Verify Party Member
Header
Header
ਤਾਜਾ ਖਬਰਾਂ

ਸਿੱਖ ਮੁੱਦਿਆ ਉਤੇ ਦਲ ਖ਼ਾਲਸਾ, ਅਮਰੀਕਨ ਸਿੱਖ ਗੁਰਦੁਆਰਾ ਕਮੇਟੀ ਅਤੇ ਸਿੱਖ ਫਾਰ ਜਸਟਿਸ ਆਦਿ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਪਾਸੇ ਰੱਖਣਾ ਨਾਂਹਵਾਚਕ ਅਮਲ : ਟਿਵਾਣਾ

ਸਿੱਖ ਮੁੱਦਿਆ ਉਤੇ ਦਲ ਖ਼ਾਲਸਾ, ਅਮਰੀਕਨ ਸਿੱਖ ਗੁਰਦੁਆਰਾ ਕਮੇਟੀ ਅਤੇ ਸਿੱਖ ਫਾਰ ਜਸਟਿਸ ਆਦਿ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਪਾਸੇ ਰੱਖਣਾ ਨਾਂਹਵਾਚਕ ਅਮਲ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 15 ਮਾਰਚ ( ) “ਦਲ ਖ਼ਾਲਸਾ, ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਫਾਰ ਜਸਟਿਸ ਆਦਿ ਵਰਗੇ ਸਿੱਖ ਸੰਗਠਨਾਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਬੇਸ਼ੱਕ ਵਿਚਾਰਾਂ ਦਾ ਵਖੇਰਵਾਂ ਕਿਉਂ ਨਾ ਹੋਵੇ, ਲੇਕਿਨ ਜਦੋਂ ਨਾਨਕਸ਼ਾਹੀ ਕੈਲੰਡਰ, ਖ਼ਾਲਿਸਤਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਯਾਦਾਂ ਨੂੰ ਕਾਇਮ ਰੱਖਣ, ਸਿੱਖ ਸੋਚ ਅਤੇ ਸਿੱਖੀ ਸਿਧਾਤਾਂ, ਪੰਜਾਬ ਦੇ ਦਰਿਆਵਾਂ ਦੇ ਪਾਣੀਆਂ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆਦਿ ਗੰਭੀਰ ਮੁੱਦਿਆ ਉਤੇ ਕੋਈ ਐਕਸ਼ਨ ਜਾਂ ਅਮਲ ਹੁੰਦਾ ਹੈ, ਤਾਂ ਇਨ੍ਹਾਂ ਸੰਗਠਨਾਂ ਵੱਲੋਂ ਸਿੱਖ ਮੁੱਦਿਆ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਸਿੱਖ ਹੱਕ-ਹਕੂਕਾਂ ਅਤੇ ਕੌਮੀ ਨਿਸ਼ਾਨੇ ਲਈ ਸੰਘਰਸ਼ ਕਰਨ ਵਾਲੀ ਪਾਰਟੀ ਦਾ ਸਹਿਯੋਗ ਨਾ ਲੈਣ ਜਾਂ ਜਾਣਕਾਰੀ ਨਾ ਦੇਣ ਦੇ ਅਮਲ ਕੌਮੀ ਤਾਕਤ ਨੂੰ ਘੱਟ ਕਰਨ ਵਾਲੀ ਨਾਂਹਵਾਚਕ ਪ੍ਰਕਿਰਿਆ ਹੈ । ਜੋ ਸਿੱਖ ਮੁੱਦਿਆ ਉਤੇ ਅਮਲ ਕਰਦੇ ਹੋਏ ਨਹੀਂ ਹੋਣੀ ਚਾਹੀਦੀ, ਭਾਵੇ ਵਿਚਾਰਾਂ ਦਾ ਵਖਰੇਵਾ ਕਿਉਂ ਨਾ ਹੋਵੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਦਲ ਖ਼ਾਲਸਾ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਉਤੇ ਐਕਸ਼ਨ ਪ੍ਰੋਗਰਾਮ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਜਾਣਕਾਰੀ ਨਾ ਦੇਣ ਅਤੇ ਉਸਦਾ ਸਹਿਯੋਗ ਨਾ ਲੈਣ ਉਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਕੌਮੀ ਮੁੱਦਿਆ ਉਤੇ ਸਭ ਸਿੱਖ ਸੰਗਠਨਾਂ ਨੂੰ ਵਿਚਾਰਾਂ ਦੇ ਵਖਰੇਵਿਆ ਦੇ ਬਾਵਜੂਦ ਵੀ ਇਕ ਦੂਸਰੇ ਦਾ ਕੌਮ ਦੇ ਵਡੇਰੇ ਹਿੱਤਾ ਲਈ ਸਹਿਯੋਗ ਦੇਣ ਅਤੇ ਲੈਣ ਦੀ ਖੁੱਲ੍ਹ ਦਿਲੀ ਨਾਲ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਦਲ ਖ਼ਾਲਸਾ ਵੱਲੋਂ ਇਕੱਲੇ ਹੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਉਤੇ ਅਮਲ ਕੀਤਾ ਗਿਆ ਹੈ, ਇਹ ਜਿਥੇ ਕੌਮੀ ਤਾਕਤ ਨੂੰ ਕੰਮਜੋਰ ਕਰਦੀ ਹੈ, ਉਥੇ ਕੌਮੀ ਗੰਭੀਰ ਮੁੱਦਿਆ ਅਤੇ ਮਸਲਿਆ ਦੇ ਹੱਲ ਲਈ ਸਿੱਖ ਕੌਮ ਦੀ ਸਥਿਤੀ ਨੂੰ ਕੌਮਾਂਤਰੀ ਪੱਧਰ ਤੇ ਹਾਸੋਹੀਣੀ ਵੀ ਬਣਾ ਦਿੰਦੀ ਹੈ । ਇਸ ਲਈ ਅਜਿਹੇ ਸਮਿਆਂ ਉਤੇ ਇਕ-ਦੂਸਰੇ ਦਾ ਸਹਿਯੋਗ ਲੈਣ ਦੇ ਜੇਕਰ ਅਮਲ ਹੋ ਸਕਣ ਤਾਂ ਇਸਦੇ ਨਤੀਜੇ ਕੌਮ ਲਈ ਹੋਰ ਵੀ ਵਧੇਰੇ ਲਾਹੇਵੰਦ ਸਾਬਤ ਹੋ ਸਕਣਗੇ । ਸ. ਟਿਵਾਣਾ ਨੇ ਸਿੱਖ ਫਾਰ ਜਸਟਿਸ ਵੱਲੋਂ ਕੌਮੀ ਨਿਸ਼ਾਨੇ ਖ਼ਾਲਿਸਤਾਨ ਉਤੇ 2020 ਵਿਚ ਰਾਏਸੁਮਾਰੀ ਕਰਵਾਉਣ ਦੇ ਪ੍ਰੋਗਰਾਮ ਸੰਬੰਧੀ ਕਿਹਾ ਕਿ ਬੇਸ਼ੱਕ ਐਸ.ਐਫ.ਜੇ. ਨੇ ਇਹ ਪ੍ਰੋਗਰਾਮ ਆਪਣੇ ਤੌਰ ਤੇ ਉਲੀਕਿਆ ਹੈ ਅਤੇ ਅਸੀਂ ਉਨ੍ਹਾਂ ਨਾਲ ਕਈ ਵਿਚਾਰਾਂ ਉਤੇ ਵਖਰੇਵਾ ਵੀ ਰੱਖਦੇ ਹਾਂ, ਪਰ ਇਸਦੇ ਬਾਵਜੂਦ ਵੀ 2020 ਵਿਚ ਹੋਣ ਵਾਲੀ ਖ਼ਾਲਿਸਤਾਨੀ ਰਾਏਸੁਮਾਰੀ ਲਈ ਅਸੀਂ ਪੂਰੇ ਉਤਸਾਹ ਤੇ ਇਮਾਨਦਾਰੀ ਨਾਲ ਅਗਲੀਆ ਕਤਾਰਾਂ ਵਿਚ ਸਰਗਰਮ ਹੋ ਕੇ ਬਿਨ੍ਹਾਂ ਕਿਸੇ ਸ਼ਰਤ ਦੇ ਉਹ ਸਭ ਯਤਨ ਕਰਾਂਗੇ, ਜਿਸ ਨਾਲ ਉਪਰੋਕਤ ਕੌਮੀ ਨਿਸ਼ਾਨੇ ਉਤੇ ਸਿੱਖ ਕੌਮ ਦੀ ਏਕਤਾ ਦਾ ਇਜ਼ਹਾਰ ਵੀ ਹੋਵੇ ਅਤੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਆਪਣੀ ਕੌਮੀ ਸ਼ਕਤੀ ਤੇ ਸੋਚ ਨੂੰ ਮੰਜਿ਼ਲ ਵੱਲ ਵਧਾ ਸਕੀਏ ਅਤੇ ਇਸ ਹੋਣ ਵਾਲੇ ਰੈਫਰੇਡਮ ਦੇ ਮਿਸ਼ਨ ਨੂੰ ਪ੍ਰਾਪਤ ਕਰ ਸਕੀਏ । ਸਾਨੂੰ ਇਸ ਵਿਚ ਵੀ ਕੋਈ ਫਰਕ ਮਹਿਸੂਸ ਨਹੀਂ ਹੋਵੇਗਾ, ਭਾਵੇ ਸਿੱਖ ਫਾਰ ਜਸਟਿਸ ਹੀ ਇਸ ਮਿਸ਼ਨ ਦੀ ਪ੍ਰਾਪਤੀ ਲਈ ਮੋਹਰੀ ਕਿਉਂ ਨਾ ਬਣਦੀ ਹੋਵੇ । ਇਸੇ ਤਰ੍ਹਾਂ ਜੋ ਮੂਲ ਨਾਨਕਸ਼ਾਹੀ ਕੈਲੰਡਰ ਦੀ ਗੱਲ ਆਉਦੀ ਹੈ ਜਾਂ ਹੋਰ ਕੌਮੀ ਮੁੱਦਿਆ ਉਤੇ ਫੈਸਲਾਕੁੰਨ ਸੰਘਰਸ਼ ਦਲੀਲ ਸਹਿਤ ਕਰਨ ਦੇ ਅਮਲ ਸਾਹਮਣੇ ਆਉਦੇ ਹਨ, ਤਾਂ ਦਲ ਖ਼ਾਲਸਾ, ਸਿੱਖ ਫਾਰ ਜਸਟਿਸ, ਅਮਰੀਕ ਸਿੱਖ ਗੁਰਦੁਆਰਾ ਕਮੇਟੀ, ਹਿੰਦ ਅਤੇ ਪੰਜਾਬ ਵਿਚ ਵਿਚਰ ਰਹੇ ਵੱਖ-ਵੱਖ ਸਿੱਖ ਸੰਗਠਨਾਂ ਵੱਲੋਂ ਕਿਸੇ ਮਸਲੇ ਤੇ ਉਦਮ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਸਾਡੇ ਵਿਚਾਰਾਂ ਦੇ ਵਖਰੇਵੇ ਹੋਣ ਦੇ ਬਾਵਜੂਦ ਵੀ ਅਜਿਹੇ ਮਸਲਿਆ ਤੇ ਹਰ ਤਰ੍ਹਾਂ ਸਹਿਯੋਗ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਵੀ ਸਹਿਯੋਗ ਲੈਣਾ ਤੇ ਜਾਣਕਾਰੀ ਦੇਣਾ ਫਰਜ ਬਣਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਅਮਲਾਂ ਦਾ ਹਰ ਪੱਖੋ ਜੋਰਦਾਰ ਸਵਾਗਤ ਕਰੇਗਾ ।

ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਦਲ ਖ਼ਾਲਸਾ, ਸਿੱਖ ਫਾਰ ਜਸਟਿਸ, ਅਮਰੀਕਨ ਸਿੱਖ ਗੁਰਦੁਆਰਾ ਕਮੇਟੀ, ਖ਼ਾਲਿਸਤਾਨ ਕੌਸਲ ਆਫ਼ ਅਮਰੀਕਾ, ਵਰਲਡ ਸਿੱਖ ਮਿਸ਼ਨ, ਬਾਹਰਲੇ ਮੁਲਕਾਂ ਵਿਚ ਸਰਗਰਮ ਸਿੱਖ ਸੰਗਠਨ ਅਤੇ ਪੰਜਾਬ ਸੂਬੇ ਵਿਚ ਵਿਚਰਨ ਵਾਲੇ ਸਭ ਸਿੱਖ ਸੰਗਠਨ ਅਜਿਹੇ ਸਮਿਆ ਉਤੇ ਗੁਰੂ ਸਿਧਾਤਾਂ ਅਤੇ ਸੋਚ ਤੋ ਸੇਧ ਲੈਦੇ ਹੋਏ ਜਿਥੇ ਕੌਮੀ ਮੁੱਦਿਆ ਉਤੇ ਸਮੂਹਿਕ ਏਕਤਾ ਦਾ ਇਜ਼ਹਾਰ ਕਰਨਗੇ, ਉਥੇ ਕੌਮੀ ਸ਼ਕਤੀ ਨੂੰ ਵੰਡਣ ਦੀ ਗੁਸਤਾਖੀ ਕੋਈ ਵੀ ਨਹੀਂ ਕਰੇਗਾ । ਅਜਿਹਾ ਕਰਦੇ ਹੋਏ ਸ਼ਾਇਦ ਇਕ ਦਿਨ ਅਜਿਹਾ ਵੀ ਆ ਜਾਵੇਗਾ ਕਿ ਵਖਰੇਵਿਆ ਨੂੰ ਅਲਵਿਦਾ ਕਹਿੰਦੇ ਹੋਏ ਸਮੁੱਚੇ ਸਿੱਖ ਸੰਗਠਨ ਅਤੇ ਸਿੱਖ ਕੌਮ ਇਕ ਪਲੇਟਫਾਰਮ ਤੇ ਇਕੱਤਰ ਹੋ ਜਾਵੇਗੀ । ਜਦੋਂ ਕੌਮ ਦੀ ਅਸੀਮਤ ਸ਼ਕਤੀ ਦਾ ਇਕ ਕੇਦਰੀ ਧੁਰਾ ਬਣ ਜਾਵੇਗਾ, ਤਾਂ ਸਿੱਖ ਕੌਮ ਨੂੰ ਅਤੇ ਪੰਜਾਬ ਸੂਬੇ ਨੂੰ ਦਰਪੇਸ਼ ਆ ਰਹੇ ਸਭ ਮਸਲਿਆ ਦਾ ਹੱਲ ਖੁਦ-ਬ-ਖੁਦ ਹੋ ਜਾਵੇਗਾ । ਕਾਮਯਾਬੀ ਸਿੱਖ ਕੌਮ ਨੂੰ ਅਵੱਸ ਪ੍ਰਾਪਤ ਹੋਵੇਗੀ । ਜੇਕਰ ਅਜਿਹੇ ਅਮਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਜਰਨਲ ਚੋਣਾਂ ਤੋਂ ਪਹਿਲੇ ਇਮਾਨਦਾਰੀ ਨਾਲ ਸਾਹਮਣੇ ਆ ਸਕਣ ਤਾਂ ਸਿੱਖ ਕੌਮ ਦੀ ਅਣਖ਼ੀਲੀ ਅਤੇ ਵੱਖਰੀ ਪਹਿਚਾਣ ਦੇ ਨਾਲ-ਨਾਲ ਕੌਮਾਂਤਰੀ ਪੱਧਰ ਉਤੇ ਗੁਰੂ ਨਾਨਕ ਸਾਹਿਬ ਵੱਲੋਂ ਸੁਰੂ ਕੀਤੀ ਗਈ “ਸਰਬੱਤ ਦੇ ਭਲੇ” ਦੀ ਮਨੁੱਖਤਾ ਪੱਖੀ ਸੋਚ ਨੂੰ ਵੀ ਅਸੀਂ ਅਮਲੀ ਰੂਪ ਵਿਚ ਲਾਗੂ ਕਰਨ ਵਿਚ ਕਾਮਯਾਬ ਹੋ ਸਕਾਂਗੇ ।

About The Author

Related posts

Leave a Reply

Your email address will not be published. Required fields are marked *