Select your Top Menu from wp menus
Header
Header
ਤਾਜਾ ਖਬਰਾਂ

ਸਿੱਖ ਮੋਰਚੇ ਅਤੇ ਬਰਗਾੜੀ ਮੋਰਚਾ।

ਸਤਿਕਾਰ ਸਹਿਤ 
ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਸਿੱਖ ਮੋਰਚੇ ਅਤੇ ਬਰਗਾੜੀ ਮੋਰਚਾ।
ਸ.  ਦਲਵਿੰਦਰ ਸਿੰਘ ਘੁੰਮਣ
0033630073111
ਸਿੱਖ ਇਤਿਹਾਸ ਵਿੱਚ ਮੋਰਚਿਆਂ ਨੇ ਦੁਨੀਆਂ ਨੂੰ ਸ਼ਾਤਮਈ ਤਰੀਕੇ ਨਾਲ, ਲੋਕਤੰਤਰੀ ਢੰਗ ਦੀ ਜਾਚ ਦੇ ਕੇ ਜਿੱਥੇ ਸਫਲਤਾਵਾਂ ਹਾਸਲ ਕੀਤੀਆਂ ਉਥੇ ਏਕਤਾ, ਇਕਮੁੱਠਤਾ ਦਾ ਮੁਜਾਹਰਾ ਕਰਕੇ ਆਪਣੇ ਹੱਕ ਲਏ ਅਤੇ ਕਾਨੂੰਨ ਬਣਵਾਏ। ਬਗਰਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਨੂੰ ਸਰਕਾਰਾਂ ਨੇ ਸੁਹਿਰਦਤਾ ਨਾਲ ਹੱਲ ਕਰਨ ਦੀ ਕਦੇ ਕੋਸਿਸ਼ ਨਹੀਂ ਕੀਤੀ। ਕਿਸੇ ਨੇ ਪੰਥ ਨੂੰ ਮੋਹਰਾ ਬਣਾ ਰਾਜ ਭਾਗ ਦੇ ਸੁੱਖ ਮਾਣੇ ਤੇ ਦੁਜੇ ਨੇ ਗੁਰਬਾਣੀ ਨੂੰ ਹੱਥ ਲਾ ਕੇ ਕੌਮ ਨੂੰ ਇਨਸਾਫ ਦੇਣ ਦੀ ਗਲ ਕੀਤੀ। ਇਹ ਸਰਾਸਰ ਧੋਖੇ ਕੀਤੇ ਗਏ ਹਨ ਸਿੱਖ ਕੌਮ ਨਾਲ। ਅਜ ਬਰਗਾੜੀ ਵਿਖੇ ਲੱਗਾ ਮੋਰਚੇ ਕਿਸੇ ਸਿਆਸਤ ਤੋ ਪ੍ਰੇਰਤ ਨਹੀ ਸਗੋ ਇੰਨਸਾਫ ਲਈ ਹੈ। ਸਿੱਖਾ ਦੇ ਇਸ਼ਟ ਗੁਰੂ ਦੇ ਅੰਗਾਂ ਦੀ ਬੇਆਦਬੀ ਕਰਕੇ ਗਲੀਆਂ, ਨਾਲਿਆਂ ਵਿੱਚ ਸੁੱਟਿਆ ਗਿਆ, ਜੋ ਸਿੱਖਾ ਦੇ ਸਬਰ ਦੀ ਇੰਤਹਾ ਸੀ। ਤਿੰਨ ਸਾਲ ਪਹਿਲਾਂ ਰੋਸ ਵਜੋਂ ਧਰਨੇ ਉਪਰ ਬੈਠੀ ਸ਼ਾਤਮਈ ਸੰਗਤਾਂ ਉਪਰ ਸਰਕਾਰੀ ਕਹਿਰ ਵਿੱਚ ਦੋ ਸਿੱਖਾਂ ਦੀ ਸ਼ਹੀਦੀ ਨੇ ਹਾਲਾਤਾਂ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ। ਪਿਛਲੇ ਤਿੰਨ ਸਾਲਾਂ ਵਿੱਚ ਲਗਾਤਾਰ ਹੋ ਰਹੀਆ ਬੇਆਦਬੀਆਂ ਲਈ ਸਿੱਖ ਪੰਥ ਵਲੋਂ ਸੰਘਰਸ਼, ਅਪੀਲਾਂ, ਜਾਂਚ ਕਮੇਟੀਆਂ, ਕੋਰਟ ਕਚਹਿਰੀ ਹਰ ਰਸਤਾ ਅਪਣਾਏ ਪਰ ਸਰਕਾਰਾਂ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕੀ। ਦੋ ਸਰਬੱਤ ਖਾਲਸਿਆ ਵਿੱਚ ਕੌਮ ਨੇ ਆਪਣੀ ਹੋਣੀ ਨੂੰ ਤਹਿ ਕਰਨ ਲਈ ਮਤੇ ਪਾਸ ਕੀਤੇ। ਗੁਰੂ ਦੀਆਂ ਬੇਆਦਬੀਆਂ ਦੇ ਕਾਤਲ ਲੱਭਣ ਚੋ ਇਲਾਵਾ ਹੋਰ ਸਿੱਖਾਂ ਦੀਆਂ ਮੰਗਾਂ ਦੇ ਨਾਲ, ਕੌਮੀ ਘਰ ਖਾਲਿਸਤਾਨ ਦੇ ਐਲਾਨਨਾਮੇ ਹੋਏ। ਵਕਤੀ ਹਕੂਮਤ ਨੇ ਆਪਣੇ ਰਾਜ ਭਾਗ ਦੀ ਸਲਾਮਤੀ ਲਈ ਕੇਂਦਰੀ ਸਰਕਾਰ ਦੇ ਇਸ਼ਾਰੇ ਤੇ ਜਿਥੇ ਦਰ ਵੱਟਣਾ ਠੀਕ ਸਮਝਿਆ ਉੱਥੇ ਇੰਨਸਾਫ ਲਈ ਸ਼ੰਘਰਸ਼ ਕਰਦੀਆਂ ਧਿਰਾ ਉਪਰ ਮੁਕੱਦਮੇ ਕਰਕੇ ਅਸਲ ਲੜਾਈ ਵਲੋਂ ਧਿਆਨ ਹਟਾਉਣ ਦੀਆਂ ਚਾਲਾਂ ਵਿੱਚ ਬਦਮਸਤ ਰਹੀ।
ਅੱਜ ਸਮਾਂ ਬੀਤਣ ਤੇ ਵੀ ਇੰਨਸਾਫ ਨਾ ਮਿਲਣ ਕਰਕੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵਲੋਂ ਲਾਏ ਮੋਰਚੇ ਨੇ ਗੂੰਗੀ ਬਹਿਰੀ ਸਰਕਾਰ ਦੇ ਕੰਨਾਂ ਵਿੱਚ ਗਰਮ ਤੇਲ ਪਾ ਕੇ ਸਿੱਖਾ ਦੇ ਵਲੂੰਧਰੇ ਹਿਰਦਿਆਂ ਲਈ ਇੰਨਸਾਫ ਦੀ ਮੰਗ ਰੱਖੀ ਹੈ। ਉਹਨਾਂ ਦੇ ਕਹੇ ਅਨੁਸਾਰ ਕਿ ਇੰਨਸਾਫ ਲੈਣ ਤੱਕ ਮੋਰਚਾ ਲੱਗਿਆ ਰਹੇਗਾ ਅਤੇ ਪਹਿਲਾਂ ਲੱਗਦੇ ਰਹੇ ਮੋਰਚਿਆਂ ਵਾਂਗ ਅੱਧ ਵਿਚਕਾਰੋਂ ਟੁੱਟਣ ਵਾਲਾ ਨਹੀਂ। ਮੋਰਚੇ ਵਿੱਚ ਹਰ ਪਾਰਟੀ, ਜਥੇਬੰਦੀਆਂ, ਸੰਸਥਾਵਾਂ ਅਤੇ ਹਰ ਇਕ ਉਹ ਇੰਨਸਾਨ ਜੋ ਸੋਚਦਾ ਹੈ ਕਿ ਸਿੱਖਾਂ ਨਾਲ ਬੇਇਨਸਾਫੀ ਹੋਈ ਹੈ ਆਪਣੀ ਹਿਮਾਇਤ ਦੇਣ ਲਈ ਭਾਰੀ ਗਿਣਤੀ ਵਿੱਚ ਪਹੁੰਚ ਰਹੇ ਹਨ ਸਰਬੱਤ ਖਾਲਸਾ ਨੇ ਸਰਕਾਰੀ ਜਥੇਦਾਰਾਂ ਨੂੰ ਨਿਕਾਰ ਕੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਕੀਤੀ। ਲਗਾਤਾਰ ਹੋ ਰਹੀਆਂ ਬੇਆਦਬੀਆ ਨੂੰ ਰੋਕਣਾ, ਸ਼ਹੀਦ ਕੀਤੇ ਸਿੱਖਾਂ ਦੇ ਕਾਤਲਾਂ ਨੂੰ ਫੜਨਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਨੇ ਇੰਨਸਾਫ ਦੀ ਕਿਰਨ ਪੈਦਾ ਕੀਤੀ ਹੈ ਸੰਗਤਾਂ ਦੇ ਭਾਰੀ ਸਹਿਯੋਗ ਨੇ ਜੇਤੋ ਦੇ ਇਤਿਹਾਸਕ ਮੋਰਚੇ ਦੀ ਯਾਦ ਕਰਵਾਈ ਹੈ। ਜੇਤੋ ਮੋਰਚਾ ਅਕਾਲੀ ਲਹਿਰ ਦਾ ਸਭ ਤੋਂ ਵੱਡਾ ਮੋਰਚਾ ਸੀ। ਇਸ ਮੋਰਚੇ ਵਿੱਚ ਸਿੱਖ ਪੰਥ ਨੇ ਪੰਥਕ ਏਕਤਾ, ਕੁਰਬਾਨੀ, ਪੰਥਕ ਜੋਸ਼ ਦੇ ਅਦੁੱਤੀ ਨਜ਼ਾਰੇ ਪੇਸ਼ ਕੀਤੇ ਸਨ। ਜਬਰ, ਜ਼ੁਲਮ ਦੇ ਵਿਰੁੱਧ ਜਹਾਦ ਦਾ ਜੋ ਸੰਕਲਪ ਸਿੱਖ ਪੰਥ ਨੇ ਲਿਆ ਸੀ, ਉਸੇ ਹੀ ਕੜੀ ਵਿੱਚ ਪਿਛਲੀ ਸਦੀ ਦੇ ਤੀਸਰੇ ਦਹਾਕੇ ਵਿੱਚ ਗੰਗਸਰ ਜੈਤੋ ਦਾ ਸਾਕਾ ਵਾਪਰਿਆ, ਜਿਸ ਵਿੱਚ ਅਨੇਕ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਅਗਸਤ 1925 ਵਿੱਚ ਸਰਕਾਰ ਨੂੰ ਝੂਕਣਾ ਪਿਆ ਅਤੇ ਮੋਰਚੇ ਦੀ ਫਤਹਿ ਹੋਈ।  ਸ਼ੌਮਣੀ ਗੁਰੂਦਆਰਾ ਪ੍ਬੰਧਕ ਕਮੇਟੀ ਦੀ ਅਰੰਭਤਾ ਵੀ ਇਸੇ ਮੋਰਚੇ ਦੀ ਦੇਣ ਵਿੱਚੋ ਹੈ। ਗੁੁੁੁਲਾਮ ਭਾਰਤ ਵਿੱਚ ਸਿੱਖਾਂ ਦੀ ਸਿੱਖ ਪਾਰਲੀਮੈਂਟ ਦਾ ਬਣਨਾ ਭਾਰਤ ਦੀ ਆਜ਼ਾਦੀ ਦਾ ਸਿੱਖਾਂ ਵਲੋਂ ਖੋਲਿਆ ਪਹਿਲਾਂ ਦਰਵਾਜ਼ਾ ਸੀ। ਜੈਤੋ ਮੋਰਚਾ ਪੰਥ ਦੇ ਇਤਿਹਾਸ ਦਾ ਸਦੀਵੀ ਅੰਗ ਬਣ ਚੁਕਾ ਹੈ। ਇਸ ਵਿੱਚ ਉਸ ਵੇਲੇ ਵੈਨਕੂਵਰ ਕਨੇਡਾ ਤੋ ਵੀ ਜੱਥਾ ਸ਼ਾਮਲ ਹੋਇਆ ਜਿਸ ਨਾਲ ਮੋਰਚੇ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ। ਇਸ ਵਿੱਚ ਕੋਈ ਸ਼ੱਕ ਨਹੀ ਕਿ ਅਗਰ ਬਰਗਾੜੀ ਮੋਰਚੇ ਨੂੰ ਸਰਕਾਰਾਂ ਵਲੋਂ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਤਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਅਤੇ ਪੰਜਾਬੀ ਇਸ ਵਿੱਚ ਸ਼ਾਮਲ ਹੋ ਕੇ ਮੋਰਚੇ ਨੂੰ ਅੰਤਰਰਾਸ਼ਟਰੀ ਮੰਚ ਤੇ ਲਿਜਾਣ ਲਈ ਮਜਬੂਰ ਹੋਣ। ਵੱਖ ਵੱਖ ਸਮਿਆਂ ਅਤੇ ਵੱਖ ਵੱਖ ਥਾਵਾਂ ਉਪਰ ਅਨੇਕਾਂ ਵਾਰ ਮੋਰਚੇ ਲੱਗੇ। ਨਨਕਾਣਾ ਸਾਹਿਬ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਪੰਜਾਬੀ ਸੂਬਾ ਮੋਰਚਾ, ਕਪੂਰੀ ਮੋਰਚਾ, ਧਰਮ ਯੂੱਧ ਮੋਰਚਾ ਆਦਿ ਸਿੱਖਾਂ ਦੇ ਲਾਏ ਮੋਰਚਿਆਂ ਨੇ ਆਪਣੇ ਹੱਕਾਂ ਲਈ ਸ਼ੰਘਰਸ਼ ਕੀਤਾ। ਹਰ ਮੋਰਚਾ ਆਪਣੀ ਸਫਲਤਾ ਨੂੰ ਛੋਇਆ।
ਅਜ ਸ਼ੌਮਣੀ ਕਮੇਟੀ ਆਪਣੇ ਫਰਜਾਂ ਨੂੰ ਨਿਭਾਉਣ ਵਿੱਚ ਅਸਫਲ ਰਹੀ ਹੈ। ਸ਼ੌਮਣੀ ਗੁਰੂਦਆਰਾ ਪ੍ਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਵਲੋਂ ਥਾਪੇ ਜਥੇਦਾਰਾ ਵਲੋਂ ਜਿੰਮੇਵਾਰੀਆਂ ਨਾ ਨਿਭਾਉਣ ਵਿੱਚ ਇੰਨੀ ਵੱਡੀ ਗਿਰਾਵਟ ਪਹਿਲਾਂ ਕਦੇ ਨਹੀਂ ਵੇਖੀ ਗਈ। ਅੱਜ ਕਾਂਗਰਸ, ਬਾਦਲ, ਬੀ ਜੇ ਪੀ ਆਦਿ ਨੇ  ਪੰਜਾਬ ਅਤੇ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਨਹੀ ਸਵੀਕਾਰਿਆ। ਇੰਨਾ ਵਲੋਂ ਹਮੇਸ਼ਾ ਮੰਦ ਭਾਵਨਾ ਨਾਲ ਦਬਾਉਣ ਜਾ ਖਤਮ ਕਰਨ ਲਈ ਚਾਲਾਂ ਦਾ ਸਹਾਰਾ ਲਿਆ ਜਾਂਦਾ ਰਿਹਾ ਹੈ। ਸਿੱਖਾ ਹਮੇਸ਼ਾ ਸ਼ਾਤਮਈ ਸੰਘਰਸ਼ ਨੂੰ ਅਪਣਾਇਆ ਪਰ ਸਿੱਖ ਕੌਮ ਦੀਆਂ ਰਵਾਇਤਾਂ ਅਨੁਸਾਰ ਜਦੋ ਵੀ ਦੁਸ਼ਮਣ ਨੇ ਪੰਥ ਵੱਲ ਮਾੜੀ ਜਾ ਘੈਰੀ ਨਜ਼ਰ ਕੀਤੀ ਉਦੋ ਹੀ ਏਕਤਾ ਕਰਕੇ ਆਈਆਂ ਮੁਸੀਬਤਾਂ ਦਾ ਸਿੱਖਾ ਨੇ ਡੱਟ ਕੇ ਮੁਕਾਬਲਾ ਕੀਤਾ ਅਤੇ ਫਤਹਿ ਹਾਸਲ ਕੀਤੀ।
 ਅਗਰ ਜਥੇਬੰਦੀਆਂ, ਪਾਰਟੀਆਂ, ਸੰਪਰਦਾਵਾਂ ਅਤੇ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਨਿਰੰਤਰ ਏਕੇ ਦਾ ਸਬੂਤ ਦਿੱਤਾ ਤਾ ਬਰਗਾੜੀ ਮੋਰਚਾ ਨੂੰ ਸਫਲ ਹੋਣੋ ਕੋਈ ਨਹੀਂ ਰੋਕ ਸਕੇਗਾ। ਇੰਨਸਾਫ ਲਈ ਸਰਕਾਰ ਦੇ ਨੱਕ ਵਿੱਚ ਦਮ ਕਰਨ ਦੀ ਕਵਾਇਤ ਨੂੰ ਹੋਰ ਪੀਡਾ ਕਰਕੇ ਹੀ ਸਫਲ ਹੋਇਆ ਜਾ ਸਕਦਾ ਹੈਂ। ਅਮਨ ਸਾਂਤੀ ਹੀ ਇਕ ਮੂਲ ਧੁਰਾ ਹੈ ਇੰਨਸਾਫ ਲਈ ਮੰਜ਼ਿਲ ਤੇ ਲੈ ਜਾਣ ਦਾ। ਜੋ ਲੋਕਤੰਤਰ ਦੀ ਦੁਹਾਈ ਪਾਉਂਦੇ ਹਨ ਉਹਨਾਂ ਵਲੋਂ ਇੰਨਸਾਫ ਨੂੰ ਵੀ ਲੋਕਤੰਤਰ ਦਾ ਹਿੱਸਾ ਮੰਨਣਾ ਚਾਹੀਦਾ ਹੈ।

About The Author

Related posts

Leave a Reply

Your email address will not be published. Required fields are marked *