Select your Top Menu from wp menus
Header
Header
ਤਾਜਾ ਖਬਰਾਂ

ਸੰਤ ਭਿੰਡਰਾਂਵਾਲਿਆਂ ਦੇ 71ਵੇਂ ਜਨਮ ਦਿਹਾੜੇ ਦੇ ਸਮਾਗਮ ਦੀ ਕਾਮਯਾਬੀ ਲਈ ਪ੍ਰਬੰਧ ਨੂੰ ਆਖਰੀ ਛੋਹਾ ਦਿੰਦੇ ਹੋਏ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ : ਟਿਵਾਣਾ

ਸੰਤ ਭਿੰਡਰਾਂਵਾਲਿਆਂ ਦੇ 71ਵੇਂ ਜਨਮ ਦਿਹਾੜੇ ਦੇ ਸਮਾਗਮ ਦੀ ਕਾਮਯਾਬੀ ਲਈ ਪ੍ਰਬੰਧ ਨੂੰ ਆਖਰੀ ਛੋਹਾ ਦਿੰਦੇ ਹੋਏ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 10 ਫਰਵਰੀ ( ) “ਅੱਜ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ 71ਵੇਂ ਜਨਮ ਦਿਹਾੜੇ ਨੂੰ ਮਨਾਉਣ ਵਾਲੇ 12 ਫਰਵਰੀ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਹੋ ਰਹੇ ਸਮਾਗਮ ਦੀ ਕਾਮਯਾਬੀ ਲਈ ਅਤੇ ਉਸਦੇ ਸਮੁੱਚੇ ਪ੍ਰਬੰਧ ਨੂੰ ਅਨੁਸ਼ਾਸਿ਼ਤ ਤਰੀਕੇ ਦਿਸ਼ਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂਆਂ ਦੀ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਇਕ ਸੰਜ਼ੀਦਾ ਮੀਟਿੰਗ ਹੋਈ । ਜਿਸ ਵਿਚ ਪੰਡਾਲ ਦੇ ਵੱਖ-ਵੱਖ ਇਤਿਹਾਸਿਕ ਗੇਟਾਂ, ਸਟੇਜ ਦੇ ਪ੍ਰਬੰਧ ਅਤੇ ਬਾਹਰੋ ਦੱਖਣੀ ਸੂਬਿਆਂ, ਜੰਮੂ-ਕਸ਼ਮੀਰ, ਝਾਂਰਖੰਡ, ਬਿਹਾਰ, ਮਹਾਰਾਸਟਰਾਂ, ਦਿੱਲੀ ਆਦਿ ਸਟੇਟਾਂ ਤੋਂ ਪ੍ਰਮੁੱਖ ਆਗੂਆਂ ਦੇ ਸਵਾਗਤ ਲਈ ਅਤੇ ਉਨ੍ਹਾਂ ਨੂੰ ਸਟੇਜ ਤੋਂ ਤਕਰੀਰ ਕਰਨ ਲਈ ਸਮਾਂ ਆਦਿ ਦੇਣ ਦੇ ਸਮੁੱਚੇ ਪ੍ਰਬੰਧ ਦੀ ਸਮਿਖਿਆ ਕੀਤੀ ਗਈ । ਇਸ ਸਟੇਜ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਮੁੱਖ ਆਗੂਆਂ ਤੋਂ ਇਲਾਵਾ ਜੋ ਬਾਹਰਲੇ ਸੂਬਿਆਂ ਤੋਂ ਅਤੇ ਦੂਸਰੇ ਸੰਗਠਨਾਂ, ਧਰਮਾਂ, ਜਮਾਤਾਂ ਦੇ ਲੀਡਰ ਪਹੁੰਚ ਰਹੇ ਹਨ, ਉਸ ਵਿਚ ਲਿੰਗਾਇਤ ਧਰਮ ਦੇ ਮੁੱਖੀ ਸਵਾਮੀ ਕੋਨੇਸਵਰ ਅੱਪਾ, ਬਾਮਸੇਫ਼ ਦੇ ਸ੍ਰੀ ਵਾਮਨ ਮਹੇਸ਼ਰਮ, ਮੁਸਲਿਮ ਪਰਸਨਲ ਲਾਅ ਬੋਰਡ ਦੇ ਆਗੂ ਸ੍ਰੀ ਹਜਰਤ ਸੱਜਾਦ ਨੋਮਾਨੀ, ਭਾਰਤੀ ਮੁਕਤੀ ਪਾਰਟੀ ਦੇ ਸ੍ਰੀ ਖੁਸ਼ੀ ਰਾਮ ਆਈ.ਏ.ਐਸ, ਝਾਂਰਖੰਡ ਦੇ ਆਦਿਵਾਸੀਆਂ, ਹੁਰੀਅਤ ਕਾਨਫਰੰਸ ਆਦਿ ਆਗੂ ਉਚੇਚੇ ਤੌਰ ਤੇ ਪਹੁੰਚ ਰਹੇ ਹਨ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਲ੍ਹਾ ਸ. ਹਰਨਾਮ ਸਿੰਘ ਤੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਸਮੁੱਚੀਆਂ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਅਤੇ ਆਦਿਵਾਸੀਆ ਨਾਲ ਸੰਬੰਧਤ ਸਭਨਾਂ ਵਰਗਾਂ ਨੂੰ ਇਸ ਮਹਾਨ ਮੌਕੇ ਤੇ ਪਹੁੰਚਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੀਤੀ । ਜਿਸ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਕੁਸਲਪਾਲ ਸਿੰਘ ਮਾਨ, ਪ੍ਰੌ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਅਮਰੀਕ ਸਿੰਘ ਬੱਲੋਵਾਲ, ਸੁਰਜੀਤ ਸਿੰਘ ਕਾਲਾਬੂੁਲਾ (ਸਾਰੇ ਜਰਨਲ ਸਕੱਤਰ), ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਨਵਦੀਪ ਸਿੰਘ ਸਕੱਤਰ ਦਫ਼ਤਰ ਅੰਮ੍ਰਿਤਸਰ, ਰਮਿੰਦਰਜੀਤ ਸਿੰਘ ਮਿੰਟੂ ਯੂ.ਐਸ.ਏ, ਹਰਭਜਨ ਸਿੰਘ ਕਸ਼ਮੀਰੀ, ਕੁਲਦੀਪ ਸਿੰਘ ਭਾਗੋਵਾਲ, ਬਹਾਦਰ ਸਿੰਘ ਭਸੌੜ, ਸਿੰਗਾਰਾ ਸਿੰਘ ਬਡਲਾ, ਗੁਰਜੰਟ ਸਿੰਘ ਕੱਟੂ, ਧਰਮ ਸਿੰਘ ਕਲੌੜ,ਲਲਿਤ ਮੋਹਨ ਸਿੰਘ ਆਦਿ ਆਗੂਆਂ ਨੇ ਸਮੂਲੀਅਤ ਕੀਤੀ ।

About The Author

Related posts

Leave a Reply

Your email address will not be published. Required fields are marked *