Verify Party Member
Header
Header
ਤਾਜਾ ਖਬਰਾਂ

ਸੁਖਬੀਰ ਬਾਦਲ ਵੱਲੋਂ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘੇ ਸੰਬੰਧੀ ਵਪਾਰ ਨਾ ਬਣਾਉਣ ਦੀ ਗੱਲ ਕਰਨ ਤੋਂ ਪਹਿਲੇ ਐਸ.ਜੀ.ਪੀ.ਸੀ. ਵਿਚ ਚੱਲ ਰਹੇ ਵਪਾਰ ਨੂੰ ਬੰਦ ਕਰਵਾਉਣ : ਅੰਮ੍ਰਿਤਸਰ ਦਲ

ਸੁਖਬੀਰ ਬਾਦਲ ਵੱਲੋਂ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘੇ ਸੰਬੰਧੀ ਵਪਾਰ ਨਾ ਬਣਾਉਣ ਦੀ ਗੱਲ ਕਰਨ ਤੋਂ ਪਹਿਲੇ ਐਸ.ਜੀ.ਪੀ.ਸੀ. ਵਿਚ ਚੱਲ ਰਹੇ ਵਪਾਰ ਨੂੰ ਬੰਦ ਕਰਵਾਉਣ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 1 ਨਵੰਬਰ ( ) “ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਸ੍ਰੀ ਇਮਰਾਨ ਖਾਨ ਜਿਨ੍ਹਾਂ ਨੇ ਵੱਡਾ ਉਦਮ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਕੇ ਅਰਬਾਂ ਰੁਪਏ ਖ਼ਰਚ ਕਰਕੇ ਪੂਰਨ ਕੀਤਾ ਹੈ, ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਦੇ ਰਾਹੀ ਵਪਾਰ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ । ਜਦੋਂਕਿ ਐਸ.ਜੀ.ਪੀ.ਸੀ. ਦੀ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਵਿਚ ਸਿੱਖਾਂ ਨੂੰ ਦਰਸ਼ਨ ਕਰਨ ਲਈ, ਠਹਿਰਣ ਲਈ ਇਕ ਰਾਤ ਦੇ ਲਈ ਇਕ ਕਮਰੇ ਦੇ 1600 ਰੁਪਏ ਜਮ੍ਹਾਂ ਕਰਵਾਉਣੇ ਪੈਦੇ ਹਨ । ਬਹੁਤੇ ਸਰਧਾਲੂਆਂ ਨੂੰ ਤਾਂ ਇਹ ਕਹਿਕੇ ਕਮਰੇ ਹੀ ਨਹੀਂ ਦਿੱਤੇ ਜਾਂਦੇ ਕਿ ਕਮਰੇ ਖਾਲੀ ਨਹੀਂ ਹਨ । ਜਦੋਂਕਿ ਐਸ.ਜੀ.ਪੀ.ਸੀ.ਦੇ ਅਧਿਕਾਰੀਆਂ ਅਤੇ ਬਾਦਲ ਦਲੀਆ ਦੇ ਸ੍ਰੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਨਜ਼ਦੀਕ ਪ੍ਰਾਈਵੇਟ ਹੋਟਲਾਂ ਦੇ ਮਾਲਕਾਂ ਨਾਲ ਹੋਏ ਗੁਪਤ ਸਮਝੋਤਿਆ ਅਤੇ ਕੀਤੀ ਜਾ ਰਹੀ ਵੱਡੀ ਰਿਸਤਵਖੋਰੀ ਅਧੀਨ ਸਰਧਾਲੂਆਂ ਅਤੇ ਸਿੱਖਾਂ ਨੂੰ ਪ੍ਰਾਈਵੇਟ ਹੋਟਲਾਂ ਵਿਚ ਜਾਣ ਲਈ ਮਜ਼ਬੂਰ ਕਰਨਾ ਵਪਾਰਿਕ ਕਾਰਵਾਈ ਨਹੀਂ ਹੈ ? ਜਦੋਂਕਿ ਸੈਕੜਿਆ ਦੀ ਗਿਣਤੀ ਵਿਚ ਦਰਬਾਰ ਸਾਹਿਬ ਦੀਆਂ ਰਿਹਾਇਸ਼ਾਂ ਦੇ ਕਮਰੇ ਖਾਲੀ ਪਏ ਹੁੰਦੇ ਹਨ । ਦੂਸਰਾ ਪੀ.ਟੀ.ਸੀ. ਚੈਨਲ ਰਾਹੀ ਜੋ ਐਸ.ਜੀ.ਪੀ.ਸੀ. ਕਰੋੜਾਂ-ਅਰਬਾਂ ਰੁਪਏ ਕਮਾ ਰਹੀ ਹੈ, ਜਿਸਦਾ ਵੱਡਾ ਹਿੱਸਾ ਬਾਦਲ ਪਰਿਵਾਰ ਨੂੰ ਜਾ ਰਿਹਾ ਹੈ, ਕੀ ਇਹ ਧਾਰਮਿਕ ਜ਼ਜਬਾਤਾਂ ਨਾਲ ਖਿਲਵਾੜ ਕਰਦੇ ਹੋਏ ਬਾਦਲਾਂ ਤੇ ਐਸ.ਜੀ.ਪੀ.ਸੀ. ਵੱਲੋਂ ਵਪਾਰ ਨਹੀਂ ਕੀਤਾ ਜਾ ਰਿਹਾ ?”

ਇਹ ਵਿਚਾਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਗੁਰਸੇਵਕ ਸਿੰਘ ਜਵਾਹਰਕੇ (ਸਾਰੇ ਜਰਨਲ ਸਕੱਤਰ) ਨੇ ਸਾਂਝੇ ਤੌਰ ਤੇ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਨੂੰ ਆਪਣਾ ਵਪਾਰਿਕ ਕੇਂਦਰ ਬਣਾਉਣ, ਗੁਰੂ ਦੀਆਂ ਗੋਲਕਾਂ ਲੁੱਟਣ ਅਤੇ ਇਸ ਸੰਸਥਾਂ ਦੇ ਸਾਧਨਾਂ ਦੀ ਦੁਰਵਰਤੋਂ ਕਰਨ ਸੰਬੰਧੀ ਇਸ ਪਰਿਵਾਰ ਨੂੰ ਸੰਗਤਾਂ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਸ੍ਰੀ ਇਮਰਾਨ ਖਾਨ ਨੂੰ ਕੁਝ ਕਹਿਣ ਤੋਂ ਪਹਿਲੇ ਆਪਣੇ ਇਸ ਵਪਾਰ ਨੂੰ ਬੰਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਅਸੀਂ ਪੁੱਛਣਾ ਚਾਹਵਾਂਗੇ ਕਿ 2016 ਤੋਂ ਬਾਅਦ 3 ਸਾਲ ਬੀਤ ਚੁੱਕੇ ਹਨ, ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਨਹੀਂ ਕਰਵਾਈਆ ਜਾ ਰਹੀਆ । ਜਦੋਂਕਿ ਵਿਧਾਨ ਅਤੇ ਕਾਨੂੰਨ ਕਿਸੇ ਵੀ ਸੰਸਥਾਂ ਦੀ ਮਿਆਦ ਖ਼ਤਮ ਹੋਣ ਤੋਂ ਪਹਿਲੇ ਉਸ ਦੀਆਂ ਜਰਨਲ ਚੋਣਾਂ ਕਰਵਾਉਣ ਦੀ ਗੱਲ ਕਰਦਾ ਹੈ । ਐਸ.ਜੀ.ਪੀ.ਸੀ. ਸੰਸਥਾਂ ਵੀ ਕਾਨੂੰਨ ਅਨੁਸਾਰ ਹੋਂਦ ਵਿਚ ਆਈ ਸੀ ਅਤੇ ਇਸਦੀਆਂ ਵਿਧਾਨਿਕ ਚੋਣਾਂ ਸਮੇਂ ਨਾਲ ਅਸੈਬਲੀ, ਪਾਰਲੀਮੈਂਟ, ਮਿਊਸੀਪਲ ਕੌਂਸਲ, ਕਾਰਪੋਰੇਸ਼ਨਾਂ ਦੀ ਤਰ੍ਹਾਂ ਹੋਣੀਆ ਚਾਹੀਦੀਆ ਸਨ । ਉਨ੍ਹਾਂ ਕਿਹਾ ਕਿ ਜੋ ਐਸ.ਜੀ.ਪੀ.ਸੀ. ਸੰਸਥਾਂ ਵਿਧਾਨਿਕ ਤੌਰ ਤੇ ਆਪਣੇ ਅਧਿਕਾਰ ਤਿੰਨ ਸਾਲ ਪਹਿਲਾ ਖ਼ਤਮ ਕਰ ਚੁੱਕੀ ਹੈ ਅਤੇ ਜਿਸ ਨੂੰ ਜ਼ਬਰੀ ਗੈਰ-ਕਾਨੂੰਨੀ ਤਰੀਕੇ ਬਾਦਲ ਦਲੀਏ ਚਲਾ ਰਹੇ ਹਨ, ਉਸ ਦੀਆਂ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਜਮਹੂਰੀਅਤ ਢੰਗਾਂ ਰਾਹੀ ਚੋਣਾਂ ਕਰਵਾਕੇ ਸਿੱਖ ਕੌਮ ਦੇ ਨੁਮਾਇੰਦਿਆ ਦੇ ਹੱਥ ਇਸਦਾ ਪ੍ਰਬੰਧ ਕਿਉਂ ਨਹੀਂ ਦਿੱਤਾ ਜਾ ਰਿਹਾ ?

ਆਗੂਆਂ ਨੇ ਕਿਹਾ ਕਿ ਸ੍ਰੀ ਇਮਰਾਨ ਖਾਨ ਵਰਗੀ ਪੰਥ ਪ੍ਰਸਤੀ ਸਖਸ਼ੀਅਤ ਉਤੇ ਗੈਰ-ਦਲੀਲ ਢੰਗ ਨਾਲ ਹਮਲੇ ਕਰਨ ਤੋਂ ਪਹਿਲਾ ਇਹ ਲੋਕ ਸਿੱਖ ਕੌਮ ਨੂੰ ਜੁਆਬ ਦੇਣ ਕਿ ਐਸ.ਜੀ.ਪੀ.ਸੀ. ਦੀਆਂ ਗੁਰੂਘਰਾਂ ਦੀਆਂ ਜ਼ਮੀਨਾਂ ਇਨ੍ਹਾਂ ਨੇ ਆਪਣੇ ਪਰਿਵਾਰਿਕ ਮੈਬਰਾਂ ਤੇ ਰਿਸਤੇਦਾਰਾਂ ਨੂੰ ਕਿਸ ਕਾਨੂੰਨ, ਕਿਸ ਇਖ਼ਲਾਕ ਦੇ ਬਿਨ੍ਹਾਂ ਤੇ ਦਿੱਤੀਆ ਹੋਈਆ ਹਨ ? ਐਸ.ਜੀ.ਪੀ.ਸੀ. ਦੇ ਅਧੀਨ ਚੱਲ ਰਹੀਆ ਵਿਦਿਅਕ, ਸਿਹਤਕ ਸੰਸਥਾਵਾਂ ਦੇ ਆਪਣੇ ਪਰਿਵਾਰਿਕ ਮੈਬਰਾਂ ਦੇ ਨਾਮ ਟਰੱਸਟ ਬਣਾਕੇ ਗੁਰੂਘਰਾਂ ਅਤੇ ਕੌਮੀ ਜ਼ਾਇਦਾਦਾਂ ਦੀ ਲੁੱਟ ਕਿਸ ਬਿਨ੍ਹਾਂ ਤੇ ਕਰ ਰਹੇ ਹਨ ? ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਕਾਂਗਰਸ, ਫਿਰਕੂ ਸੰਗਠਨਾਂ ਦੀਆਂ ਸਾਜਿ਼ਸਾਂ ਉਤੇ ਕੰਮ ਕਰਕੇ, ਉਸ ਇਮਰਾਨ ਖਾਨ ਦੀ ਗੱਲ ਕਿਵੇਂ ਕਰ ਸਕਦੇ ਹਨ ਜਿਨ੍ਹਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ, ਪਾਕਿਸਤਾਨ ਦੇ ਖਜਾਨੇ ਵਿਚੋਂ ਵੱਡਾ ਖ਼ਰਚ ਕਰਕੇ ਸਿੱਖ ਕੌਮ ਦੀ ਅਰਦਾਸ ਨੂੰ ਪੂਰਨ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਿਸ਼ਨ ਨੂੰ ਦ੍ਰਿੜਤਾ ਨਾਲ ਪੂਰਨ ਕੀਤਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਉਤੇ ਵੱਡੀ ਗਿਣਤੀ ਵਿਚ ਸਮੁੱਚੇ ਮੁਲਕਾਂ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ-ਦੀਦਾਰਾਂ ਲਈ ਆਉਣ ਵਾਲੀ ਸਿੱਖ ਸੰਗਤ ਦੇ ਰਹਿਣ, ਲੰਗਰ ਅਤੇ ਉਸਦੀ ਆਓ-ਭਗਤ, ਸਵਾਗਤ ਕਰਨ ਦਾ ਉਚੇਚਾ ਪ੍ਰਬੰਧ ਕਰਕੇ ਇਨ੍ਹਾਂ ਨੀਲੀ ਪਗੜੀਧਾਰੀ ਸਿੱਖਾਂ ਨਾਲੋਂ ਕਿਤੇ ਵੱਡਾ ਸਿੱਖਾਂ ਪ੍ਰਤੀ ਉਦਮ ਕੀਤਾ ਹੈ । ਆਗੂਆਂ ਨੇ ਸ੍ਰੀ ਇਮਰਾਨ ਖਾਨ ਵੱਲੋਂ ਨਨਕਾਣਾ ਸਾਹਿਬ ਵਿਖੇ ਬਣਾਈ ਗਈ ਯੂਨੀਵਰਸਿਟੀ ਅਤੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ 50 ਰੁਪਏ ਦਾ ਸਿੱਕਾ ਜਾਰੀ ਕਰਨ ਅਤੇ ਡਾਕ-ਟਿਕਟਾ ਜਾਰੀ ਕਰਨ ਲਈ ਸਮੁੱਚੀ ਸਿੱਖ ਕੌਮ ਵੱਲੋਂ ਧੰਨਵਾਦ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *