ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦੀਆ ਹਦਾਇਤਾ ਤੇ ਸ੍ਰ. ਨਵਦੀਪ ਸਿੰਘ ਨੂੰ ਪਾਰਟੀ ਵੱਲੌ ਅੰਮ੍ਰਿਤਸਰ ਵਿੱਖੇ ਚਲਾਏ ਜਾ ਰਹੇ ਦਫਤਰ ਦੇ ਇੰਚਾਰਜ ਅਤੇ ਪ੍ਰੈਸ ਸਕੱਤਰ ਦੀ ਜ਼ੁਮੇਵਾਰੀ ਸੌਂਪੀ ਗਈ ਹੈ । ਇਹ ਦਫਤਰ ਮਾਝਾ ਅਤੇ ਦੁਆਬਾ ਇਲਾਕੇ ਵਿੱਚ ਪਾਰਟੀ ਸਰਗਰਮੀਆ ਨੂੰ ਤੇਜ਼ ਕਰਨ ਲਈ ਸਥਾਪਿਤ ਕੀਤਾ ਗਿਆ ਹੈ।ਸ੍ਰ ਨਵਦੀਪ ਸਿੰਘ ਇਸ ਦਫਤਰ ਨਾਲ ਸੰਬੰਧਿਤ ਜਾਣਕਾਰੀ ਪਾਰਟੀ ਦੇ ਮੁੱਖ ਦਫ਼ਤਰ ਦੇ ਮੀਡੀਆ ਸਲਾਹਕਾਰ ਸ ਇਕਬਾਲ ਸਿੰਘ ਟਿਵਾਣਾ ਅਤੇ ਪਾਰਟੀ ਪ੍ਰਧਾਨ ਨੂੰ ਹਰੇਕ ਗਤੀਵਿਧੀ ਤੇ ਜਾਣੂ ਰੱਖਣਗੇ । ਪਾਰਟੀ ਦੇ ਮੁੱਖ ਕਿਲਾ ਸ੍ਰ ਹਰਨਾਮ ਸਿੰਘ ਸ੍ਰੀ ਫਤਿਹਗੜ੍ ਸਾਹਿਬ ਨਾਲ ਰਾਬਤਾ ( ਤਾਲਮੇਲ) ਰੱਖਕੇ ਸਮੇਂ – ਸਮੇਂ ਦਿੰਦੇ ਰਹਿਣਗੇ। ਸ ਅਮਰੀਕ ਸਿੰਘ ਬਲੋਵਾਲ ਇਸ ਸਾਰੇ ਦਫਤਰ ਦੇ ਮੁਖੀ ਰਹਿਣਗੇ।