Select your Top Menu from wp menus
Header
Header

ਸੁਪਰੀਮ ਕੋਰਟ ਦਾ ਵਧੀਆ ਫੈਸਲਾ ਧਰਮ ਨਿਰਪੱਖਤਾ ਤੇ, ਮੋਦੀ ਤੇ ਕੈਪਟਨ ਸਰਕਾਰ ਨੇ ਕਨੇਡਾ ਦੇ ਰੱਖਿਆ ਵਜੀਰ ਦੀ ਆਓ ਭਗਤ ਦੇ ਵਿੱਚ ਰੁੱਖਾਂ ਵਤੀਰਾ ਜਤਾਇਆ: ਮਾਨ

ਸੁਪਰੀਮ ਕੋਰਟ ਦਾ ਵਧੀਆ ਫੈਸਲਾ ਧਰਮ ਨਿਰਪੱਖਤਾ ਤੇ, ਮੋਦੀ ਤੇ ਕੈਪਟਨ ਸਰਕਾਰ ਨੇ ਕਨੇਡਾ ਦੇ ਰੱਖਿਆ ਵਜੀਰ ਦੀ ਆਓ ਭਗਤ ਦੇ ਵਿੱਚ ਰੁੱਖਾਂ ਵਤੀਰਾ ਜਤਾਇਆ: ਮਾਨ

ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੀ ਹੈ। ਜਿਸ ਨੇ ਸ਼੍ਰੀ ਐਲ ਕੇ ਅਡਵਾਨੀ ਸ਼੍ਰੀ ਜੋਸ਼ੀ ਰਾਜਸਥਾਨ ਦੇ ਗਵਰਨਰ ਤੇ ਹੋਰਾਂ ਨੂੰ ਫਿਰ ਤੋਂ ਕਟਹਿਰੇ ਵਿਚ ਖੜ੍ਹੇ ਕਰ ਦਿੱਤਾ ਹੈ, ਤੇ ਬੱਬਰੀ ਮਸਜਿਦ ਨੂੰ ਸ਼ਹੀਦ ਕਰਨ ਦੇ ਲਈ ਇਨ੍ਹਾਂ ਸਾਰਿਆਂ ਤੇ ਅਦਾਲਤੀ ਕਾਰਵਾਈ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਬੱਬਰੀ ਮਸਜਿਦ ਨੂੰ ਸ਼ਹੀਦ ਕਰਨ ਦੇ ਵਿੱਚ ਕਾਂਗਰਸ ਦਾ ਵੀ ਉਨਾਂ ਹੀ ਹਿੱਸਾ ਹੈ। ਕਿਉਂਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਰਸੀਮਾ ਰਾਓ ਕਾਂਗਰਸ ਪਾਰਟੀ ਦੇ ਸਨ। ਉਹਨਾਂ ਦੀ ਪੂਰੀ ਸਲਾਹ ਦੇ ਨਾਲ ਇਨ੍ਹਾਂ ਦੋਵਾਂ ਪਾਰਟੀਆਂ ਨੇ ਮੁਸਲਮਾਨਾਂ ਤੇ ਧਰਮ ਨਿਰਪੱਖ ਸਿੱਖਾਂ ਦੇ ਹਿਰਦਿਆਂ ਨੂੰ ਸੱਟਾਂ ਮਾਰੀਆਂ ਹਨ। ਇਸੇ ਤਰ੍ਹਾਂ ਸਾਕਾ ਨੀਲਾ ਤਾਰਾ ਤੇ ਸਿੱਖਾ ਦੀ ਨਸਲਕੁਸ਼ੀ ਦੀ ਮੁੱਢੋਂ ਅਦਾਲਤੀ ਜਾਂਚਾ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਦਰਬਾਰ ਸਾਹਿਬ ਤੋਂ ਲੁਟਿਆ ਤੋਸ਼ਾਖਾਨਾ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਜੋ ਉਸ ਵਕਤ ਭਾਰਤ, ਬਰਤਾਨੀਆਂ ਤੇ ਸੋਵੀਅਤ ਰੂਸ ਦੀਆਂ ਫੌਜਾਂ ਲੁਟ ਕੇ ਲੈ ਗਈਆਂ ਸੀ ਉਹ ਵੀ ਸੁਪਰੀਮ ਕੋਰਟ ਬਰਾਮਦ ਕਰਵਾਏ।

ਅੱਜ ਸ. ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਆਪਣੇ ਨਿੱਜੀ ਪਿੰਡ ਬੰਬੇਲੀ ਜਿਲ੍ਹਾ ਹੁਸ਼ਿਆਰਪੁਰ ਆਏ ਸਨ ਉਹਨਾਂ ਦੇ ਸਵਾਗਤ ਲਈ ਨਾ ਕਮਿਸ਼ਨਰ ਨਾ ਡਿਪਟੀ ਕਮਿਸ਼ਨਰ ਹਾਜਰ ਸਨ ਜਿਸ ਦਾ ਮਤਲਬ ਹੈ ਸੈਂਟਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੋਵੇਂ ਰਲ ਕੇ ਕਨੇਡਾ ਦੇ ਰੱਖਿਆ ਵਜੀਰ ਨੂੰ ਜਲੀਲ ਕਰ ਰਹੇ ਹਨ। ਹੁਸ਼ਿਆਰਪੁਰ ਦੇ ਆਮ ਆਦਮੀ ਪਾਰਟੀ ਦੇ ਲੀਡਰ ਸ ਸੁਖਪਾਲ ਸਿੰਘ ਖਹਿਰਾ ਵੀ ਗੈਰ ਹਾਜ਼ਰ ਰਹੇ ਤੇ ਸ਼੍ਰੀ ਫੂਲਕਾ ਜੀ ਨੇ ਅੱਖਾਂ ਮੀਚ ਲਈਆਂ ਕੰਨਾਂ ਵਿੱਚ ਰੂੰ ਦੇ ਤੂੰਬੇ ਪਾ ਕੇ ਕੰਨ ਬੰਦ ਕਰ ਲਏ। ਆਮ ਆਦਮੀ ਪਾਰਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਕੇ ਸ ਹਰਜੀਤ ਸਿੰਘ ਸੱਜਣ ਦੀ ਆਓ ਭਗਤ ਵਿੱਚ ਹਿੱਸਾ ਨਹੀਂ ਲਿਆ ਇਹ ਬਹੁਤ ਸ਼ਰਮਨਾਕ ਗੱਲ ਹੈ। ਜਿਹੜੇ ਸਿੱਖਾਂ ਨੇ ਆਮ ਆਦਮੀ ਪਾਰਟੀ ਕਾਂਗਰਸ ਬਾਦਲ ਦਲ ਬੀਜੇਪੀ ਨੂੰ ਵੋਟਾਂ ਪਾਈਆਂ ਹਨ ਉਹਨਾਂ ਨੂੰ ਆਪਣੀ ਦਿਮਾਗੀ ਕਾਬਲੀਅਤ ਤੇ ਮੁੱਢ ਵਿਚਾਰ ਕਰਨਾ ਚਾਹੀਦਾ ਹੈ।

About The Author

Related posts

Leave a Reply

Your email address will not be published. Required fields are marked *