Verify Party Member
Header
Header

ਸੁਪਰੀਮ ਕੋਰਟ ਇੰਡੀਆਂ ਨੇ ਸਿੱਖ ਕੌਮ ਦੇ ਕਾਤਲ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਉਤੇ ਰੋਕ ਲਗਾਕੇ ਸਿੱਖ ਕੌਮ ਦਾ ਅਦਾਲਤਾਂ ਅਤੇ ਜੱਜਾਂ ਵਿਚੋਂ ਕੁਝ ਹਿੱਸਾ ਰਹਿੰਦਾ ਵਿਸ਼ਵਾਸ ਵੀ ਖ਼ਤਮ ਕਰ ਦਿੱਤਾ : ਮਾਨ

ਸੁਪਰੀਮ ਕੋਰਟ ਇੰਡੀਆਂ ਨੇ ਸਿੱਖ ਕੌਮ ਦੇ ਕਾਤਲ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਉਤੇ ਰੋਕ ਲਗਾਕੇ ਸਿੱਖ ਕੌਮ ਦਾ ਅਦਾਲਤਾਂ ਅਤੇ ਜੱਜਾਂ ਵਿਚੋਂ ਕੁਝ ਹਿੱਸਾ ਰਹਿੰਦਾ ਵਿਸ਼ਵਾਸ ਵੀ ਖ਼ਤਮ ਕਰ ਦਿੱਤਾ : ਮਾਨ

ਫ਼ਤਹਿਗੜ੍ਹ ਸਾਹਿਬ, 15 ਸਤੰਬਰ ( ) “ਵੈਸੇ ਤਾਂ ਸਿੱਖ ਕੌਮ ਨੂੰ ਇੰਡੀਆਂ ਦੇ ਪੱਖਪਾਤੀ ਦੋਸ਼ਪੂਰਨ ਨਿਜਾਮ ਉਤੇ ਕੋਈ ਭਰੋਸਾ ਹੀ ਨਹੀਂ ਰਿਹਾ, ਕਿਉਂਕਿ ਲੰਮੇਂ ਸਮੇਂ ਤੋਂ ਹੁਕਮਰਾਨ, ਅਦਾਲਤਾਂ, ਜੱਜ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀਂ ਦੇ ਰਹੇ । ਬਲਕਿ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਅਮਲ ਕਰਨ ਵਾਲੀ ਅਫ਼ਸਰਸ਼ਾਹੀ ਅਤੇ ਸਿਆਸਤਦਾਨ ਦਾ ਹੀ ਪੱਖ ਪੂਰਦੇ ਆ ਰਹੇ ਹਨ । ਹੁਣ ਜਦੋਂ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਇਨਸਾਫ਼ ਪਸ਼ੰਦ ਨਾਗਰਿਕਾਂ ਅਤੇ ਬਾਹਰਲੇ ਮੁਲਕਾਂ ਨੂੰ ਇਹ ਵਾਕਫ਼ੀਅਤ ਸੀ ਕਿ ਦਰਿੰਦਗੀ ਭਰੀ ਸੋਚ ਰੱਖਣ ਵਾਲੇ ਸੁਮੇਧ ਸੈਣੀ ਨਾਂਅ ਦੇ ਪੁਲਿਸ ਅਫ਼ਸਰ ਨੇ ਬੀਤੇ ਸਮੇਂ ਵਿਚ ਕਾਨੂੰਨ ਅਤੇ ਇਨਸਾਫ਼ ਨੂੰ ਪਿੱਠ ਦਿੰਦੇ ਹੋਏ ਅਣਮਨੁੱਖੀ ਢੰਗ ਨਾਲ ਸਿੱਖ ਅਤੇ ਪੰਜਾਬੀ ਨੌਜ਼ਵਾਨਾਂ, ਇਥੋਂ ਤੱਕ ਕਿ ਬਹੁਤ ਸਾਰੇ ਹਿੰਦੂ ਕਾਰੋਬਾਰੀਆਂ ਨੂੰ ਵੀ ਸਰੀਰਕ ਤੌਰ ਤੇ ਮਾਰ ਮੁਕਾਇਆ ਹੈ । ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਹੇਠਲੀਆਂ ਅਦਾਲਤਾਂ ਨੇ ਸੁਮੇਧ ਸੈਣੀ ਨੂੰ ਮਨੁੱਖਤਾ ਦਾ ਕਾਤਲ ਗਰਦਾਨਦੇ ਹੋਏ ਗ੍ਰਿਫ਼ਤਾਰੀ ਦੇ ਹੁਕਮ ਕੀਤੇ ਸਨ ਤਾਂ ਇਹ ਫਿਰਕੂ ਹੁਕਰਮਾਨ ਜਿਨ੍ਹਾਂ ਵਿਚ ਸੈਂਟਰ ਦੀ ਮੋਦੀ ਹਕੂਮਤ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਕਾਤਲ ਅਫ਼ਸਰ ਦੀ ਸਰਪ੍ਰਸਤੀ ਕਰਦੀ ਆ ਰਹੀ ਹੈ । ਇਹੀ ਵਜਹ ਹੈ ਕਿ ਉਹ ਉਸਨੂੰ ਜੈੱਡ ਸੁਰੱਖਿਆ ਪ੍ਰਾਪਤ ਹੋਣ ਦੇ ਬਾਵਜੂਦ ਵੀ ਗ੍ਰਿਫ਼ਤਾਰ ਕਰਨ ਦੀ ਬਜਾਇ ਸਾਜ਼ਸੀ ਢੰਗ ਨਾਲ ਭਜਾ ਦਿੱਤਾ ਗਿਆ ਹੈ । ਇਹ ਹੋਰ ਵੀ ਵੱਡੀ ਬੇਇਨਸਾਫ਼ੀ ਵਾਲੇ ਅਮਲ ਹਨ ਕਿ ਹੁਣ ਇੰਡੀਆਂ ਦੀ ਸੁਪਰੀਮ ਕੋਰਟ ਨੇ ਉਸ ਜਾਬਰ ਅਤੇ ਜਾਲਮ ਅਫ਼ਸਰ ਜਿਸਨੇ ਸੈਕੜੇ ਇਨਸਾਨਾਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਦੇ ਹੋਏ ਸਰੀਰਕ ਤੌਰ ਤੇ ਗੈਰ ਕਾਨੂੰਨੀ ਤਰੀਕੇ ਖਤਮ ਕੀਤਾ ਹੈ, ਉਸਨੂੰ ਇਹ ਕਹਿਕੇ ਕਿ ਉਸਨੇ ਕਈ ਖੇਤਰਾਂ ਵਿਚ ਮੈਡਲ ਪ੍ਰਾਪਤ ਕੀਤੇ ਸਨ, ਇਸ ਲਈ ਉਸਦੀ ਗ੍ਰਿਫਤਾਰੀ ਤੇ ਰੋਕ ਲਗਾਉਣ ਦੇ ਅਮਲ ਸਿੱਖ ਕੌਮ ਨਾਲ ਸੁਪਰੀਮ ਕੋਰਟ ਵੱਲੋਂ ਇਕ ਵਾਰੀ ਫਿਰ ਵੱਡਾ ਧ੍ਰੋਹ ਕਮਾਉਣ ਅਤੇ ਸਿੱਖ ਮਨਾਂ ਨੂੰ ਵੱਡੇ ਜਖ਼ਮ ਦੇਣ ਦੀ ਵੱਡੀ ਦੁਖਦਾਇਕ ਕਾਰਵਾਈ ਕੀਤੀ ਗਈ ਹੈ । ਜਿਸ ਨਾਲ ਸਿੱਖ ਕੌਮ ਦਾ ਅਦਾਲਤਾਂ, ਜੱਜਾਂ ਵਿਚ ਵਿਸ਼ਵਾਸ ਬਿਲਕੁਲ ਖ਼ਤਮ ਹੋ ਚੁੱਕਾ ਹੈ । ਜਿਸਦੇ ਨਤੀਜੇ ਕਦੀ ਵੀ ਲਾਹੇਵੰਦ ਨਹੀਂ ਹੋ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੀ ਸੁਪਰੀਮ ਕੋਰਟ ਵੱਲੋਂ ਸਿਆਸੀ ਦਬਾਅ ਅਧੀਨ ਮਨੁੱਖਤਾ ਦੇ ਕਾਤਲ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਉਤੇ ਰੋਕ ਲਗਾਉਣ ਦੇ ਕੀਤੇ ਗਏ ਹੁਕਮਾਂ ਨੂੰ ਪੱਖਪਾਤੀ ਅਤੇ ਇਨਸਾਫ਼ ਦਾ ਗਲਾ ਘੁੱਟਣ ਵਾਲੇ ਕਰਾਰ ਦਿੰਦੇ ਹੋਏ ਸੁਪਰੀਮ ਕੋਰਟ ਦੇ ਜੱਜਾਂ ਦੀ ਇਸ ਕਾਰਵਾਈ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇਂ ਸੁਪਰੀਮ ਕੋਰਟ ਨੇ ਗੈਰ ਦਲੀਲ ਢੰਗ ਰਾਹੀ ੲਹਿ ਕੀਤਾ ਹੈ, ਜਰਨਲ ਡਾਇਰ ਨੂੰ ਵੀ ਬਹੁਤ ਵੱਡੇ ਤਗਮੇ ਪ੍ਰਾਪਤ ਹੋਏ ਸਨ, ਪਰ ਉਸਨੇ ਮਨੁੱਖਤਾ ਦਾ ਕਤਲੇਆਮ ਕੀਤਾ ਸੀ । ਇਸੇ ਤਰ੍ਹਾਂ ਹਿਟਲਰ ਵੀ ਆਪਣੇ ਸਮੇਂ ਵਿਚ ਅਜਿਹਾ ਮਾਣ-ਸਨਮਾਨ ਪ੍ਰਾਪਤ ਕੀਤਾ ਹੋਵੇਗਾ, ਕੀ ਅਜਿਹੇ ਮਨੁੱਖਤਾ ਦੇ ਕਤਲੇਆਮ ਕਰਨ ਵਾਲੇ ਨੂੰ ਅਜਿਹੀਆ ਘਸੀਆ-ਪਿੱਟੀਆ ਆਧਾਰਹੀਣ ਦਲੀਲਾਂ ਦਾ ਸਹਾਰਾ ਲੈਕੇ ਜੇਕਰ ਕਾਨੂੰਨ ਦੀ ਮਾਰ ਤੋਂ ਹੁਕਮਰਾਨ ਹੀ ਬਚਾਉਣ ਦੇ ਅਮਲ ਕਰਨ ਫਿਰ ਉਸ ਸਮਾਜ, ਉਸ ਮੁਲਕ ਦੀ ਕੀ ਹਾਲਤ ਹੋਵੇਗੀ, ਉਸਦਾ ਅੰਦਾਜਾ ਹਰ ਇਨਸਾਨ ਲਗਾ ਸਕਦਾ ਹੈ । ਸੁਪਰੀਮ ਕੋਰਟ ਨੇ ਇਹ ਘਿਣੋਨੀ ਮਨੁੱਖਤਾ ਵਿਰੋਧੀ ਕਾਰਵਾਈ ਕਰਕੇ ਆਪਣੇ ਇਨਸਾਫ਼ ਦੇ ਮੰਦਰ ਨੂੰ ਖੁਦ ਹੀ ਦਫਨਾ ਦਿੱਤਾ ਹੈ ਅਤੇ ਸਿੱਖ ਕੌਮ ਨੂੰ ਹੁਣ ਇਨ੍ਹਾਂ ਦੀਆਂ ਅਦਾਲਤਾਂ, ਜੱਜਾਂ ਉਤੇ ਕੋਈ ਵਿਸ਼ਵਾਸ ਨਹੀਂ ਰਿਹਾ । ਲੇਕਿਨ ਅਜਿਹੇ ਕਾਤਲ ਅਤੇ ਉਨ੍ਹਾਂ ਦਾ ਪੱਖ ਪੂਰਨ ਵਾਲੇ ਕਦੇ ਵੀ ਉਸ ਅਕਾਲ ਪੁਰਖ ਦੇ ਇਨਸਾਫ਼ ਤੋਂ ਨਹੀਂ ਬਚ ਸਕਣਗੇ । ਉਹ ਹਰ ਕੀਮਤ ਤੇ ਹੋ ਕੇ ਰਹੇਗਾ । ਇਹ ਇਨਸਾਫ਼ ਨਾ ਮਿਲਣ ਦੀ ਵਜਹ ਹੁਕਮਰਾਨਾਂ ਦੀ ਸਿੱਖ ਕੌਮ ਪ੍ਰਤੀ ਮੰਦਭਾਗੀ ਸੋਚ ਹੈ । ਸੁਪਰੀਮ ਕੋਰਟ ਨੇ 1984 ਵਿਚ ਪਹਿਲੇ ਵੀ ਸਿੱਖ ਕਤਲੇਆਮ ਵੇਲੇ ਅੱਖਾਂ ਮੀਟ ਲਈਆ ਸਨ, ਜੋ ਕਿ ਬਿਲਕੁਲ ਉਸਦੇ ਸਾਹਮਣੇ ਹੋਇਆ ਸੀ । ਇਨ੍ਹਾਂ ਸਭ ਦੁਸਵਾਰੀਆ ਦਾ ਇਕੋ ਇਕ ਹੱਲ ਹੈ ਕਿ ਸਿੱਖ ਕੌਮ ਆਪਣੀ ਬਾਦਸ਼ਾਹੀ ਸਿੱਖ ਰਾਜ ਦੇ ਨਿਸ਼ਾਨੇ ਤੇ ਦ੍ਰਿੜ ਹੋ ਜਾਵੇ ਅਤੇ ਇਸ ਮੰਜਿ਼ਲ ਨੂੰ ਹਰ ਕੀਮਤ ਤੇ ਪ੍ਰਾਪਤ ਕਰਨ ਦੀ ਠਾਣ ਲਵੇ ।

ਸ. ਮਾਨ ਨੇ ਇਕ ਵੱਖਰੇ ਬਿਆਨ ਅਤੇ ਉਸ ਮੁੱਦੇ ਉਤੇ ਗੰਭੀਰ ਨੋਟਿਸ ਲੈਦੇ ਹੋਏ ਕਿਹਾ ਕਿ ਜੋ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸੰਬੰਧੀ ਸ਼ਾਂਤਮਈ ਢੰਗ ਨਾਲ ਇਨਸਾਫ ਮੰਗ ਰਹੇ ਸਿੱਖਾਂ ਉਤੇ ਕਿਰਪਾਨਾਂ, ਲਾਠੀਆਂ ਸਹਿਤ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿਚ ਸਿੱਖਾਂ ਉਤੇ ਜੁਲਮ ਢਾਹਿਆ ਹੈ, ਇਨ੍ਹਾਂ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੇ ਇਕ ਵਾਰ ਫਿਰ ਮਹੰਤ ਨਰੈਣੂ ਦੇ ਜੁਲਮਾਂ ਨੂੰ ਤਾਜ਼ਾ ਕਰ ਦਿੱਤਾ ਹੈ । ਜਿਵੇਂ ਉਸ ਸਮੇਂ ਸੱਚ ਅਤੇ ਸਿੱਖ ਕੌਮ ਦੀ ਫ਼ਤਹਿ ਹੋਈ ਸੀ, ਇਸ ਵੱਡੇ ਸੰਜ਼ੀਦਾ ਮੁੱਦੇ ਉਤੇ ਵੀ ਭਾਵੇ ਐਸ.ਜੀ.ਪੀ.ਸੀ. ਦੇ ਅਧਿਕਾਰੀ ਅਤੇ ਉਨ੍ਹਾਂ ਦੇ ਭਾਈਵਾਲ ਹੁਕਮਰਾਨ ਕਿੰਨਾ ਵੀ ਸਿੱਖ ਕੌਮ ਉਤੇ ਜ਼ਬਰ-ਜੁਲਮ ਢਾਹ ਲੈਣ, ਲੇਕਿਨ ਸਿੱਖ ਕੌਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਅਤੇ ਅਲੋਪਤਾ ਸੰਬੰਧੀ ਪਾਈ-ਪਾਈ ਦਾ ਹਿਸਾਬ ਲੈ ਕੇ ਰਹੇਗੀ । ਇਨ੍ਹਾਂ ਮਹੰਤ ਨਰੈਣੂਆਂ ਦੀ ਔਲਾਦ ਨੇ ਬੀਤੇ ਸਮੇਂ ਵਿਚ ਮੇਰੀ ਹਾਜਰੀ ਵਿਚ ਸ੍ਰੀ ਦਰਬਾਰ ਸਾਹਿਬ ਅੰਦਰ ਇਸੇ ਤਰ੍ਹਾਂ ਕਿਰਪਾਨਾਂ ਅਤੇ ਹਥਿਆਰ ਚਲਾਏ ਸਨ, ਲੇਕਿਨ ਸਿੱਖ ਕੌਮ ਅਜਿਹੀਆ ਮੁਸ਼ਕਿਲਾਂ ਦੇ ਦੌਰ ਵਿਚ ਵੀ ਸਰੂਖਰ ਅਤੇ ਫ਼ਤਹਿ ਹੋ ਕੇ ਨਿਕਲੀ ਸੀ । ਇਨ੍ਹਾਂ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੇ ਅਜਿਹੀ ਘਿਣੋਨੀ ਕਾਰਵਾਈ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਗੁਰੂਘਰਾਂ ਦੇ ਪ੍ਰਬੰਧ ਅਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦੇ ਬਿਲਕੁਲ ਕਾਬਲ ਨਹੀਂ ਅਤੇ ਨਾ ਹੀ ਆਪਣੇ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਮਾਣ-ਸਤਿਕਾਰ ਨੂੰ ਕਾਇਮ ਰੱਖ ਸਕਦੇ ਹਨ । ਇਸ ਲਈ ਸਮੁੱਚੀ ਸਿੱਖ ਕੌਮ ਅਤੇ ਲੀਡਰਸਿ਼ਪ 17 ਸਤੰਬਰ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਤਾਂ ਕਿ ਇਸ ਮੋਰਚੇ ਨੂੰ ਸਭਨਾਂ ਦੇ ਸਹਿਯੋਗ ਨਾਲ ਮੰਜਿ਼ਲ ਵੱਲ ਵਧਾਇਆ ਜਾ ਸਕੇ ਅਤੇ ਕਾਬਜ ਮਹੰਤ ਨਰੈਣੂਆਂ ਦੇ ਦੋਸ਼ਪੂਰਨ ਪ੍ਰਬੰਧ ਅਤੇ ਇਨ੍ਹਾਂ ਮੁਲੀਨ ਆਤਮਾਵਾਂ ਦਾ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਤੋਂ ਖਾਤਮਾ ਕੀਤਾ ਜਾ ਸਕੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *