Verify Party Member
Header
Header
ਤਾਜਾ ਖਬਰਾਂ

ਸ੍ਰੀ ਮੋਦੀ ਤੇ ਸੈਂਟਰ ਦੇ ਹੁਕਮਰਾਨ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਅਤੇ ਹੁਣ ਗਲਵਾਨ ਘਾਟੀ ਤੇ ਵੱਡੇ ਇਲਾਕੇ ਨੂੰ ਗੁਆਕੇ, ਕਿਹੜੀ ਆਜ਼ਾਦੀ ਮਨਾਉਣਗੇ ? : ਮਾਨ

ਸ੍ਰੀ ਮੋਦੀ ਤੇ ਸੈਂਟਰ ਦੇ ਹੁਕਮਰਾਨ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਅਤੇ ਹੁਣ ਗਲਵਾਨ ਘਾਟੀ ਤੇ ਵੱਡੇ ਇਲਾਕੇ ਨੂੰ ਗੁਆਕੇ, ਕਿਹੜੀ ਆਜ਼ਾਦੀ ਮਨਾਉਣਗੇ ? : ਮਾਨ

ਲਦਾਂਖ ਵਿਖੇ ਤਾਂ ਪਹਿਲੇ ਹੀ ਚੀਨ ਦਾ ਝੰਡਾ ਝੂਲ ਰਿਹਾ ਹੈ, ਹੁਣ ਦਿੱਲੀ ਵਿਚ ਤਿਰੰਗਾ ਝੂਲਾਕੇ ਕਿਹੜੀ ਫ਼ਤਹਿ ਦਾ ਡੰਕਾ ਵਜਾਉਣਗੇ ?

ਫ਼ਤਹਿਗੜ੍ਹ ਸਾਹਿਬ, 13 ਅਗਸਤ ( ) “ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ 1819 ਵਿਚ ਅਫ਼ਗਾਨੀਸਤਾਨ ਦੇ ਸੂਬੇ ਕਸ਼ਮੀਰ ਨੂੰ ਫ਼ਤਹਿ ਕਰਕੇ ਆਪਣੇ ਖ਼ਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ । ਇਸੇ ਤਰ੍ਹਾਂ 1834 ਵਿਚ ਉਪਰੋਕਤ ਸਾਡੀਆਂ ਫ਼ੌਜਾਂ ਨੇ ਲਦਾਂਖ ਦਾ ਉਹ ਇਲਾਕਾ ਜਿਥੇ ਅੱਜ ਚੀਨ ਦੀ ਪੀ.ਐਲ.ਏ. ਫੌ਼ਜ ਆਪਣੇ ਚੀਨ ਦੇ ਬੁਲੰਦੀਆਂ ਵੱਲ ਝੰਡੇ ਝੁਲਾਕੇ ਲਲਕਾਰੇ ਮਾਰ ਰਹੀ ਹੈ, ਉਹ ਵੀ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕੀਤਾ ਸੀ । ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਹਿਰੂ ਨੇ ਸਾਡਾ ਇਹ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਨੂੰ ਬਿਨ੍ਹਾਂ ਕਿਸੇ ਹਿਲਜੁਲ ਤੋਂ 1962 ਦੀ ਜੰਗ ਵਿਚ ਦੇ ਦਿੱਤਾ । ਹੁਣ ਸ੍ਰੀ ਮੋਦੀ ਨੇ ਜੂਨ 2020 ਵਿਚ ਗਲਵਾਨ ਘਾਟੀ, ਦੇਸਪਾਗ, ਪੌਨਗੌਓਗ ਅਤੇ ਸੋ ਦਾ ਵੱਡਾ ਇਲਾਕਾ ਦੇ ਦਿੱਤਾ ਹੈ । ਜਿਥੇ ਚੀਨ ਮੁਲਕ ਦਾ ਝੰਡਾ ਅੱਜ ਵੀ ਝੂਲ ਰਿਹਾ ਹੈ । ਅਸੀਂ ਇਨ੍ਹਾਂ ਦੇ ਬੀਜੇਪੀ-ਆਰ.ਐਸ.ਐਸ. ਸੰਗਠਨਾਂ ਨੂੰ ਮੀਡੀਏ ਰਾਹੀ ਖੁੱਲ੍ਹੇ ਰੂਪ ਵਿਚ ਇਹ ਸੰਜ਼ੀਦਾ ਅਪੀਲ ਕੀਤੀ ਸੀ ਕਿ 56 ਇੰਚ ਦੀ ਚੌੜੀ ਛਾਂਤੀ ਦਾ ਦਾਅਵਾ ਕਰਨ ਵਾਲੇ ਹੁਣ ਲਦਾਂਖ ਦੀ ਸਰਹੱਦ ਤੇ ਜਾ ਕੇ ਆਪਣੀ ਸਰਹੱਦਾਂ ਦੀ ਰੱਖਿਆ ਕਰਨ, ਪਰ ਕਈ ਵਾਰੀ ਜ਼ਮੀਰੀ ਹਲੂਣਾਂ ਦੇਣ ਦੇ ਬਾਵਜੂਦ ਵੀ ਇਹ ਹਿੰਦੂਤਵ ਰਾਸ਼ਟਰ ਦੀ ਫਿਰਕੂ ਗੱਲ ਕਰਨ ਵਾਲੇ ਲਦਾਂਖ ਨਹੀਂ ਗਏ ਅਤੇ ਨਾ ਹੀ ਬੀਤੇ ਸਮੇਂ ਦੇ ਹੁਕਮਰਾਨਾਂ ਨੇ ਅਤੇ ਨਾ ਹੀ ਹੁਣ ਮੋਦੀ ਹਕੂਮਤ ਵੱਲੋਂ ਸਾਡਾ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕਾ ਵਾਪਿਸ ਨਹੀਂ ਲੈ ਸਕੇ, ਬਲਕਿ ਹੋਰ ਵੱਡੇ ਖੇਤਰ ਤੇ ਚੀਨ ਦਾ ਕਬਜਾ ਕਰਵਾ ਦਿੱਤਾ । ਆਉਣ ਵਾਲੀ 15 ਅਗਸਤ ਨੂੰ ਇਹ ਸਭ ਫਿਰਕੂ ਜਮਾਤਾਂ ਅਤੇ ਹਿੰਦੂਤਵ ਹੁਕਮਰਾਨ ਕਰੋਨਾ ਮਹਾਮਾਰੀ ਦੇ ਖੜ੍ਹੇ ਕੀਤੇ ਗਏ ਹਊਐ ਦੇ ਬਾਵਜੂਦ ਵੀ ਦਿੱਲੀ ਤੇ ਹੋਰ ਸਥਾਨਾਂ ਤੇ ਤਿਰੰਗਾ ਝੰਡਾ ਝੁਲਾਉਣ ਦੀ ਰਸਮ ਅਦਾ ਕਰ ਰਹੇ ਹਨ । ਜਦੋਂ ਕਿਸੇ ਪੰਜਾਬੀ ਜਾਂ ਸਿੱਖ ਦੀ ਇਕ ਇੰਚ ਵੀ ਜਮੀਨ ਕੋਈ ਜ਼ਬਰੀ ਕਬਜਾ ਕਰ ਲਵੇ ਤਾਂ ਉਹ ਉਦੋ ਤੱਕ ਚੈਨ ਨਾਲ ਨਹੀਂ ਸੌਦਾ, ਜਦੋਂ ਤੱਕ ਉਹ ਆਪਣਾ ਕਬਜਾ ਵਾਪਿਸ ਨਹੀਂ ਲੈ ਲੈਦਾ ਜਾਂ ਦੁਸ਼ਮਣ ਨੂੰ ਤਮਾਮ ਨਹੀਂ ਕਰ ਦਿੰਦਾ । ਹੁਣ ਇਹ ਆਪਣਾ ਵੱਡਾ ਇਲਾਕਾ ਗੁਆਉਣ ਦੇ ਬਾਵਜੂਦ ਵੀ ਦਿੱਲੀ ਲਾਲ ਕਿਲੇ ਜਾਂ ਕਿਸੇ ਹੋਰ ਸਥਾਂਨ ਤੇ ਤਿਰੰਗਾ ਕਿਹੜੀ ਅਣਖ ਗੈਰਤ ਨਾਲ ਝੁਲਾਉਣਗੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਹੁਕਮਰਾਨਾਂ ਵੱਲੋਂ 15 ਅਗਸਤ ਨੂੰ ਆਪਣੀ ਮਰੀ ਹੋਈ ਜਮੀਰ ਨਾਲ ਤਿਰੰਗੇ ਝੰਡੇ ਝੁਲਾਉਣ ਦੇ ਕੀਤੇ ਜਾ ਰਹੇ ਅਮਲਾਂ ਉਤੇ ਡੂੰਘੀ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਤੇ ਅਫ਼ਸੋਸ ਵਾਲੀ ਕਾਰਵਾਈ ਹੈ ਕਿ ਉਪਰੋਕਤ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਅਤੇ ਅਜੋਕੇ ਹਾਰੇ ਗਏ ਇਲਾਕੇ ਨੂੰ ਵਾਪਿਸ ਕਰਵਾਉਣ ਲਈ ਨਾ ਤਾਂ ਹੁਕਮਰਾਨ ਸੰਜ਼ੀਦਾ ਹਨ, ਨਾ ਹੀ ਕਾਂਗਰਸ, ਨਾ ਕਾਮਰੇਡ, ਨਾ ਆਮ ਆਦਮੀ ਪਾਰਟੀ ਆਦਿ ਕਿਸੇ ਵੱਲੋਂ ਵੀ ਇਸ ਦਿਸ਼ਾ ਵੱਲ ਕੋਈ ਪਾਲਸੀ ਬਿਆਨ ਨਹੀਂ ਆਇਆ । ਉਨ੍ਹਾਂ ਕਿਹਾ ਕਿਉਂਕਿ ਇਸ ਇਲਾਕੇ ਨੂੰ ਗੁਆਉਣ ਵਾਲੇ ਇਹ ਹਿੰਦੂ ਹੁਕਮਰਾਨ ਹਨ ਅਤੇ ਇਹੀ ਇਸ ਨੂੰ ਵਾਪਸ ਲੈਣਗੇ, ਨਾ ਕਿ ਸਿੱਖ ਕੌਮ ਬਿਨ੍ਹਾਂ ਵਜਹ ਆਪਣੀਆ ਸ਼ਹੀਦੀਆਂ ਜਾਂ ਕੁਰਬਾਨੀਆਂ ਕਰੇਗੀ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਸ੍ਰੀ ਵੈਨਕਿਯਾ ਨਾਇਡੂ ਜੋ ਵਾਈਸ ਪ੍ਰੈਜੀਡੈਟ ਅਤੇ ਰਾਜ ਸਭਾ ਦੇ ਚੇਅਰਮੈਨ ਵੀ ਹਨ, ਉਨ੍ਹਾਂ ਵੱਲੋਂ ਵੀ ਇਸ ਦਿਸ਼ਾ ਵੱਲ ਕੋਈ ਜਿ਼ੰਮੇਵਾਰੀ ਵਾਲੀ ਗੱਲ ਸਾਹਮਣੇ ਨਹੀਂ ਆਈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇਨ੍ਹਾਂ ਨੇ ਆਪਣੀ ਫੋਕੀ ਹਊਮੈ ਵਿਚ ਸਾਡੇ ਜਿੱਤੇ ਇਲਾਕੇ ਵੀ ਗੁਆ ਦਿੱਤੇ ਅਤੇ ਜੋ 1947 ਦੀ ਵੰਡ ਤੋਂ ਬਾਅਦ ਜੋ ਸੈਂਟਰ ਦੇ ਚਾਰ ਮੁੱਖ ਕੈਬਨਿਟ ਦੇ ਵਿਭਾਗਾਂ ਗ੍ਰਹਿ, ਵਿਦੇਸ਼, ਰੱਖਿਆ ਅਤੇ ਵਿੱਤ ਵਿਚੋਂ ਇਕ ਕੈਬਨਿਟ ਵਜ਼ੀਰ ਸਿੱਖ ਸਖਸ਼ੀਅਤ ਨੂੰ ਬਣਾਉਣ ਦੀ ਰਵਾਇਤ ਚੱਲੀ ਆਉਦੀ ਸੀ । ਉਹ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੇ ਖ਼ਤਮ ਕਰਕੇ ਅਤੇ ਫ਼ੌਜ ਵਿਚੋਂ ਸਿੱਖਾਂ ਦਾ 33% ਭਰਤੀ ਕੋਟਾਂ ਘਟਾਕੇ 2% ਕਰਕੇ ਆਪਣੀ ਮੁਤੱਸਵੀ ਅਤੇ ਫਿਰਕੂ ਸੋਚ ਦਾ ਹੀ ਪ੍ਰਗਟਾਵਾ ਕੀਤਾ ਹੈ ਅਤੇ ਹੁਣ ਸਾਡੇ ਤੋਂ ਇਹ ਆਸ ਰੱਖਦੇ ਹਨ ਕਿ ਸਰਹੱਦਾਂ ਉਤੇ ਅਸੀਂ ਬਿਨ੍ਹਾਂ ਵਜਹ ਜਾਨਾਂ ਵੀ ਵਾਰਦੇ ਰਹੀਏ ਅਤੇ ਇਨ੍ਹਾਂ ਤੋਂ ਜਲੀਲ ਵੀ ਹੁੰਦੇ ਰਹੀਏ । ਜੋ ਕਿ ਨਾ ਮੁਮਕਿਨ ਹੈ ।

ਸ. ਮਾਨ ਨੇ ਬੀਤੇ ਸਮੇਂ ਦੇ ਇਕ ਹਿੰਦੂ ਫ਼ੌਜੀ ਜਰਨੈਲ ਸ੍ਰੀ ਬ੍ਰਿਜ ਮੋਹਨ ਕੌਲ ਦੀ ਅਤਿ ਸ਼ਰਮਨਾਕ ਕਰਤੂਤ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋਂ 1962 ਵਿਚ ਚੀਨ-ਇੰਡੀਆਂ ਦੀ ਲੜਾਈ ਹੋਈ ਤਾਂ ਜਰਨਲ ਕੌਲ ਨੂੰ ਪੂਰਬੀ ਸਰਹੱਦ ਦੀ ਅਗਵਾਈ ਕਰਨ ਲਈ ਹੁਕਮ ਕੀਤੇ ਤਾਂ ਉਸਨੇ ਕੱਪੜੇ ਧੋਣ ਵਾਲੇ ਸਾਬਣ ਦਾ ਘੋਲ ਪੀ ਲਿਆ ਅਤੇ ਉਸਨੂੰ ਦਸਤ ਲੱਗ ਗਏ ਅਤੇ ਜਾ ਕੇ ਹਸਪਤਾਲ ਵਿਚ ਦਾਖਲ ਹੋ ਗਏ । ਇਹ ਕੱਟੜਵਾਦੀ ਹਿੰਦੂ ਸੋਚ ਰੱਖਣ ਵਾਲਿਆ ਦਾ ਇਖਲਾਕ ਹੈ ਹੁਣ ਜਦੋਂ 15 ਅਗਸਤ ਨੂੰ ਵੱਖ-ਵੱਖ ਸਿਆਸੀ ਆਗੂਆਂ, ਅਫ਼ਸਰਾਨ ਅਤੇ ਸ੍ਰੀ ਮੋਦੀ ਵੱਲੋਂ ਤਿਰੰਗਾ ਝੰਡਾ ਝੁਲਾਉਣ ਦੀ ਜਿ਼ੰਮੇਵਾਰੀ ਪੂਰੀ ਕਰਨ ਦੀ ਗੱਲ ਆਈ ਹੈ ਅਤੇ ਇੰਡੀਆ ਕੋਲ ਇਸ ਸਮੇਂ ਜਦੋਂ ਸਮੁੱਚੇ ਮੁਲਕ ਵਿਚ ਜੀ.ਐਸ.ਟੀ. ਨੋਟਬੰਦੀ, ਕਾਰਪੋਰੇਟ ਅਮੀਰਾਂ ਨੂੰ ਮਜਬੂਤ ਕਰਨ, ਕਰੋਨਾ ਮਹਾਮਾਰੀ ਵਿਚ ਫੇਲ੍ਹ ਸਾਬਤ ਹੋ ਜਾਣ, ਇਥੋਂ ਦੀਆਂ ਘੱਟ ਗਿਣਤੀ ਕੌਮਾਂ ਨੂੰ ਕੁੱਚਲਣ ਲਈ ਸੀ.ਏ.ਏ, ਐਨ.ਆਰ.ਸੀ, ਐਨ.ਪੀ.ਆਰ. ਅਫਸਪਾ ਅਤੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਕੁੱਚਲਣ ਤੇ ਦਹਿਸਤ ਪਾਉਣ ਦੇ ਅਮਲ ਹੋ ਰਹੇ ਹਨ । ਹਰ ਪਾਸੇ ਬੇਰੁਜਗਾਰੀ, ਗਰੀਬੀ, ਕਾਣੀਵੰਡ, ਕਿਸਾਨ, ਖੇਤ-ਮਜ਼ਦੂਰ ਮਾਰੂ ਆਰਡੀਨੈਸ ਵੱਡੇ ਅਜਗਰ ਦੀ ਤਰ੍ਹਾਂ ਮੂੰਹ ਅੱਡੀ ਖੜ੍ਹੇ ਹਨ ਤੇ ਸਮੁੱਚਾਂ ਇੰਡੀਆ ਤੇਜ਼ੀ ਨਾਲ ਅਰਾਜਕਤਾ ਵੱਲ ਵੱਧ ਰਿਹਾ ਹੈ ਅਤੇ ਕੋਈ ਵੀ ਵਰਗ ਮੁਲਾਜ਼ਮ, ਕਿਸਾਨ, ਮਜਦੂਰ, ਵਿਦਿਆਰਥੀ, ਛੋਟੇ ਕਾਰੋਬਾਰੀ ਲੋਕ, ਇਥੋਂ ਤੱਕ ਫ਼ੌਜ ਅਤੇ ਫੋਰਸਾਂ ਵਿਚ ਵੀ ਬੇਚੈਨੀ ਫੈਲੀ ਹੋਈ ਹੈ ਅਤੇ ਸਾਰਾ ਨਿਜਾਮੀ ਪ੍ਰਬੰਧ ਅਸਤ-ਵਿਅਸਤ ਹੋਇਆ ਪਿਆ ਹੈ ਅਤੇ ਲੋਕਾਈ ਤੇ ਘੱਟ ਗਿਣਤੀ ਕੌਮਾਂ ਨੂੰ ਇਸ ਬਣਾਉਟੀ ਆਜ਼ਾਦੀ ਵਿਚ ਕੋਈ ਦਿਲਚਸਪੀ ਨਹੀਂ ਹੈ ਤਾਂ ਇਹ ਹੁਕਮਰਾਨ, ਸਿਆਸਤਦਾਨ ਅਤੇ ਅਫ਼ਸਰਸ਼ਾਹੀ ਤਿਰੰਗਾ ਝੰਡਾ ਝੁਲਾਉਣ ਦੀ ਰਸਮ ਕਿਹੜੀ ਅਣਖ ਤੇ ਗੈਰਤ ਨਾਲ ਨਿਭਾਅ ਸਕਣਗੇ ? ਇਸ ਲਈ ਇਨ੍ਹਾਂ ਲਈ ਬਿਹਤਰ ਹੋਵੇਗਾ ਕਿ ਜਰਨਲ ਕੌਲ ਦੀ ਤਰ੍ਹਾਂ ਕੋਈ ਸਰੀਰਕ ਬਹਾਨਾ ਬਣਾਕੇ ਇਸ ਸਮਾਗਮ ਤੋਂ ਦੂਰ ਰਹਿਣ ਜਿਸ ਨਾਲ ਉਨ੍ਹਾਂ ਦੇ ਮਨ-ਆਤਮਾ ਤੇ ਕੰਮਜੋਰੀ ਦੀ ਵਜਹ ਕਾਰਨ ਪਿਆ ਬੋਝ ਕੁਝ ਹੱਦ ਤੱਕ ਹੱਲ ਹੋ ਜਾਵੇਗਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *