Verify Party Member
Header
Header
ਤਾਜਾ ਖਬਰਾਂ

ਸੁਖਬੀਰ ਸਿੰਘ ਬਾਦਲ ਨੇ ਸਿੱਖ ਇਤਿਹਾਸ ਤੋਂ ਨਾ ਕੁਝ ਸਿੱਖਿਆ ਹੈ ਅਤੇ ਨਾ ਹੀ ਸਮਝਿਆ ਹੈ । ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ, ਸਿੱਖ ਕੌਮ ਦੇ ਡੁੱਬਣ ਲਈ ਡੂੰਘਾਂ ਟੋਆ ਜ਼ਰੂਰ ਪੁੱਟ ਦਿੱਤਾ ਹੈ : ਸਿਮਰਨਜੀਤ ਸਿੰਘ ਮਾਨ

ਸੁਖਬੀਰ ਸਿੰਘ ਬਾਦਲ ਨੇ ਸਿੱਖ ਇਤਿਹਾਸ ਤੋਂ ਨਾ ਕੁਝ ਸਿੱਖਿਆ ਹੈ ਅਤੇ ਨਾ ਹੀ ਸਮਝਿਆ ਹੈ । ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ, ਸਿੱਖ ਕੌਮ ਦੇ ਡੁੱਬਣ ਲਈ ਡੂੰਘਾਂ ਟੋਆ ਜ਼ਰੂਰ ਪੁੱਟ ਦਿੱਤਾ ਹੈ : ਸਿਮਰਨਜੀਤ ਸਿੰਘ ਮਾਨ

ਦਾ ਟ੍ਰਿਬਿਊਨ ਮਿਤੀ 28 ਅਗਸਤ 2020

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਇਕ ਅੰਗਰੇਜ਼ੀ ਦੀ ਕਹਾਵਤ ਦਾ ਵਰਣਨ ਕਰਦੇ ਹੋਏ ਮਹਿਸੂਸ ਕਰਦਾ ਹੈ ਕਿ ‘ਇਕ ਵਾਰੀ ਡੰਗ ਮਾਰੋ, ਦੋ ਵਾਰ ਸ਼ਰਮ ਕਰੋ’, ਦੀ ਕਹਾਵਤ ਨੂੰ ਵੀ ਸ. ਸੁਖਬੀਰ ਸਿੰਘ ਬਾਦਲ ਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਨਜ਼ਰ ਅੰਦਾਜ ਕਰਕੇ ਅੱਜ ਤੱਕ ਰਾਜ ਭਾਗ ਤੇ ਬੈਠਿਆ ਕੇਵਲ ਸਿੱਖ ਕੌਮ ਤੇ ਪੰਜਾਬ ਦਾ ਮਾਲੀ ਨੁਕਸਾਨ ਹੀ ਨਹੀਂ ਕੀਤਾ, ਬਲਕਿ ਪੰਜਾਬ ਅਤੇ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ, ਸੱਭਿਅਤਾ, ਤਹਿਜੀਬ, ਸਲੀਕੇ, ਇਖਲਾਕੀ ਕਦਰਾ-ਕੀਮਤਾ ਅਤੇ ਧਾਰਮਿਕ ਮਰਿਯਾਦਾਵਾਂ ਦਾ ਵੀ ਬਹੁਤ ਵੱਡਾ ਘਾਣ ਕਰ ਦਿੱਤਾ ਹੈ ।

ਕੋਈ ਵੀ ਇਨਸਾਨ ਰਾਜਨੀਤੀ ਵਿਚ ਤੁਜਰਬੇ ਅਤੇ ਇਤਿਹਾਸ ਤੋਂ ਕੁਝ ਨਾ ਕੁਝ ਸਿੱਖਦਾ ਹੈ । ਲੇਕਿਨ ਸੁਖਬੀਰ ਬਾਦਲ ਨੇ ਇਸ ਤੋਂ ਨਾ ਕੋਈ ਤੁਜਰਬਾ ਲਿਆ, ਨਾ ਇਤਿਹਾਸ ਤੋਂ ਕੋਈ ਸਬਕ ਸਿੱਖਿਆ । ਜਦੋਂ ਸੁਖਬੀਰ ਬਾਦਲ ਕਹਿੰਦੇ ਹਨ ਕਿ ਸਾਨੂੰ ਹਿੰਦੂ ਨੇਤਾਵਾਂ ਨੇ ਐਮ.ਐਸ.ਪੀ. ਪ੍ਰਣਾਲੀ ਨਾ ਬਦਲਣ ਦਾ ਭਰੋਸਾ ਦਿੱਤਾ ਹੈ, ਕੀ ਇਹ ਬਚਨਵੱਧਤਾ ਸੰਸਦ ਦੇ ਹਾਜ਼ਰੀਨ ਸੰਸਦ ਮੈਬਰਾਂ ਦੇ ਸਾਹਮਣੇ ਕੀਤੀ ਗਈ ਹੈ ? ਸਿੱਖ ਕੌਮ ਤੇ ਅਸੀਂ ਅਜਿਹਾ ਨਹੀਂ ਸੋਚਦੇ ।

ਕੀ ਸੁਖਬੀਰ ਸਿੰਘ ਬਾਦਲ ਨੇ ਪੁਰਾਤਨ ਅਕਾਲੀ ਅਤੇ ਸਿੱਖ ਇਤਿਹਾਸ ਪੜ੍ਹਿਆ ਹੈ ? ਕੀ ਉਹ ਜਾਣਦੇ ਹਨ ਕਿ ਗਾਂਧੀ, ਨਹਿਰੂ ਤੇ ਪਟੇਲ ਨੇ ਉਸ ਸਮੇਂ ਦੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਨੂੰ ਭਰੋਸਾ ਦਿਵਾਇਆ ਸੀ ਕਿ ‘ਉਹ ਸਿੱਖ ਕੌਮ ਨੂੰ ਇੰਡੀਆਂ ਦੇ ਉਤਰੀ ਭਾਰਤ ਦੇ ਇਲਾਕੇ ਵਿਚ ਇਕ ਅਜਿਹਾ ਖਿੱਤਾ ਦੇਣਗੇ ਜਿਥੇ ਸਿੱਖ ਕੌਮ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੇਗੀ ਅਤੇ ਆਪਣੇ ਕੌਮੀ ਰਹੁਰੀਤੀਆ ਅਨੁਸਾਰ ਜਿ਼ੰਦਗੀ ਬਸਰ ਕਰ ਸਕੇਗੀ’। ਇਹ ਹਿੰਦੂਤਵ ਆਗੂਆਂ ਦਾ ਵਾਅਦਾ ਅਤੇ ਭਰੋਸਾ ਕਿਥੇ ਹੈ ? ਸਾਨੂੰ ਲੱਗਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਨਮਕ ਦੀ ਚੁਟਕੀ ਲੈਣੀ ਚਾਹੀਦੀ ਹੈ । ਉਨ੍ਹਾਂ ਦੀ ਜੈਡ ਸੁਰੱਖਿਆ ਵਾਪਿਸ ਹੋਵੇ ਤਾਂ ਜੋ ਉਹ ਦੁਨਿਆਵੀ ਅਤੇ ਸਮਾਜਿਕ ਤੌਰ ਤੇ ਆਪਣੇ ਹੀ ਲੋਕਾਂ ਤੇ ਆਪਣੀ ਹੀ ਕੌਮ ਦੇ ਮੋਢੇ ਨਾਲ ਮੋਢਾ ਜੋੜਕੇ ਚੱਲ ਸਕਣ ਅਤੇ ਵਿਚਰ ਸਕਣ। ਅਜਿਹਾ ਵਰਤਾਰਾ ਉਨ੍ਹਾਂ ਨੂੰ ਅਮਲੀ ਰੂਪ ਵਿਚ ਬੁੱਧੀਮਾਨ ਵੀ ਬਣਾਏਗਾ ਅਤੇ ਸੱਚ ਦੇ ਨੇੜੇ ਲਿਜਾਣ ਵਿਚ ਸਹਾਈ ਹੋਵੇਗਾ।

ਅਸੀਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੰਬੰਧਤ ਦੋਵੇ ਬਿਆਨ ਨਿਮਨ ਜਾਣਕਾਰੀ ਹਿੱਤ ਪ੍ਰਕਾਸਿਤ ਕਰ ਰਹੇ ਹਾਂ :

Mr. Sukhbir Singh has learnt and unlearnt nothing from Akali and Sikh History. He and Mr. Parkash Singh Badal have dug a deep pit for the Sikh’s to fall in, to their doom. – Simranjit Singh Mānn

The Tribune Dated 28th August, 2020

Comments by Simranjit Singh Mann: Shiromani Akali Dal (Amritsar) states that there is an English phrase which states that – Once bitten, Twice Shy. We now opine that Mr. Sukhbir Singh who has had a good deal of experience in politics, continues to be a novice.
In Akali politics a person learns from experience and history. It is a pitty that Mr. Sukhbir Singh has learnt and unlearnt nothing like the Bourbons from history.
How can he believe or trust the Hindu leadership in the Centre, when he states that the Hindu leaders up there have assured him that MSP system will not change. Has this commitment been made in the House of Parliament? We do not think so.
Has Mr. Sukhbir Singh read Sikh and Akali history? Does he know that Gandhi, Nehru and Patel assured Master Tara Singh and Baba Kharak Singh that they would give the Sikh’s an area in North India where the Sikhs would feel the glow of freedom? Where is this promise and assurance? We think we should take Mr. Sukhbir Singh and Mr. Parkash Singh Badal with a pinch of salt. Their respective Z Plus securities should be withdrawn so that they can rub their shoulders with the public, which will make them wiser.
We post below two statements of Mr. Parkash Singh Badal in Punjabi :

Simranjit Singh Mānn,
President,
Shiromani Akali Dal (Amritsar),
Email: simranjitsinghmann@yahoo.com
website:
www.akalidalamritar.in
facebook page: @sardarsimranjitsinghmannAbout The Author

Related posts

Leave a Reply

Your email address will not be published. Required fields are marked *