Verify Party Member
Header
Header
ਤਾਜਾ ਖਬਰਾਂ

ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਦੀ 03 ਜਨਵਰੀ, 2018 ਨੂੰ ਗੁਰਦਾਸਪੁਰ (ਪੰਜਾਬ) ਦੀ ਆਮਦ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆˆ ਵੱਲੋˆ ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸਬੰਧਤ ਸੰਜੀਦਾ ਮਸਲਿਆˆ ਨੂੰ ਹੱਲ ਕਰਨ ਦੀ ਸੋਚ ਅਧੀਨ ਦਿੱਤਾ ਗਿਆ ਯਾਦ-ਪੱਤਰ।

Open PDF FILE To Click !

memorandum to narinder modi

ਯਾਦ-ਪੱਤਰ
ਮਿਤੀ: 03 ਜਨਵਰੀ, 2019
ਕੈˆਪ ਆਫਿਸ ਗੁਰਦਾਸਪੁਰ।

ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਦੀ 03 ਜਨਵਰੀ, 2018 ਨੂੰ ਗੁਰਦਾਸਪੁਰ (ਪੰਜਾਬ) ਦੀ ਆਮਦ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆˆ ਵੱਲੋˆ ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸਬੰਧਤ ਸੰਜੀਦਾ ਮਸਲਿਆˆ ਨੂੰ ਹੱਲ ਕਰਨ ਦੀ ਸੋਚ ਅਧੀਨ ਦਿੱਤਾ ਗਿਆ ਯਾਦ-ਪੱਤਰ।

ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ॥

ਨਿਮਰਤਾ ਸਹਿਤ ਆਪ ਜੀ ਨੂੰ ਗੁਰਦਾਸਪੁਰ, ਪੰਜਾਬ ਦੀ ਆਮਦ ਤੇ ਜਿੱਥੇ ਜੀ ਆਇਆˆ ਆਖਿਆ ਜਾˆਦਾ ਹੈ, ਉਥੇ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ, ਪਾਕਿਸਤਾਨ ਫੌਜ ਦੇ ਜਰਨਲ ਜਨਾਬ ਕਮਰ ਜਾਵੇਦ ਬਾਜਵਾ ਅਤੇ ਸ. ਨਵਜੋਤ ਸਿੰਘ ਸਿੱਧੂ ਦੇ ਸਾˆਝੇ ਸੁਹਿਰਦ ਯਤਨਾˆ ਦੀ ਬਦੌਲਤ ਸਿੱਖ ਕੌਮ ਦੀ ਦੋਵੇˆ ਸਮੇˆ ਕੀਤੀ ਜਾਣ ਵਾਲੀ ਅਰਦਾਸ ਨੂੰ ਅਮਲੀ ਰੂਪ ਵਿਚ ਪੂਰਨ ਕਰਨ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਸਥਾਨ ਲਈ ਵੀਜੇ ਰਹਿਤ ਲਾˆਘਾ ਦੇਣ ਦੇ ਕੀਤੇ ਗਏ ਸੁਹਿਰਦ ਯਤਨਾˆ ਵਿੱਚ ਆਪ ਜੀ ਵਲੋˆ ਦਿੱਤੇ ਗਏ ਡੂੰਘੇ ਸਹਿਯੋਗ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਸਮੁੱਚੇ ਪੰਜਾਬੀਆˆ ਵਲੋˆ ਤਹਿ ਦਿਲੋˆ ਧੰਨਵਾਦ ਕੀਤਾ ਜਾˆਦਾ ਹੈ। ਇਸਦੇ ਨਾਲ ਹੀ ਜੋ ਅਜਾਦ ਕਸਮੀਰ ਦੇ ਵਜ਼ੀਰ-ਏ-ਆਜ਼ਮ ਰਾਜਾ ਫਾਰੂਕ ਹੈਂਦਰ ਵੱਲੋˆ ਮੁੱਜਫਰਾਬਾਦ ਜਿਲ੍ਹੇ ਦੇ ਪਿੰਡ ਨਲੁੱਛੀ ਵਿੱਚ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਮਹਾਨ ਅਸਥਾਂਨ ਲਈ ਸਿੱਖ ਕੌਮ ਨੂੰ 15 ਕਿਲੋਮੀਟਰ ਦਾ ਸ੍ਰੀ ਕਰਤਾਰਪੁਰ ਸਾਹਿਬ ਲਾˆਘੇ ਦੀ ਤਰ੍ਹਾˆ ਲਾˆਘਾ ਦੇਣ ਦੀ ਪੇਸ਼ਕਸ ਨੂੰ ਵੀ ਪੂਰਨ ਕਰਨ ਦੀ ਜੋਰਦਾਰ ਅਪੀਲ ਕਰਦੇ ਹਾˆ। ਇਸਦੇ ਨਾਲ ਹੀ ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸਬੰਧਤ ਲੰਮੇ ਸਮੇˆ ਤੋˆ ਦਰਪੇਸ਼ ਆ ਰਹੇ ਕੁਝ ਅਹਿਮ ਮਸਲਿਆˆ ਨੂੰ ਤੁਰੰਤ ਹੱਲ ਕਰਕੇ ਸਿੱਖ ਕੌਮ ਅਤੇ ਪੰਜਾਬੀਆˆ ਦੇ ਮਨ ਵਿੱਚ ਉੱਠੇ ਵੱਡੇ ਰੋਹ ਨੂੰ ਤੁਰੰਤ ਦੂਰ ਕਰਨ ਦੀ ਅਪੀਲ ਵੀ ਕਰਦੇ ਹਾˆ। ਨਿਮਨ ਸਬੰਧਤ ਮਸਲੇ ਦਿੱਤੇ ਜਾ ਰਹੇ ਹਨ :-

1. ਸਭ ਤੋˆ ਪਹਿਲੇ ਅਸੀˆ ਹਿੰਦ ਦੇ ਵਿਧਾਨ ਦੀ ਧਾਰਾ 161 ਜੋ ਸੂਬਿਆˆ ਦੇ ਗਵਰਨਰਾˆ ਅਤੇ ਵਿਧਾਨ ਦੀ ਧਾਰਾ 72 ਜੋ ਪ੍ਰੈਜੀਡੈˆਟ ਹਿੰਦ ਨੂੰ ਇਹ ਅਧਿਕਾਰ ਹਾਸਿਲ ਹਨ ਕਿ ਉਹ ਕਿਸੇ ਵੀ ਜੇਲ੍ਹ ਵਿਚ ਬੰਦ ਕੈਦੀ ਨੂੰ ਉਸਦੀ ਸਜਾ ਨੂੰ ਘਟਾ ਸਕਦੇ ਹਨ, ਮੁਆਫ਼ ਕਰ ਸਕਦੇ ਹਨ ਅਤੇ ਉਨ੍ਹਾˆ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਕਰ ਸਕਦੇ ਹਨ, ਉਨ੍ਹਾˆ ਵਿਧਾਨਿਕ ਅਧਿਕਾਰਾˆ ਦੀ ਵਰਤੋˆ ਕਰਕੇ ਗਵਰਨਰ ਪੰਜਾਬ ਅਤੇ ਪ੍ਰੈਜੀਡੈˆਟ ਹਿੰਦ ਨੂੰ ਆਪ ਜੀ ਵਲੋˆ ਲਿਖਤੀ ਸਿਫਾਰਸ਼ ਕੀਤੀ ਜਾਵੇ ਕਿ ਪੰਜਾਬ ਦੀਆˆ ਜੇਲ੍ਹਾˆ ਵਿਚ ਬੰਦੀ ਬਣਾਏ ਗਏ ਅਤੇ ਹੋਰਨਾˆ ਸੂਬਿਆˆ ਦੀਆˆ ਜੇਲ੍ਹਾ ਵਿਚ ਬੰਦੀ ਬਣਾਏ ਗਏ ਉਨ੍ਹਾˆ ਸਿੱਖਾˆ ਜੋ 25-25 ਸਾਲਾˆ ਤੋˆ ਜੇਲ੍ਹਾਂ ਵਿਚ ਬੰਦੀ ਹਨ, ਉਨ੍ਹਾˆ ਨੂੰ ਤੁਰੰਤ ਰਿਹਾਅ ਕਰਵਾਉਣ ਦੇ ਹੁਕਮ ਕਰਵਾਕੇ ਸਿੱਖ ਕੌਮ ਨੂੰ ਇਨਸਾਫ਼ ਦਿੱਤਾ ਜਾਵੇ।

2. ਸਿੱਖ ਕੌਮ ਦੀ ਪਾਰਲੀਮੈˆਟ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਪ੍ਰਬੰਧਕੀ ਕਾਰਗੁਜਾਰੀ ਅਤੇ ਇਸ ਸੰਸਥਾਂ ਨਾਲ ਸਬੰਧਤ ਮੈˆਬਰਾˆ ਦੀਆˆ ਚੋਣਾਂ ਹਿੰਦ ਦੇ ਵਿਧਾਨ ਦੇ ਕਾਨੂੰਨ ਦੇ ਤਹਿਤ ਹਰ 5 ਸਾਲ ਬਾਅਦ ਚੋਣਾਂ ਹੋਣੀਆˆ ਬਣਦੀਆˆ ਹਨ। ਫਿਰ ਜਮਹੂਰੀਅਤ ਕਦਰਾˆ-ਕੀਮਤਾˆ ਵੀ ਇਹ ਮੰਗ ਕਰਦੀਆˆ ਹਨ ਕਿ ਅਜਿਹੀ ਕਿਸੇ ਵੀ ਕਾਨੂੰਨੀ ਸੰਸਥਾˆ ਦੀ ਮਿਆਦ ਖਤਮ ਹੋਣ ਤੋˆ ਪਹਿਲੇ-ਪਹਿਲੇ ਉਸ ਦੀਆˆ ਚੋਣਾਂ ਕਰਵਾਈਆˆ ਜਾਣ। ਜਦੋˆ ਪਾਰਲੀਮੈˆਟ, ਅਸੈˆਬਲੀਆˆ, ਕਾਰਪੋਰੇਸ਼ਨਾˆ, ਮਿਊਂਸਪਲ ਕੌˆਸਲਾˆ, ਜਿਲ੍ਹਾ ਪ੍ਰੀਸ਼ਦਾˆ ਅਤੇ ਪੰਚਾਇਤਾˆ ਆਦਿ ਦੀਆˆ ਚੋਣਾਂ ਸਮੇˆ ਸਿਰ ਹੁੰਦੀਆˆ ਆ ਰਹੀਆˆ ਹਨ, ਫਿਰ ਸਿੱਖ ਕੌਮ ਨਾਲ ਸਬੰਧਤ ਉਪਰਕੋਤ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾˆ ਦੀ ਚੋਣ ਸਹੀ ਸਮੇˆ ਤੇ ਮਿਆਦ ਖ਼ਤਮ ਹੋਣ ਤੋˆ ਪਹਿਲੇ ਕਿਉˆ ਨਹੀˆ ਕਰਵਾਈਆˆ ਜਾˆਦੀਆˆ? ਜਦੋˆਂਕਿ ਇਸ ਐਸ.ਜੀ.ਪੀ.ਸੀ. ਸੰਸਥਾˆ ਦੀ ਕਾਨੂੰਨੀ ਮਿਆਦ 2016 ਵਿਚ ਖਤਮ ਹੋ ਚੁੱਕੀ ਹੈ। ਇਸਦੇ ਬਾਵਜੂਦ ਵੀ ਕਾਨੂੰਨੀ ਤੌਰ ਤੇ ਖਤਮ ਹੋ ਚੁੱਕੀ ਮਾਨਤਾ ਅਤੇ ਮਿਆਦ ਵਾਲੇ ਮੈˆਬਰਾˆ ਨੂੰ ਗੁਰੂ ਘਰਾˆ ਦੇ ਪ੍ਰਬੰਧ ਬੀਤੇ 2 ਸਾਲਾˆ ਤੋˆ ਜਬਰੀ ਸਿੱਖ ਕੌਮ ਦੀਆˆ ਭਾਵਨਾਵਾˆ ਦੇ ਵਿਰੁੱਧ ਸੌˆਪੇ ਜਾˆਦੇ ਆ ਰਹੇ ਹਨ। ਇਹ ਸੰਸਥਾˆ (Lame Duck) ਲੰਗੜੀ ਸੰਸਥਾˆ ਅਖਵਾਉˆਦੀ ਆ ਰਹੀ ਹੈ। ਇਸ ਸੰਸਥਾˆ ਦੀਆˆ ਚੋਣਾˆ ਦਾ ਪ੍ਰਬੰਧ ਅਤੇ ਨੋਟੀਫਿਕੇਸਨ ਗ੍ਰਹਿ ਵਿਭਾਗ ਭਾਰਤ ਸਰਕਾਰ ਦੇ ਅਧੀਨ ਆਉˆਦਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਹ ਜੋਰਦਾਰ ਸੰਜੀਦਾ ਮੰਗ ਕਰਦੀ ਹੈ ਕਿ 2 ਸਾਲਾˆ ਤੋˆ ਉਪਰ ਟੱਪ ਚੁੱਕੇ ਸਮੇˆ ਦੀ ਗੈਰ ਕਾਨੂੰਨੀ ਅਮਲ ਨੂੰ ਮੁੱਖ ਰੱਖਦੇ ਹੋਏ ਐਸ.ਜੀ.ਪੀ.ਸੀ. ਦੀਆˆ ਜਨਰਲ ਚੋਣਾˆ ਕਰਵਾਉਣ ਦਾ ਤੁਰੰਤ ਐਲਾਨ ਕੀਤਾ ਜਾਵੇ ਤਾˆ ਕਿ ਸਿੱਖ ਕੌਮ ਆਪਣੇ ਗੁਰੂ ਘਰਾˆ ਦੇ ਪ੍ਰਬੰਧ ਆਪਣੇ ਮਨ ਭਾਉˆਦੇ ਨੁਮਾਇੰਦਿਆˆ ਅਤੇ ਮੈˆਬਰਾˆ ਨੂੰ ਸੌˆਪਣ ਦੀ ਕਾਨੂੰਨੀ ਜਿੰਮੇਵਾਰੀ ਪੂਰਨ ਕਰ ਸਕਣ।

3. ਸਟੇਟਲੈਂਸ ਸਿੱਖ ਕੌਮ ਉਤੇ ਬਰਤਾਨੀਆ, ਸੋਵੀਅਤ ਯੂਨੀਅਨ ਅਤੇ ਭਾਰਤ ਦੀਆˆ ਤਿੰਨ ਫੌਜਾˆ ਵਲੋˆ ਦੁਸ਼ਮਣਾਂ ਦੀ ਤਰ੍ਹਾˆ ਹਮਲਾ ਕਰਨ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ 25 ਹਜ਼ਾਰ ਦੇ ਕਰੀਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਪਹੁੰਚੇ ਨਿਹੱਥੇ ਅਤੇ ਨਿਰਦੋਸ਼ ਬੱਚਿਆˆ, ਬੀਬੀਆˆ, ਨੌਜਵਾਨਾˆ ਅਤੇ ਬਜੁਰਗਾˆ ਨੂੰ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲਣ ਦੀ ਬਜਾਏ, ਸਿੱਖ ਕੌਮ ਨਾਲ ਦੁਨੀਆˆ ਦੀ ਕਾਨੂੰਨੀ ਅਤੇ ਸਮਾਜਿਕ ਟੇਬਲ-ਟਾਕ ਦੀ ਰਵਾਇਤ ਅਨੁਸਾਰ ਹੀ ਮਸਲਾਂ ਹੱਲ ਹੋਣਾ ਬਣਦਾ ਸੀ, ਨਾ ਕਿ ਆਪਣੇ ਹੀ ਮੁਲਕ ਦੇ ਸਿੱਖ ਕੌਮ ਨਾਲ ਸਬੰਧਤ ਨਾਗਰਿਕਾˆ ਦੇ ਧਾਰਮਿਕ ਸਥਾਨ ਤੇ ਫੌਜਾˆ ਚਾੜ੍ਹਕੇ ਅਣਮਨੁੱਖੀ ਅਤੇ ਗੈਰ ਸਮਾਜਿਕ ਅਮਲ ਕਰਨਾ ਬਣਦਾ ਸੀ। ਉਸ ਹੋਏ ਜ਼ਬਰ-ਜੁਲਮ ਦੀ ਬਦੌਲਤ ਸਿੱਖ ਮਨਾˆ ਨੂੰ ਅਤੇ ਆਤਮਾਵਾˆ ਨੂੰ ਪਹੁੰਚੀ ਡੂੰਘੀ ਠੇਸ ਦੀ ਬਦੌਲਤ ਜ਼ਖਮੀ ਹੋਏ ਸਿੱਖ ਮਨਾˆ ਨੂੰ ਸ਼ਾਂਤ ਕਰਨ ਲਈ ਜਰੂਰੀ ਹੈ ਕਿ 1984 ਦੇ ਸਿੱਖ ਕੌਮ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨੀ ਰੂਪ ਵਿਚ ਸਜ਼ਾ ਦਿਵਾਉਣ ਲਈ ਫੌਰੀ ਅਮਲ ਹੋਵੇ।

4. ਇਸ ਯਾਦ ਪੱਤਰ ਰਾਹੀˆ ਅਸੀˆ ਮੰਗ ਕਰਦੇ ਹਾˆ ਕਿ ਜੋ 2013 ਵਿਚ ਗੁਜਰਾਤ ਵਿਚ ਪੱਕੇ ਅਤੇ ਕਾਨੂੰਨੀ ਤੌਰ ਤੇ ਵੱਸੇ ਹੋਏ 60,000 ਸਿੱਖ ਜਿ਼ੰਮੀਦਾਰਾਂ ਨੂੰ ਉਨ੍ਹਾˆ ਦੀਆˆ ਮਲਕੀਅਤ ਜਮੀਨਾˆ, ਘਰਾˆ ਅਤੇ ਕਾਰੋਬਾਰਾˆ ਤੋˆ ਜ਼ਬਰੀ ਉਜਾੜਾ ਕਰ ਦਿੱਤਾ ਗਿਆ ਸੀ, ਜੋ ਕਿ ਬਿਲਕੁਲ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਵਰਤਾਰਾˆ ਹੋਇਆ ਸੀ, ਉਨ੍ਹਾˆ ਸਿੱਖ ਜਿੰਮੀਦਾਰਾਂ ਉਤੇ ਮੰਦਭਾਵਨਾ ਅਧੀਨ ਬਣਾਏ ਗਏ ਕੇਸ ਵਾਪਿਸ ਕਰਕੇ ਤੁਰੰਤ ਉਨ੍ਹਾˆ ਦਾ ਸਥਾਈ ਰੂਪ ਵਿਚ ਗੁਜਰਾਤ ਵਿਚ ਹੀ ਮੁੜ ਵਸੇਬਾ ਕੀਤਾ ਜਾਵੇ ਅਤੇ ਉਨ੍ਹਾˆ ਦੀਆˆ ਮਲਕੀਅਤ ਜਮੀਨਾˆ, ਘਰਾˆ ਅਤੇ ਕਾਰੋਬਾਰ ਦੇ ਸਥਾਨ ਕਾਨੂੰਨੀ ਰੂਪ ਵਿਚ ਵਾਪਿਸ ਕੀਤੇ ਜਾਣ।
ਇਸੇ ਤਰ੍ਹਾˆ 1984 ਵਿਚ ਜੋ ਸਿੱਖ ਕਤਲੇਆਮ ਦੇ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਪਰਿਵਾਰ ਵੱਡੀ ਪੀੜ੍ਹਾ ਅੱਜ ਵੀ ਝੱਲ ਰਹੇ ਹਨ ਅਤੇ ਜਿਨ੍ਹਾˆ ਦਾ ਵੱਡਾ ਮਾਲੀ ਅਤੇ ਜਾਨੀ ਨੁਕਸਾਨ ਹੋਇਆ ਹੈ, ਉਨ੍ਹਾˆ ਦਾ ਵੀ ਇਨ੍ਹਾˆ ਉਪਰਕੋਤ ਲੀਹਾˆ ਉਤੇ ਹੀ ਮੁੜ ਵਸੇਬਾ ਤੁਰੰਤ ਕਰਵਾਇਆ ਜਾਵੇ।

5. ਸੰਨ 2000 ਵਿਚ ਜੋ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿੱਚ ਨਿਹੱਥੇ ਅਤੇ ਨਿਰਦੋਸ਼ 43 ਸਿੱਖਾˆ ਦਾ ਉਸ ਸਮੇˆ ਦੀ ਫੌਜ ਵਲੋˆ ਸਾਜਸੀ ਢੰਗ ਨਾਲ ਕਤਲੇਆਮ ਕੀਤਾ ਗਿਆ ਸੀ, ਉਨ੍ਹਾˆ ਦੋਸ਼ੀਆˆ ਦੀ ਕਾਨੂੰਨ ਅਨੁਸਾਰ ਪਹਿਚਾਣ ਕਰਕੇ ਬਰਾਬਰਤਾ ਦੇ ਨਿਯਮਾˆ ਅਧੀਨ ਸਜਾਵਾˆ ਦਿੱਤੀਆˆ ਜਾਣ। ਜੋ ਵਿਧਾਨ ਦੀ ਧਾਰਾ 25 ਰਾਹੀˆ ਵੱਖਰੀ ਅਤੇ ਅਣਖੀਲੀ ਪਹਿਚਾਣ ਰੱਖਣ ਵਾਲੀ ਸਿੱਖ ਕੌਮ ਨੂੰ ਕਾਨੂੰਨੀ ਰੂਪ ਵਿਚ ਹਿੰਦੂ ਗਰਦਾਨਿਆˆ ਗਿਆ ਹੈ, ਉਸ 25 ਧਾਰਾ ਨੂੰ ਖਤਮ ਕਰਕੇ ਸਿੱਖ ਕੌਮ ਨੂੰ ਬਤੌਰ ਵੱਖਰੀ ਕੌਮ ਦੇ ਕਾਨੂੰਨੀ ਮਾਨਤਾ ਦੇ ਕੇ ਅਤੇ ਸਿੱਖਾˆ ਲਈ ਆਨੰਦ ਮੈਰਿਜ਼ ਐਕਟ ਨੂੰ ਹੋਂਦ ਵਿਚ ਲਿਆ ਕੇ ਇਸ ਕਾਨੂੰਨ ਅਧੀਨ ਵਿਆਹ-ਸ਼ਾਦੀਆਂ ਕਰਨ ਦੀ ਸਿੱਖ ਕੌਮ ਨੂੰ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ।

6. ਜੂਨ 1984 ਵਿਚ ਹੋਏ ਬਲਿਊ ਸਟਾਰ ਦੇ ਫੌਜੀ ਹਮਲੇ ਸਮੇˆ ਹਿੰਦ ਫੌਜ ਸਿੱਖ ਕੌਮ ਦੇ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਅਤੇ ਸਿੱਖ ਰੈਫਰੈˆਸ ਲਾਇਬ੍ਰੇਰੀ ਵਿਚੋˆ ਦੁਰਲੱਭ ਕੀਮਤੀ ਇਤਿਹਾਸ ਅਤੇ ਬੇਸਕੀਮਤੀ ਅਮੁੱਲ ਵਸਤਾˆ ਜੋ ਲੁੱਟ ਕੇ ਲੈ ਗਈ ਸੀ, ਉਨ੍ਹਾˆ ਨੂੰ ਤੁਰੰਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਦੇ ਨਾਲ-ਨਾਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾˆਵਾਲੇ ਜਿਨ੍ਹਾˆ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋˆ 20ਵੀਂ ਸਦੀ ਦੇ ਮਹਾਨ ਸਿੱਖ ਦਾ ਰੁਤਬਾ ਦੇ ਕੇ ਸਨਮਾਨਿਆ ਜਾ ਚੁੱਕਾ ਹੈ ਅਤੇ ਜਿਨ੍ਹਾˆ ਦੀ ਫੋਟੋ ਸਤਿਕਾਰ ਸਹਿਤ ਸਿੱਖ ਅਜਾਇਬਘਰ ਸ੍ਰੀ ਦਰਬਾਰ ਸਾਹਿਬ ਵਿਖੇ ਸੁਸੋਭਿਤ ਹੈ, ਉਨ੍ਹਾˆ ਦੇ ਇਤਿਹਾਸਿਕ ਤੀਰ ਅਤੇ ਰਿਵਾਲਵਰ ਜੋ ਫ਼ੌਜ ਕੋਲ ਹਨ, ਉਨ੍ਹਾˆ ਨੂੰ ਵੀ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਕੌਮੀ ਸੰਸਥਾ ਦੇ ਸਪੁਰਦ ਕਰਕੇ ਸਿੱਖ ਮਨਾˆ ਦੀਆˆ ਭਾਵਨਾਵਾˆ ਦੀ ਕਦਰ ਕੀਤੀ ਜਾਵੇ।

7. ਚੀਨ-ਪਾਕਿ ਗਵਾਰਡਰ ਬੰਦਰਗਾਹ ਤੱਕ ਬਣੇ ਇਕੋਨੋਮਿਕ ਕੋਰੀਡੋਰ ਦਾ ਪੰਜਾਬ ਨੂੰ ਤੁਰੰਤ ਮੈˆਬਰ ਬਣਾਕੇ ਇੱਥੋˆ ਦੀਆˆ ਕਿਸਾਨੀ ਅਤੇ ਉਦਯੋਗਿਕ ਵਸਤਾˆ ਦੇ ਵਪਾਰ ਨੂੰ ਉਤਸਾਹਿਤ ਕੀਤਾ ਜਾਵੇ। ਤਾˆ ਜੋ ਪੰਜਾਬ ਦੀ ਜੋ 40 ਲੱਖ ਦੀ ਬੇਰੁਜਗਾਰੀ ਦੀ ਵੱਡੀ ਸਮੱਸਿਆ ਮੂੰਹ ਅੱਡੀ ਖੜੀ ਹੈ, ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਬੇਰੁਜਗਾਰੀ ਸਮੱਸਿਆ ਦਾ ਵੀ ਹੱਲ ਕੀਤਾ ਜਾ ਸਕੇ। ਇਸਦੇ ਨਾਲ ਹੀ ਰਾਜਸਥਾਨ ਦੀ ਸਰਹੱਦ ਦੇ ਨਾਲ ਪੈˆਦੇ ਹਿੰਦੂ ਕੋਟਮੱਲ, ਅਨੂਪਗੜ੍ਹ ਅਤੇ ਪੰਜਾਬ ਦੇ ਹੁਸੈਨੀਵਾਲਾ (ਫਿਰੋਜ਼ਪੁਰ), ਸੁਲੇਮਾਨਕੀ (ਫਾਜਿਲਕਾ), ਸਿਆਲਕੋਟ (ਜੰਮੂ-ਕਸ਼ਮੀਰ) ਦੀਆˆ ਸਰਹੱਦਾˆ ਨੂੰ ਤੁਰੰਤ ਸੰਜੀਦਗੀ ਨਾਲ ਖੋਲ੍ਹਕੇ ਪਾਕਿਸਤਾਨ ਅਤੇ ਹਿੰਦ ਦੇ ਵਪਾਰਕ, ਮਾਲੀ ਅਤੇ ਸੱਭਿਆਚਾਰਕ ਸਬੰਧਾˆ ਨੂੰ ਹੋਰ ਮਜਬੂਤ ਕਰਨ ਵਿਚ ਯੋਗਦਾਨ ਪਾਇਆ ਜਾਵੇ।
ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਪੰਜਾਬੀ ਇਹ ਜੋਰਦਾਰ ਮੰਗ ਕਰਦੇ ਹਨ ਕਿ ਇੱਕ ਵਿਸੇ਼ਸ਼ ਕਸ਼ਮੀਰ ਕਮਿਸ਼ਨ ਕਾਇਮ ਕੀਤਾ ਜਾਵੇ, ਜੋ ਜੰਮੂ-ਕਸ਼ਮੀਰ ਵਿਚ ਸਿੱਖਾˆ ਦੀਆˆ ਖੁਸ਼ੀਆਂ-ਗਮੀਆਂ ਵਿਚ ਬਰਾਬਰਤਾ ਦੇ ਅਧਾਰ ਦੇ ਸ਼ਰੀਕ ਹੁੰਦਾ ਰਹੇ ਅਤੇ ਜੰਮੂ-ਕਸ਼ਮੀਰ ਵਿਚ ਇਹ ਰਵਾਇਤ ਰਹੀ ਹੈ ਕਿ ਚੀਫ਼ ਮਨਿਸਟਰ ਮੁਸਲਮਾਨ ਹੁੰਦਾ ਹੈ ਅਤੇ ਗਵਰਨਰ ਹਿੰਦੂ ਹੁੰਦਾ ਹੈ। ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਸਿੱਖਾਂ ਨੂੰ ਵੀ ਕਸ਼ਮੀਰੀਆਂ ਦੇ ਬਰਾਬਰ ਕਾਨੂੰਨੀ ਸਹੂਲਤਾˆ ਅਤੇ ਹਰ ਤਰ੍ਹਾਂ ਦੀ ਆਜ਼ਾਦੀ ਅਮਲੀ ਰੂਪ ਵਿਚ ਪ੍ਰਦਾਨ ਹੋ ਸਕੇ।

8. ਹੁਣ ਤੱਕ ਸੈˆਟਰ ਵਿਚ ਜਿੰਨੀਆˆ ਵੀ ਹਕੂਮਤਾˆ ਕਾਇਮ ਹੋਈਆˆ ਹਨ, ਉਹ ਸਿੱਖ ਕੌਮ ਦੀ ਮਨੋਦਸ਼ਾਂ ਨੂੰ ਸਹੀ ਰੱਖਣ ਅਤੇ ਉਨ੍ਹਾˆ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਹਿੱਤ ਹਮੇਸ਼ਾਂ ਸਿੱਖਾˆ ਨੂੰ ਗ੍ਰਹਿ, ਵਿੱਤ ਅਤੇ ਵਿਦੇਸ਼ੀ ਵਿਭਾਗ ਦੀਆˆ ਵਿਜਾਰਤਾਂ ਦੇ ਮਾਲਕ ਬਣਾਉˆਦੇ ਰਹੇ ਹਨ ਅਤੇ ਇਕ ਵਾਰੀ ਵਜ਼ੀਰ-ਏ-ਆਜ਼ਮ ਵੀ ਸਿੱਖ ਬਣਾਇਆ ਜਾਂਦਾ ਹੈ । ਪਰ ਬੀਤੇ ਕੁਝ ਸਮੇˆ ਤੋˆ ਵਾਜਪਾਈ ਦੀ ਹਕੂਮਤ ਵਿਚ ਅਤੇ ਆਪ ਜੀ ਦੀ ਹਕੂਮਤ ਵਿਚ ਕਿਸੇ ਵੀ ਸਿੱਖ ਨੂੰ ਉਪਰਕੋਤ ਤਿੰਨੋˆ ਵਿਜਾਰਤਾਂ ਵਿਚੋˆ ਇੱਕ ਵੀ ਵਿਭਾਗ ਕਿਉˆ ਨਾ ਦਿੱਤਾ ਗਿਆ ? ਜਿਸ ਲਈ ਸਮੁੱਚੀ ਸਿੱਖ ਕੌਮ ਦੇ ਮਨਾˆ ਵਿਚ ਵੱਡਾ ਰੋਸ ਹੈ। ਉਪਰੋਕਤ ਚੱਲਦੀ ਆ ਰਹੀ ਰਵਾਇਤ ਵਿਚ ਜੋ ਬੀ.ਜੇ.ਪੀ. ਦੀ ਆਪ ਜੀ ਦੀ ਪਾਰਟੀ ਵਲੋˆ ਖੜੋਤ ਪੈਦਾ ਕੀਤੀ ਗਈ ਹੈ, ਉਸਨੂੰ ਖਤਮ ਕਰਕੇ ਸੈˆਟਰ ਦੀ ਵਿਜਾਰਤ ਵਿਚ ਸਿੱਖ ਕੌਮ ਦੇ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਉਪਰੋਕਤ ਤਿੰਨੇ ਵਿਜਾਰਤਾˆ ਦੇ ਵਿਭਾਗਾˆ ਵਿਚੋˆ ਕਿਸੇ ਇੱਕ ਵਿਭਾਗ ਨੂੰ ਸਿੱਖਾˆ ਨੂੰ ਦੇਣ ਦੀ ਅਤਿ ਮਹੱਤਵਪੂਰਨ ਰਵਾਇਤ ਨੂੰ ਫਿਰ ਤੋˆ ਸੁਰੂ ਕਰਕੇ ਸਿੱਖ ਕੌਮ ਨਾਲ ਆਪਣੇ ਸਬੰਧਾˆ ਨੂੰ ਸੁਖਾਵਾˆ ਬਣਾਉਣ ਲਈ ਯੋਗਦਾਨ ਪਾਇਆ ਜਾਵੇ।

9. ਕਸ਼ਮੀਰ ਦੀ ਅਤਿ ਅਹਿਮ ਅਤੇ ਕੌਮਾˆਤਰੀ ਪੱਧਰ ਦੀ ਸੰਜੀਦਾ ਸਮੱਸਿਆ ਦਾ ਅਤੇ ਦੱਖਣੀ ਏਸੀਆ ਦੇ ਖਿੱਤੇ ਵਿਚ ਪੁਰ ਅਮਨ-ਚੈਨ ਕਾਇਮ ਰੱਖਣ ਦਾ ਇੱਕੋ ਇੱਕ ਸਹੀ ਹੱਲ ਹੈ ਕਿ ਥੋੜੀਆˆ ਬਹੁਤੀਆˆ ਕੁੜੱਤਣ ਦੇ ਬਾਵਜੂਦ ਵੀ ਕਸ਼ਮੀਰੀਆˆ ਨਾਲ ਗੱਲਬਾਤ ਦਾ ਦੌਰ ਸੰਜੀਦਗੀ ਨਾਲ ਸੁਰੂ ਕੀਤਾ ਜਾਵੇ। 1953 ਵਿਚ ਜੋ ਅਧਿਕਾਰ ਕਸ਼ਮੀਰ ਨੂੰ ਪ੍ਰਾਪਤ ਸਨ, ਉਨ੍ਹਾˆ ਅਧਿਕਾਰਾˆ ਅਤੇ ਨਿਯਮਾˆ ਨੂੰ ਪੰਜਾਬ ਸੂਬੇ ਵਿਚ ਵੀ ਲਾਗੂ ਕੀਤਾ ਜਾਵੇ। ਕਿਉਂਕਿ 1834 ਵਿਚ ਲਾਹੌਰ ਦਰਬਾਰ ਦੀਆˆ ਖ਼ਾਲਸਾਈ ਫੌ਼ਜਾˆ ਨੇ ਲੱਦਾਖ ਦਾ ਇਲਾਕਾ ਫ਼ਤਿਹ ਕੀਤਾ ਸੀ। ਉਸ ਫ਼ਤਿਹ ਕੀਤੇ ਗਏ ਇਲਾਕੇ ਦਾ 39,000 ਸਕੇਅਰ ਕਿਲੋਮੀਟਰ ਇਲਾਕਾ 1962 ਵਿਚ ਚੀਨ ਨੂੰ ਦੇ ਦਿੱਤਾ ਗਿਆ। ਇਸ ਸਬੰਧੀ ਆਪ ਜੀ ਦੀ ਕੀ ਪਾਲਸੀ ਨੀਤੀ ਹੈ, ਉਸ ਸਬੰਧੀ ਸਿੱਖ ਕੌਮ ਨੂੰ ਜਾਣੂ ਕਰਵਾਇਆ ਜਾਵੇ, ਕਿਉਂਕਿ ਸਿੱਖ ਕੌਮ ਇਸ ਫ਼ਤਿਹ ਕੀਤੇ ਗਏ ਇਲਾਕੇ ਦੇ ਮੁੱਦੇ ਉਤੇ ਅਤਿ ਚਿੰਤਤ ਹੈ।
1819 ਵਿਚ ਜਦੋˆ ਕਸ਼ਮੀਰ, ਅਫ਼ਗਾਨੀਸਤਾਨ ਦਾ ਸੂਬਾ ਸੀ, ਉਸ ਸਮੇˆ ਲਾਹੌਰ ਦਰਬਾਰ ਦੀਆˆ ਖ਼ਾਲਸਾ ਫੌਜਾˆ ਨੇ ਕਸ਼ਮੀਰ ਨੂੰ ਜਿੱਤ ਕੇ ਲਾਹੌਰ ਦਰਬਾਰ ਵਿਚ ਸ਼ਾਮਿਲ ਕੀਤਾ ਸੀ ਅਤੇ ਇਹ ਇਲਾਕਾ ਵੀ ਲਾਹੌਰ ਦਰਬਾਰ ਦੀਆˆ ਹੱਦਾˆ ਦਾ ਹਿੱਸਾ ਹੈ। ਅੱਜ ਕਸ਼ਮੀਰ ਵਿਚ ਸਿੱਖ ਕੌਮ ਦੀ ਕੀ ਸਥਿਤੀ ਹੈ, ਆਪ ਜੀ ਦੀ ਹਕੂਮਤ ਉਥੇ ਸਿੱਖ ਕੌਮ ਨੂੰ ਮਾਨਤਾ ਦਿੰਦੀ ਹੈ ਜਾˆ ਨਹੀˆ ? ਸਾਡੀ ਇੱਕ ਦਿਲੀ ਇੱਛਾ ਵੀ ਹੈ ਅਤੇ ਅਰਦਾਸ ਵੀ ਹੈ ਕਿ ਕਸ਼ਮੀਰ ਵਿਚ ਸਥਾਈ ਤੌਰ ਤੇ ਅਮਨ-ਚੈਨ ਸਥਾਪਿਤ ਹੋਵੇ ਅਤੇ ਸਿੱਖ ਕੌਮ ਨੂੰ ਉਥੇ ਆਪਣੇ ਸਥਿਤ ਗੁਰੂਧਾਮਾˆ ਦੇ ਖੁੱਲੇ ਦਰਸ਼ਨ ਦੀਦਾਰੇ ਹੋਣ। ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਅਤੇ ਆਪ ਜੀ ਦੇ ਸਾˆਝੇ ਸੁਹਿਰਦ ਉਦਮਾਂ ਸਦਕਾ ਜੋ ਸਿੱਖ ਕੌਮ ਲਈ ਸ੍ਰੀ ਕਰਤਾਰਪੁਰ ਸਾਹਿਬ ਦਾ ਲਾˆਘਾ ਖੁੱਲਿਆ ਹੈ ਉਸਦੀ ਸਾਨੂੰ ਅਤਿਅੰਤ ਖੁਸ਼ੀ ਵੀ ਹੈ ਅਤੇ ਅਸੀˆ ਆਪ ਜੀ ਦੇ ਧੰਨਵਾਦੀ ਵੀ ਹਾˆ, ਪਰ ਇਸਦੇ ਨਾਲ ਹੀ ਪਾਕਿਸਤਾਨ ਸਥਿਤ ਅਤੇ ਕਸ਼ਮੀਰ ਸਥਿਤ ਗੁਰਧਾਮਾˆ ਦੇ ਖੁੱਲੇ ਦਰਸ਼ਨ ਦੀਦਾਰੇ ਬਾਰੇ ਆਪ ਜੀ ਦੀ ਕੀ ਪਾਲਿਸੀ ਹੈ, ਉਸ ਸਬੰਧੀ ਸਿੱਖ ਕੌਮ ਨੂੰ ਵਿਸ਼ਵਾਸ਼ ਵਿਚ ਲੈ ਕੇ ਸੰਤੁਸ਼ਟ ਕੀਤਾ ਜਾਵੇ।

10. 1950 ਵਿਚ ਹਿੰਦ ਦੇ ਬਣੇ ਵਿਧਾਨ ਉਤੇ ਵਿਧਾਨਘਾੜਤਾ ਕਮੇਟੀ ਵਿਚ 2 ਸਿੱਖ ਨੁਮਾਇੰਦਿਆ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਸ ਵਿਧਾਨ ਨੂੰ ਪ੍ਰਵਾਨਗੀ ਦੇਣ ਉਤੇ ਦਸਤਖ਼ਤ ਨਹੀˆ ਸਨ ਕੀਤੇ, ਕਿਉˆਕਿ ਹਿੰਦੂ ਆਗੂਆˆ ਨਹਿਰੂ, ਗਾˆਧੀ ਆਦਿ ਨੇ ਜੋ ਸਿੱਖ ਕੌਮ ਨਾਲ ਵਿਧਾਨ ਬਣਨ ਤੋˆ ਪਹਿਲੇ ਬਚਨ, ਕੌਲ-ਇਕਰਾਰ ਕੀਤੇ ਸਨ, ਉਹ ਇਸ ਵਿਧਾਨ ਵਿਚ ਪੂਰਨ ਨਹੀˆ ਸਨ ਕੀਤੇ ਗਏ। ਸਿੱਖ ਕੌਮ ਵਿਚ ਉਪਰੋਕਤ ਹੁਕਮਰਾਨਾˆ ਦੀ ਕਾਰਗੁਜਾਰੀ ਨੂੰ ਲੈ ਕੇ ਬਹੁਤ ਵੱਡਾ ਰੋਸ ਅਤੇ ਖਫ਼ਾ ਹਨ। ਇਸ ਉੱਠੇ ਵੱਡੇ ਰੋਸ ਦਾ ਪਾੜਾ ਮੌਜੂਦਾ ਹੁਕਮਰਾਨਾˆ ਵਿਚਕਾਰ ਵੀ ਵਧਦਾ ਜਾ ਰਿਹਾ ਹੈ। ਇਸ ਵਧਦੇ ਜਾ ਰਹੇ ਪਾੜੇ ਨੂੰ ਖਤਮ ਕਰਨ ਲਈ ਜਰੂਰੀ ਹੈ ਕਿ 1973 ਵਿਚ ਜੋ ਸਮੁੱਚੀ ਸਿੱਖ ਲੀਡਰਸਿ਼ਪ ਨੇ ਸਰਬਸੰਮਤੀ ਨਾਲ “ਸ੍ਰੀ ਆਨੰਦਪੁਰ ਸਾਹਿਬ ਦਾ ਮਤਾ” ਪਾਸ ਕੀਤਾ ਸੀ ਅਤੇ 1994 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਨ ਤੇ ਪ੍ਰਣ ਕਰਦੇ ਹੋਏ ਸਮੁੱਚੀ ਸਿੱਖ ਲੀਡਰਸਿ਼ਪ ਨੇ “ਅੰਮ੍ਰਿਤਸਰ ਐਲਾਨਨਾਮੇ” ਦੇ ਤਹਿਤ ਆਪਣੀ ਜਮਹੂਰੀਅਤ ਤਰੀਕੇ ਆਜਾਦੀ ਪ੍ਰਾਪਤ ਕਰਨ ਦੀ ਗੱਲ ਮਿੱਥੀ ਸੀ, ਇਨ੍ਹਾˆ ਉਪਰੋਕਤ ਦੋਵੇˆ ਐਲਾਨਨਾਮੇ ਅਤੇ ਮਤਿਆˆ ਤਹਿਤ ਸਿੱਖ ਲੀਡਰਸਿ਼ਪ ਨਾਲ ਫਿਰ ਤੋˆ “ਟੇਬਲ-ਟਾਕ” ਸੁਰੂ ਕੀਤੀ ਜਾਵੇ। ਤਾˆ ਜੋ ਸਿੱਖ ਕੌਮ ਅਤੇ ਪੰਜਾਬੀਆˆ ਦੀਆˆ ਕਾਨੂੰਨੀ, ਸਮਾਜਿਕ, ਇਖ਼ਲਾਕੀ ਅਤੇ ਧਾਰਮਿਕ ਮੰਗਾˆ ਨੂੰ ਆਪ ਜੀ ਸੁਹਿਰਦਤਾ ਨਾਲ ਪੂਰਨ ਕਰਕੇ ਹੁਕਮਰਾਨਾˆ ਨਾਲ ਬੀਤੇ ਸਮੇˆ ਵਿਚ ਵਿਗੜੇ ਸਬੰਧਾˆ ਨੂੰ ਫਿਰ ਤੋˆ ਸਹੀ ਅਤੇ ਸੁਖਾਵਾˆ ਬਣਾਇਆ ਜਾ ਸਕੇ।

11. ਬਠਿੰਡਾ ਜਿਲ੍ਹੇ ਦੇ ਭਿੱਸੀਆਣਾ ਵਿਖੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਹੋਈ ਸੀ, ਜਿਸ ਵਿਚ ਆਪ ਜੀ ਨੇ ਸਮੂਲੀਅਤ ਕੀਤੀ ਸੀ। ਉਸ ਤੋˆ ਪਹਿਲੇ 01 ਜੂਨ 2015 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆˆ ਬੇਅਦਬੀਆˆ ਹੋਈਆˆ ਸਨ ਅਤੇ ਆਪ ਜੀ ਦੀ ਆਮਦ ਤੋˆ ਪਹਿਲੇ 01 ਜੂਨ 2018 ਨੂੰ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆˆ ਨੂੰ ਗ੍ਰਿਫ਼ਤਾਰ ਕਰਨ ਲਈ ਬਰਗਾੜੀ ਮੋਰਚਾ ਸੁਰੂ ਹੋ ਚੁੱਕਾ ਸੀ। ਇਹ ਮੋਰਚਾ ਕਿਸੇ ਪਾਰਟੀ ਜਾˆ ਸੰਸਥਾˆ ਜਾˆ ਕਿਸੇ ਇੱਕ ਕੌਮ ਵੱਲੋˆ ਨਹੀˆ ਸੀ ਬਲਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਲਈ ਲਗਾਇਆ ਗਿਆ ਸੀ। ਆਪ ਜੀ ਨੂੰ ਰੈਲੀ ਵਿਚ ਸਾਮਿਲ ਹੋਣ ਤੋˆ ਪਹਿਲੇ ਜਾˆ ਬਾਅਦ ਵਿਚ ਮਨੁੱਖਤਾ ਦੇ ਬਿਨ੍ਹਾˆ ਤੇ ਬਰਗਾੜੀ ਮੋਰਚੇ ਵਿਚ ਪਹੁੰਚਣਾ ਬਣਦਾ ਸੀ। ਇੱਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਅਫਗਾਨੀਸਤਾਨ ਵਿਚ ਸਿੱਖਾˆ ਉਤੇ ਜਦੋˆ ਅਜਿਹਾ ਹਮਲਾ ਹੋਇਆ ਤਾˆ ਅਫ਼ਗਾਨੀਸਤਾਨ ਦੇ ਸਦਰ ਨੇ ਸਿੱਖਾˆ ਦੀ ਇਸ ਦੁੱਖ ਦੀ ਘੜੀ ਵਿਚ ਖੁਦ ਸਾਮਲ ਹੋ ਕੇ ਹਮਦਰਦੀ ਪ੍ਰਗਟ ਕੀਤੀ ਸੀ। ਆਪ ਜੀ ਵਲੋˆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਬਰਗਾੜੀ ਵਿਖੇ ਨਾ ਪਹੁੰਚਣਾ ਵੀ ਵੱਡਾ ਪ੍ਰਸ਼ਨ ਚਿੰਨ੍ਹ ਹੈ? ਸਿੱਖ ਕੌਮ ਦੇ ਮਨਾˆ ਦੀ ਸੰਤੁਸ਼ਟੀ ਲਈ ਆਪ ਜੀ ਨੂੰ ਇਸ ਦਿਸ਼ਾ ਵੱਲ ਇਨਸਾਨੀਅਤ ਤੌਰ ਤੇ ਕੋਈ ਅਮਲ ਕਰਨਾ ਅਵੱਸ ਬਣਦਾ ਹੈ।

12. ਪੰਜਾਬ ਦੇ ਦਰਿਆਵਾˆ-ਨਹਿਰਾˆ ਦੇ ਪਾਣੀਆˆ ਉਤੇ ਰਿਪੇਰੀਅਨ ਕੌਮਾˆਤਰੀ ਕਾਨੂੰਨ ਅਨੂਸਾਰ ਪੰਜਾਬ ਦਾ ਕਾਨੂੰਨੀ ਅਧਿਕਾਰ ਅਤੇ ਹੱਕ ਬਣਦਾ ਹੈ। ਇਸਦੇ ਨਾਲ ਹੀ ਜੋ ਸਿੱਖ ਜਿ਼ੰਮੀਦਾਰਾਂ ਅਤੇ ਪੰਜਾਬੀਆˆ ਨੂੰ ਉਜਾੜਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਈ ਗਈ ਸੀ, ਜੋ ਇਲਾਕਾ ਕਾਨੂੰਨੀ ਤੌਰ ਤੇ ਅੱਜ ਵੀ ਪੰਜਾਬ ਦਾ ਹੈ, ਉਸ ਚੰਡੀਗੜ੍ਹ ਦੀ ਰਾਜਧਾਨੀ ਨੂੰ ਪੂਰਨ ਰੂਪ ਵਿਚ ਕਾਨੂੰਨੀ ਮਾਨਤਾ ਦੇ ਕੇ ਪੰਜਾਬ ਦੇ ਹਵਾਲੇ ਕੀਤਾ ਜਾਵੇ, ਪੰਜਾਬੀ ਬੋਲਦੇ ਇਲਾਕੇ ਜੋ 1966 ਦੇ ਪੰਜਾਬ ਪੂਨਰ ਗਠਨ ਐਕਟ ਦੇ ਰਾਹੀ ਪੰਜਾਬੀ ਇਲਾਕੇ ਬਾਹਰ ਕਰ ਦਿੱਤੇ ਸਨ ਕਿਉਂਕਿ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਲਿਖਵਾ ਦਿੱਤੀ ਸੀ ਜਿਸ ਕਾਰਨ ਇਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਕਰ ਦਿੱਤੇ ਸਨ, ਉਨ੍ਹਾਂ ਸਾਰੇ ਪੰਜਾਬੀ ਬੋਲਦੇ ਇਲਾਕਿਆ ਨੂੰ ਕਾਨੂੰਨੀ ਮਾਨਤਾ ਦੇ ਕੇ ਪੰਜਾਬ ਨੂੰ ਵਾਪਸ ਦਿੱਤੇ ਜਾਣ, ਜੋ ਬਿਜ਼ਲੀ ਪੈਦਾ ਕਰਨ ਵਾਲੇ ਪੰਜਾਬ ਦੀਆˆ ਨਹਿਰਾˆ ਅਤੇ ਦਰਿਆਵਾˆ ਤੇ ਡੈਮ ਬਣੇ ਹੋਏ ਹਨ ਅਤੇ ਜਿਨ੍ਹਾˆ ਨੂੰ ਜ਼ਬਰੀ ਗੈਰ ਕਾਨੂੰਨੀ ਤਰੀਕੇ ਸੈˆਟਰ ਨੇ ਆਪਣੇ ਅਧੀਨ ਰੱਖਿਆ ਹੋਇਆ ਹੈ, ਇਸ ਹੁੰਦੀ ਆ ਰਹੀ ਬੇਇਨਸਾਫ਼ੀ ਨੂੰ ਤੁਰੰਤ ਖਤਮ ਕਰਕੇ ਇਨ੍ਹਾˆ ਡੈਮਾˆ ਦੀ ਮਲਕੀਅਤ ਕਾਨੂੰਨੀ ਤੌਰ ਤੇ ਪੂਰਨ ਰੂਪ ਵਿਚ ਪੰਜਾਬੀਆˆ ਅਤੇ ਸਿੱਖ ਕੌਮ ਨੂੰ ਸੌˆਪ ਕੇ ਉਨ੍ਹਾˆ ਦੀ ਆਤਮਿਕ ਸੰਤੁਸ਼ਟੀ ਕੀਤੀ ਜਾਵੇ।
ਪੂਰਨ ਉਮੀਦ ਕਰਦੇ ਹਾˆ ਕਿ ਅੱਜ ਆਪ ਜੀ ਦੀ ਅਤਿ ਮਹੱਤਵਪੂਰਨ ਗੁਰਦਾਸਪੁਰ (ਪੰਜਾਬ) ਦੀ ਆਮਦ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਸਮੁੱਚੇ ਪੰਜਾਬੀਆˆ ਦੀਆˆ ਅੰਤਰੀਭ ਮਨੋਭਾਵਨਾਵਾˆ ਨੂੰ ਮੁੱਖ ਰੱਖਦੇ ਹੋਏ ਉਨ੍ਹਾˆ ਦੇ ਬਿਨ੍ਹਾˆ ਤੇ ਉਪਰੋਕਤ 12 ਮੁੱਖ ਸੰਜੀਦਾ ਮਸਲਿਆˆ ਦੇ ਹੱਲ ਲਈ ਅਤੇ ਸੈˆਟਰ ਦੇ ਹੁਕਮਰਾਨਾˆ ਨਾਲ ਸਦੀਵੀ ਤੌਰ ਤੇ ਸੁਖਾਵੇˆ ਅਤੇ ਸਹਿਜ ਭਰੇ ਸਬੰਧ ਕਾਇਮ ਕਰਨ ਹਿੱਤ ਯਾਦ-ਪੱਤਰ ਆਪ ਜੀ ਨੂੰ ਸਤਿਕਾਰ ਅਤੇ ਉਮੀਦ ਸਹਿਤ ਦਿੱਤਾ ਗਿਆ ਹੈ, ਆਪ ਜੀ ਇਨ੍ਹਾˆ ਉਪਰੋਕਤ 12 ਮਸਲਿਆˆ ਨੂੰ ਪੂਰੀ ਸੰਜੀਦਗੀ ਨਾਲ ਲੈˆਦੇ ਹੋਏ ਸੀਮਤ ਸਮੇˆ ਵਿਚ ਹੱਲ ਕਰਕੇ ਪੰਜਾਬੀਆˆ ਅਤੇ ਸਿੱਖ ਮਨਾˆ ਵਿਚ ਉਠੇ ਰੋਹ ਨੂੰ ਸ਼ਾਂਤ ਕਰਨ ਵਿਚ ਜਿਥੇ ਪਹਿਲ ਦੇ ਅਧਾਰ ਤੇ ਯੋਗਦਾਨ ਪਾਓਗੇ, ਉਥੇ ਪੰਜਾਬ ਅਤੇ ਕਸ਼ਮੀਰ ਦੇ ਸਰਹੱਦੀ ਸੂਬਿਆˆ ਵਿਚ ਸਥਾਈ ਤੌਰ ਤੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਕਸ਼ਮੀਰੀਆˆ, ਸਿੱਖਾˆ-ਪੰਜਾਬੀਆˆ ਨਾਲ ਇਨ੍ਹਾˆ ਮਸਲਿਆˆ ਦੇ ਸਹੀ ਹੱਲ ਲਈ ਜਲਦੀ ਹੀ ਗੱਲਬਾਤ ਦਾ ਦੌਰ ਸੁਰੂ ਕਰਕੇ, ਇੱਥੋˆ ਦੇ ਸਰਹੱਦੀ ਸੂਬਿਆˆ ਦੇ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਓਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਸਮੁੱਚੇ ਪੰਜਾਬੀ ਆਪ ਜੀ ਅਤੇ ਆਪ ਜੀ ਦੀ ਸੈˆਟਰ ਹਕੂਮਤ ਦੇ ਤਹਿ ਦਿਲੋˆ ਧੰਨਵਾਦੀ ਹੋਣਗੇ।

ਪੂਰਨ ਸਤਿਕਾਰ ਅਤੇ ਉਮੀਦ ਸਹਿਤ,

ਗੁਰੂ ਘਰ ਅਤੇ ਪੰਥ ਦੇ ਦਾਸ
ਸਿਮਰਨਜੀਤ ਸਿੰਘ ਮਾਨ,                                  ਜਸਕਰਨ ਸਿੰਘ ਕਾਹਨ ਸਿੰਘ ਵਾਲਾ,                           ਪ੍ਰੋ. ਮਹਿੰਦਰਪਾਲ ਸਿੰਘ
ਪ੍ਰਧਾਨ,                                                               ਜਰਨਲ ਸਕੱਤਰ                                                          ਜਰਨਲ ਸਕੱਤਰ,

                                                                          ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

About The Author

Related posts

Leave a Reply

Your email address will not be published. Required fields are marked *