Verify Party Member
Header
Header
ਤਾਜਾ ਖਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਲ-ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਵਾਅਦੇ ਅਨੁਸਾਰ ਰਿਹਾਅ ਕਰੋ : ਪੰਥਕ ਜਥੇਬੰਦੀਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਲ-ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਵਾਅਦੇ ਅਨੁਸਾਰ ਰਿਹਾਅ ਕਰੋ : ਪੰਥਕ ਜਥੇਬੰਦੀਆਂ

ਪਟਿਆਲਾ, 10 ਅਗਸਤ ( ) “ਬਰਗਾੜੀ ਮੋਰਚੇ ਦੀ ਸਪਾਪਤੀ ਵਾਲੇ ਦਿਨ 09 ਦਸੰਬਰ 2018 ਨੂੰ ਜੋ ਪੰਜਾਬ ਸਰਕਾਰ ਵੱਲੋਂ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ ਨੁਮਾਇੰਦੇ ਭੇਜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦੇਣ, 25-25 ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਜੇਲ੍ਹਾਂ ਵਿਚੋਂ ਰਿਹਾਅ ਕਰਨ ਅਤੇ ਦੂਸਰੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦੀ ਸਿੱਖਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਨ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ਼ ਧਰਨੇ ਉਤੇ ਗੋਲੀ ਚਲਾਉਣ ਵਾਲੇ ਪੁਲਿਸ ਅਫ਼ਸਰਾਂ ਨੂੰ ਸਜ਼ਾਵਾਂ ਦੇਣ ਦੇ ਵਾਅਦੇ ਕੀਤੇ ਗਏ ਸੀ, ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਫੋਰੀ ਪੂਰੀ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਤਾਂ ਕਿ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਉੱਠ ਰਹੇ ਰੋਹ ਨੂੰ ਸ਼ਾਂਤ ਕੀਤਾ ਜਾ ਸਕੇ ਅਤੇ ਪੰਜਾਬ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਪੱਖੀ ਰੱਖਿਆ ਜਾ ਸਕੇ ।”

ਇਹ ਵਿਚਾਰ ਅੱਜ ਇਥੇ ਗੁਰਦੁਆਰਾ ਸਿੰਘ ਸਭਾ, ਨੇੜੇ ਫੁਆਰਾ ਚੌਕ ਪਟਿਆਲਾ ਵਿਖੇ ਪੰਥਕ ਜਥੇਬੰਦੀਆਂ ਦੇ ਸਿਰਕੱਢ ਆਗੂਆਂ ਦੀ ਇਕ ਹੋਈ ਇਕੱਤਰਤਾ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੂੰ ਰੋਸ਼ ਮਾਰਚ ਰਾਹੀ ਦਿੱਤੇ ਗਏ ਯਾਦ-ਪੱਤਰ ਤੇ ਸਰਬਸੰਮਤੀ ਦੇ ਫੈਸਲਿਆ ਰਾਹੀ ਉਭਰਕੇ ਸਾਹਮਣੇ ਆਈ । ਆਗੂਆਂ ਨੇ ਇਸ ਰੋਸ ਮਾਰਚ ਤੇ ਇਕੱਤਰਤਾ ਵਿਚ ਇਹ ਵੀ ਵਿਚਾਰ ਪੇਸ਼ ਕੀਤੇ ਕਿ ਬੇਸ਼ੱਕ ਕੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕਾਇਮ ਕੀਤੀ ਗਈ ਸਿੱਟ ਵੱਲੋਂ ਆਪਣੀ ਜਿ਼ੰਮੇਵਾਰੀ ਅੱਗੇ ਵਧਾਈ ਜਾ ਰਹੀ ਹੈ, ਲੇਕਿਨ ਸਿੱਟ ਵੱਲੋਂ ਨਾਮਜਦ ਕੀਤੇ ਗਏ ਸਿਰਸੇਵਾਲੇ ਡੇਰੇ ਦੇ ਸਾਧ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਇਸ ਦੁਖਾਂਤ ਨਾਲ ਸੰਬੰਧਤ ਪੁਲਿਸ ਅਫ਼ਸਰਾਂ ਨੂੰ ਜੋ ਨਾਮਜਦ ਕੀਤਾ ਗਿਆ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਸੁਰੱਖਿਆ ਦੇਣ ਦੇ ਅਮਲ ਅਤੇ ਉਨ੍ਹਾਂ ਦੀਆਂ ਅਦਾਲਤੀ ਜਮਾਨਤਾਂ ਹੋਣ ਦੇ ਪ੍ਰਬੰਧ ਅਤਿ ਅਫ਼ਸੋਸਨਾਕ ਅਤੇ ਇਨਸਾਫ਼ ਵਿਰੋਧੀ ਅਮਲ ਹਨ । ਜਦੋਂਕਿ ਇਨ੍ਹਾਂ ਦੋਸ਼ੀਆਂ ਵਿਰੁੱਧ ਸੰਘਰਸ਼ ਕਰ ਰਹੀਆ ਜਥੇਬੰਦੀਆਂ ਜਿਨ੍ਹਾਂ ਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ, ਉਨ੍ਹਾਂ ਨਾਲ ਸਰਕਾਰ ਵੱਲੋਂ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ । ਵਿਧਾਨ ਦੀ ਧਾਰਾ 14, 19 ਅਤੇ 21 ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ । ਇਸ ਲਈ ਦੋਸ਼ੀ ਨਾਮਜ਼ਦ ਕੀਤੇ ਗਏ ਸਿਆਸਤਦਾਨਾਂ ਅਤੇ ਅਫ਼ਸਰਾਂ ਨੂੰ ਸੁਰੱਖਿਆ ਦੇ ਕੇ ਵਿਧਾਨਿਕ ਲੀਹਾਂ ਨੂੰ ਕੁੱਚਲਿਆ ਜਾ ਰਿਹਾ ਹੈ ਜੋ ਤੁਰੰਤ ਬੰਦ ਹੋਣਾ ਚਾਹੀਦਾ ਹੈ ।

ਇਸ ਯਾਦ ਪੱਤਰ ਵਿਚ ਇਹ ਵੀ ਯਾਦ ਦਿਵਾਇਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਵਿਚ ਗੁਟਕਾ ਸਾਹਿਬ ਹੱਥ ਵਿਚ ਫੜਕੇ ਜਨਤਕ ਇਕੱਠ ਵਿਚ ਇਹ ਵਾਅਦਾ ਕੀਤਾ ਸੀ ਕਿ ਨਸ਼ੀਲੀਆਂ ਵਸਤਾਂ ਦੇ ਹੋ ਰਹੇ ਗੈਰ-ਕਾਨੂੰਨੀ ਕਾਰੋਬਾਰ ਨੂੰ ਉਹ 10 ਦਿਨਾਂ ਵਿਚ ਖ਼ਤਮ ਕਰ ਦੇਣਗੇ । ਸਰਕਾਰ ਬਣੇ ਨੂੰ ਸਾਢੇ 3 ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ, ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਆਪਣੀ ਚਰਮ ਸੀਮਾਂ ਤੇ ਪਹੁੰਚ ਚੁੱਕਾ ਹੈ । ਆਗੂਆਂ ਨੇ ਇਹ ਮੰਗ ਕੀਤੀ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਅਤੇ ਅਜੋਕੀ ਸਰਕਾਰ ਸਮੇਂ ਜੋ ਵਜ਼ੀਰ, ਐਮ.ਐਲ.ਏ. ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਵਿਚ ਸਰਗਰਮ ਹਨ, ਉਨ੍ਹਾਂ ਵਿਰੁੱਧ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ 120 ਦੇ ਕਰੀਬ ਪੰਜਾਬੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਹਨ, ਉਸ ਲਈ ਇਹ ਸਭ ਦੋਸ਼ੀ ਹਨ ।

ਜੋ ਫਿਰਕੂ ਸੰਗਠਨ ਇਥੋਂ ਦੇ ਮਾਹੌਲ ਨੂੰ ਨਫ਼ਰਤ ਭਰਿਆ ਬਣਾਉਣ ਹਿੱਤ ਪੰਜਾਬ ਸੂਬੇ, ਪੰਜਾਬੀਆਂ ਅਤੇ ਪੰਜਾਬੀਅਤ ਨੂੰ ਨਿਸ਼ਾਨਾਂ ਬਣਾਉਦੇ ਹੋਏ ਸਾਡੇ ਸਾਨਾਮੱਤੇ ਇਤਿਹਾਸ ਨੂੰ ਵਿਗਾੜਨ ਲਈ ਇਤਿਹਾਸਿਕ ਦਸਤਾਵੇਜ, ਗ੍ਰੰਥ, ਵੈਦਾਂ ਨੂੰ ਚੁਰਾਕੇ ਉਸ ਵਿਚ ਮਿਲਾਵਟ ਕਰਕੇ ਅਤੇ ਨਵਾਂ ਹਿੰਦੂਤਵ ਪੱਖੀ ਇਤਿਹਾਸ ਪ੍ਰਕਾਸ਼ ਕਰਕੇ ਵੰਡਣ ਦੇ ਮਾਰੂ ਮਨਸੂਬਿਆਂ ਵਿਚ ਲੱਗੇ ਹੋਏ ਹਨ ਅਤੇ ਬੱਚਿਆਂ ਦੇ ਸਿਲੇਬਸ ਵਿਚ ਸਿੱਖ ਅਤੇ ਪੰਜਾਬ ਦੇ ਇਤਿਹਾਸ ਨੂੰ ਕੱਢਕੇ ਹਿੰਦੂ ਮਿਥਿਹਾਸ ਦਰਜ ਕਰਨ ਲੱਗੇ ਹੋਏ ਹਨ । ਇਹ ਸਿਲਸਿਲਾ ਅਤਿ ਮੰਦਭਾਗਾ ਅਤੇ ਖ਼ਤਰਨਾਕ ਹੈ । ਇਸੇ ਅਧੀਨ 267 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਲੋਪ ਕੀਤੇ ਗਏ ਹਨ । ਨਾਭੇ ਦੇ ਪਿੰਡ ਕਲਿਆਣ ਵਿਖੇ 100 ਪੁਰਾਤਨ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਚੁਰਾਉਣਾ ਵੀ ਇਸੇ ਸਾਜਿਸ ਦੀ ਲੜੀ ਦੀ ਕੜੀ ਹੈ । ਇਸ ਸੰਬੰਧ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿਵਾਈਆ ਜਾਣ ਤਾਂ ਜੋ ਕੋਈ ਵੀ ਸਿੱਖ ਅਤੇ ਪੰਜਾਬ ਸੂਬੇ ਵਿਰੋਧੀ ਤਾਕਤ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕਣ । ਇਸ ਰੋਸ਼ ਮਾਰਚ ਵਿਚ ਸਾਮਿਲ ਆਗੂਆਂ ਨੇ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਯੂ.ਏ.ਪੀ.ਏ. ਅਤੇ ਅਫ਼ਸਪਾ ਵਰਗੇ ਜਾਲਮ ਕਾਨੂੰਨਾਂ ਦੀ ਜੋ ਦੁਰਵਰਤੋਂ ਕਰਕੇ ਸਿੱਖ ਨੌਜ਼ਵਾਨੀ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਐਨ.ਆਈ.ਏ. ਸੀ.ਬੀ.ਆਈ. ਅਤੇ ਹੋਰ ਖੂਫੀਆਂ ਏਜੰਸੀਆਂ ਜ਼ਬਰ-ਜੁਲਮ ਕਰ ਰਹੀਆ ਹਨ, ਇਨ੍ਹਾਂ ਨੂੰ ਤੁਰੰਤ ਪੰਜਾਬ ਤੋਂ ਬਾਹਰ ਕੀਤਾ ਜਾਵੇ ਅਤੇ ਉਪਰੋਕਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਅਸੈਬਲੀ ਵਿਚ ਮਤਾ ਪਾ ਕੇ ਸੈਂਟਰ ਨੂੰ ਭੇਜਿਆ ਜਾਵੇ ।

ਖੇਤੀ ਨਾਲ ਸੰਬੰਧਤ ਜੋ ਜ਼ਾਬਰ ਜਿ਼ੰਮੀਦਾਰਾਂ ਅਤੇ ਖੇਤ ਮਜਦੂਰ ਮਾਰੂ ਆਰਡੀਨੈਸ ਜਾਰੀ ਕੀਤੇ ਗਏ ਹਨ, ਜਿਸ ਨਾਲ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰੀ ਜਾ ਰਹੀ ਹੈ । ਉਨ੍ਹਾਂ ਆਰਡੀਨੈਸਾਂ ਨੂੰ ਤੁਰੰਤ ਰੱਦ ਕਰਕੇ ਪਹਿਲੇ ਪੰਚਾਇਤ ਸੰਮਤੀ ਪ੍ਰਣਾਲੀ ਰਾਹੀ ਅਤੇ ਜਿ਼ੰਮੀਦਾਰਾਂ ਨੂੰ ਸਿੱਧੇ ਤੌਰ ਤੇ ਆਪਣੀ ਫ਼ਸਲ ਜਿਥੇ ਚਾਹੇ ਵੇਚਣ, ਖਰੀਦਣ ਦੀ ਖੁੱਲ੍ਹ ਦਿੱਤੀ ਜਾਵੇ । ਜੋ 18% ਜ਼ਮੀਨ ਠੇਕੇ ਤੇ ਦੇਣ ਸੰਬੰਧੀ ਜੀ.ਐਸ.ਟੀ. ਲਗਾਇਆ ਗਿਆ ਹੈ, ਉਸ ਨੂੰ ਤੁਰੰਤ ਖ਼ਤਮ ਕਰਵਾਇਆ ਜਾਵੇ ਤਾਂ ਕਿ ਸਾਨੂੰ ਮਜਬੂਰਨ ਕੋਈ ਅੰਦੋਲਨ ਨਾ ਛੇੜਨਾ ਪਵੇ ।

ਜਿਵੇਂ ਕਾਨੂੰਨ ਅਨੁਸਾਰ ਸਮੁੱਚੀਆਂ ਕਾਨੂੰਨੀ ਸੰਸਥਾਵਾਂ, ਪਾਰਲੀਮੈਟ, ਅਸੈਬਲੀਆਂ, ਮਿਊਸੀਪਲ ਕਾਰਪੋਰੇਸ਼ਨ, ਮਿਊਸੀਪਲ ਕੌਸਲਾਂ, ਪੰਚਾਇਤਾਂ ਆਦਿ ਸਭ ਦੀ ਮਿਆਦ ਖ਼ਤਮ ਹੋਣ ਤੇ ਤੁਰੰਤ ਚੋਣਾਂ ਕਰਵਾ ਦਿੱਤੀਆ ਜਾਂਦੀਆ ਹਨ । ਉਸੇ ਕਾਨੂੰਨ ਤਹਿਤ ਐਸ.ਜੀ.ਪੀ.ਸੀ. ਦੀ ਸਿੱਖ ਪਾਰਲੀਮੈਟ ਵੀ ਆਉਦੀ ਹੈ । ਉਸ ਦੀਆਂ ਚੋਣਾਂ ਬੀਤੇ 4 ਸਾਲਾਂ ਤੋਂ ਪੈਡਿੰਗ ਹਨ । ਸਿੱਖਾਂ ਦੇ ਇਸ ਜਮਹੂਰੀ ਹੱਕ ਨੂੰ ਕੁੱਲਚਣਾ ਵੱਡੀ ਬੇਇਨਸਾਫ਼ੀ ਹੈ । ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਦਾ ਤੁਰੰਤ ਸੈਟਰ ਨਾਲ ਸੰਪਰਕ ਕਰਕੇ ਐਲਾਨ ਕੀਤਾ ਜਾਵੇ ਤੇ ਫੋਟੋਆਂ ਸਹਿਤ ਸਿੱਖਾਂ ਦੀਆਂ ਵੋਟਰ ਸੂਚੀਆਂ ਬਣਾਈਆ ਜਾਣ ।

ਜੋ ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟ ਪੰਜਾਬ ਵਿਚ ਲਗਾਏ ਗਏ ਹਨ, ਇਨ੍ਹਾਂ ਦਾ ਮਕਸਦ ਪੰਜਾਬ ਦੇ ਜਿ਼ੰਮੀਦਾਰਾਂ, ਕਾਰੋਬਾਰੀਆਂ, ਵਪਾਰੀਆਂ ਨੂੰ ਨਿਰਵਿਘਨ ਘੱਟ ਤੋਂ ਘੱਟ ਕੀਮਤ ਤਹਿਤ ਬਿਜਲੀ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਦਿੱਲੀ, ਯੂ.ਪੀ. ਹਰਿਆਣਾ, ਰਾਜਸਥਾਨ, ਹਿਮਾਚਲ ਵਿਚ ਬਿਜਲੀ ਪ੍ਰਤੀ ਯੂਨਿਟ 3-4 ਰੁਪਏ ਦਿੱਤੀ ਜਾ ਰਹੀ ਹੈ, ਲੇਕਿਨ ਪੰਜਾਬ ਵਿਚ ਇਹ 11-14 ਰੁਪਏ ਤੱਕ ਦੇਣਾ ਪੰਜਾਬੀਆਂ ਦੀ ਵੱਡੀ ਲੁੱਟ-ਖਸੁੱਟ ਨੂੰ ਦਰਸਾਉਦੀ ਹੈ । ਥਰਮਲ ਪਲਾਂਟ ਬਿਲਕੁਲ ਵੀ ਬੰਦ ਨਾ ਕੀਤੇ ਜਾਣ ਅਤੇ ਇਨ੍ਹਾਂ ਦਾ ਨਿੱਜੀਕਰਨ ਦੀ ਪ੍ਰਣਾਲੀ ਇਥੋਂ ਦੇ ਨਿਵਾਸੀਆਂ ਦੀ ਲੁੱਟ ਨੂੰ ਉਤਸਾਹਿਤ ਕਰਦੀ ਹੈ, ਉਸ ਨੂੰ ਬੰਦ ਕੀਤਾ ਜਾਵੇ ।

05 ਅਗਸਤ 2020 ਨੂੰ ਬਾਬਰੀ ਮਸਜਿਦ ਵਾਲੇ ਅਸਥਾਂਨ ਤੇ ਬਹੁਗਿਣਤੀ ਹੁਕਮਰਾਨਾਂ, ਜੱਜਾਂ, ਅਦਾਲਤਾਂ ਅਤੇ ਹਿੰਦੂ ਸੋਚ ਵਾਲੀ ਅਫ਼ਸਰਸ਼ਾਹੀ ਨੇ ਘੱਟ ਗਿਣਤੀ ਕੌਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਦੇ ਹੋਏ ਪਹਿਲੇ 600 ਸਾਲਾਂ ਤੋਂ ਸਥਾਪਿਤ ਬਾਬਰੀ ਮਸਜਿਦ ਨੂੰ ਗਿਰਾਕੇ ਘੱਟ ਗਿਣਤੀ ਮੁਸਲਿਮ ਕੌਮ ਨੂੰ ਡੂੰਘੀ ਠੇਸ ਪਹੁੰਚਾਈ, ਹੁਣ ਜ਼ਬਰੀ ਅਦਾਲਤੀ ਫੈਸਲੇ ਕਰਕੇ ਸ੍ਰੀ ਰਾਮ ਮੰਦਰ ਦਾ ਉਦਘਾਟਨ ਕਰਨਾ ਵੀ ਮੁਸਲਿਮ ਕੌਮ ਤੇ ਘੱਟ ਗਿਣਤੀ ਕੌਮਾਂ ਦੇ ਅੱਲੇ ਜਖਮਾਂ ਤੇ ਲੂਣ ਛਿੜਕਣ ਵਾਲੀ ਕਾਰਵਾਈ ਹੈ । ਦੂਸਰਾ ਸ੍ਰੀ ਮੋਦੀ ਵੱਲੋਂ ਬਤੌਰ ਵਜ਼ੀਰ-ਏ-ਆਜ਼ਮ ਬਹੁਗਿਣਤੀ ਹਿੰਦੂ ਧਰਮ ਦੇ ਇਸ ਸਮਾਗਮ ਵਿਚ ਸਾਮਿਲ ਹੋਣ ਅਤੇ ਉਦਘਾਟਨ ਕਰਕੇ ਵਿਧਾਨ ਦੀ ਉਲੰਘਣਾ ਕੀਤੀ ਗਈ ਹੈ ਜਿਸਦੀ ਅੱਜ ਦਾ ਇਕੱਠ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਇਸ ਕੀਤੀ ਗਈ ਗੈਰ-ਵਿਧਾਨਿਕ ਕਾਰਵਾਈ ਦੀ ਨਿਖੇਧੀ ਕਰਦਾ ਹੈ, ਉਥੇ ਕਸ਼ਮੀਰ ਵਿਚ ਆਰਟੀਕਲ 370 ਅਤੇ ਧਾਰਾ 35ਏ ਨੂੰ ਖ਼ਤਮ ਕਰਕੇ ਜੋ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਖ਼ਤਮ ਕੀਤੀ ਗਈ ਹੈ ਉਸ ਨੂੰ ਬਹਾਲ ਕਰਨ ਦੀ ਦਲੀਲ ਸਹਿਤ ਜੋਰਦਾਰ ਮੰਗ ਕਰਦਾ ਹੈ । ਅੱਜ ਦੇ ਰੋਸ਼ ਮਾਰਚ ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਕਬਾਲ ਸਿੰਘ ਟਿਵਾਣਾ, ਗੁਰਦੀਪ ਸਿੰਘ ਬਠਿੰਡਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਹਰਭਜਨ ਸਿੰਘ ਕਸ਼ਮੀਰੀ, ਬਲਕਾਰ ਸਿੰਘ ਭੁੱਲਰ, ਬਹਾਦਰ ਸਿੰਘ ਭਸੌੜ, ਬਲਜੀਤ ਸਿੰਘ ਮੱਖਣ, ਰਾਜਪਾਲ ਸਿੰਘ ਭਿੰਡਰ, ਸਿੰਗਾਰਾ ਸਿੰਘ ਬਡਲਾ, ਲਖਵੀਰ ਸਿੰਘ ਸੌਟੀ, ਅੰਮ੍ਰਿਤਪਾਲ ਸਿੰਘ ਛੰਦੜਾਂ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਗੁਰਪ੍ਰੀਤ ਸਿੰਘ ਯੂਨਾਈਟਿਡ ਅਕਾਲੀ ਦਲ, ਗੁਰਨੈਬ ਸਿੰਘ ਰਾਮਪੁਰਾ, ਜਸਵੰਤ ਸਿੰਘ ਚੀਮਾਂ ਲੁਧਿਆਣਾ, ਪਰਮਿੰਦਰ ਸਿੰਘ ਬਾਲਿਆਵਾਲੀ, ਹਰਜੀਤ ਸਿੰਘ ਸਜੂਮਾ, ਬਾਬਾ ਹਰਦੀਪ ਸਿੰਘ ਮਹਿਰਾਜ, ਬਲਜਿੰਦਰ ਸਿੰਘ ਲਸੋਈ, ਨੌਨਿਹਾਲ ਸਿੰਘ ਪਟਿਆਲਾ, ਜਸਵੀਰ ਸਿੰਘ ਖਡੂਰ, ਜਤਿੰਦਰ ਸਿੰਘ ਈਸੜੂ, ਬਲਜੀਤ ਸਿੰਘ ਮੱਖਣ ਨਾਭਾ, ਗੁਰਨਾਮ ਸਿੰਘ ਸਿੱਧੂ, ਕੁਲਵਿੰਦਰ ਸਿੰਘ ਫਰੀਦਕੋਟ, ਭੁਪਿੰਦਰ ਸਿੰਘ ਫਤਹਿਪੁਰ, ਬਲਜੀਤ ਸਿੰਘ ਮੱਖਣ, ਸੁਖਬੀਰ ਸਿੰਘ ਛਾਜਲੀ, ਸਰਬਜੀਤ ਸਿੰਘ ਘੜਾਮ, ਮਨਜੀਤ ਸਿੰਘ ਚੰਡੀਗੜ੍ਹ, ਬਲਜੀਤ ਸਿੰਘ ਗਿੱਲ, ਜਸਵੀਰ ਸਿੰਘ ਸੰਘੇੜਾ, ਡਾ. ਕੁਲਵਿੰਦਰ ਸਿੰਘ ਕਰਮਗੜ੍ਹ, ਜਗਜੀਤ ਸਿੰਘ ਰਾਜਪੁਰਾ, ਡਾ. ਨਾਜਰ ਸਿੰਘ, ਮੋਹਨ ਸਿੰਘ ਕਰਤਾਰਪੁਰ, ਆਦਿ ਗਿਣਤੀ ਵਿਚ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਨੇ ਸਮੂਲੀਅਤ ਕਰਦੇ ਹੋਏ ਸੈਟਰ ਦੀ ਸਰਕਾਰ ਦੇ ਜਾਲਮਨਾਂ ਕੰਮਾਂ ਵਿਰੁੱਧ ਜਿਥੇ ਜੋਰਦਾਰ ਨਾਅਰੇਬਾਜੀ ਕੀਤੀ, ਉਥੇ ਪੰਜਾਬ ਵਿਚ ਹੋ ਰਹੀਆ ਗੈਰ-ਕਾਨੂੰਨੀ ਕਾਰਵਾਈਆ ਵਿਰੁੱਧ ਵੀ ਨਾਅਰੇਬਾਜੀ ਹੋਈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *