Select your Top Menu from wp menus
Header
Header
ਤਾਜਾ ਖਬਰਾਂ

ਸ੍ਰੀ ਸਾਦਿਕ ਖ਼ਾਨ ਮੇਅਰ ਲੰਡਨ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਦੁਖਾਂਤ ਸੰਬੰਧੀ ਪ੍ਰਗਟਾਏ ਵਿਚਾਰ ਸਵਾਗਤਯੋਗ, ਪਰ ਉਸ ਤੋਂ ਵੀ ਵੱਡੇ 1984 ਦੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਦੁਖਾਂਤ ਬਾਰੇ ਚੁੱਪੀ ਅਫ਼ਸੋਸਨਾਕ : ਮਾਨ

ਸ੍ਰੀ ਸਾਦਿਕ ਖ਼ਾਨ ਮੇਅਰ ਲੰਡਨ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਦੁਖਾਂਤ ਸੰਬੰਧੀ ਪ੍ਰਗਟਾਏ ਵਿਚਾਰ ਸਵਾਗਤਯੋਗ, ਪਰ ਉਸ ਤੋਂ ਵੀ ਵੱਡੇ 1984 ਦੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਦੁਖਾਂਤ ਬਾਰੇ ਚੁੱਪੀ ਅਫ਼ਸੋਸਨਾਕ : ਮਾਨ
ਸ੍ਰੀ ਟਰੰਪ ਵੱਲੋਂ ਯਹੂਦੀਆ ਨੂੰ ਯੋਰੋਸਲਮ ਦੇਣ ਅਤੇ ਸ੍ਰੀ ਮੋਦੀ ਵੱਲੋਂ ਸ੍ਰੀ ਬਾਬਰੀ ਮਸਜਿਦ ਵਾਲੇ ਸਥਾਂਨ ਨੂੰ ਹਿੰਦੂਆਂ ਸਪੁਰਦ ਕਰਨ ਦੇ ਹੋ ਰਹੇ ਅਮਲ ਵਿਸਫੋਟਕ

ਫ਼ਤਹਿਗੜ੍ਹ ਸਾਹਿਬ, 7 ਦਸੰਬਰ ( ) “1947 ਵਿਚ ਨਹਿਰੂ, ਗਾਂਧੀ ਅਤੇ ਪਟੇਲ ਨੇ ਅੰਗਰੇਜ਼ਾਂ ਨਾਲ ਰਲਕੇ ਜਿਹੜਾ ਫਤਵਾ ਲਿਆ ਸੀ ਕਿ ਆਜ਼ਾਦੀ ਪ੍ਰਾਪਤ ਕਰਨ ਮਗਰੋ ਸਾਰੇ ਵਰਗ ਰਲਕੇ ਵਧੀਆ ਢੰਗ ਨਾਲ ਰਾਜ ਕਰੀਏ । ਪਰ ਦੁੱਖ ਅਤੇ ਅਫਸੋਸ ਹੈ ਕਿ ਉਪਰੋਕਤ ਹਿੰਦੂ ਆਗੂਆਂ ਨੇ ਆਪਣਾ ਮੁਲਕ ਭਾਰਤ ਬਣਾ ਲਿਆ ਅਤੇ ਸ੍ਰੀ ਜਿਨਾਹ ਨੇ ਆਪਣਾ ਇਸਲਾਮਿਕ ਮੁਲਕ ਪਾਕਿਸਤਾਨ ਬਣਾ ਲਿਆ । ਜੋ ਤੀਜੀ ਮੁੱਖ ਧਿਰ ਸਿੱਖ ਕੌਮ ਸੀ, ਉਹ ਪਾਕਿਸਤਾਨ ਵਿਚ ਮੁਸਲਿਮ ਕੌਮ ਦੇ ਗੁਲਾਮ ਹੋ ਗਏ ਅਤੇ ਇੰਡੀਆ ਵਿਚ ਹਿੰਦੂ ਕੌਮ ਦੇ ਗੁਲਾਮ ਹੋ ਗਏ । ਜਿਨ੍ਹਾਂ ਸਿੱਖਾਂ ਨੇ ਆਜ਼ਾਦੀ ਪ੍ਰਾਪਤ ਕਰਨ ਲਈ ਸਭ ਤੋ ਮੂਹਰੇ ਹੋ ਕੇ ਸ਼ਹੀਦੀਆਂ ਤੇ ਕੁਰਬਾਨੀਆਂ ਦਿੱਤੀਆ ਅਤੇ ਜਿਹੜਾ ਉਨ੍ਹਾਂ ਨੇ ਆਪਣੀ ਕੌਮੀ ਆਜ਼ਾਦੀ ਦਾ ਸੁਪਨਾ ਦੇਖਿਆ ਸੀ, ਉਹ ਤਾਂ ਸਿੱਖ ਕੌਮ ਦਾ ਪੂਰਾ ਨਾ ਹੋਇਆ । ਲੰਡਨ ਜਿਥੇ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਵੱਸਦੀ ਹੈ, ਉਥੋ ਦੇ ਮੇਅਰ ਸ੍ਰੀ ਸਾਇਕ ਖ਼ਾਨ ਜੋ ਇਨ੍ਹੀਂ ਦਿਨੀਂ ਪੰਜਾਬ ਦੇ ਦੌਰੇ ਤੇ ਹਨ ਅਤੇ ਅੰਮ੍ਰਿਤਸਰ ਵਿਖੇ ਹਨ, ਉਨ੍ਹਾਂ ਵੱਲੋਂ ਜਲ੍ਹਿਆਂ ਵਾਲੇ ਬਾਗ ਦੇ 1919 ਦੇ ਸਾਕੇ ਅਤੇ ਦੁਖਾਂਤ ਸੰਬੰਧੀ ਜੋ ਆਪਣੀ ਬਰਤਾਨੀਆ ਦੀ ਹਕੂਮਤ ਨੂੰ ਇਹ ਗੁਜ਼ਾਰਿਸ ਕੀਤੀ ਗਈ ਹੈ ਕਿ ਬੀਤੇ ਸਮੇਂ ਦੇ ਹੋਏ ਦੁਖਾਂਤ ਲਈ ਬਰਤਾਨੀਆ ਸਰਕਾਰ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ, ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ । ਪਰ ਨਾਲ ਹੀ ਉਨ੍ਹਾਂ ਨੂੰ ਇਹ ਵੀ ਚੇਤੇ ਕਰਵਾਉਣਾ ਚਾਹੁੰਦਾ ਹੈ ਕਿ ਜੋ 1919 ਦਾ ਦੁਖਾਂਤ ਹੋਇਆ ਸੀ, ਉਸ ਤੋ ਵੱਡਾ ਅਣਮਨੁੱਖੀ ਅਤੇ ਜ਼ਬਰ-ਜੁਲਮ ਵਾਲਾ ਦੁਖਾਂਤ ਮਰਹੂਮ ਇੰਦਰਾ ਗਾਂਧੀ ਦੇ ਵਜ਼ੀਰ-ਏ-ਆਜ਼ਮ ਸਮੇਂ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 36 ਹੋਰ ਇਤਿਹਾਸਿਕ ਗੁਰੂਘਰਾਂ ਉਤੇ ਭਾਰਤੀ ਵਿਧਾਨ ਦੇ ਸਭ ਕਾਨੂੰਨ, ਨਿਯਮਾਂ ਅਤੇ ਯੂ.ਐਨ. ਦੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਉਲੰਘਣਾ ਕਰਕੇ ਬਰਤਾਨੀਆ ਅਤੇ ਸੋਵੀਅਤ ਰੂਸ ਦੀਆਂ ਫ਼ੌਜਾਂ ਵੱਲੋ ਸਾਂਝੇ ਤੌਰ ਤੇ ਭਾਰਤੀ ਫ਼ੌਜ ਨਾਲ ਰਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਗਿਆ ਸੀ । ਜਿਸ ਵਿਚ 26 ਹਜ਼ਾਰ ਦੇ ਕਰੀਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਏ ਨਿਰਦੋਸ਼ ਸਿੱਖ ਬੱਚਿਆਂ, ਨੌਜ਼ਵਾਨਾਂ, ਬੀਬੀਆਂ ਅਤੇ ਬਜੁਰਗਾਂ ਨੂੰ ਸ਼ਹੀਦ ਕਰ ਦਿੱਤਾ ਸੀ । ਉਸ ਸੰਬੰਧੀ ਸ੍ਰੀ ਸਾਦਿਕ ਖ਼ਾਨ ਵੱਲੋਂ ਆਪਣੀ ਬਰਤਾਨੀਆ ਹਕੂਮਤ ਅਤੇ ਭਾਰਤ ਦੀ ਹਿੰਦੂਤਵ ਹਕੂਮਤ ਨੂੰ ਮੁਆਫ਼ੀ ਮੰਗਣ ਲਈ ਕਿਸੇ ਤਰ੍ਹਾਂ ਦਾ ਪ੍ਰਗਟਾਵਾਂ ਨਾ ਕਰਨਾ ਸਿੱਖ ਕੌਮ ਨਾਲ ਵੱਡੇ ਵਿਤਕਰੇ ਵਾਲੇ ਅਮਲ ਹਨ । ਜਦੋਂਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਜਿਥੇ ਉਹ 1919 ਦੇ ਦੁਖਾਂਤ ਦੀ ਗੱਲ ਕਰ ਰਹੇ ਹਨ, ਉਥੇ ਉਹ 1984 ਦੇ ਸਿੱਖ ਕਤਲੇਆਮ ਦੀ ਵੀ ਉਸੇ ਦਲੀਲ ਨਾਲ ਗੱਲ ਕਰਕੇ ਆਪਣੀ ਬਰਤਾਨੀਆ ਹਕੂਮਤ ਤੇ ਭਾਰਤ ਦੀ ਹਕੂਮਤ ਨੂੰ ਮੁਆਫ਼ੀ ਮੰਗਣ ਲਈ ਕਹਿੰਦੇ ਤਾਂ ਉਨ੍ਹਾਂ ਦੀ ਸਖਸ਼ੀਅਤ ਨਿਰਪੱਖਤਾ ਵਾਲੀ ਹੋਰ ਵੀ ਉੱਚੀ ਹੋ ਕੇ ਉਭਰਦੀ । ਇਥੇ ਇਹ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਜਿਨ੍ਹਾਂ ਸਿੱਖ ਆਗੂਆਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਨਾਲ ਕੌਮੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆ, ਉਨ੍ਹਾਂ ਨੂੰ ਹਿੰਦੂਤਵ ਹਕੂਮਤ ਤੇ ਹੁਕਮਰਾਨ ਕਦੀ ਵੀ ਉਭਰਨ ਨਹੀਂ ਦਿੰਦੇ ਅਤੇ ਇਨ੍ਹਾਂ ਸਭਨਾਂ ਨੂੰ ਸਾਜ਼ਸੀ ਢੰਗ ਨਾਲ ਸ਼ਹੀਦ ਕਰ ਦਿੱਤਾ । ਲੇਕਿਨ ਜੋ ਹਿੰਦੂਤਵ ਪੱਖੀ ਅਤੇ ਬ੍ਰਾਹਮਣਵਾਦੀ ਸੋਚ ਦੇ ਗੁਲਾਮ ਹਨ, ਜਿਵੇ ਮਰਹੂਮ ਸੰਤ ਹਰਚੰਦ ਸਿੰਘ ਲੋਗੋਵਾਲ, ਸ. ਪ੍ਰਕਾਸ਼ ਸਿੰਘ ਬਾਦਲ, ਸ. ਗੁਰਚਰਨ ਸਿੰਘ ਟੋਹੜਾ, ਸ. ਸੁਰਜੀਤ ਸਿੰਘ ਬਰਨਾਲਾ, ਸ. ਬਲਵੰਤ ਸਿੰਘ ਸਾਬਕਾ ਖਜਾਨਾ ਮੰਤਰੀ ਅਤੇ ਅਜਿਹੇ ਹੋਰ ਆਗੂ ਸਨ, ਉਨ੍ਹਾਂ ਨੂੰ ਉਸ ਫ਼ੌਜੀ ਹਮਲੇ ਦੌਰਾਨ ਆਪਣੇ ਕੀਤੇ ਗੁਪਤ ਸਮਝੋਤਿਆ ਅਧੀਨ ਛੱਡ ਦਿੱਤਾ ਗਿਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਲੰਡਨ ਸ਼ਹਿਰ ਦੇ ਮੇਅਰ ਸ੍ਰੀ ਸਾਦਿਕ ਖ਼ਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਤੇ ਜਲ੍ਹਿਆਂਵਾਲੇ ਬਾਗ ਦੇ ਦੁਖਾਂਤ ਲਈ ਆਪਣੀ ਬਰਤਾਨੀਆ ਹਕੂਮਤ ਨੂੰ ਮੁਆਫ਼ੀ ਮੰਗਣ ਦੇ ਪ੍ਰਗਟਾਏ ਵਿਚਾਰਾਂ ਦਾ ਜਿਥੇ ਸਵਾਗਤ ਕੀਤਾ, ਉਥੇ ਉਨ੍ਹਾਂ ਨੇ ਸ੍ਰੀ ਸਾਦਿਕ ਖ਼ਾਨ ਵੱਲੋਂ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਵੱਡੇ ਅਣਮਨੁੱਖੀ ਦੁਖਾਂਤ ਪ੍ਰਤੀ ਅਤੇ 6 ਦਸੰਬਰ 1992 ਨੂੰ ਹਿੰਦੂਤਵ ਹੁਕਮਰਾਨਾਂ ਵੱਲੋਂ 1500 ਸਾਲ ਪੁਰਾਣੀ ਮੁਸਲਿਮ ਧਾਰਮਿਕ ਅਸਥਾਂਨ ਸ੍ਰੀ ਬਾਬਰੀ ਮਸਜਿਦ ਨੂੰ ਜ਼ਬਰੀ ਢਾਹੁਣ ਤੇ ਸ਼ਹੀਦ ਕਰਨ ਸੰਬੰਧੀ ਇਕ ਵੀ ਸ਼ਬਦ ਨਾ ਕਹਿਣ ਉਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਅਤੇ ਇਸ ਨੂੰ ਪੱਖਪਾਤੀ ਸੋਚ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨਾਂ ਚੰਗਾਂ ਹੁੰਦਾ ਜੇਕਰ ਉਹ ਆਪਣੇ ਲੰਡਨ ਦੇ ਬਹੁ ਸਿੱਖ ਵਸੋਂ ਵਾਲੇ ਇਲਾਕੇ ਦੇ ਨਿਵਾਸੀਆ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਉਤੇ 1984 ਵਿਚ ਜ਼ਬਰ-ਜੁਲਮ ਅਤੇ ਕਤਲੇਆਮ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸੰਬੰਧੀ ਵੀ ਆਪਣੀ ਹਕੂਮਤ ਤੇ ਭਾਰਤੀ ਹਕੂਮਤ ਨੂੰ ਨਿਰਪੱਖਤਾ ਨਾਲ ਅਜਿਹੇ ਵਿਚਾਰ ਪ੍ਰਗਟਾਉਦੇ । ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਅਮਰੀਕਾ ਦੇ ਸਦਰ ਸ੍ਰੀ ਟਰੰਪ ਨੇ ਯਹੂਦੀਆ ਨੂੰ ਫ਼ਲਸਤੀਨੀਆ ਦੀ ਸੰਤੁਸਟੀ ਤੇ ਪ੍ਰਵਾਨਗੀ ਤੋ ਬਗੈਰ ਯੋਰੋਸਲਮ ਰਾਜਧਾਨੀ ਦੇ ਦਿੱਤੀ । ਅਸੀਂ ਇਸ ਗੱਲ ਦੇ ਬਿਲਕੁਲ ਵੀ ਹੱਕ ਵਿਚ ਨਹੀਂ ਹਾਂ ਕਿਉਂਕਿ ਜਦੋਂ ਤੱਕ ਦੋਨੋ ਬਰਾਬਰ ਦੀਆਂ ਕੌਮਾਂ ਯਹੂਦੀਆਂ ਤੇ ਫਲਸਤੀਨੀਆ ਦਾ ਆਪਸੀ ਸਮਝੋਤਾ ਸਿਰੇ ਨਹੀਂ ਸੀ ਚੜ੍ਹ ਜਾਂਦਾ, ਉਦੋ ਤੱਕ ਅਜਿਹਾ ਅਮਲ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ । ਇਸੇ ਤਰ੍ਹਾਂ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਸ੍ਰੀ ਬਾਬਰੀ ਮਸਜਿਦ ਦੇ 1500 ਸਾਲ ਪੁਰਾਣੇ ਇਤਿਹਾਸਿਕ ਅਤੇ ਧਾਰਮਿਕ ਅਸਥਾਂਨ ਨੂੰ ਜ਼ਬਰੀ ਮੁਸਲਿਮ ਕੌਮ ਦੀ ਰਾਏ ਨੂੰ ਨਜ਼ਰ ਅੰਦਾਜ ਕਰਕੇ ਹਿੰਦੂਤਵ ਸੋਚ ਦੇ ਅਧੀਨ ‘ਰਾਮ ਮੰਦਰ’ ਬਣਾਉਣ ਲਈ ਹਿੰਦੂ ਕੌਮ ਦੇ ਸਪੁਰਦ ਕਰਨ ਦੀ ਸਾਜਿ਼ਸ ਉਤੇ ਕੰਮ ਕਰ ਰਹੇ ਹਨ । ਅਜਿਹੇ ਅਮਲ ਕਦੀ ਵੀ ਸਥਾਈ ਤੌਰ ਤੇ ਇਸ ਲਈ ਅਮਨ-ਚੈਨ ਤੇ ਜਮਹੂਰੀਅਤ ਕਾਇਮ ਨਹੀਂ ਰੱਖ ਸਕਦੇ ਕਿਉਂਕਿ ਸੰਬੰਧਤ ਹੁਕਮਰਾਨ ਵਿਰੋਧੀ ਜਮਾਤਾਂ ਤੇ ਕੌਮਾਂ ਦੀ ਆਤਮਿਕ ਸੰਤੁਸਟੀ ਤੋ ਬਗੈਰ ਦੁਖਾਂਇਕ ਤੇ ਅਣਮਨੁੱਖੀ ਅਮਲ ਹੋ ਰਹੇ ਹਨ ।
ਸ੍ਰੀ ਸਾਦਿਕ ਵੱਲੋਂ ਸ੍ਰੀ ਬਾਬਰੀ ਮਸਜਿਦ ਬਾਰੇ ਵੀ ਚੁੱਪ ਰਹਿਣਾ ਅਫ਼ਸੋਸਨਾਕ ਹੈ । ਜਦੋਂਕਿ ਉਹ ਖੁਦ ਮੁਸਲਿਮ ਕੌਮ ਨਾਲ ਸੰਬੰਧਤ ਲੰਡਨ ਦੇ ਮੇਅਰ ਦੀ ਜਿੰਮੇਵਾਰੀ ਵਾਲੇ ਅਹੁਦੇ ਤੇ ਕੰਮ ਕਰ ਰਹੇ ਹਨ । ਜਦੋਂ ਵੀ ਅਜਿਹੀਆ ਸਖਸ਼ੀਅਤਾਂ ਵੱਲੋਂ ਕਿਸੇ ਮੌਕੇ ਤੇ ਅਣਮਨੁੱਖੀ ਜਾਂ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਈ ਜਾਵੇ ਜਾਂ ਵਿਚਾਰ ਪ੍ਰਗਟਾਏ ਜਾਣ ਤਾਂ ਨਿਰਪੱਖਤਾ ਨਾਲ ਸਭ ਕੌਮਾਂ, ਧਰਮਾਂ ਅਤੇ ਫਿਰਕਿਆ ਦੀਆਂ ਭਾਵਨਾਵਾਂ ਨੂੰ ਅਤੇ ਉਨ੍ਹਾਂ ਉਤੇ ਹੋਏ ਹਕੂਮਤੀ ਜ਼ਬਰ-ਜੁਲਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਭਨਾਂ ਦੇ ਹੱਕ-ਹਕੂਕਾ ਦੀ ਅਤੇ ਉਨ੍ਹਾਂ ਨਾਲ ਹੋ ਰਹੀਆ ਬੇਇਨਸਾਫ਼ੀਆਂ ਦੀ ਗੱਲ ਵੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਉਠਾਉਣੀ ਚਾਹੀਦੀ ਹੈ ।

About The Author

Related posts

Leave a Reply

Your email address will not be published. Required fields are marked *