Select your Top Menu from wp menus
Header
Header
ਤਾਜਾ ਖਬਰਾਂ

ਸੰਗਰੂਰ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਬਣਨਾ ਸਵਾਗਤਯੋਗ, ਪਰ ਇਸ ਮਿਸ਼ਨ ਦੀ ਸੁਰੂਆਤ ਅਸੀਂ ਲੋਕ ਸਭਾ ਵਿਚ ਮੁੱਦਾ ਉਠਾਉਦੇ ਹੋਏ ਕੀਤੀ ਸੀ : ਮਾਨ

ਸੰਗਰੂਰ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਬਣਨਾ ਸਵਾਗਤਯੋਗ, ਪਰ ਇਸ ਮਿਸ਼ਨ ਦੀ ਸੁਰੂਆਤ ਅਸੀਂ ਲੋਕ ਸਭਾ ਵਿਚ ਮੁੱਦਾ ਉਠਾਉਦੇ ਹੋਏ ਕੀਤੀ ਸੀ : ਮਾਨ

ਫ਼ਤਹਿਗੜ੍ਹ ਸਾਹਿਬ, 14 ਨਵੰਬਰ ( ) “ਕਿਉਂਕਿ ਸੰਗਰੂਰ, ਬਰਨਾਲਾ, ਫ਼ਰੀਦਕੋਟ, ਬਠਿੰਡਾ, ਮਾਨਸਾ, ਮੁਕਤਸਰ, ਫਿਰੋਜ਼ਪੁਰ, ਫਾਜਿਲਕਾ ਆਦਿ ਇਲਾਕਿਆ ਵਿਚ ਕੈਂਸਰ ਨਾਲ ਪੀੜ੍ਹਤ ਨਿਵਾਸੀਆਂ ਦੀ ਬਹੁਤ ਵੱਡੀ ਗਿਣਤੀ ਹੈ ਅਤੇ ਇਸ ਇਲਾਕੇ ਤੇ ਪੰਜਾਬ ਵਿਚ ਕੈਂਸਰ ਦੇ ਇਲਾਜ ਦਾ ਕੋਈ ਸੁਚੱਜਾ ਪ੍ਰਬੰਧ ਨਹੀਂ ਸੀ ਅਤੇ ਇਨ੍ਹਾਂ ਪੀੜ੍ਹਤਾਂ ਨੂੰ ਰਾਜਸਥਾਂਨ ਵਿਚ ਇਲਾਜ ਕਰਵਾਉਣ ਲਈ ਜਾਣਾ ਪੈਦਾ ਸੀ ਅਤੇ ਜਿਸ ਗੱਡੀ ਵਿਚ ਇਹ ਪੀੜ੍ਹਤ ਸਫ਼ਰ ਕਰਦੇ ਸਨ, ਇਨ੍ਹਾਂ ਪੀੜ੍ਹਤਾਂ ਦੀ ਗਿਣਤੀ ਜਿਆਦਾ ਹੋਣ ਦੀ ਬਦੌਲਤ ਉਸ ਗੱਡੀ ਦਾ ਨਾਮ ਕੈਂਸਰ ਗੱਡੀ ਪੈ ਗਿਆ ਸੀ । ਜਿਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਇਸ ਇਲਕਾੇ ਵਿਚ ਕੈਂਸਰ ਦੀ ਬਹੁਤ ਵੱਡੀ ਮਾਰ ਹੈ । ਇਹੀ ਵਜਹ ਸੀ ਕਿ ਮੈਂ ਲੋਕ ਸਭਾ ਮੈਂਬਰ ਹੁੰਦੇ ਹੋਏ ਲੋਕ ਸਭਾ ਵਿਚ ਸੰਗਰੂਰ ਇਲਾਕੇ ਵਿਚ ਸਭ ਕੌਮਾਂਤਰੀ ਪੱਧਰ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਂਸ ਕੈਂਸਰ ਹਸਪਤਾਲ ਕਾਇਮ ਕਰਨ ਲਈ ਜੋਰਦਾਰ ਆਵਾਜ਼ ਵੀ ਉਠਾਈ ਸੀ ਅਤੇ ਅਮਲੀ ਰੂਪ ਵਿਚ ਸੰਬੰਧਤ ਕਾਰਵਾਈ ਵੀ ਕੀਤੀ ਸੀ । ਜੇਕਰ ਸ੍ਰੀ ਵਿਜੇ ਸਿੰਗਲਾ ਕੈਬਨਿਟ ਵਜੀਰ ਨੇ ਇਸ ਦਿਸ਼ਾ ਵੱਲ ਅਗਲੇਰੇ ਉਦਮ ਕੀਤੇ ਹਨ ਅਤੇ ਇਹ ਹਸਪਤਾਲ ਕਾਇਮ ਹੋਣ ਜਾ ਰਿਹਾ ਹੈ ਤਾਂ ਇਹ ਉਦਮ ਸਵਾਗਤਯੋਗ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਕਾਇਮ ਹੋਣ ਦੇ ਸਮੇਂ ਡੂੰਘੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਅਤੇ ਇਸ ਲੋਕ ਪੱਖੀ ਉਦਮ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਉਪਰੋਕਤ ਜਿ਼ਲ੍ਹਿਆਂ ਵਿਚ ਲੰਮੇਂ ਸਮੇਂ ਤੋਂ ਕੈਂਸਰ ਦੀ ਬਿਮਾਰੀ ਫੈਲਦੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਕੈਸਰ ਤੋਂ ਪੀੜ੍ਹਤ ਆਪਣੀਆ ਜਾਨਾਂ ਤੋਂ ਹੱਥ ਧੋ ਰਹੇ ਹਨ, ਉਸਦਾ ਮੁੱਖ ਕਾਰਨ ਜੋ ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਵਿਚ ਉਦਯੋਗਾਂ ਦਾ ਗੰਧਲਾ ਤੇ ਤੇਜ਼ਾਬੀ ਪਾਣੀ ਅਤੇ ਸ਼ਹਿਰਾਂ ਦਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ, ਉਸਦੀ ਬਦੌਲਤ ਪਾਣੀ ਵਿਚ ਯੂਰੇਨੀਅਮ ਦੀ ਖ਼ਤਰਨਾਕ ਧਾਤ ਦੀ ਮਾਤਰਾ ਵੱਧ ਗਈ ਹੈ ਅਤੇ ਪੰਜਾਬ ਦਾ ਜਮੀਨ ਹੇਠਲਾਂ ਪਾਣੀ ਇਥੋਂ ਦੇ ਨਿਵਾਸੀਆਂ ਦੇ ਪੀਣ ਯੋਗ ਨਹੀਂ ਰਿਹਾ ਅਤੇ ਇਸ ਲਈ ਕਾਫ਼ੀ ਹੱਦ ਤੱਕ ਪੰਜਾਬ ਦੀਆਂ ਹੁਣ ਤੱਕ ਦੀਆਂ ਰਹਿ ਚੁੱਕੀਆ ਸਰਕਾਰਾਂ ਅਤੇ ਸਿਆਸੀ ਆਗੂ ਜਿੰਮੇਵਾਰ ਹਨ, ਜਿਨ੍ਹਾਂ ਨੇ ਇਥੋਂ ਦੇ ਨਿਵਾਸੀਆਂ ਦੀਆਂ ਜਾਨਾਂ ਨਾਲ ਖਿਲਵਾੜ ਹੋਣ ਵਾਲੇ ਅਮਲਾਂ ਅਤੇ ਕਾਰਵਾਈਆ ਉਤੇ ਸੰਜ਼ੀਦਗੀ ਨਾਲ ਰੋਕ ਨਹੀਂ ਲਗਵਾਈ । ਅਸੀਂ ਲੰਮੇਂ ਸਮੇਂ ਤੋਂ ਇਥੋਂ ਦੇ ਦਰਿਆਵਾ ਅਤੇ ਨਹਿਰਾਂ ਦੇ ਗੰਧਲੇ ਹੋ ਚੁੱਕੇ ਪਾਣੀਆ ਨੂੰ ਪਹਿਲ ਦੇ ਆਧਾਰ ਤੇ ਸੁੱਧ ਰੱਖਣ ਅਤੇ ਇਥੋਂ ਦੀ ਆਬੋ-ਹਵਾ ਨੂੰ ਸਹੀ ਰੱਖਣ ਲਈ ਲੋਕ ਸਭਾ ਵਿਚ ਅਤੇ ਜਨਤਕ ਤੌਰ ਤੇ ਆਵਾਜ਼ ਉਠਾਉਦੇ ਆ ਰਹੇ ਹਾਂ ਪਰ ਹੁਕਮਰਾਨਾਂ ਨੇ ਇਨ੍ਹਾਂ ਸੰਜ਼ੀਦਾ ਮੁੱਦਿਆ ਵੱਲ ਧਿਆਨ ਨਾ ਦੇ ਕੇ ਅਤੇ ਅਮਲ ਨਾ ਕਰਕੇ ਇਥੋਂ ਦੇ ਬਸਿੰਦਿਆ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਦੇ ਆ ਰਹੇ ਹਨ । ਜਿਥੇ ਇਸ ਹਸਪਤਾਲ ਨੂੰ ਬਣਾਉਣ ਲਈ ਉਦਮ ਕੀਤੇ ਗਏ ਹਨ, ਉਥੇ ਨਹਿਰਾਂ ਅਤੇ ਦਰਿਆਵਾ ਦੇ ਪਾਣੀਆ ਨੂੰ ਸੁੱਧ ਰੱਖਣ ਲਈ ਵੀ ਸਰਕਾਰਾਂ ਵੱਲੋਂ ਉਚੇਚੇ ਤੌਰ ਤੇ ਸੰਜ਼ੀਦਗੀ ਨਾਲ ਉਦਮ ਕਰਨੇ ਬਣਦੇ ਹਨ ਤਾਂ ਕਿ ਇਥੋਂ ਦਾ ਮਾਹੌਲ ਅਤੇ ਇਥੋਂ ਦੇ ਨਿਵਾਸੀਆ ਦੀਆਂ ਜਿੰਦਗਾਨੀਆ ਅਜਿਹੀਆ ਦੀਰਘ ਬਿਮਾਰੀਆਂ ਤੋਂ ਦੂਰ ਰਹਿਣ ਅਤੇ ਇਥੋਂ ਦੇ ਬਸਿੰਦੇ ਰਿਸਟ-ਪੁਸਟ ਰਹਿਣ ।

Webmaster

Lakhvir Singh

Shiromani Akali Dal (Amritsar)

9781222567  

About The Author

Related posts

Leave a Reply

Your email address will not be published. Required fields are marked *