Select your Top Menu from wp menus
Header
Header
ਤਾਜਾ ਖਬਰਾਂ

ਸ੍ਰ ਮਾਨ ਨੇ ਕੀਤੀ ਰੋਜ਼ਾ-ਸਰੀਫ ਵਿੱਚ ਸ਼ਿਰਕਤ

ਸ੍ਰ ਮਾਨ ਨੇ ਕੀਤੀ ਰੋਜ਼ਾ-ਸਰੀਫ ਵਿੱਚ ਸ਼ਿਰਕਤ

ਸ੍ਰ ਮਾਨ ਨੇ ਰੋਜ਼ਾ-ਸਰੀਫ ਵਿੱਚ ਸ਼ਿਰਕਤ ਕਰਕੇ ਮੁਸਲਮਾਨਾਂ ਕੌਮ ਦੇ ਮੱਕੇ ਤੋਂ ਬਾਅਦ ਦੂਜੇ ਧਾਰਮਿਕ ਅਸਥਾਨ ਰੋਜ਼ਾ ਸਰੀਫ ਸ੍ਰੀ ਫਤਿਹਗੜ੍ ਸਾਹਿਬ ਵਿੱਖੇ ਪਹੁੰਚ ਕੇ ਮੁੱਖ ਖਲੀਫਾਂ ਸਾਹਿਬ ਅੱਗੇ ਇਹ ਅਪੀਲ ਕੀਤੀ ਕਿ ਉਹ ਸਮੁੱਚੀ ਮੁਸਲਮਾਨ ਕੌਮ ਨੂੰ ਇਸ ਗੱਲ ਦਾ ਸੱਦਾ ਦੇਣ ਕਿ 6 ਦਸੰਬਰ ਨੂੰ ਬਾਬਰੀ ਮਸਜਿਦ ਦੇ ਸ਼ਹਾਦਤ ਦਿਵਸ ਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਵਲੋਂ ਗੁਰਦੁਆਰਾ ਸ਼੍ਰੀ ਰੱਥ ਸਾਹਿਬ ਵਿਖੇ ਚੱਲ ਰਹੇ ਸ੍ਰੀ ਅਖੰਡ ਸਾਹਿਬ ਦੇ ਭੋਗ ਤੇ ਅਰਦਾਸ ਵਿੱਚ ਸਾਮਲ ਹੋਵੇ । ਸ੍ਰ ਮਾਨ ਇਸ ਮੌਕੇ ਕਿਹਾ ਕਿ ਹਿੰਦੂਤਵੀ ਤਾਕਤਾਂ ਵੱਲੌ ਕੀਤਾ ਗਿਆ ਇਹ ਘਿਣਾਉਣਾ ਅਪਰਾਧ ਮੁਸਲਮਾਨ ਕੌਮ ਲਈ ਨਾਂ ਭੁੱਲਣ ਯੋਗ ਹੈ ਕਿਉਕਿ ਇਸ ਨਾਲ ਮੁਸਲਮਾਨ ਕੌਮ ਦੀਆ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਵੱਜੀ ਹੈ, ਇਸੇ ਤਰ੍ਹਾਂ 1984 ਵਿੱਚ ਸਿੱਖ ਕੌਮ ਦੇ ਸਰਬ ਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਟਰੀ ਤਾਕਤ ਸਹਾਰੇ ਢਹਿ ਢੇਰੀ ਕਰ ਦਿੱਤਾ ਸੀ ਅਤੇ ਸਿੱਖ ਕੌਮ ਦੀ ਨਸਲਕੁੱਸ਼ੀ ਕਰਕੇ ਗੁਲਾਮਾਂ ਵਾਲਾ ਵਿਵਹਾਰ ਕੀਤਾ ਗਿਆ ਸੀ । ਇਸ ਸਾਂਝੀ ਪੀੜ੍ਹ ਦਾ ਦਰਦ ਦੂਰ ਕਰਨ ਲਈ ਜਰੂਰੀ ਹੈ ਇਹ ਦੋਵਾਂ ਨੂੰ ਇੱਕ ਜੁੱਟ ਹੋਕੇ ਇਹਨਾਂ ਬੇਇਨਸਾਫੀਆ ਦੇ ਖ਼ਿਲਾਫ਼ ਸੰਘਰਸ਼ ਕਰਨਾ ਚਾਹਿਦਾ ਹੈ । ਸ੍ਰ ਮਾਨ ਦੇ ਨਾਲ ਮਹਿੰਦਰਪਾਲ ਸਿੰਘ, ਜਸਕਰਨ ਸਿੰਘ , ਮਾਸਟਰ ਕਰਨੈਲ ਸਿੰਘ ਨਾਰੀਕੇ, ਬਹਾਦਰ ਸਿੰਘ ਭਸੌੜ, ਕੁਲਦੀਪ ਸਿੰਘ ਭਾਗੋਵਾਲ, ਗੁਰਜੰਟ ਸਿੰਘ ਕੱਟੂ,ਕੁਲਦੀਪ ਸਿੰਘ ਦੁਬਾਲੀ ,ਵਰਿੰਦਰ ਸਿੰਘ ਸੇਖੋ ਹਰਪਾਆ ਸਿੰਘ ਆਗੂ ਹਾਜ਼ਰ ਸਨ ।

About The Author

Related posts

Leave a Reply

Your email address will not be published. Required fields are marked *