Verify Party Member
Header
Header
ਤਾਜਾ ਖਬਰਾਂ

ਸ੍ਰੀ ਟਰੰਪ ਮੋਦੀ ਨਾਲ ਮੁਲਾਕਾਤ ਸਮੇਂ ਬਿਲਕੁਲ ਜੱਫੀ ਨਾ ਪਾਉਣ, ਤਾਂ ਕਿ ਕੌਮਾਂਤਰੀ ਪੱਧਰ ਤੇ ਅਮਰੀਕਾ ਵੱਲੋਂ ਮਨੁੱਖਤਾ ਵਿਰੋਧੀ ਗਲਤ ਸੰਦੇਸ਼ ਨਾ ਜਾਵੇ : ਮਾਨ

ਸ੍ਰੀ ਟਰੰਪ ਮੋਦੀ ਨਾਲ ਮੁਲਾਕਾਤ ਸਮੇਂ ਬਿਲਕੁਲ ਜੱਫੀ ਨਾ ਪਾਉਣ, ਤਾਂ ਕਿ ਕੌਮਾਂਤਰੀ ਪੱਧਰ ਤੇ ਅਮਰੀਕਾ ਵੱਲੋਂ ਮਨੁੱਖਤਾ ਵਿਰੋਧੀ ਗਲਤ ਸੰਦੇਸ਼ ਨਾ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 14 ਜੂਨ ( ) “ਆਉਣ ਵਾਲੇ ਅਗਲੇ ਹਫਤੇ ਵਿਚ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਅਮਰੀਕਾ ਦੇ ਸਦਰ ਸ੍ਰੀ ਟਰੰਪ ਨੂੰ ਮਿਲਣ ਜਾ ਰਹੇ ਹਨ । ਅਜਿਹੇ ਸਮੇਂ ਅਮਰੀਕਾ ਦੀ ਹਕੂਮਤ ਅਤੇ ਉਨ੍ਹਾਂ ਦੇ ਸਦਰ ਸ੍ਰੀ ਡੋਨਾਲਡ ਟਰੰਪ ਨੂੰ ਆਪਣੀ ਕੌਮਾਂਤਰੀ ਪੱਧਰ ਦੀ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੀ ਪਾਲਸੀ ਉਤੇ ਕੇਦਰਿਤ ਰਹਿਣਾ ਅਤਿ ਜ਼ਰੂਰੀ ਹੈ । ਕਿਉਂਕਿ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2002 ਵਿਚ ਦੋ ਹਜ਼ਾਰ ਮੁਸਲਮਾਨਾਂ ਦਾ ਇਕ ਸਾਜਿ਼ਸ ਰਾਹੀ ਕਤਲੇਆਮ ਕਰਵਾਇਆ ਸੀ । ਉਨ੍ਹਾਂ ਦੀਆਂ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਨਗਨ ਵੀਡੀਓਜ਼ ਵੀ ਬਣਵਾਈਆ । ਇਸ ਤੋਂ ਇਲਾਵਾ ਗੁਜਰਾਤ ਵਿਚ ਵੱਸਣ ਵਾਲੇ 60 ਹਜ਼ਾਰ ਸਿੱਖਾਂ ਨੂੰ 2013 ਵਿਚ ਜ਼ਬਰੀ ਉਨ੍ਹਾਂ ਦੀਆਂ ਮਲਕੀਅਤ ਜਮੀਨਾਂ ਅਤੇ ਘਰਾਂ ਤੋਂ ਬੇਦਖਲ ਕਰਕੇ ਆਪਣੇ ਇਨਸਾਨੀਅਤ ਵਿਰੋਧੀ ਚਿਹਰੇ ਨੂੰ ਮੋਦੀ ਨੇ ਖੁਦ ਹੀ ਸਪੱਸਟ ਕਰ ਦਿੱਤਾ ਸੀ । ਹੁਣ ਜਦੋਂ ਭਾਰਤ ਦੇ ਸੂਬਿਆਂ ਛੱਤੀਸਗੜ੍ਹ, ਝਾਰਖੰਡ, ਅਸਾਮ ਆਦਿ ਦੇ ਵਿਚ ਵੱਸਣ ਵਾਲੇ ਜੰਗਲਾਂ ਅਤੇ ਹੋਰ ਔਖੇ ਸਥਾਨਾਂ ਵਿਚ ਜੀਵਨ ਬਸਰ ਕਰਨ ਵਾਲੇ ਕਬੀਲਿਆਂ ਦੀ ਧਰਤੀ ਵਿਚ ਜੋ ਖਣਿਜ ਪਦਾਰਥ ਉਨ੍ਹਾਂ ਦੇ ਜੀਵਨ ਦੀ ਗੱਡੀ ਨੂੰ ਚਲਾਉਣ ਲਈ ਸਾਧਨ ਹਨ, ਉਨ੍ਹਾਂ ਨੂੰ ਇਹ ਬਹੁਗਿਣਤੀ ਹੁਕਮਰਾਨ ਜ਼ਬਰੀ ਲੁੱਟਕੇ ਆਪ ਧਨਾਢ ਬਣਨਾ ਚਾਹੁੰਦੇ ਹਨ ਅਤੇ ਉਨ੍ਹਾਂ ਕਬੀਲਿਆਂ ਨੂੰ ਨਰਕ ਦੀ ਜਿੰਦਗੀ ਜਿਊਣ ਲਈ ਮਜ਼ਬੂਰ ਕਰ ਰਹੇ ਹਨ । ਇਸ ਆਪਣੀ ਸਵਾਰਥਾ ਭਰੀ ਸੋਚ ਨੂੰ ਪੂਰਨ ਕਰਨ ਲਈ ਇਨ੍ਹਾਂ ਕਬੀਲਿਆ ਉਤੇ ਮਾਊਵਾਦੀ ਹੋਣ ਦਾ ਦੋਸ਼ ਲਗਾਕੇ ਉਨ੍ਹਾਂ ਨੂੰ ਆਪਣੀ ਭਾਰਤੀ ਫੌਜਾਂ ਦੁਆਰਾ ਕਤਲੇਆਮ ਕਰਵਾਇਆ ਜਾ ਰਿਹਾ ਹੈ । ਜਿਸ ਲਈ ਸਿੱਧੇ ਤੌਰ ਤੇ ਮੋਦੀ ਹਕੂਮਤ ਜਿੰਮੇਵਾਰ ਹੈ । ਫਿਰ ਕਸ਼ਮੀਰ ਵਿਚ ਵੀ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੇ ਆਪਣੀ ਫ਼ੌਜ ਦੁਆਰਾ ਕਸ਼ਮੀਰੀਆਂ ਉਤੇ ਕਤਲੇਆਮ ਸੁਰੂ ਕੀਤਾ ਹੋਇਆ ਹੈ । ਕਸ਼ਮੀਰ ਵਿਚ ਕੋਈ ਵੀ ਕਾਨੂੰਨ ਅਤੇ ਜਮਹੂਰੀਅਤ ਨਾਮ ਦੀ ਚੀਜ਼ ਨਹੀਂ ਰਹੀ । ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਕਸ਼ਮੀਰੀ ਨੌਜ਼ਵਾਨਾਂ ਅਤੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਵਿਚ ਦਹਿਸਤ ਪਾਈ ਜਾ ਰਹੀ ਹੈ । 1984 ਵਿਚ ਸਿੱਖ ਕੌਮ ਦੇ ਭਾਰਤੀ ਫ਼ੌਜ ਵੱਲੋ ਲੁੱਟੇ ਗਏ ਤੋਸਾਖਾਨਾ ਦੇ ਬੇਸ਼ਕੀਮਤੀ ਸਮਾਨ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਦੀਆਂ ਅਮੁੱਲ ਇਤਿਹਾਸਿਕ ਵਸਤਾਂ, ਦਸਤਾਵੇਜ, ਕਿਤਾਬਾ ਅਜੇ ਤੱਕ ਵਾਪਸ ਨਹੀਂ ਕੀਤੀਆ ਗਈਆ । ਹੁਣ ਇਹ ਸਮੁੱਚੇ ਭਾਰਤ ਵਿਚ ਆਪਣੇ ਹਿੰਦੂਤਵ ਕੱਟੜਵਾਦੀ ਪ੍ਰੋਗਰਾਮ ਨੂੰ ਲਾਗੂ ਕਰਕੇ ਸਮੁੱਚੇ ਭਾਰਤ ਦਾ ਹਿੰਦੂਕਰਨ ਕਰਨ ਜਾ ਰਹੇ ਹਨ । ਜੋ ਕਿ ਮਨੁੱਖੀ ਅਧਿਕਾਰਾਂ ਅਤੇ ਯੂਐਨਓ ਵਰਗੀਆਂ ਕੌਮਾਂਤਰੀ ਸੰਸਥਾਵਾਂ ਦੇ ਨਿਯਮਾਂ, ਅਸੂਲਾਂ, ਕੌਮਾਂਤਰੀ ਕਾਨੂੰਨਾਂ ਦਾ ਘੋਰ ਉਲੰਘਣ ਹੋਵੇਗਾ । ਅਜਿਹੀਆਂ ਮਨੁੱਖਤਾ ਵਿਰੋਧੀ ਗੈਰ-ਕਾਨੂੰਨੀ ਕਾਰਵਾਈਆਂ ਦੀ ਅਗਵਾਈ ਕਰਨ ਵਾਲੇ ਸ੍ਰੀ ਮੋਦੀ ਜਦੋਂ ਅਮਰੀਕਾ ਆਉਣ, ਤਾਂ ਸ੍ਰੀ ਟਰੰਪ ਨੂੰ ਸ੍ਰੀ ਮੋਦੀ ਵਰਗੇ ਜ਼ਾਬਰ ਚਿਹਰੇ ਨਾਲ ਜੱਫੀ ਪਾ ਕੇ ਬਿਲਕੁਲ ਵੀ ਮੁਲਾਕਾਤ ਨਹੀਂ ਕਰਨੀ ਚਾਹੀਦੀ ਤਾਂ ਕਿ ਕੌਮਾਂਤਰੀ ਪੱਧਰ ਤੇ ਅਮਰੀਕਾ ਦਾ ਗਲਤ ਸੰਦੇਸ਼ ਨਾ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੀ 26 ਜੂਨ ਨੂੰ ਸ੍ਰੀ ਟਰੰਪ ਨਾਲ ਹੋਣ ਜਾ ਰਹੀ ਮੁਲਾਕਾਤ ਦੇ ਕੌਮਾਂਤਰੀ ਪ੍ਰਭਾਵ ਦੇ ਸਿੱਟਿਆ ਤੋਂ ਸੁਚੇਤ ਕਰਦੇ ਹੋਏ ਅਤੇ ਅਜਿਹੇ ਮਨੁੱਖਤਾ ਵਿਰੋਧੀ ਚਿਹਰੇ ਨਾਲ ਕਿਸੇ ਤਰ੍ਹਾਂ ਦਾ ਫ਼ੌਜੀ, ਮਾਲੀ ਜਾਂ ਹੋਰ ਸਮਝੋਤਾ ਨਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਚੀਨ, ਪਾਕਿਸਤਾਨ ਦੇ ਮੁਲਕ ਹਰ ਪੱਖੋ ਇਕੱਠੇ ਹੋ ਕੇ ਵਿਚਰ ਰਹੇ ਹਨ । ਉਸ ਸਮੇਂ ਸ੍ਰੀ ਮੋਦੀ ਬਣਾਉਟੀ ਅੱਤਵਾਦੀ ਦੀ ਗੱਲ ਕਰਕੇ ਮਕਾਰਤਾ ਭਰੀ ਸੋਚ ਅਧੀਨ ਅਮਰੀਕਾ ਤੋਂ ਫ਼ੌਜੀ, ਮਾਲੀ ਅਤੇ ਹੋਰ ਸਮਝੋਤਿਆ ਰਾਹੀ ਮਦਦ ਲੈਣ ਵਿਚ ਮਸਰੂਫ ਹਨ । ਜਿਸ ਤੋਂ ਸ੍ਰੀ ਡੋਨਾਲਡ ਟਰੰਪ ਦੀ ਅਮਰੀਕਾ ਹਕੂਮਤ ਨੂੰ ਸੁਚੇਤ ਰਹਿਣਾ ਪਵੇਗਾ । ਕਿਉਂਕਿ ਮੋਦੀ ਹਕੂਮਤ ਤੇ ਭਾਰਤ ਹਕੂਮਤ ਨੇ ਅਜੇ ਤੱਕ ਪ੍ਰਮਾਣੂ ਅਪਸਾਰ ਕੌਮਾਂਤਰੀ ਸੰਧੀਆਂ ਐਨ.ਪੀ.ਟੀ. ਅਤੇ ਸੀ.ਟੀ.ਬੀ.ਟੀ. ਉਤੇ ਦਸਤਖ਼ਤ ਨਹੀਂ ਕੀਤੇ । ਜਦੋਂਕਿ ਅਮਰੀਕਾ ਵੱਲੋ ਇਰਾਨ ਅਤੇ ਨਾਰਥ ਕੋਰੀਆ ਵਿਰੁੱਧ ਪ੍ਰਮਾਣੂ ਅਪਸਾਰ ਸੰਧੀਆ ਦਾ ਉਲੰਘਣ ਕਰਨ ਉਤੇ ਹੀ ਕਾਰਵਾਈ ਦੀ ਦਲੀਲ ਦਿੱਤੀ ਜਾ ਰਹੀ ਹੈ । ਇਹੀ ਦਲੀਲ ਭਾਰਤ ਉਤੇ ਵੀ ਲਾਗੂ ਹੁੰਦੀ ਹੈ । ਇਸ ਲਈ ਸਾਡੀ ਅਮਰੀਕਾ ਦੀ ਟਰੰਪ ਹਕੂਮਤ ਨੂੰ ਇਹ ਵੀ ਅਪੀਲ ਹੈ ਕਿ ਉਹ ਭਾਰਤ ਨੂੰ ਐਨ.ਐਸ.ਜੀ. ਦਾ ਮੈਂਬਰ ਬਣਾਉਣ ਲਈ ਕੋਈ ਸਹਿਯੋਗ ਨਾ ਕਰੇ । ਕਿਉਂਕਿ ਮਨੁੱਖਤਾ ਪੱਖੀ, ਅਮਨ-ਚੈਨ ਪੱਖੀ ਅਤੇ ਕੌਮਾਂਤਰੀ ਜਮਹੂਰੀਅਤ ਨੂੰ ਸਥਾਈ ਰੱਖਣ ਲਈ ਜਿੰਨੀਆਂ ਵੀ ਕੌਮਾਂਤਰੀ ਪੱਧਰ ਤੇ ਸੰਧੀਆਂ ਤੇ ਨਿਯਮ ਬਣੇ ਹਨ, ਉਨ੍ਹਾਂ ਉਤੇ ਭਾਰਤ ਨੇ ਨਾ ਤਾਂ ਦਸਤਖ਼ਤ ਕੀਤੇ ਹਨ ਅਤੇ ਨਾ ਹੀ ਉਨ੍ਹਾਂ ਸੰਧੀਆਂ ਨੂੰ ਪ੍ਰਵਾਨ ਕੀਤਾ ਹੈ । ਕੇਵਲ ਅੱਤਵਾਦ ਦਾ ਝੂਠਾ ਬਹਾਨਾ ਬਣਾਕੇ ਆਪ ਜੈਸੇ ਅਮਰੀਕਾ ਵਰਗੇ ਅਤੇ ਹੋਰਨਾਂ ਮੁਲਕਾਂ ਤੋਂ ਫ਼ੌਜੀ ਹਥਿਆਰਾਂ ਦੀ, ਮਾਲੀ ਅਤੇ ਤਕਨੀਕੀ ਮਦਦ ਲੈਣ ਦਾ ਚਾਹਵਾਨ ਹੈ । ਜਦੋਂਕਿ ਇਨ੍ਹਾਂ ਦੀ ਵਰਤੋਂ ਵੀ ਭਾਰਤ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਬੀਲਿਆ, ਪੱਛੜੇ ਵਰਗਾਂ ਦੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਨੂੰ ਕੁੱਚਲਣ ਲਈ ਹੋਵੇਗੀ ਅਤੇ ਆਉਣ ਵਾਲੀਆ 2019 ਦੀਆਂ ਪਾਰਲੀਮੈਟ ਚੋਣਾਂ ਹੋਣਗੀਆ, ਅਜਿਹੇ ਇਕੱਤਰ ਕੀਤੇ ਗਏ ਫੰਡਾਂ ਅਤੇ ਲੋਕਾਂ ਦੇ ਖੂਨ-ਪਸੀਦੇ ਦੁਆਰਾ ਟੈਕਸਾਂ ਰਾਹੀ ਇਕੱਤਰ ਕੀਤੇ ਗਏ ਧਨ-ਦੌਲਤਾ ਨੂੰ ਚੋਣਾਂ ਵਿਚ ਖ਼ਰਚ ਕਰਨਗੇ । ਮਨੁੱਖਤਾ ਦੀ ਅਜਿਹੇ ਹੁਕਮਰਾਨਾਂ ਤੋ ਕੋਈ ਬਿਹਤਰੀ ਦੀ ਆਸ ਨਹੀਂ ਰੱਖੀ ਜਾ ਸਕਦੀ ।

ਦੂਸਰਾ ਜੋ ਭਾਰਤ ਵਿਚ ਤੇ ਪੰਜਾਬ ਵਿਚ ਵੱਡੇ ਪੱਧਰ ਤੇ ਕਿਸਾਨ ਖੁਦਕਸੀਆ ਕਰ ਰਹੇ ਹਨ, ਉਸ ਲਈ ਵੀ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ, ਉਨ੍ਹਾਂ ਨੂੰ ਆਪਣੀ ਫਸਲ ਪਾਲਣ ਲਈ ਸਹੀ ਕੀਮਤਾ ਉਤੇ ਮਿਲਾਵਟ ਰਹਿਤ ਦਵਾਈਆ, ਖਾਦਾ ਉਪਲਬਧ ਨਾ ਕਰਵਾਉਣਾ, ਉਨ੍ਹਾਂ ਦੀਆਂ ਫਸਲਾਂ ਦੀ ਕੌਮਾਂਤਰੀ ਮੰਡੀਕਰਨ ਦਾ ਪ੍ਰਬੰਧ ਨਾ ਕਰਨਾ, ਉਨ੍ਹਾਂ ਦੀਆਂ ਫ਼ਸਲਾਂ ਦੀ ਕੀਮਤ ਦੇਸ਼ ਦੇ ਕੀਮਤ ਸੂਚਕ ਅੰਕ ਨਾਲ ਨਾ ਜੋੜਨਾ ਅਤੇ ਉਨ੍ਹਾਂ ਨੂੰ ਵੱਡੀਆਂ ਦਰਾਂ ਉਤੇ ਨਾ ਭੁਗਤਾਉਣਯੋਗ ਕਰਜਿਆ ਦੀ ਬਦੌਲਤ ਕਿਸਾਨ ਖੁਦਕਸੀਆ ਕਰ ਰਹੇ ਹਨ ਜਿਸ ਲਈ ਮੋਦੀ ਤੇ ਹਿੰਦੂਤਵ ਹੁਕਮਰਾਨ ਜਿੰਮੇਵਾਰ ਹਨ । ਇਸ ਲਈ ਅਸੀਂ ਸ੍ਰੀ ਡੋਨਾਲਡ ਟਰੰਪ ਦੀ ਅਮਰੀਕਾ ਹਕੂਮਤ ਤੋਂ ਉਮੀਦ ਕਰਦੇ ਹਾਂ ਕਿ ਉਹ ਮੋਦੀ ਵਰਗੇ ਜ਼ਾਲਮ ਹੁਕਮਰਾਨ ਅਤੇ ਭਾਰਤ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਨ ਵਾਲੇ ਮੋਦੀ ਨਾਲ ਮੁਲਾਕਾਤ ਸਮੇਂ ਜੱਫੀ ਪਾ ਕੇ ਬਿਲਕੁਲ ਗਲਤ ਪ੍ਰਭਾਵ ਨਹੀਂ ਦੇਣਗੇ ਅਤੇ ਨਾ ਹੀ ਇਨ੍ਹਾਂ ਦੀਆਂ ਮੋਮੋਠਗਣੀਆਂ ਵਿਚ ਫਸਕੇ ਭਾਰਤ ਨੂੰ ਫੌ਼ਜੀ, ਮਾਲੀ ਜਾਂ ਹੋਰ ਤਕਨੀਕੀ ਮਦਦ ਨਹੀਂ ਕਰਨਗੀਆ ।

About The Author

Related posts

Leave a Reply

Your email address will not be published. Required fields are marked *