Verify Party Member
Header
Header
ਤਾਜਾ ਖਬਰਾਂ

ਸ੍ਰੀ ਮੋਦੀ, ਸੁਸਮਾ ਸਵਰਾਜ ਅਤੇ ਹੋਰ ਹਿੰਦੂ ਆਗੂਆਂ ਵੱਲੋਂ ਪਾਕਿਸਤਾਨ ਵਿਚ ਬੰਦੀ ‘ਜਾਧਵ’ ਦੀ ਹੋਈ ਮੁਲਾਕਾਤ ਸੰਬੰਧੀ ਪਾਕਿਸਤਾਨ ਨੂੰ ਬਦਨਾਮ ਕਰਨਾ, ਗੁੰਮਰਾਹਕੁੰਨ : ਮਾਨ

ਸ੍ਰੀ ਮੋਦੀ, ਸੁਸਮਾ ਸਵਰਾਜ ਅਤੇ ਹੋਰ ਹਿੰਦੂ ਆਗੂਆਂ ਵੱਲੋਂ ਪਾਕਿਸਤਾਨ ਵਿਚ ਬੰਦੀ ‘ਜਾਧਵ’ ਦੀ ਹੋਈ ਮੁਲਾਕਾਤ ਸੰਬੰਧੀ ਪਾਕਿਸਤਾਨ ਨੂੰ ਬਦਨਾਮ ਕਰਨਾ, ਗੁੰਮਰਾਹਕੁੰਨ : ਮਾਨ

ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਇੰਡੀਆਂ ਦੇ ਹੁਕਰਮਾਨਾਂ ਸ੍ਰੀ ਮੋਦੀ, ਸੁਸਮਾ ਸਵਰਾਜ ਅਤੇ ਹੋਰ ਹਿੰਦੂ ਆਗੂਆਂ ਵੱਲੋਂ ਪਾਕਿਸਤਾਨ ਵਿਚ ਬੰਦੀ ਸ੍ਰੀ ਕੁਲਭੂਸਨ ਜਾਧਵ ਦੀ ਉਸਦੇ ਪਰਿਵਾਰ ਦੇ ਮੈਬਰਾਂ ਨਾਲ ਹੋਈ ਮੁਲਾਕਾਤ ਸੰਬੰਧੀ ਜੋ ਪਾਕਿਸਤਾਨ ਦਾ ਨਾਮ ਲੈਕੇ ਗੁੰਮਰਾਹਕੁੰਨ ਰੋਲਾ ਪਾਇਆ ਜਾ ਰਿਹਾ ਹੈ, ਉਸਦੀ ਕੋਈ ਤੁੱਕ-ਦਲੀਲ ਨਹੀਂ ਬਣਦੀ। ਕਿਉਂਕਿ ਇਹ ਹੁਕਮਰਾਨ ਪਹਿਲੇ ਆਪਣੀ ਪੀੜ੍ਹੀ ਥੱਲ੍ਹੇ ਸੋਟੀ ਫੇਰਨ ਕਿ ਉਹ ਇੰਡੀਆਂ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨਾਲ ਜੇਲ੍ਹਾਂ, ਕਾਲਕੋਠੜੀਆਂ ਵਿਚ ਕਿਹੋ-ਜਿਹਾ ਅਣਮਨੁੱਖੀ ਅਤੇ ਗੈਰ-ਕਾਨੂੰਨੀ ਵਰਤਾਅ ਕਰਦੇ ਹਨ ਅਤੇ ਕਿਸ ਤਰ੍ਹਾਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਕੇ ਜ਼ਬਰ-ਜੁਲਮ ਕਰਦੇ ਹਨ, ਤਾਂ ਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਅਹਿਸਾਸ ਹੋ ਸਕੇ ਕਿ ਉਨ੍ਹਾਂ ਵੱਲੋਂ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਬੰਦੀ ਵੀ ਇਨਸਾਨ ਹਨ ਅਤੇ ਉਨ੍ਹਾਂ ਦਾ ਇੰਡੀਆਂ ਉਤੇ ਇਨ੍ਹਾਂ ਹਿੰਦੂਤਵ ਆਗੂਆਂ ਤੋਂ ਜਿਆਦਾ ਹੱਕ ਇਸ ਲਈ ਹੈ ਕਿਉਂਕਿ ਸਿੱਖ ਕੌਮ ਨੇ ਇੰਡੀਆਂ ਲਈ 90% ਕੁਰਬਾਨੀਆਂ ਦਿੱਤੀਆ ਹਨ । ਜਿਨ੍ਹਾਂ ਨੂੰ ਹਿੰਦੂਤਵ ਹੁਕਮਰਾਨ ਦੂਜੇ ਤੇ ਤੀਜੇ ਦਰਜੇ ਦਾ ਵਰਤਾਅ ਕਰ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ, ਸੁਸਮਾ ਸਵਰਾਜ ਤੇ ਹੋਰ ਹਿੰਦੂ ਆਗੂਆਂ ਵੱਲੋਂ ਸ੍ਰੀ ਜਾਧਵ ਦੀ ਮੁਲਾਕਾਤ ਦੇ ਮੁੱਦੇ ਉਤੇ ਪਾਏ ਜਾਣ ਵਾਲੇ ਰੌਲੇ ਨੂੰ ਫਜੂਲ ਕਰਾਰ ਦਿੰਦੇ ਹੋਏ ਅਤੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਦੇ ਹੋਏ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਿਵਹਾਰ ਉਤੇ ਸ਼ਰਮ ਕਰਨ ਦੀ ਗੱਲ ਕਹਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਜਾਧਵ ਨੂੰ ਪਾਕਿਸਤਾਨ ਹਕੂਮਤ ਨੇ ਫ਼ਾਂਸੀ ਦੇਣ ਦੀ ਗੱਲ ਕੀਤੀ ਸੀ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਨਸਾਨੀਅਤ ਅਤੇ ਮਨੁੱਖਤਾ ਦੇ ਬਿਨ੍ਹਾਂ ਤੇ ਪਾਕਿਸਤਾਨ ਹਕੂਮਤ ਨੂੰ ਅਖ਼ਬਾਰਾਂ ਤੇ ਮੀਡੀਏ ਰਾਹੀ ਅਤੇ ਲਿਖਤੀ ਰੂਪ ਵਿਚ ਇਹ ਜੋਰਦਾਰ ਗੁਜ਼ਾਰਿਸ ਕੀਤੀ ਸੀ ਕਿ ਸਿੱਖ ਕੌਮ ਸਮੁੱਚੇ ਮੁਲਕਾਂ ਵਿਚ ਜਿਥੇ ਕਿਤੇ ਵੀ ਫ਼ਾਂਸੀ ਦਾ ਵਰਤਾਰਾ ਹੋ ਰਿਹਾ ਹੈ, ਉਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਸਿੱਖ ਕੌਮ ਫ਼ਾਂਸੀ ਦੀ ਸਜ਼ਾ ਦੇ ਸਖਤ ਵਿਰੁੱਧ ਹੈ । ਇਸ ਲਈ ਸ੍ਰੀ ਜਾਧਵ ਨੂੰ ਵੀ ਬਿਲਕੁਲ ਵੀ ਫ਼ਾਂਸੀ ਨਾ ਦਿੱਤੀ ਜਾਵੇ । ਇਹੀ ਵਜਹ ਹੈ ਕਿ ਅੱਜ ਤੱਕ ਸ੍ਰੀ ਜਾਧਵ ਦੀ ਫ਼ਾਂਸੀ ਰੁਕੀ ਹੋਈ ਹੈ । ਜਿਥੋ ਤੱਕ ਸ੍ਰੀ ਜਾਧਵ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦੀ ਮੁਲਾਕਾਤ ਦੇ ਮੁੱਦੇ ਨੂੰ ਲੈਕੇ ਹਿੰਦੂ ਹੁਕਮਰਾਨ ਸਿਆਸਤ ਕਰਦੇ ਹੋਏ ਇਹ ਕਹਿ ਰਹੇ ਹਨ ਕਿ ਸ੍ਰੀ ਜਾਧਵ ਦੇ ਪਰਿਵਾਰਿਕ ਮੈਬਰਾਂ ਨੂੰ ਸੀਸੇ ਵਿਚ ਖੜ੍ਹੇ ਕਰਕੇ ਅਤੇ ਇੰਟਰਕੋਮ ਰਾਹੀ ਮੁਲਾਕਾਤ ਕਰਵਾਉਣੀ ਜ਼ਬਰ-ਜੁਲਮ ਹੈ । ਇਹ ਗੱਲ ਕਹਿਣ ਤੋ ਪਹਿਲੇ ਮੈ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਪੁੱਛਣਾ ਚਾਹਵਾਂਗਾ ਕਿ ਜਦੋਂ ਮੈਂ ਭਰਤਪੁਰ ਦੀ ਜੇਲ੍ਹ ਵਿਚ ਬੰਦੀ ਸੀ, ਤਾਂ ਹੁਕਮਰਾਨਾਂ ਨੇ ਮੇਰੀ ਦਸਤਾਰ ਅਤੇ ਸਿੱਖੀ ਨਿਸ਼ਾਨ ਕੰਘਾਂ ਵੀ ਜ਼ਬਰੀ ਖੌਹ ਲਏ ਸਨ । ਜਦੋਂ ਵੀ ਮੇਰੇ ਪਰਿਵਾਰ ਦੇ ਮੈਬਰ, ਮੇਰੇ ਬਜੁਰਗ, ਮੇਰੀਆ ਬੱਚੀਆਂ, ਮੇਰੀ ਮਾਤਾ ਤੇ ਮੇਰੀ ਸਪਤਨੀ ਮੈਨੂੰ ਮਿਲਣ ਆਉਦੇ ਸਨ, ਤਾਂ ਉਨ੍ਹਾਂ ਨੂੰ ਜੰਗਲੇ ਤੋ ਦੂਰ ਖੜ੍ਹੇ ਕਰਕੇ ਮਿਲਾਇਆ ਜਾਂਦਾ ਸੀ ਅਤੇ ਮੈਨੂੰ ਆਪਣੀ ਚਾਰ ਸਾਲ ਦੀ ਛੋਟੀ ਸਪੁੱਤਰੀ ਬੀਬਾ ਨਾਨਕੀ ਨੂੰ ਪਿਆਰ ਨਾਲ ਸਪਰਸ ਕਰਨ ਦੀ ਵੀ ਇਨ੍ਹਾਂ ਜ਼ਾਬਰ ਹੁਕਮਰਾਨਾਂ ਨੇ ਇਜ਼ਾਜਤ ਨਹੀਂ ਸੀ ਦਿੱਤੀ । ਜਦੋਂਕਿ ਮੇਰੇ ਵਾਲਿਦ-ਪਿਤਾ ਲਾਹੌਰ ਅਸੈਬਲੀ ਦੇ 1937 ਵਿਚ ਐਮ.ਐਲ.ਏ. ਵੀ ਰਹਿ ਚੁੱਕੇ ਹਨ, ਵਜ਼ੀਰ ਵੀ ਰਹੇ ਹਨ, ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਹਨ, ਇਸਦੇ ਬਾਵਜੂਦ ਵੀ ਉਨ੍ਹਾਂ ਨੂੰ ਮਿਲਣ ਸਮੇਂ ਮੈਨੂੰ 5 ਫੁੱਟ ਉੱਚੇ ਜੰਗਲੇ ਵਿਚ ਰੱਖਿਆ ਜਾਂਦਾ ਸੀ ਅਤੇ ਉਹ ਥੱਲ੍ਹੇ ਖੜ੍ਹੇ ਹੀ ਮੈਨੂੰ ਦੇਖ ਸਕਦੇ ਸਨ ।

ਉਨ੍ਹਾਂ ਕਿਹਾ ਕਿ ਜਦੋਂ ਮੈਂ ਭਾਗਲਪੁਰ ਦੀ ਜੇਲ੍ਹ ਵਿਚ ਸੀ ਤਾਂ ਮੈਨੂੰ ਭਾਗਲਪੁਰ ਦੀ ਅਦਾਲਤ ਵਿਚ ਜਦੋਂ ਲਿਜਾਇਆ ਜਾਂਦਾ ਸੀ, ਤਾਂ ਮੇਰੀ 4 ਸਾਲ ਦੀ ਛੋਟੀ ਸਪੁੱਤਰੀ ਅਦਾਲਤ ਵਿਚ ਜਦੋਂ ਮੇਰੇ ਜੰਗਲੇ ਦੇ ਕੋਲ ਆਈ ਤਾਂ ਮੈਂ ਬਤੌਰ ਪਿਤਾ ਦੇ ਪਿਆਰ ਵਿਚ ਆਪਣੀ ਬੱਚੀ ਨੂੰ ਕੁੱਛੜ ਚੁੱਕ ਲਿਆ ਅਤੇ ਪਿਆਰ ਦਿੱਤਾ ਤਾਂ ਸੰਬੰਧਤ ਅਦਾਲਤ ਦੇ ਜੱਜ ਨੇ ਮੈਨੂੰ ਉਸੇ ਸਮੇਂ ਸਖਤੀ ਨਾਲ ਰੋਕ ਕੇ ਕਿਹਾ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ । ਜਦੋਂਕਿ ਮੇਰੀ 5 ਸਾਲ ਦੀ ਲੰਮੀ ਜੇਲ੍ਹ ਵਿਚ ਹੁਕਮਰਾਨ ਅਤੇ ਜੇਲ੍ਹ ਸਟਾਫ਼ ਮੇਰੇ ਨਾਲ ਅਣਮਨੁੱਖੀ ਵਿਹਾਰ ਕਰਦੇ ਰਹੇ ਹਨ । ਬੰਬੇ ਵਿਖੇ ਮੈਨੂੰ ਉਸ ਗੰਦੀ ਹਵਾਲਾਤ ਵਿਚ ਰੱਖਿਆ ਗਿਆ ਜਿਥੇ ਲੈਟਰਿੰਗ ਅਤੇ ਹੋਰ ਮਲਮੂਤਰ ਦੀ ਪੂਰੀ ਬਦਬੂ ਭਰੀ ਪਈ ਸੀ ਅਤੇ ਮੈਨੂੰ ਭਰਤਪੁਰ ਤੇ ਭਾਗਲਪੁਰ ਦੀਆਂ ਜੇਲ੍ਹਾਂ ਵਿਚ ਅੰਦਰ ਹੀ ਅਣਮਨੁੱਖੀ ਢੰਗਾਂ ਰਾਹੀ ਇਟੈਰੋਗੇਸ਼ਨ ਕਰਦੇ ਰਹੇ ਹਨ । ਮੇਰੇ ਜਮੂਰਾ ਨਾਲ ਨੌਹ ਖਿੱਚੇ ਗਏ ਅਤੇ ਦੰਦ ਅੱਜ ਵੀ ਪੀੜ ਕਰ ਰਹੇ ਹਨ ਕਿਉਂਕਿ ਜਦੋਂ ਜੇਲ੍ਹ ਸਟਾਫ਼ ਨੇ ਮੇਰੀ ਦਾੜ੍ਹੀ ਨੂੰ ਹੱਥ ਪਾਇਆ ਤਾਂ ਮੈ ਵੀ ਇਸ ਨੂੰ ਨਾ ਸਹਾਰਦੇ ਹੋਏ ਉਨ੍ਹਾਂ ਨੂੰ ਚੰਗੇ ਘੁਸੁੰਨ ਮਾਰੇ, ਕਿਉਂਕਿ ਮੇਰੀ ਅਤੇ ਮੇਰੀ ਕੌਮ ਦੀ ਇੱਜਤ ਤੇ ਅਣਖ਼ ਦਾ ਸਵਾਲ ਸੀ । ਜਦੋਂਕਿ ਸ੍ਰੀ ਜਾਧਵ ਨੂੰ ਤਾਂ ਅਜੇ 6 ਮਹੀਨੇ ਜਾਂ ਸਾਲ ਹੀ ਹੋਏ ਹਨ ਅਤੇ ਉਸ ਨਾਲ ਉਸਦੇ ਪਰਿਵਾਰ ਦੇ ਮੈਬਰਾਂ ਨੂੰ ਮਿਲਣ ਦਾ ਪ੍ਰਬੰਧ ਹੋਇਆ ਹੈ । ਸ੍ਰੀ ਮੋਦੀ ਅਤੇ ਸੁਸਮਾ ਸਵਰਾਜ ਤੇ ਹੋਰ ਆਗੂ ਤਦ ਹੀ ਕੋਈ ਸ੍ਰੀ ਜਾਧਵ ਸੰਬੰਧੀ ਬੋਲਣ ਦਾ ਹੱਕ ਰੱਖਦੇ ਜੇਕਰ ਉਹ ਇੰਡੀਆ ਵਿਚ ਬੰਦੀ ਮੇਰੇ ਵਰਗੇ ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਕੈਦੀਆਂ ਨਾਲ ਇਨਸਾਨੀਅਤ ਨਾਤੇ ਬਿਹਤਰ ਵਰਤਾਅ ਕਰਦੇ ?

ਸ. ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੇਲ੍ਹ ਵਿਚ ਜੋ ਦੁਰਵਿਹਾਰ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਦੀ ਅਤਿ ਮੰਦੀ ਹਾਲਤ ਦੇ ਬਾਵਜੂਦ ਵੀ ਉਨ੍ਹਾਂ ਦਾ ਚੈਕਅਪ ਤੇ ਇਲਾਜ ਨਹੀਂ ਕਰਵਾਇਆ ਜਾ ਰਿਹਾ । ਇਸੇ ਤਰ੍ਹਾਂ ਸ. ਜਗਤਾਰ ਸਿੰਘ ਜੌਹਲ ਜੋ ਬਰਤਾਨੀਆ ਨਿਵਾਸੀ ਹਨ, ਉਨ੍ਹਾਂ ਨਾਲ ਬ੍ਰਿਟਿਸ ਹਾਈਕਮਿਸ਼ਨਰ ਵੱਲੋਂ ਮੁਲਾਕਾਤ ਸਮੇਂ ਪੁਲਿਸ, ਖ਼ੂਫੀਆ ਅਫ਼ਸਰ ਮੌਜੂਦ ਸਨ, ਅਜਿਹੀ ਦਹਿਸਤ ਵਾਲੇ ਮਾਹੌਲ ਵਿਚ ਸ੍ਰੀ ਜੌਹਲ ਕਿਸ ਤਰ੍ਹਾਂ ਆਪਣੇ ਨਾਲ ਹੋਏ ਜੁਲਮ ਦੇ ਸੱਚ ਨੂੰ ਹਾਈਕਮਿਸ਼ਨਰ ਨੂੰ ਬਿਆਨ ਕਰ ਸਕਦੇ ਸਨ ? ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਸ੍ਰੀ ਜਾਧਵ ਵਰਗੇ ਕੈਦੀਆਂ ਦੀ ਗੱਲ ਕਰਨ ਤੋਂ ਪਹਿਲਾ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਕੈਦੀਆਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਅਤੇ ਗੈਰ-ਕਾਨੂੰਨੀ ਵਿਵਹਾਰ ਤੇ ਨਜ਼ਰ ਮਾਰਨੀ ਚਾਹੀਦੀ ਹੈ । ਉਸ ਨੂੰ ਸਹੀ ਕਰਕੇ ਹੀ ਅਜਿਹੀ ਗੱਲ ਕਰਨ ਦਾ ਹੱਕ ਰੱਖਦੇ ਹਨ, ਵਰਨਾ ਨਹੀਂ ।

About The Author

Related posts

Leave a Reply

Your email address will not be published. Required fields are marked *