Select your Top Menu from wp menus
Header
Header
ਤਾਜਾ ਖਬਰਾਂ

ਸ੍ਰੀ ਜੇਠ ਮੁਲਾਨੀ ਜੀ ਦੇ ਹੋਏ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਸ੍ਰੀ ਜੇਠ ਮੁਲਾਨੀ ਜੀ ਦੇ ਹੋਏ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 9 ਸਤੰਬਰ ( ) “ਸ੍ਰੀ ਜੇਠ ਮੁਲਾਨੀ ਇਕ ਅਜਿਹੀ ਇਮਾਨਦਾਰ, ਦ੍ਰਿੜਤਾ ਭਰੀ ਸੋਚ ਅਤੇ ਇਨਸਾਫ਼ ਪਸ਼ੰਦ ਖਿਆਲਾਤਾਂ ਦੇ ਮਾਲਕ ਵਾਲੀ ਸਖਸ਼ੀਅਤ ਸਨ, ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਿਧਾਤਾਂ ਉਤੇ ਪਹਿਰਾ ਦੇ ਕੇ ਹੀ ਜਿੰਦਗੀ ਨੂੰ ਜੀਵੀਆ, ਕਦੀ ਵੀ ਸਿਧਾਤਾਂ ਅਤੇ ਸੋਚ ਤੋਂ ਪ੍ਰਹੇ ਹੱਟਕੇ ਕੋਈ ਵੀ ਅਮਲ ਨਹੀਂ ਕੀਤਾ। ਉਹ ਇੰਡੀਆ ਦੇ ਮੰਨੇ ਪ੍ਰਮੰਨੇ ਕਾਨੂੰਨਦਾਨ ਅਤੇ ਐਡਵੋਕੇਟ ਸਨ । ਉਨ੍ਹਾਂ ਨੂੰ ਇੰਡੀਆ ਦੇ ਵਿਧਾਨ ਦੀਆਂ ਸਾਰੀਆ ਧਰਾਵਾਂ ਸੰਬੰਧੀ ਭਾਰੀ ਵਾਕਫ਼ੀਅਤ ਸੀ । ਉਨ੍ਹਾਂ ਨੇ ਕਦੇ ਵੀ ਜਿਸ ਵੀ ਉਲਝਨਦਾਰ ਕੇਸ ਨੂੰ ਫੜਿਆ, ਉਸ ਨੂੰ ਫ਼ਤਹਿ ਕਰਕੇ ਹੀ ਦਮ ਲਿਆ । ਬੇਸ਼ੱਕ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਸਨ ਅਤੇ ਸ੍ਰੀ ਵਾਜਪਾਈ ਦੀ ਵਿਜਾਰਤ ਵਿਚ ਵਜ਼ੀਰ ਵੀ ਰਹੇ ਅਤੇ ਹੋਰ ਵੱਡੀਆ-ਵੱਡੀਆ ਸੰਸਥਾਵਾਂ ਵਿਚ ਯੋਗਦਾਨ ਵੀ ਪਾਉਦੇ ਰਹੇ, ਪਰ ਉਨ੍ਹਾਂ ਨੇ ਆਪਣੇ ਸਿਧਾਤਾਂ ਨੂੰ ਮੁੱਖ ਰੱਖਕੇ ਬੀਜੇਪੀ ਤੋਂ ਅਸਤੀਫਾ ਵੀ ਦੇ ਦਿੱਤਾ ਸੀ । ਜਿਸ ਤੋਂ ਪ੍ਰਤੱਖ ਹੁੰਦਾ ਹੈ ਕਿ ਉਹ ਦੁਨਿਆਵੀ ਲਾਲਸਾਵਾਂ ਤੋਂ ਉਪਰ ਸਨ। ਉਨ੍ਹਾਂ ਦੇ ਜਾਣ ਨਾਲ ਮਨੁੱਖੀ ਹੱਕਾਂ, ਇਨਸਾਫ਼ ਅਤੇ ਉਨ੍ਹਾਂ ਦੇ ਚੌਗਿਰਦੇ ਵਿਚ ਵਿਚਰਣ ਵਾਲੇ ਸੈਕੜੇ, ਹਜ਼ਾਰਾਂ ਸਖਸ਼ੀਅਤਾਂ ਅਤੇ ਨਾਗਰਿਕਾਂ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਸਾਨੂੰ ਉਨ੍ਹਾਂ ਦੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਣ ਦੇ ਇਸ ਕਰਕੇ ਵੱਡਾ ਘਾਟਾ ਪਿਆ ਹੈ ਕਿਉਂਕਿ ਹੁਕਮਰਾਨ ਅਕਸਰ ਹੀ ਸਿੱਖ ਕੌਮ ਉਤੇ ਜ਼ਬਰ-ਜੁਲਮ ਕਰਕੇ ਗੈਰ-ਵਿਧਾਨਿਕ ਕਾਰਵਾਈਆ ਕਰਦੇ ਰਹੇ ਹਨ ਅਤੇ ਸ੍ਰੀ ਜੇਠ ਮੁਲਾਨੀ ਅਜਿਹੇ ਕੇਸਾਂ ਨੂੰ ਆਪਣੇ ਹੱਥ ਵਿਚ ਲੈਕੇ ਫਖਰ ਵੀ ਮਹਿਸੂਸ ਕਰਦੇ ਸਨ ਅਤੇ ਸਿੱਖ ਕੌਮ ਨੂੰ ਹਰ ਖੇਤਰ ਵਿਚ ਫ਼ਤਹਿ ਵੀ ਦਿਵਾਉਦੇ ਰਹੇ ਹਨ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਦੇ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਤੇ ਅਫ਼ਸੋਸ ਜਾਹਰ ਕਰਦੇ ਹੋਏ ਕੀਤਾ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਇੰਦਰਾ ਗਾਂਧੀ ਹਕੂਮਤ ਨੇ ਦਾਸ ਉਤੇ ਮੰਦਭਾਵਨਾ ਅਧੀਨ ਗ੍ਰਿਫ਼ਤਾਰੀ ਕਰਕੇ ਤਸੱਦਦ-ਜੁਲਮ ਢਾਹਿਆ ਅਤੇ ਮੇਰੇ ਉਤੇ ਦੇਸ਼ਧ੍ਰੋਹੀ ਅਤੇ ਬ਼ਗਾਵਤ ਦਾ ਕੇਸ ਦਰਜ ਕਰਕੇ ਮੇਰੇ ਉਤੇ ਕਾਰਵਾਈ ਸੁਰੂ ਕੀਤੀ ਤਾਂ ਮੇਰੇ ਮਾਤਾ-ਪਿਤਾ, ਭੈਣ ਜੀ ਅਤੇ ਭਾਈਆ ਜੀ ਆਦਿ ਸਾਰੇ ਸਮੁੱਚੇ ਪਰਿਵਾਰ ਨੂੰ ਮੇਰੇ ਕੇਸ ਸੰਬੰਧੀ ਸੁਚੱਜੀ ਕਾਨੂੰਨੀ ਅਗਵਾਈ ਦਿੰਦੇ ਹੋਏ ਮੇਰੇ ਕੇਸ ਨੂੰ ਬਹੁਤ ਹੀ ਸਿੱਦਤ ਅਤੇ ਇਮਾਨਦਾਰੀ ਨਾਲ ਲੜਦੇ ਹੋਏ ਮੈਨੂੰ ਬਾਇੱਜ਼ਤ ਬਰੀ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ । ਕਿਉਂਕਿ ਹੁਕਮਰਾਨ ਮੈਨੂੰ ਸਰੀਰਕ ਤੌਰ ਤੇ ਖ਼ਤਮ ਕਰਨ ਦੀ ਸਾਜਿ਼ਸ ਕਰ ਰਹੇ ਸੀ । ਲੇਕਿਨ ਸ੍ਰੀ ਜੇਠ ਮੁਲਾਨੀ ਜੀ ਨੇ ਹਰ ਕਾਨੂੰਨੀ ਨੁਕਤੇ ਨੂੰ ਛੋਹਦੇ ਹੋਏ ਮੈਨੂੰ ਬਰੀ ਕਰਵਾਉਣ ਦੇ ਨਾਲ-ਨਾਲ ਮੈਨੂੰ ਦੂਸਰਾ ਜੀਵਨ ਬਖਸਿ਼ਸ਼ ਕਰਨ ਵਿਚ ਰੋਲ ਅਦਾ ਕੀਤਾ । ਇਥੇ ਹੀ ਬਸ ਨਹੀਂ ਇੰਦਰਾ ਗਾਂਧੀ ਕਤਲ ਕੇਸ ਨਾਲ ਸੰਬੰਧਤ ਸਿੱਖਾਂ ਤੇ ਹੋਰ ਘੱਟ ਗਿਣਤੀ ਕੌਮਾਂ ਦੇ ਅਤਿ ਗੰਝਲਦਾਰ ਕੇਸਾਂ ਨੂੰ ਵੀ ਸ੍ਰੀ ਜੇਠ ਮੁਲਾਨੀ ਜੀ ਨੇ ਆਪਣੇ ਹੱਥ ਵਿਚ ਲੈਕੇ ਮਨੁੱਖਤਾ ਤੇ ਘੱਟ ਗਿਣਤੀ ਕੌਮਾਂ ਦੀ ਮਦਦ ਕਰਦੇ ਰਹੇ ਅਤੇ ਇਕ ਹਿੰਦੂ ਪਰਿਵਾਰ ਵਿਚ ਪੈਦਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਕਦੀ ਵੀ ਨਸ਼ਲੀ ਤੌਰ ਤੇ ਕਿਸੇ ਵੀ ਇਨਸਾਨ ਨਾਲ ਭੇਦਭਾਵ ਨਹੀਂ ਕੀਤਾ ਅਤੇ ਸਭ ਆਉਣ ਵਾਲੇ ਨਾਗਰਿਕਾਂ ਨੂੰ ਇਨਸਾਫ਼ ਦਿਵਾਉਣ ਵਿਚ ਦਿਲਚਸਪੀ ਰੱਖਦੇ ਸਨ । ਜਦੋਂ ਮੇਰੀ ਸਪੁੱਤਰੀ ਬੀਬਾ ਪਵਿੱਤ ਕੌਰ ਨੇ ਮੇਰੇ ਜੀਵਨ ਨਾਲ ਸੰਬੰਧਤ ਕਿਤਾਬ ‘ਚੁਰਾਏ ਗਏ ਵਰ੍ਹੇ’ ਲਿਖੀ ਤਾਂ ਇਸ ਕਿਤਾਬ ਨੂੰ ਵੀ ਸ੍ਰੀ ਜੇਠ ਮੁਲਾਨੀ ਜੀ ਨੇ ਹੀ ਰੀਲੀਜ ਕਰਕੇ ਕੇਵਲ ਫਖ਼ਰ ਹੀ ਮਹਿਸੂਸ ਨਹੀਂ ਕੀਤਾ, ਬਲਕਿ ਇਸ ਕਿਤਾਬ ਨੂੰ ਇਨਸਾਫ਼ ਨਾਲ ਜੋੜਦੇ ਹੋਏ ਉਨ੍ਹਾਂ ਨੇ ਆਪਣੀ ਵਕਾਲਤ ਦੇ ਕਿੱਤੇ ਅਤੇ ਨਾਗਰਿਕਾਂ ਨੂੰ ਸਹੀ ਇਨਸਾਫ਼ ਦੇਣ ਵਿਚ ਸਰਗਰਮ ਰਹੇ । ਉਨ੍ਹਾਂ ਦੇ ਮੇਰੇ ਮਾਤਾ-ਪਿਤਾ ਕਰਨਲ ਜੋਗਿੰਦਰ ਸਿੰਘ ਮਾਨ ਅਤੇ ਮੇਰੇ ਮਾਤਾ ਗੁਰਬਚਨ ਕੌਰ ਮਾਨ ਨਾਲ ਵੀ ਬਹੁਤ ਹੀ ਨੇੜਲੇ ਪਰਿਵਾਰਿਕ ਸੰਬੰਧ ਸਨ । ਅਸੀਂ ਅੱਜ ਤੱਕ ਬਤੌਰ ਪਰਿਵਾਰਿਕ ਮੈਬਰ ਦੇ ਹੀ ਵਿਚਰਦੇ ਆ ਰਹੇ ਹਾਂ। ਉਨ੍ਹਾਂ ਦੇ ਚਲੇ ਜਾਣ ਨਾਲ ਹਜਾਰਾਂ ਹੀ ਆਤਮਾਵਾਂ ਅੱਜ ਇਥੇ ਸੋਕ ਵਿਚ ਹਨ, ਉਥੇ ਮੇਰਾ ਪਰਿਵਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਗਹਿਰੇ ਸੋਕ ਵਿਚ ਹੈ । ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਗੁਰੂ ਸਾਹਿਬਾਨ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਸਮੁੱਚੀ ਮਨੁੱਖਤਾ ਅਤੇ ਸ੍ਰੀ ਜੇਠ ਮੁਲਾਨੀ ਜੀ ਦੇ ਪਰਿਵਾਰ ਨੂੰ ਭਾਣੇ ਵਿਚ ਰਹਿਣ ਲਈ ਵੀ ਅਰਜੋਈ ਕਰਦੇ ਹਾਂ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *