Verify Party Member
Header
Header
ਤਾਜਾ ਖਬਰਾਂ

ਸ੍ਰੀ ਵੀ.ਪੀ. ਸਿੰਘ ਬਦਨੌਰ ਗਵਰਨਰ ਪੰਜਾਬ ਬਹੁਤ ਹੀ ਅੱਛੇ ਸਲੀਕੇ ਅਤੇ ਤਹਿਜੀਬ ਵਾਲੇ ਇਨਸਾਨ ਹਨ, ਬੀਰਦਵਿੰਦਰ ਸਿੰਘ ਦੀ ਗੱਲ ਵਿਚ ਕੋਈ ਦਲੀਲ ਨਹੀਂ : ਮਾਨ

ਸ੍ਰੀ ਵੀ.ਪੀ. ਸਿੰਘ ਬਦਨੌਰ ਗਵਰਨਰ ਪੰਜਾਬ ਬਹੁਤ ਹੀ ਅੱਛੇ ਸਲੀਕੇ ਅਤੇ ਤਹਿਜੀਬ ਵਾਲੇ ਇਨਸਾਨ ਹਨ, ਬੀਰਦਵਿੰਦਰ ਸਿੰਘ ਦੀ ਗੱਲ ਵਿਚ ਕੋਈ ਦਲੀਲ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇਂ ਸਮੇਂ ਤੋਂ ਪੰਜਾਬ ਸੂਬੇ ਵਿਚ ਇਥੋਂ ਦੇ ਨਿਵਾਸੀਆਂ ਦੇ ਸੰਜ਼ੀਦਾ ਮਸਲਿਆ ਨੂੰ ਲੈਕੇ ਨਿਰੰਤਰ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਦਾ ਆ ਰਿਹਾ ਹੈ । ਅਕਸਰ ਹੀ ਸਾਨੂੰ ਰੋਸ਼ ਰੈਲੀਆਂ, ਧਰਨੇ ਅਤੇ ਹੁਕਮਰਾਨਾਂ ਨੂੰ ਯਾਦ-ਪੱਤਰ ਦੇਣੇ ਪੈਦੇ ਹਨ । ਜਦੋਂ ਵੀ ਅਸੀਂ ਪੰਜਾਬ ਦੇ ਗਵਰਨਰ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਪੰਜਾਬ ਸੂਬੇ ਨਾਲ ਸੰਬੰਧਤ ਜਾਂ ਸਿੱਖ ਕੌਮ ਨਾਲ ਸੰਬੰਧਤ ਸੰਜ਼ੀਦਾ ਵਿਸ਼ੇ ਉਤੇ ਗੱਲਬਾਤ ਕਰਨ ਲਈ ਸਮਾਂ ਮੰਗਦੇ ਹਾਂ । ਉਹ ਸਾਨੂੰ ਵਾਜਿਬ ਸਮਾਂ ਵੀ ਦਿੰਦੇ ਹਨ ਅਤੇ ਸਾਡੇ ਡੈਪੂਟੇਸ਼ਨ ਵਿਚ ਗਏ ਮੈਬਰਾਂ ਦੀ ਗੱਲਬਾਤ ਨੂੰ ਬਹੁਤ ਹੀ ਫਰਾਖਦਿਲੀ ਨਾਲ ਸੁਣਦੇ ਵੀ ਹਨ ਅਤੇ ਜੋ ਵੀ ਉਹ ਠੀਕ ਸਮਝਦੇ ਹਨ, ਉਸ ਬਾਰੇ ਸਾਡੇ ਡੈਪੂਟੇਸ਼ਨ ਨੂੰ ਅਗਲੇਰੀ ਕਾਰਵਾਈ ਲਈ ਵਿਸ਼ਵਾਸ ਵੀ ਦਿਵਾਉਦੇ ਹਨ । ਅਜਿਹਾ ਕਰਦੇ ਹੋਏ ਅਕਸਰ ਹੀ ਉਹ ਆਪਣੀ ਵਿਦਵਤਾ, ਤਹਿਜੀਬ ਅਤੇ ਸਲੀਕੇ ਦੀ ਬਹੁਤ ਹੀ ਅੱਛੇ ਢੰਗ ਨਾਲ ਵਰਤੋਂ ਕਰਕੇ ਸਾਡੀ ਪਾਰਟੀ ਦੇ ਗਏ ਡੈਪੂਟੇਸ਼ਨ ਨੂੰ ਸੰਤੁਸਟ ਕਰਨ ਦੀ ਕੋਸਿ਼ਸ਼ ਕਰਦੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਮੇਸ਼ਾਂ ਹੀ ਉੱਚ ਸਿਆਸੀ ਅਹੁਦਿਆ ਉਤੇ ਬੈਠਣ ਵਾਲੀਆ ਸਖਸ਼ੀਅਤਾਂ ਦੀ ਨਿੰਦਾ ਕਰਨ ਅਤੇ ਉਨ੍ਹਾਂ ਨੂੰ ਨਿਸ਼ਾਨਾਂ ਬਣਾਕੇ ਆਪਣੇ-ਆਪ ਨੂੰ ਅਖਬਾਰਾਂ ਵਿਚ ਜਿਊਦਾ ਰੱਖਣ ਦੇ ਅਮਲ ਕਰਨ ਵਾਲੇ ਸ. ਬੀਰਦਵਿੰਦਰ ਸਿੰਘ ਵੱਲੋਂ ਜੋ ਸ੍ਰੀ ਵੀ.ਪੀ. ਸਿੰਘ ਬਦਨੌਰ ਗਵਰਨਰ ਪੰਜਾਬ ਬਾਰੇ ਇਹ ਕਿਹਾ ਗਿਆ ਹੈ ਕਿ ਉਹ ਸਾਨੂੰ ਸਮਾਂ ਨਹੀਂ ਦਿੰਦੇ ਜਾਂ ਗੱਲਬਾਤ ਨਹੀਂ ਸੁਣਦੇ, ਇਸ ਵਿਚ ਕੋਈ ਸੱਚਾਈ ਤੇ ਦਲੀਲ ਨਜ਼ਰ ਨਹੀਂ ਆਉਦੀ । ਕੇਵਲ ਆਪਣੇ-ਆਪ ਨੂੰ ਅਖਬਾਰਾਂ ਵਿਚ ਜਿਊਦਾ ਰੱਖਣ ਲਈ ਅਜਿਹੀਆ ਗੱਲਾਂ ਕਰ ਰਹੇ ਹਨ । ਜੋ ਕਿ ਇਕ ਅੱਛੇ ਇਨਸਾਨ ਲਈ ਅਜਿਹਾ ਪ੍ਰਭਾਵ ਪਾਉਣਾ ਸੋਭਾ ਨਹੀਂ ਦਿੰਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬੀਰਦਵਿੰਦਰ ਸਿੰਘ ਵੱਲੋਂ ਮੌਜੂਦਾ ਪੰਜਾਬ ਦੇ ਅੱਛੇ ਸਲੀਕੇ ਅਤੇ ਤਹਿਜੀਬ ਦੇ ਮਾਲਕ ਗਵਰਨਰ ਸ੍ਰੀ ਵੀ.ਪੀ. ਸਿੰਘ ਬਦਨੌਰ ਸੰਬੰਧੀ ਅਖਬਾਰਾਂ ਵਿਚ ਗਲਤ ਬਿਆਨਬਾਜੀ ਕਰਨ ਉਤੇ ਹੈਰਾਨੀ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿਆਸਤ ਉਹੀ ਚੰਗੀ ਹੁੰਦੀ ਹੈ ਜਾਂ ਉਸ ਸਿਆਸਤ ਦੇ ਹੀ ਚੰਗੇ ਨਤੀਜੇ ਨਿਕਲਦੇ ਹਨ ਜਿਸਦਾ ਆਧਾਰ ਸੱਚ, ਸੰਜ਼ੀਦਗੀ ਤੇ ਅਧਾਰਿਤ ਹੋਣ । ਜਦੋਂ ਕੋਈ ਸਿਆਸੀ ਆਗੂ ਕਿਸੇ ਝੂਠ ਤੇ ਅਧਾਰਿਤ ਡਰਾਮਾ ਕਰਕੇ ਅਖ਼ਬਾਰਾਂ ਵਿਚ ਆਪਣੇ ਆਪ ਨੂੰ ਜਿਊਦਾ ਰੱਖਣ ਦੀ ਇੱਛਾ ਅਧੀਨ ਅਮਲ ਕਰਦਾ ਹੈ, ਕੁਝ ਸਮੇਂ ਬਾਅਦ ਜਦੋਂ ਸੱਚਾਈ ਨੇ ਸਾਹਮਣੇ ਆ ਜਾਣਾ ਹੁੰਦਾ ਹੈ ਤਾਂ ਅਜਿਹੇ ਝੂਠ ਤੇ ਅਧਾਰਿਤ ਸਿਆਸਤ ਕਰਨ ਵਾਲੇ ਆਗੂ ਦੀ ਸਾਂਖ ਖੁਦ-ਬ-ਖੁਦ ਮਨਫ਼ੀ ਹੋ ਜਾਂਦੀ ਹੈ । ਇਸ ਲਈ ਸਿਆਸੀ ਆਗੂਆਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਉਹ ਜਨਤਕ ਤੌਰ ਤੇ ਕੋਈ ਬਿਆਨਬਾਜੀ ਕਰਨ ਜਾਂ ਆਪਣੀ ਸਖਸ਼ੀਅਤ ਨੂੰ ਚਮਕਾਉਣ ਲਈ ਕੋਈ ਅਮਲ ਕਰਨ ਤਾਂ ਘੱਟੋ-ਘੱਟ ਅਜਿਹਾ ਕਰਦੇ ਹੋਏ ਸੱਚ, ਇਮਾਨਦਾਰੀ ਤੇ ਸੰਜ਼ੀਦਗੀ ਦਾ ਪੱਲਾ ਕਦੀ ਨਾ ਛੱਡਣ । ਫਿਰ ਤਾਂ ਅਜਿਹੇ ਆਗੂ ਆਪਣੇ ਸਤਿਕਾਰ-ਮਾਣ ਵਿਚ ਵਾਧਾ ਕਰ ਸਕਦਾ ਹੈ, ਜੇਕਰ ਕੋਈ ਝੂਠ ਜਾਂ ਬੇਈਮਾਨੀ ਤੇ ਅਧਾਰਿਤ ਗੱਲ ਕਰੇ ਤਾਂ ਉਹ ਇਕ-ਦੋ ਦਿਨਾਂ ਲਈ ਅਖਬਾਰੀ ਸ਼ੇਰ ਜ਼ਰੂਰ ਬਣ ਜਾਵੇਗਾ । ਲੇਕਿਨ ਲੰਮੇਂ ਸਮੇਂ ਲਈ ਲੋਕਾਂ ਵਿਚ ਉਹ ਕਦੀ ਜਿਊਂਦਾ ਨਹੀਂ ਰਹਿ ਸਕਦਾ । ਇਸ ਲਈ ਅਜਿਹੇ ਸਿਆਸਤਦਾਨਾਂ ਨੂੰ ਸਾਡੀ ਗੁਜਾਰਿਸ ਹੈ ਕਿ ਕਿਸੇ ਨੇਕ ਆਤਮਾ ਵਾਲੀ ਸਖਸ਼ੀਅਤ ਉਤੇ ਆਪਣੀ ਲੀਡਰੀ ਚਮਕਾਉਣ ਲਈ ਕਦੀ ਵੀ ਅਜਿਹਾ ਧੱਬਾ ਨਹੀਂ ਲਗਾਉਣਾ ਚਾਹੀਦਾ, ਜਿਸ ਨਾਲ ਉਸ ਨੇਕ ਆਤਮਾ ਦੀ ਸਖਸ਼ੀਅਤ ਨੂੰ ਵੀ ਦੁੱਖ ਪਹੁੰਚੇ ਅਤੇ ਕੁਝ ਸਮੇਂ ਬਾਅਦ ਜਨਤਾ ਨੂੰ ਵੀ ਉਸਦੇ ਝੂਠ ਤੋਂ ਜਾਣਕਾਰੀ ਪ੍ਰਾਪਤ ਹੋ ਜਾਵੇ ।

About The Author

Related posts

Leave a Reply

Your email address will not be published. Required fields are marked *