Select your Top Menu from wp menus
Header
Header
ਤਾਜਾ ਖਬਰਾਂ

ਸ੍ਰੀ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਖਾੜਕੂਆਂ ਦੇ ਕੈਂਪ ਦੀ ਅਫ਼ਵਾਹ ਫੈਲਾਉਣਾ ਇੰਡੀਅਨ ਖੂਫੀਆਂ ਏਜੰਸੀਆਂ ਦੀ ਸਿੱਖ ਵਿਰੋਧੀ ਸਾਜਿ਼ਸ : ਅੰਮ੍ਰਿਤਸਰ ਦਲ

ਸ੍ਰੀ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਖਾੜਕੂਆਂ ਦੇ ਕੈਂਪ ਦੀ ਅਫ਼ਵਾਹ ਫੈਲਾਉਣਾ ਇੰਡੀਅਨ ਖੂਫੀਆਂ ਏਜੰਸੀਆਂ ਦੀ ਸਿੱਖ ਵਿਰੋਧੀ ਸਾਜਿ਼ਸ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 4 ਨਵੰਬਰ ( ) “ਇੰਡੀਅਨ ਖੂਫ਼ੀਆਂ ਏਜੰਸੀਆਂ ਵੱਲੋਂ ਸੁਲਤਾਨਪੁਰ ਲੋਧੀ ਦੇ ਇਲਾਕੇ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਪਾਕਿਸਤਾਨੀ ਖਾੜਕੂਆਂ ਦੇ ਕੈਂਪ ਹਨ । ਤਾਂ ਕਿ ਬਾਹਰਲੇ ਮੁਲਕਾਂ, ਇੰਡੀਅਨ ਸੂਬਿਆਂ ਅਤੇ ਪੰਜਾਬ ਤੋਂ ਪਹੁੰਚਣ ਵਾਲੀਆ ਸੰਗਤਾਂ ਦੇ ਮਨ ਵਿਚ ਗੁਰੂ ਸਾਹਿਬਾਨ ਨਾਲ ਸੰਬੰਧਤ ਇਸ ਕਰਤਾਰਪੁਰ ਸਾਹਿਬ ਦੇ ਸਥਾਂਨ ਸੰਬੰਧੀ ਬਨਾਵਟੀ ਦਹਿਸ਼ਤ ਪੈਦਾ ਕਰਕੇ ਲੱਖਾਂ ਦੀ ਗਿਣਤੀ ਵਿਚ ਪਹੁੰਚਣ ਵਾਲੀ ਸੰਗਤ ਦੀ ਗਿਣਤੀ ਨੂੰ ਘਟਾਇਆ ਜਾ ਸਕੇ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਪੁਰਜੋਰ ਸ਼ਬਦਾਂ ਵਿਚ ਜਿਥੇ ਨਿੰਦਾ ਕਰਦੀ ਹੈ, ਉਥੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀ ਸਿੱਖ ਕੌਮ ਨੂੰ ਜਾਗਰੂਕ ਰਹਿਣ ਲਈ ਸੁਚੇਤ ਵੀ ਕਰਦੀ ਹੈ ਅਤੇ ਅਪੀਲ ਵੀ ਕਰਦੀ ਹੈ ਕਿ ਉਹ ਅਜਿਹੇ ਗੁੰਮਰਾਹਕੁੰਨ ਹਕੂਮਤੀ ਪ੍ਰਚਾਰ ਤੋਂ ਨਿਰਲੇਪ ਰਹਿੰਦੇ ਹੋਏ ਆਪਣੇ ਗੁਰੂ ਸਾਹਿਬਾਨ ਜੀ ਦੀਆਂ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਨ ਅਤੇ ਆਪਣੀ ਸਰਧਾ ਪ੍ਰਗਟ ਕਰਨ ਲਈ ਪਹਿਲੇ ਨਾਲੋ ਵੀ ਹੋਰ ਵਧੇਰੇ ਉਤਸਾਹ ਤੇ ਸਤਿਕਾਰ ਨਾਲ ਪਹੁੰਚਣ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਕੁਸਲਪਾਲ ਸਿੰਘ ਮਾਨ, ਮਾ. ਕਰਨੈਲ ਸਿੰਘ ਨਾਰੀਕੇ (ਤਿੰਨੋ ਜਰਨਲ ਸਕੱਤਰ) ਆਦਿ ਵੱਲੋਂ ਸਾਂਝੇ ਤੌਰ ਤੇ ਮੋਦੀ ਦੀ ਮੁਤੱਸਵੀ ਹਕੂਮਤ ਦੀਆਂ 550 ਸਾਲਾ ਮਹਾਨ ਪ੍ਰਕਾਸ਼ ਉਤਸਵ ਵਿਚ ਵਿਘਨ ਪਾਉਣ ਦੀਆਂ ਕਾਰਵਾਈਆ ਅਤੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਅਜਿਹੀਆ ਅਫ਼ਵਾਹਾਂ ਤੋਂ ਨਿਰਲੇਪ ਜਾਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਕਿਹਾ ਕਿ ਬੇਸ਼ੱਕ ਸਮੁੱਚੀ ਮਨੁੱਖਤਾ ਦੇ ਸਾਂਝੇ ਮਹਾਨ ਪੈਗੰਬਰ ਅਤੇ ਸਿੱਖ ਧਰਮ ਤੇ ਸਿੱਖ ਕੌਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸੰਬੰਧੀ ਕੁਝ ਅਮਲ ਕਰਕੇ ਹੁਕਮਰਾਨਾਂ ਵੱਲੋਂ ਇਸ ਮਹਾਨ ਦਿਨ ਅਤੇ ਉਸ ਮਹਾਨ ਗੁਰੂ ਦੀਆਂ ਸਿਖਿਆਵਾਂ, ਫਲਸਫੇ ਅਤੇ ਸੋਚ ਦੀ ਗੱਲ ਸਿੱਖ ਕੌਮ ਨੂੰ ਖੁਸ਼ ਕਰਨ ਲਈ ਕੀਤੀ ਜਾ ਰਹੀ ਹੈ । ਪਰ ਇਨ੍ਹਾਂ ਫਿਰਕੂਆਂ ਦੇ ਮਨ-ਆਤਮਾ ਵਿਚ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਦ੍ਰਿੜਤਾ ਨਾਲ ਉਦਮ ਕਰਨ ਵਾਲੀ ਸਿੱਖ ਕੌਮ ਤੇ ਸਿੱਖ ਧਰਮ ਦੀਆਂ ਕੌਮਾਂਤਰੀ ਪੱਧਰ ਤੇ ਫੈਲ ਰਹੀਆ ਅੱਛਾਈਆ ਅਤੇ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਕਾਇਮ ਹੋਣ ਉਤੇ ਬਹੁਤ ਵੱਡੀ ਜਲਣ ਕੀਤੀ ਜਾ ਰਹੀ ਹੈ । ਇਹੀ ਵਜਹ ਹੈ ਕਿ ਪਹਿਲੇ ਹੁਕਮਰਾਨਾਂ ਵੱਲੋਂ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਉਤੇ ਕਈ ਤਰ੍ਹਾਂ ਦੇ ਨਿਰਆਧਾਰ ਅਤੇ ਗੈਰ-ਦਲੀਲ ਦੋਸ਼ ਲਗਾਕੇ ਸਿੱਖ ਕੌਮ, ਮੁਸਲਿਮ ਕੌਮ ਅਤੇ ਪਾਕਿਸਤਾਨ ਵਿਚਕਾਰ ਨਫ਼ਰਤ ਪੈਦਾ ਕਰਨ ਦੀ ਅਸਫ਼ਲ ਕੋਸਿ਼ਸ਼ ਕੀਤੀ ਗਈ ਸੀ । ਫਿਰ ਪਾਕਿਸਤਾਨ ਨਾਲ ਛੇੜਛਾੜ ਕਰਕੇ ਮਨੁੱਖਤਾ ਵਿਰੋਧੀ ਜੰਗ ਲਗਾਉਣ ਦੀਆਂ ਸਾਜਿ਼ਸਾਂ ਵੀ ਰਚੀਆ ਜਾਂਦੀਆ ਰਹੀਆ ਹਨ । ਇਸ ਪਿੱਛੇ ਹੁਕਮਰਾਨਾਂ ਦੀ ਮੰਦਭਾਵਨਾ ਪ੍ਰਤੱਖ ਨਜ਼ਰ ਆਉਦੀ ਹੈ । ਜੋ ਹੁਣ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨੀਆਂ ਦੇ ਟ੍ਰੇਨਿੰਗ ਕੈਪਾਂ ਦੀ ਗੈਰ-ਦਲੀਲ ਅਤੇ ਸੱਚਾਈ ਤੋਂ ਕੋਹਾ ਦੂਰ ਗੱਲ ਕੀਤੀ ਗਈ ਹੈ, ਉਸ ਪਿੱਛੇ ਵੀ ਇਨ੍ਹਾਂ ਦੀ ਮੰਦਭਾਵਨਾ ਹੈ । ਆਗੂਆਂ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਤਾਂ ਅਜਿਹਾ ਕੋਈ ਇਕ ਕੈਂਪ ਵੀ ਨਹੀਂ, ਲੇਕਿਨ ਫਿਰਕੂ ਤੇ ਹਿੰਦੂਤਵ ਨਫ਼ਰਤ ਭਰੀ ਸੋਚ ਨੂੰ ਫੈਲਾਉਣ ਵਾਲੇ ਕੈਂਪ ਮਾਨਸਰੋਵਰ ਵਿਖੇ, ਗੁਜਰਾਤ ਵਿਖੇ ਅਤੇ ਨਾਗਪੁਰ ਵਿਖੇ ਚੱਲ ਰਹੇ ਹਨ । ਜਿਸਦੇ ਨਤੀਜੇ ਇਨ੍ਹਾਂ ਲਈ ਅਤੇ ਮੁਲਕ ਦੇ ਅਮਨ-ਚੈਨ ਲਈ ਕਦੀ ਵੀ ਲਾਹੇਵੰਦ ਸਾਬਤ ਨਹੀਂ ਹੋ ਸਕਣਗੇ । ਉਨ੍ਹਾਂ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਕਾਂਗਰਸ, ਬੀਜੇਪੀ-ਆਰ.ਐਸ.ਐਸ. ਫਿਰਕੂ ਜਮਾਤਾਂ ਵੱਲੋਂ ਲੰਮੇਂ ਸਮੇਂ ਤੋਂ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਉਤੇ ਸਾਜਿ਼ਸਾਂ ਰਾਹੀ ਹਮਲੇ ਤੇ ਬੇਇਨਸਾਫ਼ੀਆਂ ਕੀਤੀਆ ਜਾਂਦੀਆ ਆ ਰਹੀਆ ਹਨ । ਲੇਕਿਨ ਹੁਣ ਸਿੱਖ ਕੌਮ ਸਮੁੱਚੇ ਸੰਸਾਰ ਵਿਚ ਵਿਚਰ ਰਹੀ ਹੈ ਅਤੇ ਉਥੋਂ ਦੀਆਂ ਹਕੂਮਤਾਂ ਨਾਲ ਉਨ੍ਹਾਂ ਦੇ ਬਹੁਤ ਹੀ ਸਦਭਾਵਨਾ, ਪਿਆਰ ਭਰੇ ਅਤੇ ਮਨੁੱਖਤਾ ਪੱਖੀ ਸੰਬੰਧ ਹਨ । ਹੁਣ ਇਹ ਹੁਕਮਰਾਨ ਅਜਿਹੀਆ ਸਿੱਖ ਵਿਰੋਧੀ ਸਾਜਿ਼ਸਾਂ ਵਿਚ ਕਤਈ ਕਾਮਯਾਬ ਨਹੀਂ ਹੋ ਸਕਣਗੇ ਅਤੇ ਇਨ੍ਹਾਂ ਨੂੰ ਮੂੰਹ ਦੀ ਖਾਂਣੀ ਪਵੇਗੀ ਕਿਉਂਕਿ ਬਦੀ ਅਤੇ ਨੇਕੀ ਦੀ ਜੰਗ ਵਿਚ ਹਮੇਸ਼ਾਂ ਜਿੱਤ ਨੇਕੀ ਦੀ ਹੁੰਦੀ ਆਈ ਹੈ ।

 Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *