Select your Top Menu from wp menus
Header
Header
ਤਾਜਾ ਖਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਤੇ ਦਿਨੀਂ ਹੋਈ ਘਟਨਾ ਮੰਦਭਾਗੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇਸ ਨਾਲ ਕੋਈ ਸੰਬੰਧ ਨਹੀਂ : ਟਿਵਾਣਾ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਤੇ ਦਿਨੀਂ ਹੋਈ ਘਟਨਾ ਮੰਦਭਾਗੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇਸ ਨਾਲ ਕੋਈ ਸੰਬੰਧ ਨਹੀਂ : ਟਿਵਾਣਾ
ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਨਾ ਕਰਵਾਕੇ, ਹੁਕਮਰਾਨ ਜਾਣਬੁੱਝ ਕੇ ਅਜਿਹਾ ਮਾਹੌਲ ਬਣਾ ਰਹੇ ਹਨ

ਫ਼ਤਹਿਗੜ੍ਹ ਸਾਹਿਬ, 13 ਅਕਤੂਬਰ ( ) “ਜੋਂ ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਕੁਝ ਵੀ ਵਾਪਰਿਆ ਹੈ, ਉਹ ਅਤਿ ਮੰਦਭਾਗਾਂ ਅਤੇ ਦੁੱਖਦਾਇਕ ਹੈ । ਕਿਉਂਕਿ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਸਰਬਉੱਚ ਪਵਿੱਤਰ ਅਸਥਾਂਨ ਹਨ । ਅਜਿਹੇ ਧਾਰਮਿਕ ਸਥਾਨਾਂ ਉਤੇ ਕਿਸੇ ਵੀ ਧਿਰ ਵੱਲੋਂ ਅਜਿਹੀ ਦੁੱਖਦਾਇਕ ਘਟਨਾ ਹੋਣ ਨਾਲ ਕੌਮੀ ਬਦਨਾਮੀ ਦੇ ਨਾਲ-ਨਾਲ ਸਿੱਖ ਮਨਾਂ ਤੇ ਆਤਮਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਦੀ ਹੈ । ਅਜਿਹੇ ਸਮਿਆਂ ਉਤੇ ਹਰ ਸਿੱਖ ਵੱਲੋਂ, ਧਾਰਮਿਕ ਅਤੇ ਸਿਆਸੀ ਅਹੁਦਿਆ ਉਤੇ ਬਿਰਾਜਮਾਨ ਸਖਸ਼ੀਅਤਾਂ ਵੱਲੋਂ ਸੰਜਮ, ਸੂਝਵਾਨਤਾਂ ਅਤੇ ਨਿਮਰਤਾ ਦਾ ਸਬੂਤ ਦੇਣਾ ਬਣਦਾ ਹੈ । ਤਾਂ ਕਿ ਸਿੱਖ ਕੌਮ ਕਤਈ ਵੀ ਖਾਨਾਜੰਗੀ ਵੱਲ ਨਾ ਵੱਧ ਸਕੇ ਅਤੇ ਆਪਸੀ ਗੱਲਬਾਤ ਦੇ ਸਹਿਜ ਭਰੇ ਢੰਗਾਂ ਰਾਹੀ ਅਜਿਹੇ ਗੰਭੀਰ ਮਸਲੇ ਸਰਬਸੰਮਤੀ ਨਾਲ ਹੱਲ ਹੋ ਸਕਣ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਦੁੱਖਦਾਇਕ ਘਟਨਾ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਬਿਨ੍ਹਾਂ ਉਤੇ ਮੰਦਭਾਗੀ ਕਰਾਰ ਦਿੰਦੇ ਹੋਏ ਅਤੇ ਅਜਿਹੇ ਸਮਿਆਂ ਉਤੇ ਸਮੁੱਚੀ ਸਿੱਖ ਲੀਡਰਸਿ਼ਪ ਅਤੇ ਧਾਰਮਿਕ ਸਖਸ਼ੀਅਤਾਂ ਨੂੰ ਸੰਜਮ, ਸੂਝਵਾਨਤਾਂ, ਦੂਰਅੰਦੇਸ਼ੀ ਅਤੇ ਨਿਮਰਤਾ ਭਰੇ ਗੁਣਾਂ ਦੀ ਸਹਿਜ ਨਾਲ ਵਰਤੋ ਕਰਨ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਸਮੁੱਚੇ ਮਸਲਿਆ ਨੂੰ ਹੱਲ ਕਰਨ ਅਤੇ ਦੁਸ਼ਮਣ ਤਾਕਤਾਂ ਨੂੰ ਇਕ ਤਾਕਤ ਹੋ ਕੇ ਚੁਣੋਤੀ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਅਖ਼ਬਾਰਾਂ ਤੇ ਮੀਡੀਏ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਦੀ ਕੱਲ੍ਹ ਦੀ ਘਟਨਾ ਵਿਚ ਵਰਤੋ ਕਰਕੇ ਬਦਨਾਮੀ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਹੈ । ਪਰ ਅਸੀਂ ਸਪੱਸਟ ਕਰਨਾ ਚਾਹੁੰਦੇ ਹਾਂ ਕਿ ਇਸ ਸੰਬੰਧੀ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨੂੰ ਬਿਲਕੁਲ ਵਿਸਵਾਸ ਵਿਚ ਨਹੀਂ ਲਿਆ ਗਿਆ ਅਤੇ ਨਾ ਹੀ ਪਾਰਟੀ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ । ਪਾਰਟੀ ਪ੍ਰਧਾਨ ਤੇ ਸਮੁੱਚੀ ਲੀਡਰਸਿ਼ਪ ਤਾਂ ਗੁਰਦਾਸਪੁਰ ਦੀ ਲੋਕ ਸਭਾ ਜਿਮਨੀ ਚੋਣ ਵਿਚ ਬੀਤੇ 15 ਦਿਨਾਂ ਤੋਂ ਰੁਝੀ ਹੋਈ ਹੈ ਅਤੇ ਪਾਰਟੀ ਦਾ ਸਮੁੱਚਾ ਧਿਆਨ ਚੋਣਾਂ ਉਤੇ ਕੇਦਰਿਤ ਹੈ । ਜਿਸਦਾ ਨਤੀਜਾ 15 ਅਕਤੂਬਰ ਨੂੰ ਆਉਣਾ ਹੈ ।

ਸ. ਟਿਵਾਣਾ ਨੇ ਭਾਰਤੀ ਵਿਧਾਨਿਕ ਹੱਕਾਂ ਤੇ ਕਾਨੂੰਨੀ ਪ੍ਰਕਿਰਿਆ ਵੱਲ ਗੰਭੀਰ ਇਸਾਰਾ ਕਰਦੇ ਹੋਏ ਕਿਹਾ ਕਿ ਭਾਰਤ ਦੀ ਪਾਰਲੀਮੈਂਟ, ਸੂਬਿਆਂ ਦੀਆਂ ਵਿਧਾਨ ਸਭਾਵਾਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾਂ, ਪੰਚਾਇਤਾਂ ਆਦਿ ਦੀਆਂ ਸਭ ਚੋਣਾਂ ਵਿਧਾਨਿਕ ਨਿਰਦੇਸ਼ਾਂ ਅਨੁਸਾਰ ਚੋਣ ਕਮਿਸ਼ਨ ਮਿਆਦ ਖ਼ਤਮ ਹੋਣ ਤੋ ਪਹਿਲਾ ਚੋਣਾਂ ਕਰਵਾਉਦੇ ਹਨ । ਇਸੇ ਤਰ੍ਹਾਂ ਐਸ.ਜੀ.ਪੀ.ਸੀ. ਜੋ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਹੈ, ਉਸਦੀਆਂ ਚੋਣਾਂ ਵੀ ਭਾਰਤੀ ਵਿਧਾਨ ਵਿਚ ਦਰਜ ਸਰਤਾਂ ਤੇ ਨਿਯਮਾਂ ਅਨੁਸਾਰ ਮਿਆਦ ਖ਼ਤਮ ਹੋਣ ਤੋ ਪਹਿਲਾ ਹੋਣੀਆ ਹੁੰਦੀਆ ਹਨ । ਜੇਕਰ ਭਾਰਤੀ ਪਾਰਲੀਮੈਟ ਦੀ ਚੋਣ ਸਹੀ ਸਮੇਂ ਤੇ ਹੁਕਮਰਾਨ ਮੰਦਭਾਵਨਾ ਅਧੀਨ ਨਾ ਕਰਵਾਉਣ ਅਤੇ ਤਾਨਾਸ਼ਾਹੀ ਸੋਚ ਅਧੀਨ ਇਸ ਪਾਰਲੀਮੈਟ ਦੀਆਂ ਚੋਣਾਂ ਨੂੰ ਹੋਰ 5 ਸਾਲਾ ਲਈ ਅੱਗੇ ਪਾ ਦੇਣ ਤਾਂ ਭਾਰਤ ਵਿਚ ਵੱਸਣ ਵਾਲੀ ਬਹੁਗਿਣਤੀ ਹਿੰਦੂ ਕੌਮ ਇਸ ਵਿਸ਼ੇ ਤੇ ਕੀ ਮਹਿਸੂਸ ਕਰੇਗੀ ? ਇਸ ਲਈ ਐਸ.ਜੀ.ਪੀ.ਸੀ. ਦੀਆਂ ਚੋਣਾਂ ਵੀ ਜੋ ਸਿੱਖ ਕੌਮ ਨਾਲ ਸੰਬੰਧਤ ਹਨ, ਸਹੀ ਸਮੇਂ ਤੇ ਮਿਆਦ ਖਤਮ ਹੋਣ ਤੋ ਪਹਿਲਾ ਹੋਣੀਆ ਚਾਹੀਦੀਆ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਇਥੋ ਦੇ ਮੁਤੱਸਵੀ ਹੁਕਮਰਾਨਾਂ ਵੱਲੋ ਸਿੱਖ ਕੌਮ ਨੂੰ ਗੁਲਾਮ ਬਣਾਕੇ ਰੱਖਿਆ ਹੋਇਆ ਹੈ । ਕਾਨੂੰਨ ਦੀ ਸਹੀ ਰੂਪ-ਰੇਖਾ ਨੂੰ ਤਰੋੜ-ਮਰੋੜ ਕੇ ਆਪਣੇ ਸਵਾਰਥੀ ਹਿੱਤਾ ਲਈ ਲਾਗੂ ਕੀਤਾ ਜਾਂਦਾ ਹੈ । ਇਹੀ ਵਜਹ ਹੈ ਕਿ ਹੁਕਮਰਾਨ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਦੀ ਵੀ ਆਪਣੇ ਹਿੱਤਾ ਲਈ ਦੁਰਵਰਤੋ ਕਰਦੇ ਆ ਰਹੇ ਹਨ ਅਤੇ ਆਪਣੇ ਰਵਾਇਤੀ ਅਕਾਲੀਆ ਨੂੰ ਸਿਆਸੀ ਫਾਇਦੇ ਪਹੁੰਚਾਉਣ ਲਈ ਇਸਦੀਆਂ ਚੋਣਾਂ ਨੂੰ ਕਈ-ਕਈ ਸਾਲ ਅੱਗੇ ਪਾ ਕੇ ਵਿਧਾਨਿਕ ਲੀਹਾਂ ਅਤੇ ਜਮਹੂਰੀਅਤ ਦੀਆਂ ਧੱਜੀਆਂ ਉਡਾਉਦੇ ਆ ਰਹੇ ਹਨ, ਜੋ ਸਿੱਖ ਕੌਮ ਲਈ ਬਰਦਾਸਤ ਕਰਨ ਯੋਗ ਨਹੀਂ । ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਜਥੇਦਾਰ ਸਾਹਿਬਾਨ, ਸਿੱਖ ਜਥੇਬੰਦੀਆ ਤੇ ਸਿੱਖ ਕੌਮ ਇਕ ਨਹੀ ਹੁੰਦੇ, ਉਨਾ ਸਮਾਂ ਅਜਿਹੀਆਂ ਘਟਨਾਵਾਂ ਹੋਣ ਅਤੇ ਸਿੱਖ ਕੌਮ ਦੀ ਬਿਨ੍ਹਾਂ ਵਜਹ ਬਦਨਾਮੀ ਹੋਣ ਤੋਂ ਨਹੀਂ ਰੋਕੀ ਜਾ ਸਕਦੀ । ਇਸ ਲਈ ਸਾਡੀ ਸਰਬੱਤ ਖ਼ਾਲਸਾ ਦੇ ਜਥੇਦਾਰ ਸਾਹਿਬਾਨ ਨੂੰ ਅਪੀਲ ਹੈ ਕਿ ਉਹ ਸਮੁੱਚੀ ਸਿੱਖ ਕੌਮ, ਜਥੇਬੰਦੀਆਂ ਅਤੇ ਸੰਗਠਨਾਂ ਨੂੰ ਇਕ ਕਰਕੇ ਆਪਣੀ ਕੌਮੀ ਤੇ ਪੰਥਕ ਮਿਸ਼ਨ ਦੀ ਪ੍ਰਾਪਤੀ ਲਈ ਦ੍ਰਿੜਤਾ ਨਾਲ ਅੱਗੇ ਵੱਧਣ ਤਦ ਹੀ ਹੁਕਮਰਾਨਾਂ ਵੱਲੋ ਅਜਿਹੀਆਂ ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਬੰਦ ਹੋ ਸਕਣਗੇ । ਅਸੀਂ ਮੰਗ ਕਰਦੇ ਹਾਂ ਕਿ ਸੈਟਰ ਦੀ ਮੋਦੀ ਹਕੂਮਤ ਤੇ ਪੰਜਾਬ ਦੀ ਕੈਪਟਨ ਹਕੂਮਤ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਤੁਰੰਤ ਕਰਵਾਉਣ ਦਾ ਐਲਾਨ ਕਰਨ ।

About The Author

Related posts

Leave a Reply

Your email address will not be published. Required fields are marked *