Verify Party Member
Header
Header
ਤਾਜਾ ਖਬਰਾਂ

ਸੁਮੇਧ ਸੈਣੀ ਦੇ ਹੱਕ ਵਿਚ ਹਾਈਕੋਰਟ ਦੇ ਫ਼ੈਸਲੇ ਪਿੱਛੇ ਵੱਡੀ ਸੌਦੇਬਾਜ਼ੀ:- ਮਾਨ

ਫਤਹਿਗੜ੍ਹ ਸਾਹਿਬ, 10 ਸਤੰਬਰ ( ) ਸੈਣੀ ਦੇ ਹੱਕ ਵਿੱਚ ਇੱਕ ਵਾਰ ਫਿਰ ਹਾਈਕੋਰਟ ਨੇ ਫੈਸਲਾ ਸੁਣਕੇ ਸਿੱਖ ਕੌਮ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਿਆ ਹੈ, ਹਾਈਕੋਰਟ ਦੇ ਇਸ ਫੈਸਲੇ ਨਾਲ ਇਹ ਵੀ ਸਿੱਧ ਹੋ ਗਿਆ ਹੈ ਕਿ ਹੁਣ ਨਿਆਪ੍ਰਣਾਲੀ ਸਿੱਖ ਕੌਮ ਨੂੰ ਕਦੇ ਵੀ ਇਨਸਾਫ਼ ਨਹੀਂ ਦੇਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਕਿਹਾ ਕਿ ਜਿਸ ਜ਼ਾਲਮ ਪੁਲਿਸ ਅਫ਼ਸਰ ਨੇ ਕਾਨੂੰਨ ਨੂੰ ਹੱਥ ਵਿੱਚ ਲੈਕੇ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਅਤੇ ਲੁੱਟ-ਖਸੁੱਟ ਰਾਹੀਂ ਅਰਬਾਂ ਦੀ ਬੇ-ਨਾਮੀ ਜ਼ਾਇਦਾਦ ਬਣਾਈ ਹੋਵੇ, ਜਿਸ ਵੱਲੋ ਜੱਜਾਂ ਨੂੰ ਧਮਕੀ ਦੇਣ ਦੇ ਦੋਸ਼ ਸਾਹਮਣੇ ਆਏ ਹੋਣ, ਉਹ ਕਾਨੂੰਨ ਦੀਆਂ ਨਜ਼ਰਾਂ ਵਿੱਚ ਵੱਡਾ ਦੇਸ਼ ਭਗਤ ਕਿਵੇਂ ਬਣ ਗਿਆ ? ਜਿਸ ਜ਼ਾਲਮ ਬੰਦੇ ਨੇ ਦਿਨ ਦਿਹਾੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਖ਼ਿਲਾਫ਼ ਸ਼ਾਂਤਮਈ ਰੋਸ ਪ੍ਰਦਰਸ਼ਨ ਤੇ ਬੈਠੇ ਸਿੰਘਾਂ ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਜਿਸ ਵਿਚ ਦੋ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਹੋਵੇ, ਉਹ ਹਾਈਕੋਰਟ ਨੂੰ ਅਪਰਾਧੀ ਨਜ਼ਰ ਨਾ ਆਵੇ ਫਿਰ ਸਿੱਖ ਕੌਮ ਦਾ ਰੱਬ ਹੀ ਰਾਖਾ ਹੈ।

ਸ. ਮਾਨ ਨੇ ਕਿਹਾ ਕਿ ਜਿਸ ਜੱਜ ਅਰਵਿੰਦ ਸਾਂਗਵਾਨ ਨੇ ਇਹ ਫੈਸਲਾ ਸੁਣਾਇਆ ਹੈ ਕਿ 2022 ਤੱਕ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ, ਇਹ ਜੱਜ ਹਰਿਆਣਾ ਦੀ ਓਮ ਪ੍ਰਕਾਸ਼ ਚੌਟਾਲਾ ਦੀ ਹਕੂਮਤ ਸਮੇਂ ਐਡਵੋਕੇਟ ਜਨਰਲ ਦੀ ਇੱਕ ਟੀਮ ਵਿਚ ਸਧਾਰਨ ਵਕੀਲ ਵਜੋਂ ਕੰਮ ਕਰਦੇ ਸਨ, ਉਥੋਂ ਹੀ ਇਹਨਾਂ ਦੇ ਸਬੰਧ ਚੋਟਾਲਾ ਅਤੇ ਬਾਦਲ ਪਰਿਵਾਰ ਨਾਲ ਬਣੇ ਜਿਸ ਦਾ ਲਾਹਾ ਲੈਂਦਿਆਂ ਇਹਨਾਂ ਹਰ ਨਜਾਇਜ਼ ਕੰਮ ਇਹਨਾਂ ਦੋਹਾਂ ਪਰਿਵਾਰਾਂ ਲਈ ਕੀਤੇ। ਹੁਣ ਜਦੋਂ ਇਹ ਜੱਜ ਬਣ ਗਏ ਤਾਂ ਸਪੱਸ਼ਟ ਹੈ ਕਿ ਹਾਈਕੋਰਟ ਦਾ ਜੱਜ ਲੱਗਣ ਵਿੱਚ ਬਾਦਲ ਪਰਿਵਾਰ ਨੇ ਪੂਰੀ ਜਿੰਮੇਵਾਰੀ ਨਿਭਾਈ ਹੋਵੇਗੀ, ਸੈਂਟਰ ਹਕੂਮਤ ਦੇ ਦਬਾਅ ਹੇਠ ਅਤੇ ਵੱਡੇ ਸੌਦੇ ਕਰਕੇ ਇਹ ਫੈਸਲਾ ਸੁਣਾਇਆ ਹੈ।

ਸ. ਮਾਨ ਨੇ ਇਹ ਵੀ ਦੋਸ਼ ਲਾਉਂਦਿਆਂ ਕਿਹਾ ਕਿ ਇਸ ਉੱਚੇ ਰੁਤਬੇ ਤੇ ਪਹੁੰਚ ਕੇ ਕਈ ਲੋਕਾਂ ਦਾ ਦਿਮਾਗ ਵੀ ਖ਼ਰਾਬ ਹੋ ਜਾਂਦਾ ਹੈ, ਜਿਸ ਕਾਰਨ ਉਹ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰਕੇ ਕਈ ਬੇਤੁੱਕੇ, ਗੈਰ ਦਲੀਲ, ਗੈਰ ਵਾਜਬ ਫੈਸਲੇ ਸੁਣਾਉਂਣ ਲੱਗ ਜਾਂਦੇ ਹਨ, ਸ਼ਾਇਦ ਇਹੀ ਕੁੱਝ ਇਹਨਾਂ ਦੇ ਫ਼ੈਸਲਿਆਂ ਤੋਂ ਨਜ਼ਰ ਆਉਂਦਾ ਹੈ, ਇਸ ਲਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਜੱਜ ਨੂੰ ਤੁਰੰਤ ਮਹਾਦੋਸ਼ (Impeach) ਕਰਕੇ ਪੀ.ਜੀ.ਆਈ. ਚੰਡੀਗੜ੍ਹ ਵਿੱਚ ਮਾਣਯੋਗ ਡਾਇਰੈਕਟਰ ਪ੍ਰੋ. ਜਗਤ ਰਾਮ ਜੀ ਦਾ ਸਹਿਯੋਗ ਲੈਕੇ ਤੁਰੰਤ ਇਲਾਜ ਲਈ ਭਰਤੀ ਕਰਨਾ ਚਾਹੀਦਾ ਹੈ। ਸ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੰਦਾ ਨੇ ਵੀ ਆਪਣੇ ਫਰਜ਼ ਨੂੰ ਨਹੀਂ ਸਮਝਿਆ ਜਦੋਂ ਉਹਨਾਂ ਨੂੰ ਇਹ ਜੱਜ ਬਾਰੇ ਜਾਣਕਾਰੀ ਸੀ ਕਿ ਇਹ ਵਾਰ-ਵਾਰ ਸੈਣੀ ਨੂੰ ਬਚਾਉਣ ਵਿੱਚ ਮਦਦ ਕਰ ਰਿਹਾ ਹੈ ਤਾਂ ਫਿਰ ਇਹ ਅਹਿਮ ਕੇਸ ਇਸ ਜੱਜ ਨੂੰ ਕਿਉਂ ਦਿੱਤਾ? ਉਪਰ ਦੱਸੇ ਸਾਰੇ ਵਰਤਾਰੇ ਤੋਂ ਸਪੱਸ਼ਟ ਹੈ ਕਿ ਇਹ ਸਾਰੀਆਂ ਤਾਕਤਾਂ ਸਿੱਖਾਂ ਖ਼ਿਲਾਫ਼ ਇੱਕ ਜੁੱਟ ਹਨ।


About The Author

Related posts

Leave a Reply

Your email address will not be published. Required fields are marked *