Verify Party Member
Header
Header
ਤਾਜਾ ਖਬਰਾਂ

ਸੰਭੂ ਬਾਰਡਰ ਤੇ ਕਿਸਾਨੀ ਮੋਰਚੇ ਵਿਚ ਡੱਟੇ ਹੋਏ ਸ. ਲਖਵੀਰ ਸਿੰਘ ਸੌਟੀ ਮੀਤ ਪ੍ਰਧਾਨ ਕਿਸਾਨ ਯੂਨੀਅਨ ਦੀ ਗ੍ਰਿਫ਼ਤਾਰੀ ਹੁਕਮਰਾਨਾਂ ਦੀ ਨਿੰਦਣਯੋਗ ਸਾਜਿ਼ਸ : ਮਾਨ

ਸੰਭੂ ਬਾਰਡਰ ਤੇ ਕਿਸਾਨੀ ਮੋਰਚੇ ਵਿਚ ਡੱਟੇ ਹੋਏ ਸ. ਲਖਵੀਰ ਸਿੰਘ ਸੌਟੀ ਮੀਤ ਪ੍ਰਧਾਨ ਕਿਸਾਨ ਯੂਨੀਅਨ ਦੀ ਗ੍ਰਿਫ਼ਤਾਰੀ ਹੁਕਮਰਾਨਾਂ ਦੀ ਨਿੰਦਣਯੋਗ ਸਾਜਿ਼ਸ : ਮਾਨ

ਫ਼ਤਹਿਗੜ੍ਹ ਸਾਹਿਬ, 02 ਦਸੰਬਰ ( ) “ਜਦੋਂ ਪੰਜਾਬ-ਹਰਿਆਣਾ ਅਤੇ ਸਮੁੱਚੇ ਇੰਡੀਆ ਦੇ ਕਿਸਾਨ, ਕਿਸਾਨ ਮਾਰੂ ਕਾਨੂੰਨਾਂ ਅਤੇ ਮੋਦੀ ਹਕੂਮਤ ਦੀਆਂ ਦਿਸ਼ਾਹੀਣ ਨੀਤੀਆ ਅਤੇ ਅਮਲਾਂ ਵਿਰੁੱਧ ਦਿੱਲੀ ਵਿਖੇ ਲੱਖਾਂ ਦੀ ਗਿਣਤੀ ਵਿਚ ਪਹੁੰਚਕੇ ਆਪਣੇ ਸੰਘਰਸ਼ ਨੂੰ ਮੰਜਿ਼ਲ ਵੱਲ ਵਧਾ ਰਿਹਾ ਹੈ ਅਤੇ ਇਹ ਸੰਘਰਸ਼ ਫ਼ਤਹਿ ਵੱਲ ਵੱਧ ਰਿਹਾ ਹੈ ਤਾਂ ਹਕੂਮਤੀ ਸਾਜਿ਼ਸਾਂ ਕਿਸਾਨ ਯੂਨੀਅਨਾਂ ਨੂੰ ਵੰਡਣ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਸੱਟ ਮਾਰਨ ਹਿੱਤ ਹੁਣ ਘਿਣੋਨੀਆ ਸਾਜਿ਼ਸਾਂ ਉਤੇ ਉੱਤਰ ਆਈ ਹੈ । ਇਸੇ ਮੰਦਭਾਵਨਾ ਭਰੀ ਸੋਚ ਨੂੰ ਮੁੱਖ ਰੱਖਕੇ ਹੁਕਮਰਾਨਾਂ ਨੇ ਕਿਸਾਨ ਯੂਨੀਅਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੀਤ ਪ੍ਰਧਾਨ ਸ. ਲਖਵੀਰ ਸਿੰਘ ਸੌਟੀ ਜੋ ਲੰਮੇਂ ਸਮੇਂ ਤੋਂ ਸੰਭੂ ਬਾਰਡਰ ਤੇ ਆਪਣੇ ਸਾਥੀਆਂ ਨਾਲ ਨਿਰੰਤਰ ਆਪਣੇ ਪਰਿਵਾਰਾਂ ਤੋਂ ਦੂਰ ਰਹਿਕੇ ਅਤੇ ਸਭ ਦੁਨਿਆਵੀ ਲਾਲਸਾਵਾਂ ਅਰਾਮ ਆਦਿ ਨੂੰ ਅਲਵਿਦਾ ਕਹਿਕੇ ਮਨੁੱਖਤਾ ਲਈ ਮੋਰਚੇ ਵਿਚ ਡੱਟੇ ਹੋਏ ਹਨ, ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨੈਸ਼ਨਲ ਹਾਈਵੇ ਅਥੌਰਟੀ ਦੇ ਇਕ ਐਸ.ਡੀ.ਓ. ਵੱਲੋਂ ਸੰਭੂ ਥਾਣੇ ਵਿਚ ਦਰਜ ਕਰਵਾਈ ਗਈ ਐਫ.ਆਈ.ਆਰ. ਦੇ ਆਧਾਰ ਤੇ ਜ਼ਬਰੀ ਗ੍ਰਿਫ਼ਤਾਰ ਕਰਨ ਦੇ ਅਮਲ ਜਿਥੇ ਕਿਸਾਨ ਯੂਨੀਅਨਾਂ ਵਿਚ ਵੰਡੀ ਪਾਉਣ ਵਾਲੇ ਹਨ, ਉਥੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹਕੂਮਤ ਵੱਲੋਂ ਕੰਮਜੋਰ ਕਰਨ ਦੀ ਸਾਜਿ਼ਸ ਦਾ ਨਤੀਜਾ ਹੈ ਜਿਸ ਵਿਚ ਹੁਕਮਰਾਨ ਕਤਈ ਕਾਮਯਾਬ ਨਹੀਂ ਹੋਣਗੇ ਅਤੇ ਸਾਨੂੰ ਹਾਈਵੇ ਅਥੌਰਟੀ ਅਤੇ ਹੁਕਮਰਾਨਾਂ ਵਿਰੁੱਧ ਇਕ ਹੋਰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਿਸਦੇ ਨਤੀਜੇ ਹੁਕਮਰਾਨਾਂ, ਹਾਈਵੇ ਅਥੌਰਟੀ ਲਈ ਕਾਰਗਰ ਨਹੀਂ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਸੌਟੀ ਤੇ ਉਨ੍ਹਾਂ ਦੇ 4 ਸਾਥੀਆ ਨੂੰ ਸੰਭੂ ਬਾਰਡਰ ਤੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਲੱਗੇ ਮੋਰਚੇ ਤੋਂ ਜ਼ਬਰੀ ਗ੍ਰਿਫ਼ਤਾਰ ਕਰਨ ਅਤੇ ਇਥੋਂ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀਆਂ ਹਕੂਮਤੀ ਕਾਰਵਾਈਆ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਇਥੋਂ ਤੱਕ ਗਰਕ ਗਏ ਹਨ ਕਿ ਉਹ ਹੁਣ ਆਪਣੀਆ ਫੋਰਸਾਂ, ਅਫ਼ਸਰਸ਼ਾਹੀ ਇਥੋਂ ਤੱਕ ਹਾਈਵੇ ਅਥੌਰਟੀ ਦੇ ਅਧਿਕਾਰੀਆਂ ਦੀ ਵੀ ਦੁਰਵਰਤੋਂ ਕਰਨ ਲੱਗ ਪਈ ਹੈ । ਅਜਿਹੇ ਅਮਲ ਕਰਕੇ ਪੰਜਾਬੀਆ, ਸਿੱਖ ਕੌਮ ਅਤੇ ਕਿਸਾਨ ਵਰਗ ਦੇ ਪਹਿਲੋ ਹੀ ਕਿਸਾਨ ਮਾਰੂ ਕਾਨੂੰਨਾਂ ਅਤੇ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨ, ਖੇਤ-ਮਜ਼ਦੂਰ, ਵਪਾਰੀਆ, ਆੜਤੀਆ ਅਤੇ ਟਰਾਸਪੋਰਟਰਾਂ ਨਾਲ ਹੋ ਰਹੀਆ ਜਿਆਦਤੀਆ ਦੀ ਬਦੌਲਤ ਮਨਾਂ ਤੇ ਆਤਮਾਵਾਂ ਨੂੰ ਪਹੁੰਚੀ ਠੇਸ ਨੂੰ ਹੋਰ ਕੁਰੇਦਨ ਦੀ ਗੁਸਤਾਖੀ ਕਰ ਰਹੀਆ ਹਨ । ਜਿਸਦੇ ਨਤੀਜੇ ਕਦੀ ਵੀ ਲਾਹੇਵੰਦ ਨਹੀਂ ਹੋ ਸਕਣਗੇ । ਅਜਿਹਾ ਕਰਕੇ ਹੁਕਮਰਾਨ ਪੰਜਾਬ ਨੂੰ ਫਿਰ ਤੋਂ ਉਹ ਪੁਰਾਤਨ ਸਮੇਂ ਵਿਚ ਧਕੇਲਣ ਦੀ ਕਾਰਵਾਈ ਕਰ ਰਹੇ ਹਨ । ਜਿਸ ਨਾਲ ਕੇਵਲ ਪੰਜਾਬ-ਹਰਿਆਣਾ ਆਦਿ ਸੂਬੇ ਹੀ ਨਹੀਂ ਸਮੁੱਚੇ ਇੰਡੀਆ ਦੇ ਨਿਵਾਸੀਆ ਦੇ ਜਨਜੀਵਨ ਅਤੇ ਕਾਰੋਬਾਰ ਨੂੰ ਹੁਕਮਰਾਨਾਂ ਨੇ ਤਹਿਸ-ਨਹਿਸ ਕਰ ਦਿੱਤਾ ਸੀ ਅਤੇ ਹਰ ਪਾਸੇ ਇਨ੍ਹਾਂ ਦੀ ਜਾਲਮ ਅਤੇ ਕੁਰਪਟ ਅਫਸਰਸ਼ਾਹੀ ਬਦਅਮਨੀ ਫੈਲਾ ਰਹੀ ਸੀ ਅਤੇ ਸਭ ਪਾਸੇ ਜੰਗਲ ਦਾ ਰਾਜ ਸੀ । ਅਜਿਹਾ ਨਾ ਹੋਵੇ ਕਿ ਹੁਕਮਰਾਨਾਂ ਦੀ ਸਮਾਜ ਵਿਰੋਧੀ ਜਿੱਦ ਅਤੇ ਹਿੰਡ ਦੀ ਬਦੌਲਤ ਫਿਰ ਉਹ ਹਾਲਾਤ ਪੈਦਾ ਹੋਣ, ਉਸ ਤੋਂ ਪਹਿਲੇ ਗੈਰ ਕਾਨੂੰਨੀ ਢੰਗ ਨਾਲ ਸਾਡੇ ਫੜ੍ਹੇ ਗਏ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕਰਕੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਬਜਾਏ ਸਾਜਗਰ ਬਣਾਇਆ ਜਾਵੇ ।

About The Author

Related posts

Leave a Reply

Your email address will not be published. Required fields are marked *