Verify Party Member
Header
Header
ਤਾਜਾ ਖਬਰਾਂ

ਸੁਖਬੀਰ ਬਾਦਲ ਵੱਲੋਂ ਯੂ.ਏ.ਪੀ.ਏ. ਦੇ ਕਾਲੇ ਕਾਨੂੰਨ ਅਤੇ ਨੌਜ਼ਵਾਨਾਂ ਦੀ ਫੜੋ-ਫੜਾਈ ਦਾ ਵਿਰੋਧ ਕਰਨਾ ਸਵਾਗਤਯੋਗ, ਪਰ ਉਹ ਹੁਕਮਰਾਨਾਂ ਦਾ ਹਿੱਸਾ ਹੋਣ ਦੇ ਨਾਤੇ ਇਨ੍ਹਾਂ ਕਾਲੇ ਕਾਨੂੰਨਾਂ ਅਤੇ ਜ਼ਬਰ ਨੂੰ ਖ਼ਤਮ ਕਿਉਂ ਨਹੀਂ ਕਰਵਾਉਦੇ ? : ਮਾਨ

ਸੁਖਬੀਰ ਬਾਦਲ ਵੱਲੋਂ ਯੂ.ਏ.ਪੀ.ਏ. ਦੇ ਕਾਲੇ ਕਾਨੂੰਨ ਅਤੇ ਨੌਜ਼ਵਾਨਾਂ ਦੀ ਫੜੋ-ਫੜਾਈ ਦਾ ਵਿਰੋਧ ਕਰਨਾ ਸਵਾਗਤਯੋਗ, ਪਰ ਉਹ ਹੁਕਮਰਾਨਾਂ ਦਾ ਹਿੱਸਾ ਹੋਣ ਦੇ ਨਾਤੇ ਇਨ੍ਹਾਂ ਕਾਲੇ ਕਾਨੂੰਨਾਂ ਅਤੇ ਜ਼ਬਰ ਨੂੰ ਖ਼ਤਮ ਕਿਉਂ ਨਹੀਂ ਕਰਵਾਉਦੇ ? : ਮਾਨ

ਪੰਥਕ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਨੂੰ ਯਾਦ-ਪੱਤਰ ਦਿੰਦੇ ਸਮੇਂ ਅਤੇ ਪੰਜਾਬ ਦੇ ਥਾਣਿਆਂ ਵਿਚ ਯੂ.ਏ.ਪੀ.ਏ. ਨੂੰ ਰੱਦ ਕਰਵਾਉਣ ਸੰਬੰਧੀ ਦਿੱਤੇ ਸਹਿਯੋਗ ਲਈ ਧੰਨਵਾਦ

ਫ਼ਤਹਿਗੜ੍ਹ ਸਾਹਿਬ, 29 ਜੁਲਾਈ ( ) “ਸ. ਸੁਖਬੀਰ ਸਿੰਘ ਬਾਦਲ ਨੇ ਜੋ ਮੋਹਾਲੀ ਅੰਬ ਸਾਹਿਬ ਦੇ ਪੰਥਕ ਪ੍ਰੋਗਰਾਮ ਅਤੇ ਬੀਤੇ ਦਿਨੀਂ ਪੰਜਾਬ ਦੇ ਸਮੁੱਚੇ ਥਾਣਿਆਂ ਵਿਚ ਯੂ.ਏ.ਪੀ.ਏ. ਕਾਨੂੰਨ ਵਿਰੁੱਧ ਪੰਥਕ ਜਥੇਬੰਦੀਆਂ ਵੱਲੋਂ ਦਿੱਤੇ ਗਏ ਯਾਦ ਪੱਤਰ ਉਪਰੰਤ ਯੂ.ਏ.ਪੀ.ਏ. ਕਾਲੇ ਕਾਨੂੰਨ ਦਾ ਅਤੇ ਨੌਜ਼ਵਾਨਾਂ ਦੀ ਫੜੋ-ਫੜਾਈ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਦਾ ਜਿਥੇ ਸਵਾਗਤ ਕਰਦਾ ਹੈ, ਉਥੇ ਉਨ੍ਹਾਂ ਨੂੰ ਇਹ ਪੁੱਛਣਾ ਵੀ ਚਾਹੇਗਾ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸਮੁੱਚਾ ਬਾਦਲ ਦਲ ਹੁਕਮਰਾਨ ਜਮਾਤ ਬੀਜੇਪੀ-ਆਰ.ਐਸ.ਐਸ. ਦਾ ਭਾਈਵਾਲ ਵੀ ਹੈ ਅਤੇ ਹਿੱਸੇਦਾਰ ਵੀ ਹੈ ਅਤੇ ਸ. ਬਾਦਲ ਤੇ ਸਰਦਾਰਨੀ ਬਾਦਲ ਦੋਵੇ ਸੰਸਦ ਮੈਂਬਰ ਹਨ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਸੈਂਟਰ ਦੀ ਵਿਜਾਰਤ ਵਿਚ ਸਾਮਿਲ ਹੈ । ਇਨ੍ਹਾਂ ਦੋਵਾਂ ਨੇ ਅਤੇ ਬੀਬੀ ਬਾਦਲ ਨੇ ਤਾਂ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨ ਬਣਦੇ ਸਮੇਂ ਉਸਦੇ ਹੱਕ ਵਿਚ ਵੋਟਾਂ ਪਾਈਆ ਹਨ, ਫਿਰ ਉਹ ਜੇਕਰ ਜਨਤਕ ਤੌਰ ਤੇ ਇਨ੍ਹਾਂ ਜ਼ਾਬਰ ਕਾਨੂੰਨਾਂ ਅਤੇ ਪੰਜਾਬ ਵਿਚ ਖੂਫੀਆ ਏਜੰਸੀਆਂ, ਪੁਲਿਸ ਵੱਲੋਂ ਸਿੱਖ ਨੌਜ਼ਵਾਨਾਂ ਉਤੇ ਗੈਰ-ਵਿਧਾਨਿਕ ਢੰਗ ਰਾਹੀ ਫੜੋ-ਫੜਾਈ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ, ਉਸਦਾ ਵਿਰੋਧ ਕਰਨ ਦੇ ਨਾਲ-ਨਾਲ ਆਪਣੇ ਸੈਂਟਰ ਦੇ ਹੁਕਮਰਾਨਾਂ ਨੂੰ ਗੁਜ਼ਾਰਿਸ ਕਰਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਦੀ ਜਿ਼ੰਮੇਵਾਰੀ ਕਿਉਂ ਨਹੀਂ ਨਿਭਾਉਦੇ ? ਉਨ੍ਹਾਂ ਬਾਦਲ ਪਰਿਵਾਰ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸੈਂਟਰ ਦੀ ਕੈਬਨਿਟ ਅਤੇ ਸੰਸਦ ਵਿਚ ਪੰਜਾਬ ਸੂਬੇ, ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਦੀ ਰਾਖੀ ਲਈ ਜਾਂ ਤਾਂ ਅਮਲੀ ਰੂਪ ਵਿਚ ਕਾਰਵਾਈ ਕਰਵਾਉਣ ਜਾਂ ਫਿਰ ਇਨ੍ਹਾਂ ਪੰਜਾਬ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਬੀਜੇਪੀ-ਆਰ.ਐਸ.ਐਸ. ਨਾਲੋਂ ਤੁਰੰਤ ਨਾਤਾ ਤੋੜਨ ਦੇ ਅਮਲ ਕਰਨ । ਵਰਨਾ ਅਜਿਹੀਆ ਦੋਗਲੀਆ ਕਾਰਵਾਈਆ ਨਾ ਤਾਂ ਸੈਂਟਰ ਵਿਚ ਉਨ੍ਹਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖ ਸਕਣਗੀਆ ਅਤੇ ਨਾ ਹੀ ਪੰਜਾਬ ਸੂਬੇ, ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਚ ਉਹ ਆਪਣਾ ਕੋਈ ਵਜੂਦ ਕਾਇਮ ਰੱਖ ਸਕਣਗੇ । ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਸੈਂਟਰ ਵਿਚ ਇਹ ਰਵਾਇਤ ਰਹੀ ਹੈ ਕਿ ਕੈਬਨਿਟ ਦੇ 4 ਮੁੱਖ ਵਿਭਾਗ ਗ੍ਰਹਿ, ਵਿੱਤ, ਵਿਦੇਸ਼, ਰੱਖਿਆ ਵਿਜਾਰਤਾਂ ਵਿਚੋਂ ਬਤੌਰ ਮਾਣ-ਸਨਮਾਨ ਦੇ ਇਨ੍ਹਾਂ ਵਿਚੋਂ 1 ਵਿਜਾਰਤ ਸਿੱਖ ਕੌਮ ਨੂੰ ਦਿੱਤੀ ਜਾਂਦੀ ਰਹੀ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਜਦੋਂ ਤੋਂ ਬਾਦਲ ਪਰਿਵਾਰ ਨੇ ਇਨ੍ਹਾਂ ਫਿਰਕੂ ਮੁਤੱਸਵੀਆਂ ਨਾਲ ਸਾਂਝ ਪਾਈ ਹੈ, ਤਾਂ ਪਹਿਲੇ ਸ. ਢੀਂਡਸਾ ਨੂੰ ਖਾਂਦਾ ਦਾ ਵਿਭਾਗ ਦੇ ਕੇ ਅਤੇ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਫੂਡ ਪ੍ਰੋਸੈਸਿਗ ਵਿਭਾਗ ਦੇ ਕੇ ਜੋ ਅਮਲ ਕੀਤੇ ਗਏ ਹਨ, ਉਸ ਤੋਂ ਇਨ੍ਹਾਂ ਬਾਦਲ ਦਲੀਆਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਬੀਜੇਪੀ ਉਨ੍ਹਾਂ ਨੂੰ ਅਤੇ ਸਿੱਖ ਕੌਮ ਦੇ ਰੁਤਬੇ ਨੂੰ ਕਿਸ ਹੱਦ ਤੱਕ ਜ਼ਲੀਲ ਕਰ ਰਹੀ ਹੈ ? ਇਸ ਲਈ ਬਾਦਲ ਪਰਿਵਾਰ ਲਈ ਇਹ ਬਿਹਤਰ ਹੋਵੇਗਾ ਕਿ ਜਾਂ ਤਾਂ ਉਹ ਦ੍ਰਿੜਤਾ ਅਤੇ ਜੁਰਅਤ ਨਾਲ ਆਪਣੀ ਭਾਈਵਾਲ ਜਮਾਤ ਬੀਜੇਪੀ-ਆਰ.ਐਸ.ਐਸ. ਨੂੰ ਤੁਰੰਤ ਪੰਜਾਬੀਆਂ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਰਨ ਲਈ ਕਹਿਣ ਜਾਂ ਫਿਰ ਇਨ੍ਹਾਂ ਪੰਜਾਬ ਤੇ ਸਿੱਖ ਵਿਰੋਧੀ ਜਮਾਤਾਂ ਦਾ ਅਮਲੀ ਰੂਪ ਵਿਚ ਖਹਿੜਾ ਛੱਡਕੇ ਖ਼ਾਲਸਾ ਪੰਥ ਦੀ ਕਚਹਿਰੀ ਵਿਚ ਖਲੋ ਜਾਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਯੂ.ਏ.ਪੀ.ਏ. ਕਾਲੇ ਕਾਨੂੰਨ ਦਾ ਵਿਰੋਧ ਕਰਨ ਦਾ ਸਵਾਗਤ ਕਰਦੇ ਹੋਏ, ਲੇਕਿਨ ਸੈਂਟਰ ਦੀ ਕੈਬਨਿਟ ਅਤੇ ਸੰਸਦ ਵਿਚ ਇਨ੍ਹਾਂ ਕਾਲੇ ਕਾਨੂੰਨਾਂ ਦੇ ਪੱਖ ਵਿਚ ਵੋਟ ਪਾਉਣ ਦੇ ਅਮਲਾਂ ਦਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਬੀਤੇ ਦਿਨੀਂ 27 ਜੁਲਾਈ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਸਰਬੱਤ ਖ਼ਾਲਸਾ ਦੇ ਜਥੇਦਾਰ ਸਾਹਿਬਾਨ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ. ਲਵਪ੍ਰੀਤ ਸਿੰਘ ਦੀ ਹੋਈ ਮੌਤ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ, ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ, ਪੰਜਾਬ ਵਿਚੋਂ ਐਨ.ਆਈ.ਏ, ਸੀ.ਬੀ.ਆਈ. ਅਤੇ ਹੋਰ ਖੂਫੀਆ ਏਜੰਸੀਆਂ ਦੇ ਅਣਮਨੁੱਖੀ ਅਮਲਾਂ ਦੀ ਬਦੌਲਤ ਪੰਜਾਬ ਵਿਚੋਂ ਬਾਹਰ ਕੱਢਣ ਅਤੇ ਸਿੱਖ ਨੌਜ਼ਵਾਨਾਂ ਦੀ ਫੜੋ-ਫੜਾਈ ਅਤੇ ਥਾਣਿਆਂ ਵਿਚ ਜ਼ਲੀਲ ਕਰਨ ਦੇ ਵਿਰੁੱਧ ਕੀਤੇ ਗਏ ਪ੍ਰਭਾਵਸ਼ਾਲੀ ਰੋਸ ਵਿਖਾਵੇ ਅਤੇ ਦਿੱਤੇ ਗਏ ਯਾਦ ਪੱਤਰ ਦੀ ਸਿੰਘ ਸਾਹਿਬਾਨਾਂ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਜਿਥੇ ਤਹਿ ਦਿਲੋਂ ਧੰਨਵਾਦ ਕੀਤਾ, ਉਥੇ ਬੀਤੇ ਦਿਨੀਂ 28 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਦੇ ਸੰਦੇਸ਼ ਤੇ ਸਮੁੱਚੇ ਪੰਜਾਬ ਦੇ ਥਾਣਿਆਂ ਅੱਗੇ ਸਿੱਖ ਨੌਜ਼ਵਾਨੀ ਦੀ ਫੜੋ-ਫੜਾਈ ਅਤੇ ਜਲਾਲਤ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰਾਂ ਵੱਲੋਂ ਅਤੇ ਸਿੱਖ ਕੌਮ ਵੱਲੋਂ ਦਿੱਤੇ ਸੰਜ਼ੀਦਗੀ ਭਰੇ ਸਹਿਯੋਗ ਲਈ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ 04 ਅਗਸਤ ਨੂੰ ਗੁਰਦੁਆਰਾ ਰੱਥ ਸਾਹਿਬ, ਫ਼ਤਹਿਗੜ੍ਹ ਸਾਹਿਬ ਵਿਖੇ ਪਾਰਟੀ ਵੱਲੋਂ ਸ੍ਰੀ ਮੋਦੀ ਦੇ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿਚ ਸਮੂਲੀਅਤ ਕਰਨ ਵਿਰੁੱਧ ਕਰੋਨਾ ਦੀ ਬਦੌਲਤ ਇਕ ਸੰਕੇਤਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਲੀਡਰਸਿ਼ਪ ਵੱਲੋਂ ਰੋਸ਼ ਜਾਹਰ ਕੀਤਾ ਜਾ ਰਿਹਾ ਹੈ, ਉਸ ਵਿਚ ਵੀ ਸਹਿਯੋਗ ਕਰਨ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *