Verify Party Member
Header
Header
ਤਾਜਾ ਖਬਰਾਂ

ਸੈਂਟਰ ਤੋਂ ਮੈਡਲ, ਸਨਮਾਨ, ਵਿੱਤੀ ਸਹੂਲਤਾਂ ਅਤੇ ਵੱਡੇ ਸਿਆਸੀ ਅਹੁਦੇ ਪ੍ਰਾਪਤ ਕਰਨ ਵਾਲੀ ਲੀਡਰਸਿ਼ਪ ਨੇ ‘ਸਿੱਖ ਕੌਮੀਅਤ’ ਨੂੰ ਕੰਮਜੋਰ ਕੀਤਾ ਹੈ : ਮਾਨ

ਸੈਂਟਰ ਤੋਂ ਮੈਡਲ, ਸਨਮਾਨ, ਵਿੱਤੀ ਸਹੂਲਤਾਂ ਅਤੇ ਵੱਡੇ ਸਿਆਸੀ ਅਹੁਦੇ ਪ੍ਰਾਪਤ ਕਰਨ ਵਾਲੀ ਲੀਡਰਸਿ਼ਪ ਨੇ ‘ਸਿੱਖ ਕੌਮੀਅਤ’ ਨੂੰ ਕੰਮਜੋਰ ਕੀਤਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 04 ਦਸੰਬਰ ( ) “ਜਦੋਂ ਕੋਈ ਆਗੂ ਜਾਂ ਪਾਰਟੀ ਸੈਂਟਰ ਦੇ ਹੁਕਮਰਾਨਾਂ ਤੋਂ ਸਨਮਾਨ, ਮੈਡਲ, ਵਿੱਤੀ-ਪਰਿਵਾਰਿਕ ਸਹੂਲਤਾਂ ਅਤੇ ਸਿਆਸੀ ਅਹੁਦੇ ਪ੍ਰਾਪਤ ਕਰ ਲਵੇ ਤਾਂ ਅਜਿਹੀ ਲੀਡਰਸਿ਼ਪ ਦੀ ਜ਼ਮੀਰ ਜਿਊਂਦੀ ਨਹੀਂ ਰਹਿ ਸਕਦੀ ਅਤੇ ਅਜਿਹੇ ਇਨਸਾਨ ਸੈਂਟਰ ਦੇ ਹੁਕਮਰਾਨਾਂ ਦੀ ਆਤਮਿਕ ਤੌਰ ਤੇ ਗੁਲਾਮੀ ਨੂੰ ਪ੍ਰਵਾਨ ਕਰ ਚੁੱਕਿਆ ਹੁੰਦਾ ਹੈ । ਇਹ ਮੈਡਲ, ਸਨਮਾਨ, ਵਿੱਤੀ ਸਹੂਲਤਾਂ ਅਤੇ ਅਹੁਦੇ ਪ੍ਰਾਪਤ ਕਰਨ ਵਾਲੀ ਸਿੱਖ ਲੀਡਰਸਿ਼ਪ ਆਪਣੇ ਪੰਜਾਬ ਸੂਬੇ, ਇਥੋਂ ਦੇ ਨਿਵਾਸੀਆ ਅਤੇ ਸਿੱਖ ਕੌਮ ਦੀ ਅਣਖ਼-ਆਬਰੂ ਨੂੰ ਕਿਵੇਂ ਕਾਇਮ ਰੱਖ ਸਕਦੀ ਹੈ ? ਜਦੋਂਕਿ ਉਪਰੋਕਤ ਲਾਲਸਾਵਾਂ ਦੇ ਗੁਲਾਮ ਬਣਕੇ ਆਪਣੇ-ਆਪ ਨੂੰ ਹਿੰਦੂਤਵ ਹੁਕਮਰਾਨਾਂ ਦੀ ਹਾਂ ਵਿਚ ਹਾਂ ਮਿਲਣਾਉਣਾ ਇਨ੍ਹਾਂ ਦੀ ਮਜ਼ਬੂਰੀ ਵੀ ਬਣ ਜਾਂਦੀ ਹੈ । ਇਹੀ ਵਜਹ ਹੈ ਕਿ ਅੱਜ ਤੱਕ ਪੰਜਾਬ ਸੂਬੇ, ਇਥੋਂ ਦੇ ਨਿਵਾਸੀਆ ਤੇ ਸਿੱਖ ਕੌਮ ਨਾਲ ਸੈਟਰ ਵੱਲੋਂ ਘੋਰ ਜਿਆਦਤੀਆ, ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਹੁੰਦੀਆ ਆ ਰਹੀਆ ਹਨ । ਹੁਣ ਕਿਸਾਨ ਵਰਗ ਉਤੇ ਹੋ ਰਹੇ ਸੈਂਟਰ ਦੇ ਜ਼ਬਰ ਜੁਲਮ ਨੂੰ ਮੁੱਖ ਰੱਖਕੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਆਦਿ ਵੱਲੋਂ ਉਪਰੋਕਤ ਮਾਣ-ਸਨਮਾਨ ਅਤੇ ਇਵਜਾਨੇ ਪ੍ਰਾਪਤ ਕਰਨ ਵਾਲੀ ਸਿੱਖ ਲੀਡਰਸਿ਼ਪ ਵੱਲੋਂ ਆਪਣੇ ਅਜਿਹੇ ਮੈਡਲ ਜਾਂ ਹੋਰ ਸਨਮਾਨ ਵਾਪਸ ਕਰਕੇ ਸਿੱਖ ਲੀਡਰਸਿ਼ਪ ਦੇ ਕੰਮਜੋਰ ਹੋ ਚੁੱਕੇ ਇਖਲਾਕ ਨੂੰ ਮਜ਼ਬੂਤ ਨਹੀਂ ਕਰ ਸਕਦੀ ਅਤੇ ਨਾ ਹੀ ਅਜਿਹੇ ਡਰਾਮੇ ਕਰਕੇ ਸਿੱਖ ਕੌਮ ਅਤੇ ਪੰਜਾਬੀਆਂ ਦੀ ਇਹ ਲੀਡਰਸਿ਼ਪ ਕਿਸੇ ਤਰ੍ਹਾਂ ਦੀ ਹਮਦਰਦੀ ਪ੍ਰਾਪਤ ਕਰ ਸਕਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ ਤੇ ਸ. ਢੀਂਡਸਾ ਵੱਲੋਂ ਕਿਸਾਨ ਵਰਗ ਦੇ ਚੱਲ ਰਹੇ ਫੈਸਲਾਕੁੰਨ ਸੰਘਰਸ਼ ਦਾ ਕੌਮਾਂਤਰੀ ਪੱਧਰ ਉਤੇ ਵੱਡਾ ਪ੍ਰਚਾਰ ਹੋਣ ਅਤੇ ਆਪਣੀ ਹਾਸੀਏ ਉਤੇ ਪਹੁੰਚੀ, ਮਨਫ਼ੀ ਹੁੰਦੀ ਜਾ ਰਹੀ ਸਿਆਸੀ ਤੇ ਇਖਲਾਕੀ ਸਾਂਖ ਨੂੰ ਬਚਾਉਣ ਲਈ ਦੋਵਾਂ ਵੱਲੋਂ ਸੈਂਟਰ ਤੋਂ ਪ੍ਰਾਪਤ ਕੀਤੇ ਹੋਏ ਮਾਣ-ਸਨਮਾਨਾਂ ਨੂੰ ਵਾਪਿਸ ਦੇਣ ਦੇ ਡਰਾਮੇ ਨੂੰ ਮੌਕਾਪ੍ਰਸਤੀ ਦੀ ਖੇਡ ਕਰਾਰ ਦਿੰਦੇ ਹੋਏ ਅਤੇ ਤਿੱਖਾਂ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਿੱਖ ਲੀਡਰਸਿ਼ਪ ਨੇ ਬੀਤੇ ਸਮੇਂ ਵਿਚ ਆਪਣੀਆ ਪਰਿਵਾਰਿਕ, ਵਿੱਤੀ, ਸਿਆਸੀ, ਕਾਰੋਬਾਰੀ ਲਾਲਸਾਵਾਂ ਦੀ ਪੂਰਤੀ ਅਧੀਨ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਸੈਂਟਰ ਦੇ ਮੁਤੱਸਵੀ ਹੁਕਮਰਾਨਾਂ ਨਾਲ ਸੌਦੇਬਾਜੀਆਂ ਨਾ ਕੀਤੀਆ ਹੁੰਦੀਆ, ਤਾਂ ਹੁਕਮਰਾਨਾਂ ਦੀ ਇਹ ਕਦੀ ਵੀ ਜੁਰਅਤ ਨਹੀਂ ਸੀ ਹੋਣੀ ਕਿ ਉਹ ਪੰਜਾਬ ਦੇ ਦਰਿਆਵਾ, ਨਦੀਆ ਦੇ ਕੀਮਤੀ ਪਾਣੀਆ ਨੂੰ ਜ਼ਬਰੀ ਲੁੱਟ ਲੈਦੇ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋਂ ਬਾਹਰ ਕਰ ਦਿੰਦੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਯੂ.ਟੀ. ਕਰਾਰ ਦੇਣ ਦੀ ਸਾਜਿ਼ਸ ਨੇਪਰੇ ਚੜਨ ਦਿੰਦੇ, ਪੰਜਾਬ ਦੇ ਹੈੱਡਵਰਕਸਾਂ ਤੋਂ ਪੈਦਾ ਹੋਣ ਵਾਲੀ ਸੂਬੇ ਦੀ ਮੰਗ ਨੂੰ ਪੂਰੀ ਕਰਨ ਵਾਲੀ ਬਿਜਲੀ ਸਾਡੇ ਤੋਂ ਖੋਹ ਲੈਦੇ । ਇਥੋਂ ਤੱਕ ਜੋ ਤਿੰਨ ਕਿਸਾਨ ਮਾਰੂ ਕਾਨੂੰਨ ਬਣਾਏ ਗਏ ਹਨ, ਇਹ ਵੀ ਉਪਰੋਕਤ ਲੀਡਰਸਿ਼ਪ ਦੀਆਂ ਪਰਿਵਾਰਿਕ ਤੇ ਇਖਲਾਕੀ ਕੰਮਜੋਰੀਆ ਦੀ ਬਦੌਲਤ ਹੈ । ਜੋ ਅੱਜ ਤੱਕ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਗਟਾਉਣ ਵਾਲਾ ਆਨੰਦ ਮੈਰਿਜ ਐਕਟ ਹੋਂਦ ਵਿਚ ਨਹੀਂ ਆ ਸਕਿਆ, ਫ਼ੌਜ ਵਿਚ ਸਿੱਖਾਂ ਦੀ 33% ਭਰਤੀ ਤੋਂ 2% ਕਰ ਦਿੱਤੀ ਹੈ, ਸਿੱਖਾਂ ਤੇ ਪੰਜਾਬੀਆਂ ਨੂੰ ਹਰਿਆਣੇ ਅਤੇ ਹੋਰ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਤੋਂ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ, ਜ਼ਲੀਲ ਕੀਤਾ ਜਾ ਰਿਹਾ ਹੈ, ਵਿਧਾਨ ਦੇ ਕਾਨੂੰਨ 14, 19, 21 ਦਾ ਪੰਜਾਬੀਆਂ ਲਈ ਉਲੰਘਣ ਕੀਤਾ ਜਾ ਰਿਹਾ ਹੈ, ਸਾਡੇ ਪੰਜਾਬ ਨਾਲ ਲੱਗਦੀਆ ਕੌਮਾਂਤਰੀ ਸਰਹੱਦਾਂ ਨੂੰ ਕੰਡਿਆਲੀ ਤਾਰ ਲਗਾਕੇ ਸਾਡੀ ਆਰਥਿਕਤਾ ਨੂੰ ਜੋ ਹੁਕਮਰਾਨਾਂ ਵੱਲੋ ਡੂੰਘੀ ਸੱਟ ਮਾਰੀ ਜਾ ਰਹੀ ਹੈ ਅਤੇ ਸਾਨੂੰ ਆਪਣੀਆ ਪੈਦਾਵਾਰ ਫਸਲਾਂ ਅਤੇ ਉਤਪਾਦ ਵਸਤਾਂ ਦੀਆਂ ਕੀਮਤਾ ਆਪਣੀ ਮਰਜੀ ਅਨੁਸਾਰ ਤਹਿ ਨਹੀਂ ਕਰਨ ਦਿੱਤੀਆ ਜਾ ਰਹੀਆ ਅਤੇ ਪੰਜਾਬ ਦੇ ਸਮੁੱਚੇ ਵਿਕਾਸ ਨੂੰ ਸਾਜਿ਼ਸ ਅਧੀਨ ਰੁਕਾਵਟ ਖੜ੍ਹੀ ਕਰੀ ਜਾ ਰਹੀ ਹੈ, ਇਸਦੇ ਲਈ ਉਪਰੋਕਤ ਲਾਲਸਾਵਾਂ ਦੀ ਗੁਲਾਮ ਬਣੀ ਸਿੱਖ ਲੀਡਰਸਿ਼ਪ ਹੀ ਜਿ਼ੰਮੇਵਾਰ ਹੈ । ਜਿਸ ਤੋਂ ਸਮੁੱਚੇ ਕਿਸਾਨ ਵਰਗ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਆਪਣੇ ਕਿਸਾਨੀ ਸੰਘਰਸ਼ ਨੂੰ ਮੰਜਿ਼ਲ ਤੇ ਪਹੁੰਚਾਉਣ ਲਈ ਇਨ੍ਹਾਂ ਵੱਲੋਂ ਸੈਂਟਰ ਦੇ ਹੁਕਮਰਾਨਾਂ ਨਾਲ ਸਾਂਠ-ਗਾਂਠ ਕਰਕੇ ਬਣਾਈਆ ਜਾ ਰਹੀਆ ਸਾਜਿ਼ਸਾਂ ਨੂੰ ਅਸਫਲ ਬਣਾਉਣ ਲਈ ਸਮੂਹਿਕ ਤੌਰ ਤੇ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਾ ਪਵੇਗਾ ।

About The Author

Related posts

Leave a Reply

Your email address will not be published. Required fields are marked *