Select your Top Menu from wp menus
Header
Header
ਤਾਜਾ ਖਬਰਾਂ

ਸ੍ਰੀ ਜੇਠਮੁਲਾਨੀ ਸੱਚੇ-ਸੁੱਚੇ ਕਾਨੂੰਨਦਾਨ, ਹਾਈਕੋਰਟ ਉਨ੍ਹਾਂ ਦੀ ਉਸਾਰੂ ਬਹਿਸ ਨੂੰ ਨਿਰਵਿਘਨ ਜਾਰੀ ਰੱਖੇ : ਮਾਨ

ਸ੍ਰੀ ਜੇਠਮੁਲਾਨੀ ਸੱਚੇ-ਸੁੱਚੇ ਕਾਨੂੰਨਦਾਨ, ਹਾਈਕੋਰਟ ਉਨ੍ਹਾਂ ਦੀ ਉਸਾਰੂ ਬਹਿਸ ਨੂੰ ਨਿਰਵਿਘਨ ਜਾਰੀ ਰੱਖੇ : ਮਾਨ

ਚੰਡੀਗੜ੍ਹ, 19 ਮਈ ( ) “ਸ੍ਰੀ ਰਾਮ ਜੇਠਮੁਲਾਨੀ ਬਹੁਤ ਹੀ ਕਾਬਲ, ਲਿਆਕਤਮੰਦ ਅਤੇ ਦਲੀਲਾਂ ਤੇ ਅਧਾਰਿਤ ਆਪਣੀ ਗੱਲ ਨੂੰ ਸਹਿਜ਼ ਢੰਗ ਨਾਲ ਕਹਿਣ ਦੀ ਮੁਹਾਰਤ ਰੱਖਦੇ ਹਨ ਅਤੇ ਸੱਚੇ-ਸੁੱਚੇ ਇਖ਼ਲਾਕ ਦੇ ਮਾਲਕ ਹਨ। ਜੋ ਸ੍ਰੀ ਜੇਟਲੀ ਉਨ੍ਹਾਂ ਉਤੇ ਗੈਰ-ਦਲੀਲ ਢੰਗ ਨਾਲ ਅਖ਼ਬਾਰੀ ਹਮਲੇ ਕਰਕੇ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ, ਉਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਉੱਚੇ ਇਖ਼ਲਾਕ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਕਾਨੂੰਨਦਾਨ ਨੂੰ ਮੀਡੀਏ ਅਤੇ ਅਖ਼ਬਾਰਾਂ ਵਿਚ ਸ੍ਰੀ ਜੇਟਲੀ ਵਰਗੇ ਉਹ ਆਗੂ ਜਿਨ੍ਹਾਂ ਉਤੇ ਵੱਡੀਆਂ-ਵੱਡੀਆਂ ਰਿਸ਼ਵਤਾਂ ਖਾਣ ਅਤੇ ਘਪਲੇ ਕਰਨ ਦੇ ਦੋਸ਼ ਹਨ, ਉਹ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣਾ ਚਾਹੁੰਦੇ ਹਨ । ਜਦੋਂਕਿ ਸ੍ਰੀ ਜੇਠਮੁਲਾਨੀ ਨੇ ਹਮੇਸ਼ਾਂ ਦ੍ਰਿੜਤਾ ਨਾਲ ਸੱਚ ਨੂੰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਨਿਭਾਈ ਹੈ ਅਤੇ ਨਿਭਾਉਦੇ ਰਹਿਣਗੇ । ਸ੍ਰੀ ਜੇਟਲੀ ਵਰਗੇ ਆਗੂ ਸ੍ਰੀ ਜੇਠਮੁਲਾਨੀ ਦੀ ਅਤਿ ਸਤਿਕਾਰਯੋਗ ਸਖਸ਼ੀਅਤ ਨੂੰ ਕੋਈ ਵੀ ਠੇਸ ਨਹੀਂ ਪਹੁੰਚਾ ਸਕਣਗੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਜੇਟਲੀ ਵੱਲੋਂ ਸ੍ਰੀ ਜੇਠਮੁਲਾਨੀ ਵਰਗੇ ਉੱਘੇ ਕਾਨੂੰਨਦਾਨ ਉਤੇ ਗੈਰ-ਦਲੀਲ ਢੰਗ ਨਾਲ ਕੀਤੇ ਗਏ ਅਖ਼ਬਾਰੀ ਹਮਲੇ ਦਾ ਸਖ਼ਤ ਨੋਟਿਸ ਲੈਦੇ ਹੋਏ ਅਤੇ ਸ੍ਰੀ ਜੇਠਮੁਲਾਨੀ ਦੀ ਉੱਚੀ-ਸੁੱਚੀ ਸਖਸ਼ੀਅਤ ਦੀ ਸੋਚ ਅਤੇ ਅਮਲਾਂ ਦੀ ਪੈਰਵੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਇਹ ਪ੍ਰਵਾਨ ਕੀਤਾ ਕਿ ਸ੍ਰੀ ਜੇਠਮੁਲਾਨੀ, ਸ੍ਰੀ ਕੇਜਰੀਵਾਲ ਦੇ ਵਕੀਲ ਹਨ ਅਤੇ ਜੋ ਸ੍ਰੀ ਜੇਠਮੁਲਾਨੀ ਦਲੀਲਾਂ ਅਤੇ ਸੱਚ ਤੇ ਅਧਾਰਿਤ ਹਿੰਦ ਨਿਵਾਸੀਆਂ ਦੇ ਸਾਹਮਣੇ ਗੱਲ ਰੱਖ ਰਹੇ ਹਨ, ਉਸ ਤੋਂ ਮੁਤੱਸਵੀ ਹੁਕਮਰਾਨ ਜਾਂ ਸ੍ਰੀ ਜੇਟਲੀ ਵਰਗੇ ਆਗੂ ਖਫ਼ਾ ਕਿਉਂ ਹਨ ? ਜਦੋਂਕਿ ਉਹ ਆਪਣੇ ਫਰਜਾਂ ਦੀ ਦ੍ਰਿੜਤਾ ਨਾਲ ਪੂਰਤੀ ਕਰਦੇ ਹੋਏ ਆਪਣੇ ਕੇਸ ਦੀ ਬਹਿਸ ਕਰਨ ਦੇ ਨਾਲ-ਨਾਲ ਇਥੋ ਦੀ ਜਨਤਾ ਨੂੰ ਸੱਚ ਤੋਂ ਵੀ ਜਾਣੂ ਕਰਵਾ ਰਹੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਹਾਈਕੋਰਟ ਨੂੰ ਜਿਥੇ ਸ੍ਰੀ ਜੇਠਮੁਲਾਨੀ ਬਹਿਸ ਕਰ ਰਹੇ ਹਨ, ਦਿੱਲੀ ਹਾਈਕੋਰਟ ਉਸ ਉਸਾਰੂ ਬਹਿਸ ਨੂੰ ਨਿਰਵਿਘਨ ਜਾਰੀ ਰੱਖਣ ਦੀ ਕਾਨੂੰਨੀ ਇਜ਼ਾਜਤ ਦੇਵੇ । ਤਾਂ ਕਿ ਇਥੋ ਦੀ ਜਨਤਾ ਸਾਹਮਣੇ ਸੱਚ-ਝੂਠ ਦਾ ਨਿਤਾਰਾ ਹੋ ਸਕੇ । ਸ. ਮਾਨ ਨੇ ਹੁਣ ਤੱਕ ਸ੍ਰੀ ਜੇਠਮੁਲਾਨੀ ਵੱਲੋਂ ਇਨਸਾਫ਼ ਦਿਵਾਉਣ ਲਈ ਅਤੇ ਆਪਣੇ ਕਾਨੂੰਨ ਦੀ ਡੂੰਘੀ ਵਾਕਫੀਅਤ ਹੋਣ ਦੀ ਸਹੀ ਵਰਤੋ ਕਰਨ ਦੇ ਉਦਮਾਂ ਦੀ ਸਲਾਘਾ ਵੀ ਕੀਤੀ ।

About The Author

Related posts

Leave a Reply

Your email address will not be published. Required fields are marked *