Verify Party Member
Header
Header
ਤਾਜਾ ਖਬਰਾਂ

ਸ੍ਰੀ ਬੋਰਿਸ ਜੋਨਸਨ ਦਾ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਬਣਨ ਤੇ ਸਮੁੱਚੀ ਸਿੱਖ ਕੌਮ ਵੱਲੋਂ ਹਾਰਦਿਕ ਮੁਬਾਰਕਬਾਦ : ਮਾਨ

ਸ੍ਰੀ ਬੋਰਿਸ ਜੋਨਸਨ ਦਾ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਬਣਨ ਤੇ ਸਮੁੱਚੀ ਸਿੱਖ ਕੌਮ ਵੱਲੋਂ ਹਾਰਦਿਕ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 25 ਜੁਲਾਈ ( ) “ਜਦੋਂ ਸ੍ਰੀ ਬੋਰਿਸ ਜੋਨਸਨ ਲੰਡਨ ਦੇ ਮੇਅਰ ਸਨ, ਤਾਂ ਉਸ ਸਮੇਂ ਸਾਡੀ ਪਾਰਟੀ ਦੇ ਬਰਤਾਨੀਆ ਦੇ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ ਵੀ ਬਰਮਿੰਘਮ ਤੋਂ ਮੇਅਰ ਸਨ ਅਤੇ ਇਨ੍ਹਾਂ ਦੋਵਾਂ ਦਾ ਅਕਸਰ ਹੀ ਖਿਆਲਾਤ ਵਿਚਾਰ ਹੁੰਦੇ ਰਹਿੰਦੇ ਸਨ ਅਤੇ ਦੋਵੇ ਹੀ ਬਹੁਤ ਸੂਝਵਾਨਤਾ ਨਾਲ ਹਰ ਮੁੱਦੇ ਉਤੇ ਵਿਚਾਰਾਂ ਕਰਦੇ ਹੋਏ ਇਕਮਤ ਹੁੰਦੇ ਸਨ । ਉਸ ਸਮੇਂ ਤੋਂ ਹੀ ਸ੍ਰੀ ਬੋਰਿਸ ਜੋਨਸਨ ਦੇ ਸਿੱਖ ਕੌਮ ਨਾਲ ਬਹੁਤ ਹੀ ਸਦਭਾਵਨਾ, ਮਿਲਵਰਤਨ ਵਾਲੇ ਸੰਬੰਧ ਬਣੇ ਹੋਏ ਹਨ । ਹੁਣ ਜਦੋਂ ਕੰਜਰਵੇਟਿਵ ਪਾਰਟੀ ਨੇ ਬਹੁਮਤ ਨਾਲ ਸ੍ਰੀ ਜੋਨਸਨ ਨੂੰ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਦੇ ਅਹੁਦੇ ਤੇ ਬਿਰਾਜਮਾਨ ਕੀਤਾ ਹੈ, ਤਾਂ ਇਸ ਸਮੇਂ ਬਰਤਾਨੀਆ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਸਮੁੱਚੇ ਮੁਲਕਾਂ ਵਿਚ ਵੱਸਣ ਵਾਲੀ ਸਿੱਖ ਕੌਮ ਵਿਚ ਇਕ ਬਹੁਤ ਹੀ ਅਲੋਕਿਕ ਖੁਸ਼ੀ ਦਾ ਮਾਹੌਲ ਬਣਿਆ ਹੈ ਅਤੇ ਸਮੁੱਚੀ ਸਿੱਖ ਕੌਮ ਵੱਲੋਂ ਸ੍ਰੀ ਜੋਨਸਨ ਦੇ ਵਜ਼ੀਰ-ਏ-ਆਜਮ ਬਣਨ ਤੇ ਮੁਬਾਰਕਾਂ ਦਾ ਤਾਤਾ ਲੱਗਿਆ ਹੋਇਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਇਸ ਖੁਸ਼ੀ ਦੇ ਮੌਕੇ ਤੇ ਜਿਥੇ ਸ੍ਰੀ ਬੋਰਿਸ ਜੋਨਸਨ ਨੂੰ, ਕੰਜਰਵੇਟਿਵ ਬਰਤਾਨੀਆ ਦੀ ਪਾਰਟੀ ਨੂੰ ਹਾਰਦਿਕ ਵਧਾਈ ਮੁਬਾਰਕਬਾਦ ਭੇਜਦਾ ਹੈ, ਉਥੇ ਸਿੱਖ ਕੌਮ ਨੂੰ ਵੀ ਇਸ ਵੱਡੀ ਖੁਸ਼ੀ ਤੇ ਮੁਬਾਰਕਬਾਦ ਭੇਜਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਬੋਰਿਸ ਜੋਨਸਨ ਦੇ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਬਣਨ ਤੇ ਲਿਖੇ ਗਏ ਇਕ ਮੁਬਾਰਕਬਾਦ ਪੱਤਰ ਵਿਚ ਪ੍ਰਗਟ ਕਰਦੇ ਹੋਏ ਉਨ੍ਹਾਂ ਨਾਲ ਸਿੱਖ ਕੌਮ ਦੀਆਂ ਸਾਂਝਾ ਨੂੰ ਹੋਰ ਪੀੜ੍ਹਾ ਕਰਦੇ ਹੋਏ ਪ੍ਰਗਟ ਕੀਤੇ ਗਏ । ਸ. ਮਾਨ ਨੇ ਆਪਣੇ ਇਸ ਪੱਤਰ ਵਿਚ ਇਸ ਗੱਲ ਨੂੰ ਉਚੇਚੇ ਤੌਰ ਤੇ ਉਠਾਇਆ ਕਿ ਜਦੋਂ 1984 ਵਿਚ ਹਿੰਦੂਤਵ ਹੁਕਮਰਾਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫ਼ੌਜੀ ਹਮਲਾ ਕੀਤਾ ਸੀ, ਤਾਂ ਉਸ ਸਮੇਂ ਇਸ ਮਨੁੱਖਤਾ ਮਾਰੂ ਕਾਰਵਾਈ ਵਿਚ ਬਰਤਾਨੀਆ ਅਤੇ ਰੂਸ ਦੀਆਂ ਹਕੂਮਤਾਂ ਤੇ ਫ਼ੌਜਾਂ ਨੇ ਵੀ ਸਮੂਲੀਅਤ ਕੀਤੀ ਸੀ । ਜੋ ਕਿ ਸਟੇਟਲੈਸ ਸਿੱਖ ਕੌਮ ਉਤੇ ਇਕ ਕੌਮਾਂਤਰੀ ਪੱਧਰ ਤੇ ਵੱਡਾ ਜੁਰਮ ਕਰਨ ਦੀ ਕਾਰਵਾਈ ਬਣਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਉਮੀਦ ਕਰਦਾ ਹੈ ਕਿ ਸ੍ਰੀ ਜੋਨਸਨ ਬਰਤਾਨੀਆ ਦੀ ਫੌ਼ਜ ਵੱਲੋਂ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਕੀਤੀ ਗਈ ਸਮੂਲੀਅਤ ਦੀ ਜਾਂਚ ਕਰਵਾਉਦੇ ਹੋਏ ਜਿਥੇ ਸੱਚ ਨੂੰ ਸਾਹਮਣੇ ਲਿਆਉਣਗੇ, ਉਥੇ ਸਿੱਖ ਕੌਮ ਨਾਲ ਆਪਣੇ ਸੰਬੰਧਾਂ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਬਰਤਾਨੀਆ ਦੇ ਉਸ ਸਮੇਂ ਦੇ ਦੋਸ਼ੀਆਂ ਨੂੰ ਵੀ ਕੌਮਾਂਤਰੀ ਕਾਨੂੰਨ ਦੀ ਕਚਹਿਰੀ ਵਿਚ ਖੜ੍ਹਾ ਕਰਨ ਦਾ ਉਦਮ ਕਰਨਗੇ ।

ਸ. ਮਾਨ ਨੇ ਸ੍ਰੀ ਬੋਰਿਸ ਜੋਨਸਨ ਨੂੰ ਆਪਣੇ ਕੌਮੀ ਸੰਬੰਧਾਂ ਦੀ ਬਦੌਲਤ ਇਹ ਵੀ ਯਾਦ ਕਰਵਾਇਆ ਕਿ ਅੰਗਰੇਜ਼ ਹਕੂਮਤ ਨਾਲ ਸਿੱਖ ਕੌਮ ਦੇ ਪੁਰਾਤਨ ਅੱਛੇ ਸੰਬੰਧ ਸਨ, ਫਿਰ ਦੋਵੇ ਸੰਸਾਰ ਜੰਗਾਂ ਸਮੇਂ ਸਿੱਖ ਕੌਮ ਨੇ ਅੰਗਰੇਜ਼ ਹਕੂਮਤ ਦਾ ਸਾਥ ਦਿੱਤਾ ਅਤੇ ਦੋਵੇ ਸੰਸਾਰ ਜੰਗਾਂ ਨੂੰ ਫ਼ਤਹਿ ਕਰਨ ਵਿਚ ਮੋਹਰੀ ਹੋ ਕੇ ਜਿ਼ੰਮੇਵਾਰੀ ਨਿਭਾਈ। ਹੁਣ ਜਦੋਂ ਹਿੰਦੂਤਵ ਹੁਕਮਰਾਨ ਸਿੱਖ ਕੌਮ ਨਾਲ ਇੰਡੀਆਂ ਅਤੇ ਪੰਜਾਬ ਵਿਚ ਹਰ ਖੇਤਰ ਵਿਚ ਗੈਰ-ਵਿਧਾਨਿਕ ਅਤੇ ਅਣਮਨੁੱਖੀ ਤਰੀਕੇ ਜ਼ਬਰ-ਜੁਲਮ ਕਰਦੇ ਆ ਰਹੇ ਹਨ, ਤਾਂ ਉਸ ਸਮੇਂ ਬਰਤਾਨੀਆ ਦੀ ਬੋਰਿਸ ਜੋਨਸਨ ਹਕੂਮਤ ਦਾ ਫਰਜ ਬਣਦਾ ਹੈ ਕਿ ਸਿੱਖ ਕੌਮ ਵੱਲੋਂ ਹਿੰਦੂਤਵ ਗੁਲਾਮੀਅਤ ਦੇ ਜੂਲੇ ਨੂੰ ਲਾਹੁਣ ਲਈ ਜੋ ਕੌਮਾਂਤਰੀ ਨੀਤੀਆਂ, ਕਾਨੂੰਨਾਂ, ਨਿਯਮਾਂ ਦੇ ਅਧੀਨ ਅਮਨਮਈ ਤੇ ਜਮਹੂਰੀਅਤ ਤਰੀਕੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਲਈ ਉਹ ਆਪਣੀ ਮਨੁੱਖਤਾ ਪੱਖੀ ਜਿ਼ੰਮੇਵਾਰੀ ਨਿਭਾਉਦੇ ਹੋਏ ਅਤੇ ਸਿੱਖ ਕੌਮ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਫਰਜ ਅਦਾ ਕਰਨਗੇ ਅਤੇ ਸਿੱਖ ਕੌਮ ਨਾਲ ਆਪਣੇ ਸੰਬੰਧਾਂ ਨੂੰ ਹੋਰ ਪੀੜਾ ਕਰਨਗੇ

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *