Verify Party Member
Header
Header
ਤਾਜਾ ਖਬਰਾਂ

ਸ੍ਰੀ ਮੋਦੀ ਨੇ ਰਾਮ-ਮੰਦਰ ਦੇ ਉਦਘਾਟਨ ਸਮਾਰੋਹ ਵਿਚ ਸਮੂਲੀਅਤ ਕਰਨ ਦਾ ਫੈਸਲਾ ਕਰਨਾ ਵਿਧਾਨਿਕ ਲੀਹਾਂ ਤੇ ਨਿਯਮਾਂ ਦਾ ਜਨਾਜ਼ਾਂ ਕੱਢਿਆ : ਮਾਨ

ਸ੍ਰੀ ਮੋਦੀ ਨੇ ਰਾਮ-ਮੰਦਰ ਦੇ ਉਦਘਾਟਨ ਸਮਾਰੋਹ ਵਿਚ ਸਮੂਲੀਅਤ ਕਰਨ ਦਾ ਫੈਸਲਾ ਕਰਨਾ ਵਿਧਾਨਿਕ ਲੀਹਾਂ ਤੇ ਨਿਯਮਾਂ ਦਾ ਜਨਾਜ਼ਾਂ ਕੱਢਿਆ : ਮਾਨ

ਸ੍ਰੀ ਮੋਦੀ ਹਿੰਦੂਆਂ ਅਤੇ ਉਨ੍ਹਾਂ ਦੀ ਕੱਟੜਵਾਦੀ ਸੋਚ ਦੇ ਆਗੂ ਤਾਂ ਹੋ ਸਕਦੇ ਹਨ, ਸਮੁੱਚੇ ਇੰਡੀਅਨ ਨਿਵਾਸੀਆਂ ਦੇ ਵਜ਼ੀਰ-ਏ-ਆਜ਼ਮ ਦੇ ਸਮਰੱਥ ਨਹੀਂ 

ਫ਼ਤਹਿਗੜ੍ਹ ਸਾਹਿਬ, 29 ਜੁਲਾਈ ( ) “ਸਿੱਖ ਕੌਮ ਨੇ 1950 ਵਿਚ ਲਾਗੂ ਹੋਏ ਇੰਡੀਆਂ ਦੇ ਸਿੱਖ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਵਿਧਾਨ ਉਤੇ ਦਸਤਖ਼ਤ ਨਾ ਕਰਕੇ ਇਸ ਨੂੰ ਉਸ ਸਮੇਂ ਹੀ ਰੱਦ ਕਰ ਦਿੱਤਾ ਸੀ । ਕਿਉਂਕਿ ਇਹ ਸਿੱਖ ਕੌਮ ਦੀ ਅਣਖ਼-ਗੈਰਤ, ਉਨ੍ਹਾਂ ਦੀ ਸੁਰੱਖਿਆ, ਕੌਮੀ ਆਜ਼ਾਦੀ ਅਤੇ ਉਨ੍ਹਾਂ ਦੇ ਮਾਣ-ਸਨਮਾਨ ਜਿਸ ਸੰਬੰਧੀ ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਬਚਨ ਕੀਤੇ ਸਨ, ਉਨ੍ਹਾਂ ਦੀ ਇਹ ਵਿਧਾਨ ਪੂਰਤੀ ਨਹੀਂ ਸੀ ਕਰਦਾ । ਸਾਡੀ ਕੌਮ ਦੇ ਦੋਵੇ ਇੰਡੀਅਨ ਵਿਧਾਨਘਾੜਤਾ ਕਮੇਟੀ ਦੇ ਮੈਬਰਾਂ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਦਸਤਖ਼ਤ ਨਾ ਕਰਕੇ ਸਿੱਖ ਕੌਮ ਦੀ ਭਾਵਨਾਵਾਂ ਦੀ ਤਰਜਮਾਨੀ ਕੀਤੀ । ਪਰ ਇਹ ਵੀ ਸੱਚ ਹੈ ਕਿ ਇਸ ਵਿਧਾਨ ਵਿਚ ਇਹ ਦਰਜ ਹੈ ਕਿ ਜੋ ਵੀ ਇੰਡੀਆਂ ਦਾ ਵਜ਼ੀਰ-ਏ-ਆਜ਼ਮ ਹੋਵੇਗਾ, ਉਹ ਆਪਣੀ ਸੌਹ ਚੁੱਕਦੇ ਹੋਏ ਇਹ ਪ੍ਰਣ ਕਰੇਗਾ ਕਿ ਉਹ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜਰ ਸਮਝਕੇ ਇਹ ਪ੍ਰਣ ਕਰਦਾ ਹੈ ਕਿ ‘ਮੈਂ ਬਤੌਰ ਵਜ਼ੀਰ-ਏ-ਆਜ਼ਮ ਦੀਆਂ ਜਿ਼ੰਮੇਵਾਰੀਆਂ ਨੂੰ ਹਰ ਤਰ੍ਹਾਂ ਦੇ ਧਰਮ, ਕੌਮ, ਫਿਰਕਿਆ ਆਦਿ ਦੇ ਵਲਗਣ ਤੋਂ ਉਪਰ ਉੱਠਕੇ ਨਿਰਪੱਖਤਾ ਅਤੇ ਬਰਾਬਰਤਾ ਦੇ ਆਧਾਰ ਤੇ ਸਮੁੱਚੇ ਇੰਡੀਆਂ ਨਿਵਾਸੀਆ ਨੂੰ ਸਾਂਝੇ ਤੌਰ ਤੇ ਇਕ ਨਜ਼ਰ ਨਾਲ ਵੇਖਦੇ ਹੋਏ ਆਪਣੀ ਜਿ਼ੰਮੇਵਾਰੀ ਨੂੰ ਪੂਰਾ ਕਰਾਂਗਾ । ਕਿਸੇ ਵੀ ਕੌਮ, ਧਰਮ, ਫਿਰਕੇ ਆਦਿ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਕਰਾਂਗਾ ।’ ਲੇਕਿਨ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਬਹੁਗਿਣਤੀ ਹਿੰਦੂ ਕੌਮ ਅਤੇ ਧਰਮ ਦੇ ਪੱਖ ਵਿਚ ਕੀਤੇ ਜਾ ਰਹੇ ਹਨ । ਉਹ ਇਸ ਤਰ੍ਹਾਂ ਵਿਚਰ ਰਹੇ ਹਨ ਜਿਵੇਂਕਿ ਉਹ ਹਿੰਦੂਆਂ ਦੇ ਹੀ ਆਗੂ ਹੋਣ ਨਾ ਕਿ ਸਮੁੱਚੇ ਇੰਡੀਅਨ ਨਿਵਾਸੀਆ ਦੇ ਵਜ਼ੀਰ-ਏ-ਆਜ਼ਮ । ਸ੍ਰੀ ਮੋਦੀ ਵੱਲੋਂ 05 ਅਗਸਤ ਨੂੰ ਅਯੁੱਧਿਆ ਵਿਖੇ ਹਿੰਦੂਆਂ ਦੇ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿਚ ਸਮੂਲੀਅਤ ਕਰਨ ਦਾ ਜੋ ਗੈਰ-ਵਿਧਾਨਿਕ ਫੈਸਲਾ ਕੀਤਾ ਗਿਆ ਹੈ, ਉਸ ਅਮਲ ਨਾਲ ਉਨ੍ਹਾਂ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਉਹ ਹਿੰਦੂ ਕੌਮ, ਹਿੰਦੂ ਧਰਮ ਅਤੇ ਉਨ੍ਹਾਂ ਦੀ ਹਿੰਦੂਤਵ ਕੱਟੜਵਾਦੀ ਸੋਚ ਲਈ ਕੰਮ ਕਰ ਰਹੇ ਹਨ ਜੋ ਵਜ਼ੀਰ-ਏ-ਆਜ਼ਮ ਦੀ ਸੋਹ ਚੁੱਕਦੇ ਸਮੇਂ ਬੋਲੇ ਸ਼ਬਦ ਤੇ ਧਰਮ ਨਿਰਪੱਖਤਾ ਦੇ ਨਿਯਮਾਂ ਅਤੇ ਅਸੂਲਾਂ ਦੀ ਉਲੰਘਣਾ ਵਾਲੇ ਦੁੱਖਦਾਇਕ ਅਮਲ ਦੇ ਨਾਲ-ਨਾਲ ਇੰਡੀਆਂ ਵਿਚ ਫਿਰਕੂ ਨਫ਼ਰਤ ਫੈਲਾਉਣ ਅਤੇ ਅਰਾਜਕਤਾ ਉਤਪੰਨ ਕਰਨ ਵਾਲੇ ਹਨ । ਜੋ ਕਿ ਬਾਕੀ ਘੱਟ ਗਿਣਤੀ ਕੌਮਾਂ ਅਤੇ ਧਰਮਾਂ ਲਈ ਅਸਹਿ ਹੈ ਅਤੇ ਵਿਧਾਨਿਕ ਲੀਹਾਂ ਦਾ ਜਨਾਜ਼ਾਂ ਕੱਢਣ ਦੇ ਤੁੱਲ ਅਮਲ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੀਆ ਹਨ ਅਤੇ ਇਸ ਕਾਰਵਾਈ ਨੂੰ ਅਤਿ ਸ਼ਰਮਨਾਕ ਅਤੇ ਬੇਇਨਸਾਫ਼ੀ ਵਾਲਾ ਕਰਾਰ ਦਿੰਦੀਆ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿਚ ਬਤੌਰ ਵਜ਼ੀਰ-ਏ-ਆਜ਼ਮ ਦੇ ਸਮੂਲੀਅਤ ਕਰਨ ਦੇ ਫੈਸਲੇ ਦੀ ਘੋਰ ਨਿੰਦਾ ਕਰਦੇ ਹੋਏ ਅਤੇ ਘੱਟ ਗਿਣਤੀਆਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਉਣ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਅਤੇ ਉਨ੍ਹਾਂ ਦੇ ਕੈਬਨਿਟ ਵਜ਼ੀਰ ਆਪਣੇ ਅਹੁਦਿਆ ਦੀ ਦੁਰਵਰਤੋਂ ਕਰਕੇ ਹਿੰਦੂਵਾਦੀ ਸੋਚ ਨੂੰ ਲਾਗੂ ਕਰਨ ਦੇ ਅਮਲ ਕਰਦੇ ਆ ਰਹੇ ਹਨ । ਇਸ ਤਰ੍ਹਾਂ ਦੀ ਇਜ਼ਾਜਤ ਇੰਡੀਅਨ ਵਿਧਾਨ ਬਿਲਕੁਲ ਨਹੀਂ ਦਿੰਦਾ । ਦੂਸਰਾ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਕਾਲੇ ਕਾਨੂੰਨ ਠੋਸਕੇ ਉਨ੍ਹਾਂ ਉਤੇ ਜ਼ਬਰ-ਜੁਲਮ ਕਰਦੇ ਹੋਏ ਵਿਧਾਨ ਅਤੇ ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਦਾ ਉਲੰਘਣ ਕੀਤਾ ਜਾਂਦਾ ਆ ਰਿਹਾ ਹੈ । ਅਜਿਹੇ ਵਿਤਕਰੇ ਵਾਲੇ ਅਮਲ ਕਰਕੇ ਸ੍ਰੀ ਮੋਦੀ ਆਪਣੇ-ਆਪ ਨੂੰ ਹਿੰਦੂ ਆਗੂ ਤਾਂ ਕਹਿਲਾ ਸਕਦੇ ਹਨ, ਲੇਕਿਨ ਨਿਰਪੱਖਤਾ ਨਾਲ ਸਮੁੱਚੇ ਇੰਡੀਆ ਨਿਵਾਸੀਆ ਦੀ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਵਜ਼ੀਰ-ਏ-ਆਜ਼ਮ ਨਹੀਂ ਹੋ ਸਕਦੇ । ਸ. ਮਾਨ ਨੇ ਇੰਡੀਆਂ ਦੀਆਂ ਸਮੁੱਚੀਆਂ ਵਿਰੋਧੀ ਪਾਰਟੀਆਂ, ਉਨ੍ਹਾਂ ਦੇ ਆਗੂਆਂ ਵੱਲੋਂ ਇਸ ਅਤਿ ਗੰਭੀਰ ਵਿਸ਼ੇ ਉਤੇ ਚੁੱਪ ਰਹਿਣ ਅਤੇ ਵਿਧਾਨਿਕ ਸੋਚ ਦੀ ਅਗਵਾਈ ਨਾ ਕਰਨ ਦੀ ਜਿ਼ੰਮੇਵਾਰੀ ਨਾ ਨਿਭਾਉਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਕਿਹਾ ਕਿ ਉਹ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਆਦਿ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ, ਉਨ੍ਹਾਂ ਦੇ ਮਾਣ-ਸਨਮਾਨ, ਧਰਮੀ, ਕੌਮੀ ਅਣਖ-ਗੈਰਤ ਨੂੰ ਪਿੱਠ ਦੇ ਕੇ ਉਹ ਵੀ ਸ੍ਰੀ ਮੋਦੀ ਦੇ ਗੁਲਾਮ ਹੋਣ ਦਾ ਅਹਿਸਾਸ ਨਹੀਂ ਕਰਵਾ ਰਹੇ ? ਉਨ੍ਹਾਂ ਕਿਹਾ ਕਿ ਕੇਵਲ ਤੇ ਕੇਵਲ ਕਾਂਗਰਸ ਦੇ ਸ੍ਰੀ ਰਾਹੁਲ ਗਾਂਧੀ ਹੀ ਇਸਦੀ ਵਿਰੋਧਤਾ ਕਰ ਰਹੇ ਹਨ । ਰਾਜਸਥਾਨ, ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਕਾਂਗਰਸੀ ਆਗੂ ਆਪਣੀਆ ਜਿ਼ੰਮੇਵਾਰੀਆਂ ਕਿਉਂ ਨਹੀਂ ਨਿਭਾਅ ਰਹੇ ? ਉਨ੍ਹਾਂ ਸਮੁੱਚੀ ਵਿਰੋਧੀ ਪਾਰਟੀਆਂ ਨਿਰਪੱਖਤਾਂ ਦੀ ਸੋਚ ਰੱਖਣ ਵਾਲੇ ਆਗੂਆਂ ਅਤੇ ਅਮਨ ਪਸ਼ੰਦ ਸਖਸ਼ੀਅਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ੍ਰੀ ਮੋਦੀ ਵੱਲੋਂ ਬਤੌਰ ਵਜ਼ੀਰ-ਏ-ਆਜ਼ਮ 05 ਅਗਸਤ 2020 ਨੂੰ ਅਯੁੱਧਿਆ ਵਿਖੇ ਰਾਮ ਮੰਦਰ ਦੇ ਉਦਘਾਟਨ ਸਮੇਂ ਸਮੂਲੀਅਤ ਕਰਨ ਦੇ ਹਿੰਦੂ ਪੱਖਪਾਤੀ ਅਮਲਾਂ ਦਾ ਜਿਥੇ ਜੋਰਦਾਰ ਵਿਰੋਧ ਕਰਨ, ਉਥੇ ਇੰਡੀਆਂ ਵਿਚ ਹੁਕਮਰਾਨਾਂ ਵੱਲੋਂ ਸਭਨਾਂ ਵਰਗਾਂ ਉਤੇ ਠੋਸੇ ਜਾ ਰਹੇ ਜ਼ਬਰੀ ਧਰਮੀ ਅਤੇ ਇਖਲਾਕੀ ਫੈਸਲਿਆ ਅਤੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਕੇ ਇਥੋਂ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਯੋਗਦਾਨ ਪਾਉਣ ।

ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ 04 ਅਗਸਤ ਨੂੰ ਗੁਰਦੁਆਰਾ ਰੱਥ ਸਾਹਿਬ, ਫ਼ਤਹਿਗੜ੍ਹ ਸਾਹਿਬ ਵਿਖੇ ਸਮੁੱਚੀਆਂ ਇਨਸਾਫ਼ ਪਸ਼ੰਦ ਅਤੇ ਧਰਮ ਨਿਰਪੱਖ ਸਖਸ਼ੀਅਤਾਂ ਦੇ ਸਹਿਯੋਗ ਨਾਲ ਸ੍ਰੀ ਮੋਦੀ ਵੱਲੋਂ 05 ਅਗਸਤ ਨੂੰ ਅਯੁੱਧਿਆ ਵਿਖੇ ਜਾਣ ਦੇ ਪੱਖਪਾਤੀ ਫੈਸਲੇ ਦਾ ਸ਼ਾਂਤਮਈ ਵਿਰੋਧ ਕਰੇਗੀ ਅਤੇ ਸਮੁੱਚੇ ਇੰਡੀਆਂ ਨਿਵਾਸੀਆਂ ਅਤੇ ਸੰਸਾਰ ਨਿਵਾਸੀਆਂ ਨੂੰ ਇਹ ਸੰਦੇਸ਼ ਦੇਵੇਗੀ ਕਿ ਹਿੰਦੂਪੱਖੀ ਸ੍ਰੀ ਮੋਦੀ ਸਮੁੱਚੇ ਇੰਡੀਅਨ ਨਿਵਾਸੀਆਂ ਦਾ ਵਜ਼ੀਰ-ਏ-ਆਜ਼ਮ ਨਹੀਂ ਅਤੇ ਨਾ ਹੀ ਉਹ ਵਿਧਾਨਿਕ ਜਿ਼ੰਮੇਵਾਰੀਆਂ ਨਿਭਾਉਣ ਦੇ ਸਮਰੱਥ ਹੈ। ਇਸ ਲਈ ਉਹ ਤੁਰੰਤ ਵਿਧਾਨਿਕ ਲੀਹਾਂ ਦੇ ਉਲਟ ਜਾਣ ਦੀ ਬਦੌਲਤ ਵਜ਼ੀਰ-ਏ-ਆਜ਼ਮ ਦੇ ਮੁੱਖ ਅਹੁਦੇ ਤੋਂ ਅਸਤੀਫ਼ਾਂ ਦੇ ਕੇ ਲਾਭੇ ਹੋਣ ਤਾਂ ਕਿ ਵਿਧਾਨਿਕ ਅਤੇ ਬਰਾਬਰਤਾ ਵਾਲੀ ਸੋਚ ਦੇ ਨਿਯਮਾਂ ਅਤੇ ਵਿਧਾਨਿਕ ਸੋਚ ਨੂੰ ਕਾਇਮ ਰੱਖਿਆ ਜਾ ਸਕੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *