Verify Party Member
Header
Header
ਤਾਜਾ ਖਬਰਾਂ

ਸੁਰਿੰਦਰ ਸਿੰਘ ਬੋਰਾ ਅਕਾਲਗੜ੍ਹ ਸਦਰ-ਏ-ਖ਼ਾਲਿਸਤਾਨ ਕੌਮੀ ਨਿਸ਼ਾਨੇ ਨੂੰ ਪੂਰਨ ਰੂਪ ਵਿਚ ਸਮਰਪਿਤ ਸੰਜ਼ੀਦਾ ਸਖਸ਼ੀਅਤ ਸਨ : ਮਾਨ

ਸੁਰਿੰਦਰ ਸਿੰਘ ਬੋਰਾ ਅਕਾਲਗੜ੍ਹ ਸਦਰ-ਏ-ਖ਼ਾਲਿਸਤਾਨ ਕੌਮੀ ਨਿਸ਼ਾਨੇ ਨੂੰ ਪੂਰਨ ਰੂਪ ਵਿਚ ਸਮਰਪਿਤ ਸੰਜ਼ੀਦਾ ਸਖਸ਼ੀਅਤ ਸਨ : ਮਾਨ

ਫ਼ਤਹਿਗੜ੍ਹ ਸਾਹਿਬ, 10 ਨਵੰਬਰ ( ) “ਜਥੇ: ਸੁਰਿੰਦਰ ਸਿੰਘ ਬੋਰਾ ਅਕਾਲਗੜ੍ਹ ਸਦਰ-ਏ-ਖ਼ਾਲਿਸਤਾਨ ਪਾਰਟੀ ਵਿਚ ਇਕ ਅਜਿਹੀ ਹਰਮਨਪਿਆਰੀ ਸਖਸ਼ੀਅਤ ਸਨ ਜਿਨ੍ਹਾਂ ਨੇ ਆਪਣੇ ਸਵਾਸਾ ਨੂੰ ਅਮਲੀ ਰੂਪ ਵਿਚ ਖ਼ਾਲਸਾ ਪੰਥ, ਕੌਮ ਅਤੇ ਮਨੁੱਖਤਾ ਨੂੰ ਸਮਰਪਿਤ ਕੀਤੇ ਹੋਏ ਸਨ । ਉਨ੍ਹਾਂ ਦੇ ਰੋਮ-ਰੋਮ ਵਿਚ ਸਟੇਟਲੈਸ ਸਿੱਖ ਕੌਮ ਦਾ ਸੰਪੂਰਨ ਪ੍ਰਭੂਸਤਾ ਆਜ਼ਾਦ ਸਿੱਖ ਰਾਜ ਦਾ ਘਰ ਬਣਾਉਣ ਦੀ ਬਹੁਤ ਵੱਡੀ ਤਾਂਘ ਸੀ । ਜਦੋਂ ਵੀ ਪਾਰਟੀ ਨੇ ਉਨ੍ਹਾਂ ਨੂੰ ਕੋਈ ਸਿਆਸੀ, ਧਾਰਮਿਕ, ਸਮਾਜਿਕ, ਇਖਲਾਕੀ ਜਿ਼ੰਮੇਵਾਰੀ ਸੌਪੀ, ਤਾਂ ਉਨ੍ਹਾਂ ਨੇ ਉਸ ਮਿਲੀ ਜਿ਼ੰਮੇਵਾਰੀ ਨੂੰ ਪੂਰੀ ਸੰਜ਼ੀਦਗੀ ਅਤੇ ਇਮਾਨਦਾਰੀ ਨਾਲ ਪੂਰਨ ਹੀ ਨਹੀਂ ਕੀਤਾ, ਬਲਕਿ ਉਸਦੇ ਅਸਲ ਮਕਸਦ ਨੂੰ ਜਿਥੇ ਵੀ ਉਹ ਵਿਚਰਦੇ ਵਿਚਾਰ ਵਟਾਦਰਾਂ ਕਰਦੇ ਹੋਏ ਬਾਦਲੀਲ ਢੰਗ ਨਾਲ ਕੌਮੀ ਖਿਆਲਾਤਾਂ ਨੂੰ ਪ੍ਰਚਾਰਦੇ ਵੀ ਰਹਿੰਦੇ ਸਨ । ਜਦੋਂ ਹਰ ਸਾਲ ਸਾਹਿਬਜ਼ਾਦਿਆ ਦੀਆਂ ਸ਼ਹੀਦੀਆਂ ਦੇ ਦਿਹਾੜੇ ਸੁਰੂ ਹੁੰਦੇ, ਤਾਂ ਉਹ ਗੁਰਦੁਆਰਾ ਭੱਠਾ ਸਾਹਿਬ ਤੋਂ ਲੈਕੇ ਅਖੀਰ ਤਖਤੂਪੁਰਾ ਸਾਹਿਬ ਤੱਕ ਸਭ ਸ਼ਹੀਦੀ ਸਭਾਵਾਂ ਵਿਚ ਵਿਚਾਰਾਂ ਰਾਹੀ ਦ੍ਰਿੜਤਾ ਨਾਲ ਹਾਜ਼ਰੀ ਲਗਵਾਉਣ ਅਤੇ ਕੌਮ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਵਿਚ ਅਲੋਕਿਕ ਖੁਸ਼ੀ ਮਹਿਸੂਸ ਕਰਦੇ ਸਨ । ਅਜਿਹਾ ਕਰਦੇ ਹੋਏ ਉਹ ਸੰਗਤਾਂ ਨੂੰ ਆਪਣੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਲਈ ਬਾਦਲੀਲ ਢੰਗ ਨਾਲ ਦ੍ਰਿੜ ਵੀ ਕਰਦੇ ਰਹਿੰਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਦਰ-ਏ-ਖ਼ਾਲਿਸਤਾਨ ਸ. ਸੁਰਿੰਦਰ ਸਿੰਘ ਬੋਰਾ ਅਕਾਲਗੜ੍ਹ ਜੀ ਦੇ ਭੋਗ ਸਮਾਗਮ ਸਮੇਂ ਭੇਜੇ ਸੋਕ ਸੰਦੇਸ਼ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਕੂਮਤੀ ਦਹਿਸਤਗਰਦੀ, ਫ਼ੌਜ, ਅਰਧ ਸੈਨਿਕ ਬਲਾਂ, ਪੁਲਿਸ ਆਦਿ ਤਾਕਤਾਂ ਤੋਂ ਕਦੀ ਵੀ ਕੋਈ ਭੈਅ ਡਰ ਨਹੀ ਸਨ ਰੱਖਦੇ । ਉਨ੍ਹਾਂ ਦਾ ਇਹ ਯਤਨ ਹੁੰਦਾ ਕਿ ਉਨ੍ਹਾਂ ਨਾਲ ਮਿਲਣ ਵਾਲੇ ਜਾਂ ਇਕੱਠਾਂ ਵਿਚ ਜਦੋਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਦੇ, ਤਾਂ ਅਜਿਹੇ ਡਰ-ਭੈ ਨੂੰ ਗੁਰਬਾਣੀ ਅਤੇ ਗੁਰੂ ਸਾਹਿਬਾਨ ਜੀ ਦੇ ਕਥਨਾਂ ਦਾ ਵੇਰਵਾਂ ਦਿੰਦੇ ਹੋਏ ਅਜਿਹੇ ਡਰ-ਭੈ ਨੂੰ ਜਿਥੇ ਦੂਰ ਕਰਨ ਦੀ ਜਿ਼ੰਮੇਵਾਰੀ ਨਿਭਾਉਦੇ, ਉਥੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਚੱਲ ਰਹੇ ਸੰਘਰਸ਼ ਵਿਚ ਸਹਿਯੋਗ ਦੇਣ ਲਈ ਜੋਰਦਾਰ ਅਪੀਲਾਂ ਵੀ ਕਰਦੇ ਅਤੇ ਸੰਗਤਾਂ ਨੂੰ ਇਸ ਦਿਸ਼ਾ ਵੱਲ ਪ੍ਰੇਰਦੇ । ਸ. ਸੁਰਿੰਦਰ ਸਿੰਘ ਬੋਰਾ ਜਿਥੇ ਨਿਮਰਤਾ, ਨਿਰਮਾਨਤਾ, ਸਹਿਜ, ਸਬਰ ਸੰਤੋਖ ਅਤੇ ਆਪਣੇ ਚਿਹਰੇ ਤੇ ਹਮੇਸ਼ਾਂ ਹੱਸਮੁੱਖ ਪ੍ਰਭਾਵ ਨੂੰ ਕਾਇਮ ਰੱਖਣ ਅਤੇ ਚੜ੍ਹਦੀ ਕਲਾਂ ਵਿਚ ਵਿਚਰਨ ਵਾਲੇ ਅੰਮ੍ਰਿਤਧਾਰੀ ਖ਼ਾਲਸਾ ਸਨ, ਉਥੇ ਉਹ ਗੁਰੂ ਸਿੱਖਿਆਵਾ ਅਨੁਸਾਰ ਸਮਾਜ ਦੇ ਪੀੜ੍ਹਤ ਵਰਗ, ਲੋੜਵੰਦਾਂ, ਮਜਲੂਮਾਂ, ਗਰੀਬਾਂ ਦੀ ਹਰ ਪੱਖੋ ਅਮਲੀ ਰੂਪ ਵਿਚ ਮਦਦ ਕਰਨ ਵਿਚ ਯਕੀਨ ਰੱਖਦੇ ਸਨ । ਕਦੀ ਵੀ ਅਜਿਹਾ ਮੌਕਾ ਹੱਥੋ ਨਹੀਂ ਸੀ ਜਾਣ ਦਿੰਦੇ ਜਿਸ ਵਿਚ ਉਨ੍ਹਾਂ ਨੂੰ ਸੰਗਤਾਂ ਦੀ ਕਿਸੇ ਰੂਪ ਵਿਚ ਵੀ ਸੇਵਾ ਪ੍ਰਾਪਤ ਹੋਵੇ । ਉਹ ਪਾਰਟੀ ਵੱਲੋਂ ਰੱਖੇ ਜਾਣ ਵਾਲੇ ਕਿਸੇ ਵੀ ਪ੍ਰੋਗਰਾਮ ਭਾਵੇ ਉਹ ਪੰਜਾਬ, ਹਰਿਆਣਾ, ਹਿਮਾਚਲ, ਯੂ.ਟੀ. ਚੰਡੀਗੜ੍ਹ, ਦਿੱਲੀ, ਰਾਜਸਥਾਂਨ, ਜੰਮੂ-ਕਸ਼ਮੀਰ ਆਦਿ ਕਿਸੇ ਵੀ ਸੂਬੇ ਵਿਚ ਰੱਖਿਆ ਹੋਵੇ, ਉਸ ਵਿਚ ਹਰ ਕੀਮਤ ਤੇ ਆਪਣੇ ਸਾਧਨਾਂ ਰਾਹੀ ਸਮੂਲੀਅਤ ਵੀ ਕਰਦੇ ਅਤੇ ਪਾਰਟੀ ਸੋਚ ਤੇ ਸਿਧਾਤਾਂ ਅਨੁਸਾਰ ਅਜਿਹੇ ਪ੍ਰੋਗਰਾਮਾਂ ਜਾਂ ਇਕੱਠਾਂ ਵਿਚ ਕੌਮੀ ਪ੍ਰਭਾਵਸ਼ਾਲੀ ਸੰਦੇਸ਼ ਦੇਣ ਤੋਂ ਕਦੀ ਨਹੀਂ ਸੀ ਖੁੱਝਦੇ। ਅਜਿਹਾ ਉਨ੍ਹਾਂ ਦਾ ਕੌਮੀ ਸੁਭਾਅ ਬਣ ਚੁੱਕਿਆ ਸੀ । ਇਹੀ ਵਜਹ ਹੈ ਕਿ ਉਨ੍ਹਾਂ ਦੀ ਇਕ ਵੱਖਰੀ ਅੱਛੇ ਇਨਸਾਨ ਵਾਲੀ ਛਬੀ ਤੋਂ ਹਰ ਪਾਰਟੀ, ਸੰਗਠਨ ਤੇ ਇਥੋਂ ਦੇ ਨਿਵਾਸੀ ਉਨ੍ਹਾਂ ਸੰਬੰਧੀ ਭਰਪੂਰ ਵਾਕਫੀਅਤ ਵੀ ਰੱਖਦੇ ਅਤੇ ਉਨ੍ਹਾਂ ਨੂੰ ਸਨਮਾਨ ਦੇਣਾ ਤੇ ਦਿਲੋ ਪਿਆਰ ਕਰਨਾ ਆਪਣਾ ਫਰਜ ਸਮਝਦੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਉਨ੍ਹਾਂ ਵੱਲੋਂ ਕੀਤੀਆ ਕੌਮੀ, ਸਮਾਜਿਕ ਸੇਵਾਵਾਂ ਲਈ ਸਦਾ ਰਿਣੀ ਰਹੇਗਾ, ਉਥੇ ਉਨ੍ਹਾਂ ਦੇ ਮਨ ਅਤੇ ਆਤਮਾ ਦੀ ਸਾਫਗੋਈ ਅਤੇ ਹਰ ਗੱਲ ਨੂੰ ਜੁਰਅਤ ਨਾਲ ਸਾਹਮਣੇ ਹੀ ਕਹਿ ਦੇਣ ਦੀ ਹਿੰਮਤ ਵਾਲੀ ਸਖਸੀਅਤ ਨੂੰ ਹਮੇਸ਼ਾਂ ਯਾਦ ਰੱਖੇਗਾ । ਅਜਿਹੀਆ ਸਖਸ਼ੀਅਤਾਂ ਦੀ ਅਜੋਕੇ ਸਮੇਂ ਵਿਚ ਖ਼ਾਲਸਾ ਪੰਥ ਅਤੇ ਮਨੁੱਖਤਾ ਨੂੰ ਅਤਿ ਲੋੜ ਹੈ । ਇਸ ਲਈ ਅਜਿਹੀਆ ਆਤਮਾਵਾਂ ਦੇ ਇਸ ਫਾਨੀ ਦੁਨੀਆਂ ਤੋਂ ਚਲੇ ਜਾਣ ਨਾਲ ਹਰ ਆਤਮਾ ਨੂੰ ਦਰਦ ਮਹਿਸੂਸ ਹੋਣਾ ਸੁਭਾਵਿਕ ਹੈ । ਅਜਿਹੀ ਮਹਿਸੂਸਤਾ ਹੀ ਉਨ੍ਹਾਂ ਦੀਆਂ ਸੇਵਾਵਾਂ ਅਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਯਾਦ ਦਿਵਾਉਦੀ ਰਹੇਗੀ ਅਤੇ ਉਨ੍ਹਾਂ ਵੱਲੋਂ ਕੀਤੇ ਉਦਮ ਸਮਾਜ ਤੇ ਕੌਮ ਨੂੰ ਸੁਚੱਜੀ ਅਗਵਾਈ ਦੇਣ ਵਿਚ ਵੀ ਭੂਮਿਕਾ ਨਿਭਾਉਦੇ ਰਹਿਣਗੇ । ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਦਰ-ਏ-ਖ਼ਾਲਿਸਤਾਨ ਸ. ਸੁਰਿੰਦਰ ਸਿੰਘ ਬੋਰਾ ਦੇ ਪਰਿਵਾਰਿਕ ਮੈਬਰਾਂ ਨੂੰ ਇਹ ਵਿਸਵਾਸ ਦਿਵਾਉਦੇ ਹਾਂ ਕਿ ਬੇਸੱਕ ਅਸੀਂ ਉਨ੍ਹਾਂ ਦੀ ਕਮੀ ਨੂੰ ਤਾਂ ਦੂਰ ਨਹੀਂ ਕਰ ਸਕਦੇ, ਪਰ ਉਨ੍ਹਾਂ ਵੱਲੋਂ ਕੀਤੀਆ ਅਣਥੱਕ ਨਿਰਸਵਾਰਥ ਕੌਮੀ ਸਮਾਜ ਪੱਖੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬੋਰਾ ਪਰਿਵਾਰ ਦੇ ਹਰ ਦੁੱਖ ਸੁੱਖ ਦੇ ਸਾਂਝੀ ਬਣਨ ਅਤੇ ਉਨ੍ਹਾਂ ਦੇ ਕਿਸੇ ਸਮੇਂ ਲੋੜ ਪੈਣ ਤੇ ਕੰਮ ਆਉਣ ਤੇ ਜਿਥੇ ਅਸੀਂ ਆਪਣੇ ਆਪ ਨੂੰ ਵੱਡਭਾਗੀ ਮਹਿਸੂਸ ਕਰਾਂਗੇ, ਉਥੇ ਅਜਿਹਾ ਕਰਦੇ ਹੋਏ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਵੀ ਕਰਦੇ ਰਹਾਂਗੇ ।

About The Author

Related posts

Leave a Reply

Your email address will not be published. Required fields are marked *