਕ ਬੰਦੀ ਰਹੇ । ਲੇਕਿਨ ਜੇਲ੍ਹ ਵਿਚ ਵੀ ਕਿਸਾਨੀ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਰਹੇ । ਬੀਤੇ ਕੱਲ੍ਹ ਇਹ ਜੇਲ੍ਹ ਵਿਚ ਬੰਦੀ ਆਗੂ ਜੋ ਜ਼ਮਾਨਤਾਂ ਉਤੇ ਰਿਹਾਅ ਹੋ ਕੇ ਆਏ ਹਨ, ਉਹ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨਾਲ ਅੱਜ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਮੁਲਾਕਾਤ ਕਰਨ ਅਤੇ ਵਿਚਾਰਾਂ ਕਰਨ ਲਈ ਪਹੁੰਚੇ । ਜਿਨ੍ਹਾਂ ਵਿਚ ਸ. ਲਖਵੀਰ ਸਿੰਘ ਸੌਟੀ ਮੀਤ ਪ੍ਰਧਾਨ ਕਿਸਾਨ ਯੂਨੀਅਨ, ਬਾਬਾ ਪ੍ਰੀਤਮ ਸਿੰਘ ਭੋਲੀਆ, ਜਸਪਾਲ ਸਿੰਘ ਸਲਾਣਾ, ਸਰਬਜੀਤ ਸਿੰਘ ਰਾਜਪੁਰਾ, ਹਰਬੰਸ ਸਿੰਘ ਰਾਜਪੁਰਾ, ਚਰਨ ਸਿੰਘ ਭੱਦਲਥੂਹਾ (ਰਿਹਾਅ ਹੋਏ ਸਿੰਘ) ਤੋਂ ਇਲਾਵਾ ਸ. ਸਿਵਦੇਵ ਸਿੰਘ ਫ਼ੌਜੀ, ਗੁਰਮੁੱਖ ਸਿੰਘ ਫ਼ੌਜੀ ਸਮਸਪੁਰ, ਜਤਿੰਦਰ ਸਿੰਘ ਤੇ ਸ. ਸੁਖਜਿੰਦਰ ਸਿੰਘ ਸਨ ।”

ਇਹ ਜਾਣਕਾਰੀ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਦਫ਼ਤਰ ਦੇ ਮੁੱਖ ਸਕੱਤਰ ਸ. ਲਖਵੀਰ ਸਿੰਘ ਮਹੇਸ਼ਪੁਰੀਆ ਵੱਲੋ ਜਾਰੀ ਕੀਤੇ ਗਏ ਇਕ ਬਿਆਨ ਵਿਚ ਦਿੱਤੀ ਗਈ । ਉਪਰੋਕਤ ਜ਼ਮਾਨਤ ਉਤੇ ਆਏ ਆਗੂਆਂ ਦਾ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ, ਰਣਦੀਪ ਸਿੰਘ ਨੇ ਸਵਾਗਤ ਕਰਦੇ ਹੋਏ ਉਨ੍ਹਾਂ ਦੀਆਂ ਸੇਵਾਵਾਂ ਦੀ ਜਿਥੇ ਪ੍ਰਸ਼ੰਸ਼ਾਂ ਕੀਤੀ, ਉਥੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕਿਸਾਨੀ ਅਤੇ ਪਾਰਟੀ ਪ੍ਰੋਗਰਾਮਾਂ ਲਈ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ ।

About The Author

Related posts

Leave a Reply

Your email address will not be published. Required fields are marked *