Select your Top Menu from wp menus
Header
Header
ਤਾਜਾ ਖਬਰਾਂ

ਸ੍ਰੀ ਜਿਨਪਿੰਗ ਯੂ.ਐਨ. ਦੇ ਕਸ਼ਮੀਰ ਦੇ 1948 ਦੇ ਰਾਏਸੁਮਾਰੀ ਦੇ ਮਤੇ ਨੂੰ ਲਾਗੂ ਕਰਵਾਕੇ ਕਸ਼ਮੀਰ ਵਿਚ ਜਮਹੂਰੀਅਤ ਨੂੰ ਬਹਾਲ ਕਰਵਾਉਣ ਦੀ ਭੂਮਿਕਾ ਨਿਭਾਉਣ : ਮਾਨ

ਸ੍ਰੀ ਜਿਨਪਿੰਗ ਯੂ.ਐਨ. ਦੇ ਕਸ਼ਮੀਰ ਦੇ 1948 ਦੇ ਰਾਏਸੁਮਾਰੀ ਦੇ ਮਤੇ ਨੂੰ ਲਾਗੂ ਕਰਵਾਕੇ ਕਸ਼ਮੀਰ ਵਿਚ ਜਮਹੂਰੀਅਤ ਨੂੰ ਬਹਾਲ ਕਰਵਾਉਣ ਦੀ ਭੂਮਿਕਾ ਨਿਭਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ ( ) “ਚੀਨ ਦੇ ਸਦਰ ਸ੍ਰੀ ਸੀ ਜਿਨਪਿੰਗ ਜੋ ਇੰਡੀਆ ਦੇ ਦੌਰੇ ਆ ਚੁੱਕੇ ਹਨ, ਉਨ੍ਹਾਂ ਨੂੰ ਜਮਹੂਰੀਅਤ ਅਤੇ ਅਮਨਮਈ ਲੀਹਾ ਦੇ ਤਕਾਜੇ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਚਾਹੀਦਾ ਹੈ ਕਿ ਉਹ ਕਸ਼ਮੀਰ ਦੇ ਗੰਭੀਰ ਕੌਮਾਂਤਰੀ ਸੰਜ਼ੀਦਾ ਮਸਲੇ ਦਾ ਸਹੀ ਹੱਲ ਕਰਨ ਲਈ ਕਸ਼ਮੀਰ ਦੇ 1948 ਦੇ ਯੂ.ਐਨ.ਓ. ਵਿਚ ਰਾਏਸੁਮਾਰੀ ਦੇ ਪਾਸ ਹੋਏ ਮਤੇ ਨੂੰ ਲਾਗੂ ਕਰਵਾਉਣ ਲਈ ਯੂ.ਐਨ. ਨੂੰ ਪਹੁੰਚ ਕਰਨ ਅਤੇ ਜੋ ਕਸ਼ਮੀਰ ਵਿਚ ਇੰਡੀਅਨ ਹੁਕਮਰਾਨਾਂ ਅਤੇ ਫ਼ੌਜ ਵੱਲੋਂ ਨਿਰੰਤਰ 2 ਮਹੀਨਿਆ ਤੋਂ ਜ਼ਬਰ-ਜੁਲਮ ਢਾਹਿਆ ਜਾ ਰਿਹਾ ਹੈ ਅਤੇ ਉਥੇ ਅਣਮਨੁੱਖੀ ਅਮਲ ਹੋ ਰਹੇ ਹਨ, ਉਨ੍ਹਾਂ ਨੂੰ ਖ਼ਤਮ ਕਰਵਾਕੇ ਕਸ਼ਮੀਰ ਵਿਚ ਜਮਹੂਰੀਅਤ ਅਤੇ ਅਮਨ ਨੂੰ ਬਹਾਲ ਕਰਨ ਲਈ ਮਨੁੱਖਤਾ ਪੱਖੀ ਜਿ਼ੰਮੇਵਾਰੀ ਨਿਭਾਉਣ ।”

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਦੇ ਸਦਰ ਸ੍ਰੀ ਸੀ ਜਿਨਪਿੰਗ ਨੂੰ ਇੰਡੀਆ ਦੌਰੇ ਤੇ ਆਉਣ ਉਤੇ ਗੰਭੀਰ ਅਪੀਲ ਕਰਦੇ ਹੋਏ ਅਤੇ ਇਸ ਦੁੱਖ ਅਤੇ ਮਾਨਸਿਕ ਕਸ਼ਮੀਰੀਆ ਦੀ ਵੱਡੀ ਪੀੜ੍ਹਾ ਨੂੰ ਖ਼ਤਮ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਹਾਲਾਤਾਂ ਨੇ ਉਥੇ ਭੁੱਖਮਰੀ ਵਾਲੇ ਹਾਲਾਤ ਬਣਾ ਦਿੱਤੇ ਹਨ । ਕਿਉਂਕਿ ਬੀਤੇ 2-3 ਮਹੀਨਿਆ ਤੋਂ ਕਸ਼ਮੀਰੀਆ ਨੂੰ 9 ਲੱਖ ਫ਼ੌਜ ਦੀ ਬੰਦੂਕ ਦੀ ਨੋਕ ਤੇ ਘਰਾਂ ਵਿਚ ਬੰਦ ਕਰਕੇ ਰੱਖਿਆ ਹੋਇਆ ਹੈ । ਉਥੇ ਕਾਰੋਬਾਰ ਠੱਪ ਹੋ ਚੁੱਕੇ ਹਨ । ਇਸ ਲਈ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਕਸ਼ਮੀਰੀ ਨਿਵਾਸੀਆ ਦੇ ਇਨਸਾਨੀ ਹੱਕਾਂ ਦੀ ਰਾਖੀ ਲਈ ਅਤੇ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਨਿਰਵਾਹ ਲਈ ਖਾਣ-ਪੀਣ ਦੀਆਂ ਵਸਤਾਂ ਅਤੇ ਰਸਦ ਦਾ ਪ੍ਰਬੰਧ ਵੀ ਤੁਰੰਤ ਯੂ.ਐਨ. ਵੱਲੋਂ ਕਰਵਾਇਆ ਜਾਵੇ । ਇਹ ਹੋਰ ਵੀ ਅਤਿ ਚਿੰਤਾ ਵਾਲੀ ਗੱਲ ਹੈ ਕਿ ਜਦੋਂ ਉਥੇ ਕਾਰੋਬਾਰ ਠੱਪ ਹੋ ਚੁੱਕਿਆ ਹੈ, ਉਨ੍ਹਾਂ ਵੱਲੋਂ ਪੈਦਾ ਕੀਤੇ ਜਾਣ ਵਾਲੀਆ ਫ਼ਸਲਾਂ ਸੇਬ, ਅਖਰੋਟ, ਲੀਚੀਆ ਅਤੇ ਹੋਰ ਪਦਾਰਥਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਅਤੇ ਟਰਾਸਪੋਰਟ ਬੰਦ ਹੋਣ ਕਾਰਨ ਇਹ ਫ਼ਲਾਂ ਦਾ ਕਾਰੋਬਾਰ ਠੱਪ ਹੋ ਚੁੱਕਾ ਹੈ । ਉਥੋਂ ਦੇ ਨਿਵਾਸੀਆ ਦੇ ਆਮਦਨ ਦੇ ਸਾਧਨ ਤਕਰੀਬਨ ਖ਼ਤਮ ਹੋ ਚੁੱਕੇ ਹਨ ਅਤੇ ਉਪਰੋ ਸਰਦੀਆਂ ਸੁਰੂ ਹੋ ਚੁੱਕੀਆ ਹਨ, ਅਜਿਹੀ ਕੜਕੇ ਦੀ ਠੰਡ ਵਿਚ ਉਨ੍ਹਾਂ ਨਿਵਾਸੀਆ ਨੂੰ ਪਹਿਨਣ ਲਈ ਗਰਮ ਕੱਪੜਿਆ ਦਾ ਪ੍ਰਬੰਧ ਵੀ ਕਰਵਾਇਆ ਜਾਵੇ । ਤਾਂ ਕਿ ਮੁਤੱਸਵੀ ਹੁਕਮਰਾਨਾਂ ਅਤੇ ਫ਼ੌਜ ਵੱਲੋਂ ਦੋ ਢਾਈ ਮਹੀਨਿਆ ਤੋਂ ਕਸ਼ਮੀਰੀਆ ਦੇ ਸਭ ਵਿਧਾਨਿਕ, ਇਖ਼ਲਾਕੀ, ਧਾਰਮਿਕ ਅਤੇ ਸਮਾਜਿਕ ਹੱਕ ਕੁੱਚਲਦੇ ਹੋਏ, ਫ਼ੌਜ ਅਤੇ ਅਰਧ ਸੈਨਿਕ ਬਲਾਂ ਦੇ ਹੋ ਰਹੇ ਤਸੱਦਦ ਦਾ ਅੰਤ ਕਰਕੇ ਉਨ੍ਹਾਂ ਨੂੰ ਵਿਧਾਨਿਕ ਅਤੇ ਸਮਾਜਿਕ ਅਜਾਦੀ ਕੌਮਾਂਤਰੀ ਨਿਯਮਾਂ ਅਧੀਨ ਬਹਾਲ ਹੋ ਸਕੇ ਅਤੇ ਉਥੋਂ ਦੇ ਨਿਵਾਸੀ ਬਿਨ੍ਹਾਂ ਕਿਸੇ ਡਰ-ਭੈ, ਦਹਿਸਤ ਦੇ ਆਪਣੀ ਜਿੰਦਗੀ ਬਤੀਤ ਕਰ ਸਕਣ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *