Select your Top Menu from wp menus
Header
Header
ਤਾਜਾ ਖਬਰਾਂ

ਸੰਜੀਵ ਘਨੋਲੀ ਅਤੇ ਪਵਨ ਗੁਪਤਾ ਵਰਗੇ ਇਥੋਂ ਦੇ ਸਮਾਜ ਵਿਚ ਜ਼ਹਿਰ ਫੈਲਾਉਣ ਵਾਲਿਆਂ ਨੂੰ ਪੰਜਾਬ ਤੇ ਸੈਂਟਰ ਦੀ ਹਕੂਮਤ ਨੱਥ ਪਾਵੇ : ਅੰਮ੍ਰਿਤਸਰ ਦਲ

ਸੰਜੀਵ ਘਨੋਲੀ ਅਤੇ ਪਵਨ ਗੁਪਤਾ ਵਰਗੇ ਇਥੋਂ ਦੇ ਸਮਾਜ ਵਿਚ ਜ਼ਹਿਰ ਫੈਲਾਉਣ ਵਾਲਿਆਂ ਨੂੰ ਪੰਜਾਬ ਤੇ ਸੈਂਟਰ ਦੀ ਹਕੂਮਤ ਨੱਥ ਪਾਵੇ : ਅੰਮ੍ਰਿਤਸਰ ਦਲ

ਚੰਡੀਗੜ੍ਹ, 14 ਫਰਵਰੀ ( ) “ਬੀਤੇ ਦਿਨੀਂ ਸੈਂਟਰ ਦੀ ਬੀਜੇਪੀ ਤੇ ਆਰ.ਐਸ.ਐਸ. ਦੀ ਹਕੂਮਤ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਿ਼ਵ ਸੈਨਾ ਦੇ ਉਪਰੋਕਤ ਆਗੂਆਂ ਸੰਜੀਵ ਘਨੋਲੀ ਤੇ ਪਵਨ ਗੁਪਤਾ ਵਰਗੇ ਸਿਰਫਿਰਿਆ ਵੱਲੋਂ ਪੰਜਾਬ ਦੇ ਅਮਨਮਈ ਅਤੇ ਜਮਹੂਰੀਅਤ ਪੱਖੀ ਮਾਹੌਲ ਨੂੰ ਜੋ ਗੰਧਲਾ ਕਰਨ ਅਤੇ ਇਥੇਂ ਅਰਾਜਕਤਾ ਫੈਲਾਉਣ ਲਈ ਗੈਰ-ਸਮਾਜੀ ਸ਼ਬਦਾਵਲੀ ਨਾਲ ਉਚੇਚੇ ਤੌਰ ‘ਤੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਠੇਡ ਪਹੁੰਚਾਉਣ ਵਾਲੇ ਕੀਤੀ ਜਾ ਰਹੀ ਬਿਆਨਬਾਜੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀਂ ਕਰੇਗੀ । ਜੇਕਰ ਇਨ੍ਹਾਂ ਦੇ ਆਕਾ ਸੈਂਟਰ ਦੀ ਮੋਦੀ ਹਕੂਮਤ ਅਤੇ ਹੋਰ ਫਿਰਕੂ ਆਗੂ ਅਜਿਹੀਆ ਕਾਰਵਾਈਆ ਤੋਂ ਸੰਜ਼ੀਦਗੀ ਨਾਲ ਨੱਥ ਪਾ ਲੈਣ ਤਾਂ ਇਥੋਂ ਦੇ ਅਮਨ-ਚੈਨ ਨੂੰ ਕਾਇਮ ਰੱਖਣ ਲਈ ਬਿਹਤਰ ਹੋਵੇਗਾ, ਵਰਨਾ ਇਸਦੇ ਨਿਕਲਣ ਵਾਲੇ ਮਾਰੂ ਨਤੀਜਿਆ ਲਈ ਮੌਜੂਦਾ ਪੰਜਾਬ ਅਤੇ ਸੈਂਟਰ ਦੇ ਹੁਕਮਰਾਨ ਅਤੇ ਇਹ ਫਿਰਕੂ ਸੰਗਠਨ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ।”

ਇਹ ਵਿਚਾਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਕੁਸਲਪਾਲ ਸਿੰਘ ਮਾਨ, ਪ੍ਰੌ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਇਕਬਾਲ ਸਿੰਘ ਟਿਵਾਣਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਦਿ ਆਗੂਆਂ ਨੇ ਸੰਜੀਵ ਘਨੋਲੀ ਅਤੇ ਪਵਨ ਗੁਪਤਾ ਵਰਗੇ ਸਮਾਜ ਵਿਚ ਜ਼ਹਿਰ ਫੈਲਾਉਣ ਵਾਲੇ ਅਨਸਰਾ ਦੀਆਂ ਬੇ-ਲਗਾਮ ਫਿਰਕੂ ਕਾਰਵਾਈਆ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਅਤੇ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਕਾਨੂੰਨ ਅਨੁਸਾਰ, ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਹਿੱਤ ਪੂਰਨ ਨਾ ਕੀਤੀਆ ਜਾਣ ਵਾਲੀਆ ਵੱਡੀਆਂ ਜਿੰਮੇਵਾਰੀਆਂ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਅਜਿਹੇ ਸਿਰਫਿਰਿਆ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਮੀਡੀਏ, ਪ੍ਰੈਸ ਅਤੇ ਬਿਜਲਈ ਮੀਡੀਏ ਉਤੇ ਇਹ ਗੱਲ ਸਪੱਸਟ ਕਰ ਚੁੱਕੇ ਹਾਂ ਕਿ ਸਿੱਖ ਕੌਮ ਦਾ ਕਿਸੇ ਵੀ ਧਰਮ, ਕੌਮ, ਫਿਰਕੇ ਆਦਿ ਨਾਲ ਨਾ ਤਾਂ ਕੋਈ ਵੈਰ-ਵਿਰੋਧ ਹੈ ਅਤੇ ਨਾ ਹੀ ਸਾਡੀ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਸ ਕਿਸੇ ਨਾਲ ਵੀ ਹਕੂਮਤੀ ਪੱਧਰ ‘ਤੇ ਜਾਂ ਬਦਮਾਸੀ ਪੱਧਰ ‘ਤੇ ਕੋਈ ਜ਼ਬਰ-ਜੁਲਮ ਕਰਦਾ ਹੈ, ਉਸ ਵਿਰੁੱਧ ਆਪਣੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਦ੍ਰਿੜਤਾ ਨਾਲ ਜਮਹੂਰੀਅਤ ਢੰਗਾਂ ਰਾਹੀ ਆਪਣੇ ਵਿਰੋਧ ਕਰਨ ਦੇ ਫਰਜ ਅਦਾ ਕਰਦਾ ਆ ਰਿਹਾ ਹੈ । ਪਰ ਇਸਦੇ ਬਾਵਜੂਦ ਵੀ ਹਕੂਮਤੀ ਸਹਿ ਉਤੇ ਕੁਝ ਉਹ ਲੋਕ ਜਿਨ੍ਹਾਂ ਦਾ ਨਾ ਤਾਂ ਸਮਾਜ ਵਿਚ ਕੋਈ ਸਥਾਂਨ ਹੈ ਅਤੇ ਜਿਨ੍ਹਾਂ ਦਾ ਇਥੋਂ ਦੇ ਅਮਨ-ਚੈਨ ਅਤੇ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਨਾਲ ਕੋਈ ਵਾਹ-ਵਾਸਤਾ ਹੈ, ਉਹ ਲੋਕ ਬਿਨ੍ਹਾਂ ਕਿਸੇ ਦਲੀਲ ਦੇ ਅਜਿਹੀਆ ਕਾਰਵਾਈਆ ਵਿਚ ਮਸਰੂਫ ਹਨ । ਜਿਸ ਨਾਲ ਇਥੇ ਅਰਾਜਕਤਾ ਫੈਲੇ ਅਤੇ ਕਤਲੋਗਾਰਤ ਹੋਵੇ । ਉਨ੍ਹਾਂ ਸੰਜੀਵ ਘਨੋਲੀ ਅਤੇ ਪਵਨ ਗੁਪਤਾ ਆਦਿ ਸਿਵ ਸੈਨਾ ਦੇ ਆਗੂਆਂ ਵੱਲੋਂ ਖ਼ਾਲਸਾ ਪੰਥ ਦੇ ਸ੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਸਥਾਂਨ ਤੇ ਮਨਾਏ ਜਾਣ ਵਾਲੇ ‘ਹੋਲੇ-ਮਹੱਲੇ’ ਦੇ ਮਹਾਨ ਦਿਹਾੜੇ ਦੀ ਪਵਿੱਤਰਤਾ ਅਤੇ ਜ਼ਬਰ-ਜੁਲਮ ਵਿਰੁੱਧ ਗੁਰੂ ਸਾਹਿਬਾਨ ਵੱਲੋਂ ਆਵਾਜ਼ ਬੁਲੰਦ ਕਰਨ ਦੇ ਮਨੁੱਖਤਾ ਪੱਖੀ ਮਿਸ਼ਨ ਨੂੰ ਉਜਾਗਰ ਹੋਣ ਵਿਚ ਜਾਣਬੁੱਝ ਕੇ ਰੁਕਾਵਟਾ ਪਾਉਣ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਉਪਰੋਕਤ ਦਿਹਾੜੇ ਨੂੰ ਗੰਧਲਾ ਕਰਨ ਦੀਆਂ ਕਾਰਵਾਈਆ ਉਤੇ ਆਪਣੇ ਖਿਆਲਾਤ ਪ੍ਰਗਟਾਉਦੇ ਹੋਏ ਕਿਹਾ ਕਿ ਇਨ੍ਹਾਂ ਸਾਜਿ਼ਸਾ ਪਿੱਛੇ ਕੌਣ ਹਨ ਅਤੇ ਉਹ ਇਥੋਂ ਦਾ ਮਾਹੌਲ ਕਿਉਂ ਵਿਸਫੋਟਕ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਹੁਕਮਰਾਨ ਤੁਰੰਤ ਕਾਨੂੰਨੀ ਕਾਰਵਾਈ ਕਰਨ । ਜਿਥੋਂ ਤੱਕ ਸਿੱਖ ਕੌਮ ਦੀ ਅਣਖ਼ ਤੇ ਗੈਰਤ ਨੂੰ ਕਿਸੇ ਸ਼ਕਤੀ ਵੱਲੋਂ ਜਾਂ ਕਿਸੇ ਸਾਜਿ਼ਸਕਾਰ ਵੱਲੋਂ ਚੁਣੋਤੀ ਦੇਣ ਦੀ ਸ਼ਰਾਰਤੀ ਕਾਰਵਾਈ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਬੀਤੇ ਸਮੇਂ ਦੇ ਇਤਿਹਾਸ ਵਿਚ ਅਤੇ ਅਜੋਕੇ ਸਮੇਂ ਵਿਚ ਸਿੱਖ ਕੌਮ ਨੇ ਆਪਣੀ ਅਣਖ਼ ਤੇ ਗੈਰਤ ਦੇ ਮਾਮਲੇ ਵਿਚ ਕਿਸੇ ਵੀ ਵੱਡੀ ਤੋ ਵੱਡੀ ਤਾਕਤ ਨਾਲ ਨਾ ਤਾਂ ਕਦੀ ਸਮਝੌਤਾ ਕੀਤਾ ਹੈ ਅਤੇ ਨਾ ਹੀ ਕਦੀ ਈਨ ਮੰਨੀ ਹੈ । ਦੂਸਰਾ ਸਿੱਖ ਕੌਮ ਦੀਆਂ ਜੋ ਮਹਾਨ ਰਵਾਇਤਾ ਹਨ, ਉਸ ਅਨੁਸਾਰ ਸਿੱਖ ਕੌਮ ਨੂੰ ਅਜਿਹੇ ਸਿਰਫਿਰਿਆ ਨਾਲ ਕਿਵੇ ਸੀਝਣਾ ਹੈ ਅਤੇ ਉਨ੍ਹਾਂ ਨੂੰ ਕਿਵੇ ਰਾਹ ਤੇ ਲਿਆਉਣਾ ਹੈ, ਉਹ ਸਿੱਖ ਕੌਮ ਚੰਗੀ ਤਰ੍ਹਾਂ ਜਾਣਦੀ ਹੈ ਇਸ ਲਈ ਇਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਅਤੇ ਅਜਿਹੇ ਸ਼ਰਾਰਤੀ ਅਨਸਰ ਲਈ ਬਿਹਤਰ ਹੋਵੇਗਾ ਕਿ ਉਹ ਇਥੋ ਦੇ ਮਾਹੌਲ ਨੂੰ ਗੰਧਲਾ ਕਰਨ ਤੋ ਤੋਬਾ ਕਰ ਲੈਣ । ਆਗੂਆਂ ਵੱਲੋਂ ਸਮੁੱਚੀ ਸਿੱਖ ਕੌਮ ਅਤੇ ਇਥੋ ਦੇ ਮੂਲ ਨਿਵਾਸੀਆ ਨੂੰ 1 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੌਕੇ ਤੇ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ।

About The Author

Related posts

Leave a Reply

Your email address will not be published. Required fields are marked *