Select your Top Menu from wp menus
Header
Header
ਤਾਜਾ ਖਬਰਾਂ

ਸੈਂਟਰ ਦੇ ਵਜ਼ੀਰ ਗਡਕਰੀ ਜਾਂ ਭਾਰਤ-ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਨਹੀਂ ਰੋਕ ਸਕਦੇ : ਮਾਨ

ਸੈਂਟਰ ਦੇ ਵਜ਼ੀਰ ਗਡਕਰੀ ਜਾਂ ਭਾਰਤ-ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਨਹੀਂ ਰੋਕ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ, 29 ਮਾਰਚ ( ) “ਬਹੁਤ ਸਮਾਂ ਪਹਿਲਾ 1960 ਵਿਚ ਪੰਜਾਬ, ਭਾਰਤ ਤੇ ਪਾਕਿਸਤਾਨ ਦੇ ਪਾਣੀਆਂ ਸੰਬੰਧੀ ਕਰਾਚੀ ਵਿਖੇ ਇੰਡਸ ਵਾਟਰ ਸੰਧੀ ਹੋਈ ਸੀ । ਜਿਸ ਅਨੁਸਾਰ ਪਾਣੀਆਂ ਦੀ ਵੰਡ ਤੇ ਦਰਿਆਵਾਂ ਵਿਚ ਵਹਿਣ ਵਾਲੇ ਪਾਣੀਆਂ ਦੇ ਫੈਸਲੇ ਹੋਏ ਸਨ । ਉਸ ਸੰਧੀ ਤੇ ਫੈਸਲਿਆ ਅਨੁਸਾਰ ਜੋ ਪੰਜਾਬ ਦੇ ਦਰਿਆਵਾਂ ਦਾ ਪਾਣੀ ਵਹਿਕੇ ਹਰਿਆਣਾ, ਰਾਜਸਥਾਂਨ ਰਾਹੀ ਪਾਕਿਸਤਾਨ ਜਾ ਰਿਹਾ ਹੈ, ਉਸ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਸੂਬੇ ਦਾ ਹੱਕ ਹੈ । ਜੋ ਸੈਂਟਰ ਦੇ ਵਜ਼ੀਰ ਸ੍ਰੀ ਨਿਤਿਨ ਗਡਕਰੀ ਵੱਲੋਂ ਬੀਤੇ ਕੱਲ੍ਹ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਸਾਡੇ ਦਰਿਆਵਾਂ ਦੇ ਜਾਣ ਵਾਲੇ ਪਾਣੀ ਨੂੰ ਅਸੀਂ ਰੋਕ ਦੇਵਾਂਗੇ, ਉਪਰੋਕਤ ਸੰਧੀ ਅਨੁਸਾਰ ਇੰਡੀਆਂ ਨੂੰ ਇਹ ਪਾਣੀ ਰੋਕਣ ਦਾ ਕੋਈ ਕਾਨੂੰਨੀ ਹੱਕ ਨਹੀਂ । ਅਜਿਹੀ ਗੱਲ ਕਰਨ ਤੋਂ ਪਹਿਲੇ ਉਨ੍ਹਾਂ ਨੂੰ ਪੰਜਾਬ ਨਾਲ ਗੱਲ ਕਰਨੀ ਪਵੇਗੀ, ਜਿਸਦਾ ਇਨ੍ਹਾਂ ਦਰਿਆਵਾਂ ਤੇ ਇਨ੍ਹਾਂ ਦੇ ਪਾਣੀਆਂ ਉਤੇ ਕਾਨੂੰਨੀ ਹੱਕ ਹੈ । ਇਸ ਵਿਸ਼ੇ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਵੀ ਡੂੰਘੀ ਨਜ਼ਰ ਰੱਖਣੀ ਪਵੇਗੀ । ਤਾਂ ਕਿ ਇੰਡੀਆਂ ਦੇ ਹੁਕਮਰਾਨ ਇਸ ਗੰਭੀਰ ਵਿਸ਼ੇ ਤੇ ਕੋਈ ਵੱਡਾ ਮਸਲਾ ਨਾ ਖੜ੍ਹਾ ਕਰ ਦੇਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਿਤਿਨ ਗਡਕਰੀ ਸੈਂਟਰ ਵਜ਼ੀਰ ਵੱਲੋਂ ਬੀਤੇ ਦਿਨੀ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੇ ਵਹਾ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦੇ ਪ੍ਰਗਟਾਏ ਤਾਨਾਸ਼ਾਹੀ ਵਿਚਾਰਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਅਜਿਹੀ ਬਿਆਨਬਾਜੀ ਕਰਕੇ ਗੁਆਂਢੀ ਮੁਲਕ ਪਾਕਿਸਤਾਨ ਜਾਂ ਚੀਨ ਨਾਲ ਕੋਈ ਜੰਗ ਵਾਲੇ ਮਾਹੌਲ ਪੈਦਾ ਕਰਨ ਦੇ ਹਿੰਦੂਤਵ ਹੁਕਮਰਾਨਾਂ ਦੇ ਮਨਸੂਬਿਆਂ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਕੌਮਾਂਤਰੀ ਪੱਧਰ ਤੇ ਜਮਹੂਰੀਅਤ ਕਦਰਾ-ਕੀਮਤਾ ਅਤੇ ਅਮਨਮਈ ਅਮਲ ਹੋ ਰਹੇ ਹਨ ਅਤੇ ਸਮੁੱਚੇ ਸੰਸਾਰ ਵਿਚ ਜਾਂ ਦੱਖਣੀ ਏਸੀਆ ਦੇ ਖਿੱਤੇ ਵਿਚ ਅੱਜ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣਾ ਜ਼ਰੂਰੀ ਹੈ ਤਾਂ ਉਸ ਸਮੇਂ ਸੈਂਟਰ ਦੇ ਹੁਕਮਰਾਨਾਂ ਅਤੇ ਵਜ਼ੀਰਾਂ ਵੱਲੋਂ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੇ ਵਹਾ ਉਤੇ ਪਾਕਿਸਤਾਨ ਨੂੰ ਚਿੜਾਉਣ ਵਾਲੀ ਕਾਰਵਾਈ ‘ਜੰਗ’ ਵਰਗੇ ਮਨੁੱਖਤਾ ਮਾਰੂ ਸ਼ਬਦ ਅਤੇ ਅਮਲਾਂ ਨੂੰ ਸੱਦਾ ਦੇਣ ਵਾਲੀ ਸਾਜਿ਼ਸ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਵੀ ਸਫ਼ਲ ਨਹੀਂ ਹੋਣ ਦੇਵੇਗਾ ਕਿਉਂਕਿ ਸਿੱਖ ਕੌਮ ਆਪਣੇ ਸਰਹੱਦੀ ਗੁਆਂਢੀ ਮੁਲਕਾਂ ਪਾਕਿਸਤਾਨ ਜਾਂ ਚੀਨ ਨਾਲ ਕਿਸੇ ਤਰ੍ਹਾਂ ਦੀ ਵੀ ਜੰਗ ਨਹੀਂ ਚਾਹੁੰਦੀ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਮੈਦਾਨ-ਏ-ਜੰਗ ਬਣਨਗੇ ਅਤੇ ਸਿੱਖ ਕੌਮ ਦਾ ਤਾਂ ਬੀਜ਼ ਨਾਸ ਹੋ ਕੇ ਰਹਿ ਜਾਵੇਗਾ । ਇਸ ਲਈ ਅਸੀਂ ਹਿੰਦੂਤਵ ਹੁਕਮਰਾਨਾਂ ਵੱਲੋਂ ਅਜਿਹੀ ਕੀਤੀ ਜਾਣ ਵਾਲੀ ਭੜਕਾਊ ਬਿਆਨਬਾਜੀ ਨੂੰ ਪੂਰਨ ਤੌਰ ਤੇ ਅਪ੍ਰਵਾਨ ਕਰਦੇ ਹੋਏ ਅਤੇ ਇਸ ਦੱਖਣੀ ਏਸੀਆ ਦੇ ਖਿੱਤੇ ਨੂੰ ਸਦਾ ਲਈ ਜੰਗ ਵਰਗੇ ਮਾਹੌਲ ਤੋਂ ਦੂਰ ਰੱਖਣ ਦੀ ਭਾਵਨਾ ਹਿੱਤ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਕਰਨੀ ਚਾਹਵਾਂਗੇ ਕਿ ਉਹ ਇਸ ਸੰਜ਼ੀਦਾ ਮੁੱਦੇ ਉਤੇ ਸੈਂਟਰ ਦੇ ਹਿੰਦੂਤਵ ਹੁਕਮਰਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਤਾਨਾਸ਼ਾਹੀ ਅਮਲ ਕਰਨ ਦੀ ਇਜ਼ਾਜਤ ਬਿਲਕੁਲ ਨਾ ਦੇਣ । ਕਿਉਂਕਿ ਇੰਡਸ ਵਾਟਰ ਸੰਧੀ ਅਨੁਸਾਰ ਇਨ੍ਹਾਂ ਦਰਿਆਵਾਂ ਤੇ ਇਨ੍ਹਾਂ ਦੇ ਪਾਣੀਆਂ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਸੂਬੇ ਦਾ ਕਾਨੂੰਨੀ ਮੁਕੰਮਲ ਅਧਿਕਾਰ ਹੈ । ਉਸ ਨੂੰ ਹੀ ਇਸ ਸੰਬੰਧੀ ਕੋਈ ਫੈਸਲਾ ਕਰਨ ਦਾ ਅਧਿਕਾਰ ਹੈ । ਨਾ ਕਿ ਸੈਂਟਰ ਨੂੰ ।

About The Author

Related posts

Leave a Reply

Your email address will not be published. Required fields are marked *