Verify Party Member
Header
Header
ਤਾਜਾ ਖਬਰਾਂ

ਸ੍ਰੀ ਟਰੰਪ ਦੇ ਆਉਣਾ ਦਾ ਅਸੀਂ ਭਰਪੂਰ ਸਵਾਗਤ ਕਰਦੇ ਹਾਂ, ਪਰ ਮੋਦੀ ਹਕੂਮਤ ਵੱਲੋਂ ਨਮਸਤੇ ਦੇ ਸਥਾਂਨ ਤੇ ‘ਜੀ ਆਇਆ ਨੂੰ’ ਕਹਿਣਾ ਚਾਹੀਦਾ ਸੀ : ਮਾਨ

ਸ੍ਰੀ ਟਰੰਪ ਦੇ ਆਉਣਾ ਦਾ ਅਸੀਂ ਭਰਪੂਰ ਸਵਾਗਤ ਕਰਦੇ ਹਾਂ, ਪਰ ਮੋਦੀ ਹਕੂਮਤ ਵੱਲੋਂ ਨਮਸਤੇ ਦੇ ਸਥਾਂਨ ਤੇ ‘ਜੀ ਆਇਆ ਨੂੰ’ ਕਹਿਣਾ ਚਾਹੀਦਾ ਸੀ : ਮਾਨ
 
ਫ਼ਤਹਿਗੜ੍ਹ ਸਾਹਿਬ, 24 ਫਰਵਰੀ ( ) “ਅਮਰੀਕਾ ਦੇ ਸਦਰ ਸ੍ਰੀ ਟਰੰਪ ਜੋ ਇੰਡੀਆਂ ਦੇ ਦੌਰੇ ਤੇ ਆ ਚੁੱਕੇ ਹਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਿਥੇ ਉਨ੍ਹਾਂ ਨੂੰ ਜੀ-ਆਇਆ ਆਖਦੇ ਹੋਏ ਭਰਪੂਰ ਸਵਾਗਤ ਕਰਦਾ ਹੈ, ਉਥੇ ਮੋਦੀ ਹਕੂਮਤ ਵੱਲੋਂ ‘ਨਮਸਤੇ’ (salutation)   ਦੇ ਸਥਾਂਨ ਤੇ ‘ਜੀ-ਆਇਆ’ ਹੀ ਕਹਿਣਾ ਬਣਦਾ ਸੀ । ਜਿਸ ਵਿਚ ਦੁਨੀਆਂ ਭਰ ਦਾ ਸਤਿਕਾਰ ਅਤੇ ਮਾਣ ਦਰਜ ਹੈ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਟਰੰਪ ਦੇ ਇੰਡੀਆਂ ਦੇ ਦੌਰੇ ਤੇ ਉਨ੍ਹਾਂ ਨੂੰ ਜੀ-ਆਇਆ ਕਹਿੰਦੇ ਹੋਏ ਅਤੇ ਮੋਦੀ ਹਕੂਮਤ ਵੱਲੋਂ ਹਿੰਦੂਤਵ ਸੋਚ ਨੂੰ ਪ੍ਰਤੱਖ ਕਰਦੇ ਹੋਏ ਨਮਸਤੇ ਕਹਿਣ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਕਿ ਸ੍ਰੀ ਟਰੰਪ ਇਸ ਦੌਰੇ ਦੌਰਾਨ ਉਸ ਗਾਂਧੀ ਆਸਰਮ ਵਿਚ ਜਾ ਰਹੇ ਹਨ ਜਿਸਨੇ ਮੁਲਕ ਦੇ ਦੋ ਟੁਕੜੇ ਕੀਤੇ । ਉਹ ਤਾਜ ਮਹਿਲ ਵੀ ਜਾ ਰਹੇ ਹਨ, ਲੇਕਿਨ ਸ੍ਰੀ ਮੋਦੀ ਉਥੇ ਇਸ ਕਰਕੇ ਨਹੀਂ ਜਾ ਰਹੇ ਕਿਉਂਕਿ ਇਹ ਇਤਿਹਾਸਿਕ ਸਥਾਂਨ ਮੁਸਲਿਮ ਕੌਮ ਨਾਲ ਸੰਬੰਧਤ ਹੈ । ਇਸ ਤਾਜ ਮਹਿਲ ਦੀ ਬਾਹਰੀ ਪੋਚਾ-ਪਾਚੀ ਤਾਂ ਕੀਤੀ ਜਾ ਰਹੀ ਹੈ, ਲੇਕਿਨ ਇਸ ਪੁਰਾਤਨ ਇਮਾਰਤ ਨੂੰ ਸਦੀਆਂ ਤੱਕ ਕਾਇਮ ਰੱਖਣ ਲਈ ਕਿਸੇ ਤਰ੍ਹਾਂ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ ਤਾਂ ਕਿ ਇਹ ਹੌਲੀ-ਹੌਲੀ ਤਾਜ ਮਹਿਲ ਖੰਡਰ ਦਾ ਰੂਪ ਧਾਰ ਲਵੇ । ਇਸ ਸੰਬੰਧੀ ਸਮੁੱਚੀਆਂ ਪਾਰਟੀਆ ਦੀ ਅਤੇ ਸਖਸ਼ੀਅਤਾਂ ਦੀ ਇਕ ਇਕੱਤਰਤਾ ਹੋਣੀ ਚਾਹੀਦੀ ਹੈ ਤਾਂ ਕਿ ਤਾਜ ਮਹਿਲ ਵਰਗੀ ਯਾਦਗਰ ਦਾ ਕੋਈ ਨੁਕਸਾਨ ਨਾ ਹੋ ਸਕੇ । ਇਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਕਿ ਸ੍ਰੀ ਮੋਦੀ ਹਕੂਮਤ ਸ੍ਰੀ ਟਰੰਪ ਨੂੰ ਆਪਣੇ ਮੁਲਕ ਦਾ ਮੰਦਾ ਪਾਸਾ ਨਾ ਦਿਖਾਕੇ ਚੰਗਾ ਪਾਸਾ ਦਿਖਾਉਣ ਵਿਚ ਲੱਗੀ ਹੋਈ ਹੈ । ਇਹੀ ਵਜਹ ਹੈ ਕਿ ਅਹਿਮਦਾਬਾਦ ਵਿਚ ਜੋ ਇਲਾਕਾ ਮਜ਼ਲੂਮ, ਗਰੀਬਾਂ ਦੀਆਂ ਝੌਪੜੀਆਂ ਨਾਲ ਭਰਮਾਰ ਹੈ, ਉਸ ਨੂੰ ਇਕ ਬਣਾਉਟੀ ਕੰਧ ਬਣਾਕੇ ਛੁਪਾਇਆ ਜਾ ਰਿਹਾ ਹੈ । ਇਸੇ ਤਰ੍ਹਾਂ ਉਨ੍ਹਾਂ ਦੇ ਆਉਣ ਤੇ ਹੋਰ ਚੰਕਾ-ਚੌਧ ਦਿਖਾਉਣ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ । ਲੇਕਿਨ ਇਹ ਹੁਕਮਰਾਨ ਇਹ ਭੁੱਲ ਜਾਂਦੇ ਹਨ ਕਿ ਜਿਸ ਅਮਰੀਕਾ ਦੇ ਸਦਰ ਨੂੰ ਦੁਨੀਆਂ ਦੇ ਹਰ ਕੋਨੇ ਦੀ ਖ਼ਬਰ ਹੈ ਅਤੇ ਜਿਨ੍ਹਾਂ ਕੋਲ ਸਟੇਲਾਈਟ ਦੇ ਆਧੁਨਿਕ ਯੰਤਰ ਹਨ, ਉਨ੍ਹਾਂ ਕੋਲੋ ਉਹ ਕੀ ਛੁਪਾ ਸਕਣਗੇ ਅਤੇ ਬਣਾਉਟੀ ਚੰਗਿਆਈ ਪੇਸ਼ ਕਰਕੇ ਉਹ ਕਦੀ ਵੀ ਮਨੁੱਖਤਾ ਤੇ ਸਮਾਜ ਪੱਖੀ ਆਪਣੇ-ਆਪ ਨੂੰ ਸਾਬਤ ਨਹੀਂ ਕਰ ਸਕਣਗੇ । ਕਿਉਂਕਿ ਬੀਤੇ ਲੰਮੇਂ ਸਮੇਂ ਤੋਂ ਮੋਦੀ ਹਕੂਮਤ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਅਣਮਨੁੱਖੀ ਅਤੇ ਗੈਰ-ਕਾਨੂੰਨੀ ਢੰਗ ਨਾਲ ਜ਼ਬਰ-ਜੁਲਮ ਕਰਦੀ ਆ ਰਹੀ ਹੈ । ਇਸੇ ਸੋਚ ਅਧੀਨ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਵਰਗੇ ਕਾਲੇ ਕਾਨੂੰਨ ਅਮਲ ਵਿਚ ਲਿਆਂਦੇ ਗਏ ਹਨ । ਕਸ਼ਮੀਰ ਵਿਚ ਆਰਟੀਕਲ 370 ਅਤੇ ਧਾਰਾ 35ਏ ਖ਼ਤਮ ਕਰਕੇ ਉਨ੍ਹਾਂ ਦੀ ਖੁਦਮੁਖਤਿਆਰੀ ਤੇ ਜਮਹੂਰੀਅਤ ਦਾ ਜਨਾਜ਼ਾਂ ਕੱਢ ਦਿੱਤਾ ਗਿਆ ਹੈ । ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਬੀਤੇ 4 ਸਾਲਾ ਤੋਂ ਕਾਨੂੰਨ ਅਨੁਸਾਰ ਚੋਣ ਹੀ ਨਹੀਂ ਕਰਵਾਈ ਜਾ ਰਹੀ । ਇਸੇ ਹਿੰਦੂਤਵ ਸੋਚ ਅਧੀਨ ਅਹਿਮਦਾਬਾਦ ਦਾ ਨਾਮ ਬਦਲਕੇ ‘ਕਰਨਾਵਤੀ’ ਰੱਖਣ ਦੀਆਂ ਸਾਜਿ਼ਸਾਂ ਹੋ ਰਹੀਆ ਹਨ । 
 
ਸ. ਮਾਨ ਨੇ ਸ੍ਰੀ ਟਰੰਪ ਦੀ ਯਾਤਰਾ ਦਾ ਜਿਥੇ ਭਰਪੂਰ ਸਵਾਗਤ ਕੀਤਾ, ਉਥੇ ਉਨ੍ਹਾਂ ਨੇ ਸ੍ਰੀ ਟਰੰਪ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਯੂ.ਐਨ.ਓ. ਦੇ ਸਕੱਤਰ ਸ੍ਰੀ ਐਨਟੋਨੀਓ ਗੁਟਰੈਸ ਜੇਕਰ ਸ੍ਰੀ ਕਰਤਾਰਪੁਰ ਸਾਹਿਬ ਦੇ ਆਪਣੀ ਇੱਛਾ ਅਨੁਸਾਰ ਦਰਸ਼ਨ ਕਰਨ ਗਏ ਹਨ, ਜਿਸ ਨਾਲ ਉਨ੍ਹਾਂ ਦੀ ਮਨੁੱਖਤਾ ਪੱਖੀ ਸਿੱਖ ਕੌਮ ਪ੍ਰਤੀ ਪਿਆਰ ਪੂਰਨ ਰੂਪ ਵਿਚ ਉਜਾਗਰ ਹੁੰਦਾ ਹੈ ਅਤੇ ਉਨ੍ਹਾਂ ਨੇ ਸਿੱਖ ਕੌਮ ਵਿਚ ਆਪਣੇ ਵਿਸ਼ਵਾਸ ਨੂੰ ਪ੍ਰਗਟਾਇਆ ਹੈ, ਫਿਰ ਸ੍ਰੀ ਟਰੰਪ ਨੂੰ ਵੀ ਇਸ ਮਹਾਨ ਮਨੁੱਖਤਾ ਪੱਖੀ ਇਤਿਹਾਸਿਕ ਸਥਾਂਨ ਉਤੇ ਜਾ ਕੇ ਸਿੱਖ ਕੌਮ ਦੀ ‘ਸਰਬੱਤ ਦੇ ਭਲੇ’ ਵਾਲੀ ਮਨੁੱਖਤਾ ਪੱਖੀ ਸੋਚ ਨੂੰ ਹੋਰ ਬਲ ਦੇਣਾ ਬਣਦਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਟਰੰਪ ਆਪਣੇ ਸੰਸਾਰਿਕ ਰੁਝੇਵਿਆ ਵਿਚੋਂ ਸਮਾਂ ਕੱਢਕੇ ਇਸ ਸਥਾਂਨ ਤੇ ਵੀ ਸ੍ਰੀ ਗੁਟਰੈਸ ਦੀ ਤਰ੍ਹਾਂ ਦਰਸ਼ਨ ਕਰਨਗੇ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *