Select your Top Menu from wp menus
Header
Header
ਤਾਜਾ ਖਬਰਾਂ

ਸ੍ਰੀ ਮੈਕਰੋਨ ਦੀ ਆਮਦ ‘ਤੇ ਹਿੰਦੂਤਵ ਮੋਦੀ ਹਕੂਮਤ ਵੱਲੋਂ ਫ਼ਰਾਂਸ ਦੇ ਸਿੱਖਾਂ ਦੇ ਦਸਤਾਰ ਦੇ ਸੰਜ਼ੀਦਾ ਮਸਲੇ ਦੀ ਕੋਈ ਗੱਲ ਨਾ ਕਰਨਾ, ਵੱਡੀ ਬੇਈਮਾਨੀ : ਮਾਨ

ਸ੍ਰੀ ਮੈਕਰੋਨ ਦੀ ਆਮਦ ‘ਤੇ ਹਿੰਦੂਤਵ ਮੋਦੀ ਹਕੂਮਤ ਵੱਲੋਂ ਫ਼ਰਾਂਸ ਦੇ ਸਿੱਖਾਂ ਦੇ ਦਸਤਾਰ ਦੇ ਸੰਜ਼ੀਦਾ ਮਸਲੇ ਦੀ ਕੋਈ ਗੱਲ ਨਾ ਕਰਨਾ, ਵੱਡੀ ਬੇਈਮਾਨੀ : ਮਾਨ

ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “ਜਦੋਂ ਕਿਸੇ ਮੁਲਕ ਦੇ ਸਦਰ, ਵਜ਼ੀਰ-ਏ-ਆਜ਼ਮ ਜਾਂ ਉੱਚ ਅਹੁਦੇ ਤੇ ਬਿਰਾਜਮਾਨ ਸਖਸ਼ੀਅਤ ਇੰਡੀਆਂ ਦੇ ਦੌਰੇ ਤੇ ਆਉਦੇ ਹਨ, ਤਾਂ ਉਸ ਮੁਲਕ ਵਿਚ ਵੱਸਣ ਵਾਲੀ ਸਿੱਖ ਕੌਮ ਜਾਂ ਕਿਸੇ ਹੋਰ ਘੱਟ ਗਿਣਤੀ ਕੌਮ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਦੇ ਸੰਜ਼ੀਦਾ ਹੱਲ ਲਈ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਗੱਲਬਾਤ ਕਰਕੇ ਉਸ ਮਸਲੇ ਨੂੰ ਹੱਲ ਕਰਵਾਉਣ ਦੀ ਮੁੱਖ ਜਿੰਮੇਵਾਰੀ ਬਣਦੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹੁਣੇ ਹੀ ਜਦੋਂ ਫ਼ਰਾਂਸ ਦੇ ਪ੍ਰੈਜੀਡੈਟ ਸ੍ਰੀ ਮੈਕਰੋਨ ਇੰਡੀਆਂ ਦੇ ਦੌਰੇ ‘ਤੇ ਆਏ, ਤਾਂ ਫ਼ਰਾਂਸ ਵਿਚ ਸਿੱਖ ਕੌਮ ਨੂੰ ਆਪਣੀ ਆਨ-ਸ਼ਾਨ ਦੀ ਪ੍ਰਤੀਕ ਦਸਤਾਰ ਸੰਬੰਧੀ ਉੱਠੇ ਮਸਲੇ ਨੂੰ ਫਿਰਕੂ ਮੋਦੀ ਹਕੂਮਤ ਵੱਲੋਂ ਕੋਈ ਗੱਲ ਨਾ ਕਰਨ ਦੇ ਅਮਲ ਜਿਥੇ ਸਿੱਖ ਵਿਰੋਧੀ ਸੋਚ ਤੇ ਅਮਲਾਂ ਨੂੰ ਉਜਾਗਰ ਕਰਦੇ ਹਨ, ਉਥੇ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਕੀਤੇ ਜਾਂਦੇ ਆ ਰਹੇ ਵਿਤਕਰਿਆ, ਜ਼ਬਰ-ਜੁਲਮ ਨੂੰ ਵੀ ਪ੍ਰਤੱਖ ਕਰਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ਰਾਂਸ ਦੇ ਪ੍ਰੈਜੀਡੈਟ ਦੇ ਇੰਡੀਆਂ ਦੇ ਹੋਏ ਦੌਰੇ ਦੌਰਾਨ ਸ੍ਰੀ ਮੋਦੀ ਵੱਲੋਂ ਫ਼ਰਾਂਸ ਵਿਚ ਵੱਸਣ ਵਾਲੇ ਸਿੱਖਾਂ ਦੇ ਦਸਤਾਰ ਦੇ ਮਸਲੇ ਨੂੰ ਮੰਦਭਾਵਨਾ ਅਤੇ ਫਿਰਕੂ ਸੋਚ ਅਧੀਨ ਸ੍ਰੀ ਮੈਕਰੋਨ ਨਾਲ ਗੱਲ ਨਾ ਕਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਸਿੱਖ ਮਸਲਿਆਂ ਤੇ ਮੁੱਦਿਆ ਪ੍ਰਤੀ ਬੇਈਮਾਨ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਨੇ ਫ਼ਰਾਂਸ ਦੇ ਸਿੱਖਾਂ ਦੇ ਦਸਤਾਰ ਦੇ ਮਸਲੇ ਨੂੰ ਹੱਲ ਕਰਨ ਲਈ ਆਵਾਜ਼ ਉਠਾਈ ਹੈ ਅਤੇ ਇਸ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਇਸ ਗੰਭੀਰ ਵਿਸ਼ੇ ਤੇ ਨਿਰੰਤਰ ਆਵਾਜ਼ ਉਠਾਉਦਾ ਆ ਰਿਹਾ ਹੈ, ਫਿਰ ਵੀ ਸ੍ਰੀ ਮੈਕਰੋਨ ਨਾਲ ਇਸ ਵਿਸ਼ੇ ਨੂੰ ਨਾ ਛੋਹਣਾ ਸਿੱਖ ਕੌਮ ਨਾਲ ਵੱਡਾ ਧੋਖਾ ਹੈ । ਦੂਸਰੇ ਪਾਸੇ ਫ਼ਰਾਂਸ ਹਕੂਮਤ ਇਹ ਕਹਿੰਦੀ ਹੈ ਕਿ ਸਾਡੇ ਕਾਨੂੰਨ ਅਨੁਸਾਰ ਧਾਰਮਿਕ ਚਿੰਨ੍ਹ ਦੀ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਫ਼ਰਾਂਸ ਦਾ ਕਾਨੂੰਨ ਧਾਰਮਿਕ ਚਿੰਨ੍ਹ ਨੂੰ ਮਾਨਤਾ ਨਹੀਂ ਦਿੰਦਾ । ਪਰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਸਾਈ ਕੌਮ ਦੇ ਧਾਰਮਿਕ ਗੁਰੂ ਸ੍ਰੀ ਈਸਾ ਮਸੀਹ ਨੂੰ ਜਦੋਂ ਸੂਲੀ ਉਤੇ ਟੰਗਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਇਸਾਈ ਭਾਈਚਾਰਾਂ ਉਨ੍ਹਾਂ ਦੀ ਸ਼ਹਾਦਤ ਦੀ ਯਾਦ ਵਿਚ ਨਿਰੰਤਰ ਨੈਕਟਾਈ ਪਹਿਨਾ ਆ ਰਿਹਾ ਹੈ । ਇਹ ਵੀ ਤਾਂ ਉਨ੍ਹਾਂ ਦਾ ਧਾਰਮਿਕ ਚਿੰਨ੍ਹ ਹੀ ਹੈ । ਦੂਸਰੇ ਪਾਸੇ ਯਹੂਦੀ ਜਿਨ੍ਹਾਂ ਨੇ ਸਮੇਂ ਦੀ ਹਕੂਮਤ ਕੋਲ ਈਸਾ ਮਸੀਹ ਦੇ ਵਿਰੁੱਧ ਸਿ਼ਕਾਇਤ ਕੀਤੀ ਸੀ, ਉਹ ਯਹੂਦੀ ਨੈਕਟਾਈ ਬਿਲਕੁਲ ਨਹੀਂ ਪਹਿਨਦੇ ਅਤੇ ਨਾ ਹੀ ਮੁਸਲਮਾਨ ਇਰਾਕ ਦੇ ਕੱਟੜ ਮੁਲਕ ਵਗੈਰਾਂ ਨੈਕਟਾਈ ਨਹੀਂ ਪਹਿਨਦੇ ਹਨ । ਫਿਰ ਜੇ ਨੈਕਟਾਈ ਪਹਿਨਕੇ ਇਸਾਈ ਮੁਲਕ ਆਪਣੇ ਈਸਾ ਮਸੀਹ ਦੀ ਸ਼ਹਾਦਤ ਨੂੰ ਯਾਦ ਕਰਦੇ ਹਨ, ਫਿਰ ਸਿੱਖ ਕੌਮ ਦੀ ਦਸਤਾਰ ਦੇ ਧਾਰਮਿਕ ਚਿੰਨ੍ਹ ਦੇ ਮਸਲੇ ਨੂੰ ਮੋਦੀ ਹਕੂਮਤ ਫ਼ਰਾਂਸ ਹਕੂਮਤ ਤੋਂ ਹੱਲ ਕਿਉਂ ਨਹੀਂ ਕਰਵਾਉਦੀ ? ਜਦੋਂ ਹਿੰਦੂਤਵ ਹੁਕਮਰਾਨਾਂ ਵੱਲੋਂ ਰੀਫੇਲ ਜ਼ਹਾਜਾਂ ਅਤੇ ਬੋਫਰਜ਼ ਪਣਡੁੱਬੀਆਂ ਦੇ ਵੱਡੇ ਕਮਿਸ਼ਨਾਂ ਵਾਲੇ ਸੌਦੇ ਫ਼ਰਾਂਸ ਨਾਲ ਕੀਤੇ ਜਾ ਰਹੇ ਹਨ, ਬਿਜਲੀ ਦੇ ਅਟੋਮਿਕ ਅਨਰਜੀ ਦੇ ਵੱਡੇ ਪਲਾਟ ਲਗਾਏ ਜਾ ਰਹੇ ਹਨ, ਫਿਰ ਇਸ ਸਿੱਖ ਕੌਮੀ ਮਸਲੇ ਦੀ ਗੱਲ ਵੀ ਤਾਂ ਹੋ ਸਕਦੀ ਹੈ । ਕਿਉਂ ਨਹੀਂ ਕੀਤੀ ਜਾ ਰਹੀ ?

ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇੰਡੀਆਂ ਦੇ ਪ੍ਰਾਈਮਨਿਸਟਰ ਸ. ਮਨਮੋਹਨ ਸਿੰਘ ਸਨ, ਤਾਂ ਉਨ੍ਹਾਂ ਦੇ ਨਾਮ ਤੇ ਕਿਹਾ ਜਾਂਦਾ ਸੀ ਕਿ ਸਿੱਖ ਕੌਮ ਦਾ ਪ੍ਰਾਈਮਨਿਸਟਰ ਹੈ, ਫਿਰ ਖ਼ਾਲਿਸਤਾਨ ਦੀ ਕੀ ਲੋੜ ਹੈ ? ਲੋੜ ਇਸ ਲਈ ਹੈ ਕਿ ਜਦੋਂ ਸ. ਮਨਮੋਹਨ ਸਿੰਘ ਫ਼ਰਾਂਸ ਜਾਂਦੇ ਸਨ ਤਾਂ ਉਥੋਂ ਦੇ ਸਿੱਖਾਂ ਦਾ ਵਫ਼ਦ ਸ. ਮਨਮੋਹਨ ਸਿੰਘ ਨੂੰ ਮਿਲਕੇ ਫ਼ਰਾਂਸ ਵਿਚ ਦਸਤਾਰ ਦੇ ਮਸਲੇ ਦੀ ਗੱਲ ਕਰਦੇ ਸਨ । ਪਰ ਫਿਰ ਵੀ ਸ. ਮਨਮੋਹਨ ਸਿੰਘ ਹਕੂਮਤ ਵੱਲੋਂ ਨਾ ਤਾਂ ਫ਼ਰਾਂਸ ਸਰਕਾਰ ਨਾਲ ਅਤੇ ਨਾ ਹੀ ਆਪਣੀ ਕਾਂਗਰਸ ਜਮਾਤ ਨਾਲ ਇਸ ਮੁੱਦੇ ਨੂੰ ਉਠਾਇਆ ਗਿਆ । ਕਿਉਂਕਿ ਹੁਕਮਰਾਨਾਂ ਦੀ ਪਾਲਸੀ ਹੀ ਹਿੰਦੂਤਵ ਸੋਚ ਵਾਲੀ ਹੈ ਅਤੇ ਉਹੀ ਲਾਗੂ ਹੁੰਦੀ ਹੈ । ਜਦੋਂ ਸ. ਮਨਮੋਹਨ ਸਿੰਘ ਸਿੱਖਾਂ ਦੇ ਮਸਲੇ ਦੀ ਗੱਲ ਨਹੀਂ ਸੀ ਕਰਦੇ ਅਤੇ ਹੁਣ ਸ੍ਰੀ ਮੋਦੀ ਵੀ ਨਹੀਂ ਕਰਦੇ ਤਾਂ ਅਜਿਹੇ ਕੌਮੀ ਮਸਲੇ ਖ਼ਾਲਿਸਤਾਨ ਨਵੇਂ ਮੁਲਕ ਨੂੰ ਹੋਂਦ ਵਿਚ ਆਉਣ ਤੋਂ ਬਿਨ੍ਹਾਂ ਹੱਲ ਨਹੀਂ ਹੋ ਸਕਦੇ । ਜਦੋਂ ਜਸਟਿਨ ਟਰੂਡੋ ਇੰਡੀਆਂ ਦੇ ਦੌਰੇ ਤੇ ਆਏ ਤਾਂ ਉਸ ਸਮੇਂ ਸੈਂਟਰ ਦੀ ਵਜ਼ੀਰ ਬੀਬੀ ਹਰਸਿਮਰਤ ਕੌਰ ਬਾਦਲ ਉਨ੍ਹਾਂ ਨੂੰ ਮਿਲੇ ਸਨ । ਇਨ੍ਹਾਂ ਨੂੰ ਵੀ ਸੈਂਟਰ ਵਿਚ ਸਬਜੀਆਂ, ਫ਼ਲਾਂ, ਰਸ ਅਤੇ ਜੂਸ ਆਦਿ ਦਾ ਵਿਭਾਗ ਦਿੱਤਾ ਗਿਆ ਹੈ ਅਤੇ ਇਸ ਸੈਂਟਰ ਹਕੂਮਤ ਵਿਚ ਕਦੀ ਵੀ ਇਨ੍ਹਾਂ ਨੇ ਸਿੱਖ ਕੌਮ ਦੀ ਕਦਰ ਨਹੀਂ ਕੀਤੀ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦਸਤਾਰ ਦੇ ਮਸਲੇ ਸੰਬੰਧੀ ਸ੍ਰੀ ਮੈਕਰੋਨ ਨੂੰ ਕਿਉਂ ਨਹੀਂ ਮਿਲੇ ? ਜਦੋਂ ਸਿੱਖ ਕੌਮ ਦੀ ਹੁਕਮਰਾਨਾਂ ਵਿਚ ਕਦਰ ਹੀ ਨਹੀਂ ਤਾਂ ਕੌਮੀ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਸਿੱਖ ਕੌਮ ਦਾ ਆਪਣਾ ਘਰ ਖ਼ਾਲਿਸਤਾਨ ਕਾਇਮ ਹੋਵੇ ।
ਜਦੋਂ 1833 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦਰਬਾਰ ਵਿਖੇ ਕੌਮ ਦੀ ਬਾਦਸ਼ਾਹੀ ਸੀ ਤਾਂ ਉਸ ਸਮੇਂ ਫ਼ਰਾਂਸ ਦੇ ਬਾਦਸ਼ਾਹ ਲੁਇਸ ਫਲਿਪ ਨਾਲ ਸਿੱਖ ਕੌਮ ਅਤੇ ਲਾਹੌਰ ਦਰਬਾਰ ਦੇ ਬਹੁਤ ਡੂੰਘੇ ਸੰਬੰਧ ਸਨ । ਫਿਰ ਪਹਿਲੀ ਸੰਸਾਰ ਜੰਗ ਅਤੇ ਦੂਸਰੀ ਸੰਸਾਰ ਜੰਗ ਵਿਚ ਫ਼ਰਾਂਸ ਨੂੰ ਜਰਮਨੀ ਤੋਂ ਆਜ਼ਾਦ ਕਰਵਾਉਣ ਹਿੱਤ ਸਿੱਖ ਫ਼ੌਜਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀ, ਉਨ੍ਹਾਂ ਸਿੱਖ ਫ਼ੌਜੀਆਂ ਨੂੰ ਫ਼ਰਾਂਸ ਦੀਆਂ ਦਫਨਗਾਹਾ ਵਿਚ ਯਾਦਗਰ ਤੌਰ ਤੇ ਅੱਜ ਵੀ ਸਥਿਤ ਹੈ । ਇਸ ਲਈ ਫ਼ਰਾਂਸੀਸੀਆਂ ਅਤੇ ਸਿੱਖਾਂ ਦੀਆਂ ਪੁਰਾਤਨ ਡੂੰਘੀਆਂ ਸਾਂਝਾ ਹਨ । ਜਦੋਂ ਉਸ ਸਮੇਂ ਸਿੱਖ ਫੌ਼ਜੀਆਂ ਨੂੰ ਦਸਤਾਰਾ ਪਹਿਨਣ ਦੀ ਆਜ਼ਾਦੀ ਸੀ, ਤਾਂ ਅੱਜ ਫ਼ਰਾਂਸ ਵਿਚ ਵੱਸਣ ਵਾਲੇ ਸਿੱਖਾਂ ਨੂੰ ਅਜਿਹੀ ਆਜ਼ਾਦੀ ਕਿਉਂ ਨਹੀਂ ਦਿੱਤੀ ਜਾ ਰਹੀ । ਸ. ਮਾਨ ਨੇ ਫ਼ਰਾਂਸ ਹਕੂਮਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਫਰਾਖਦਿਲੀ ਤੋਂ ਕੰਮ ਲੈਦੇ ਹੋਏ, ਫ਼ਰਾਂਸ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਫ਼ਰਾਂਸ ਵਿਚ ਤੁਰੰਤ ਦਸਤਾਰ ਪਹਿਨਣ ਉਤੇ ਲਗਾਈ ਗਈ ਪਾਬੰਦੀ ਨੂੰ ਹਟਾਕੇ ਇਹ ਇਜ਼ਾਜਤ ਦੇਣੀ ਚਾਹੀਦੀ ਹੈ ਨਾ ਕਿ ਘਸੀਆ-ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਨੂੰ ਅਜਿਹੀ ਆਜ਼ਾਦੀ ਦੇਣ ਤੋਂ ਕੋਈ ਬਹਾਨਾ ਬਣਾਉਣਾ ਚਾਹੀਦਾ ਹੈ ।

About The Author

Related posts

Leave a Reply

Your email address will not be published. Required fields are marked *