Select your Top Menu from wp menus
Header
Header
ਤਾਜਾ ਖਬਰਾਂ

ਸਿੱਖ ਫਾਰ ਜਸਟਿਸ ਦੀ ਜਥੇਬੰਦੀ ਦੇ ਕੀ ਪ੍ਰੋਗਰਾਮ ਹਨ ਅਤੇ 12 ਅਗਸਤ ਨੂੰ ਉਹ ਕੀ ਪ੍ਰੋਗਰਾਮ ਦੇ ਰਹੇ ਹਨ, ਇਸ ਬਾਰੇ ਪਾਰਟੀ ਨੂੰ ਕੋਈ ਜਾਣਕਾਰੀ ਨਹੀਂ : ਮਾਨ

ਸਿੱਖ ਫਾਰ ਜਸਟਿਸ ਦੀ ਜਥੇਬੰਦੀ ਦੇ ਕੀ ਪ੍ਰੋਗਰਾਮ ਹਨ ਅਤੇ 12 ਅਗਸਤ ਨੂੰ ਉਹ ਕੀ ਪ੍ਰੋਗਰਾਮ ਦੇ ਰਹੇ ਹਨ, ਇਸ ਬਾਰੇ ਪਾਰਟੀ ਨੂੰ ਕੋਈ ਜਾਣਕਾਰੀ ਨਹੀਂ : ਮਾਨ
ਜਿਹੜੇ ਸਿੱਖਾਂ ਨੂੰ ਉਹ ਲੰਡਨ ਵਿਚ ਬੁਲਾ ਰਹੇ ਹਨ ਉਹ ਉਥੇ ਬੇਸੱਕ ਜਾਣ ਅਤੇ ਦੇਖਣ ਫਿਰ ਸਾਡੇ ਨਾਲ ਆ ਕੇ ਵਿਚਾਰ ਵਟਾਂਦਰਾ ਕਰਨ

ਅੰਮ੍ਰਿਤਸਰ, 31 ਜੁਲਾਈ ( ) “ਸਾਨੂੰ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਸਿੱਖਾਂ ਦੇ ਫੋਨ ਆ ਰਹੇ ਹਨ ਕਿ ਸਿੱਖ ਫਾਰ ਜਸਟਿਸ ਸਾਨੂੰ ਲੰਡਨ ਵਿਖੇ ਬੁਲਾਉਣ ਦੇ ਵੀਜੇ ਅਤੇ ਖਰਚਾਂ ਭੇਜ ਰਹੇ ਹਨ ਕਿ ਅਸੀਂ ਜਾਈਏ ਜਾਂ ਨਾ ਜਾਈਏ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੂਹ ਸਿੱਖ ਕੌਮ ਨੂੰ ਪੂਰੀ ਸੰਜ਼ੀਦਗੀ ਤੇ ਇਮਾਨਦਾਰੀ ਨਾਲ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦਾ ਹੈ ਕਿ ਪਾਰਟੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋਂ ਮਿੱਥੇ ਕੌਮੀ ਆਜ਼ਾਦੀ ਖ਼ਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਜਮਹੂਰੀਅਤ ਅਤੇ ਅਮਨਮਈ ਤਰੀਕੇ ਲੰਮੇਂ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਅਤੇ ਇਸ ਦਿਸ਼ਾ ਵੱਲ ਆਪਣੀਆ ਬਣਦੀਆ ਕੌਮੀ ਜਿੰਮੇਵਾਰੀਆ ਨੂੰ ਪੂਰਨ ਕਰਨ ਵਿਚ ਵਿਸ਼ਵਾਸ ਰੱਖਦੀ ਹੈ । ਪਰ ਸਿੱਖ ਫਾਰ ਜਸਟਿਸ ਦੀ ਜਥੇਬੰਦੀ ਨੇ ਖ਼ਾਲਿਸਤਾਨ ਦੇ ਰੈਫਰੈਡਮ ਕਰਵਾਉਣ ਬਾਰੇ ਜਾਂ 12 ਅਗਸਤ ਨੂੰ ਲੰਡਨ ਵਿਖੇ ਰੱਖੇ ਗਏ ਕਿਸੇ ਪ੍ਰੋਗਰਾਮ ਬਾਰੇ ਸਾਡੇ ਨਾਲ ਕਿਸੇ ਤਰ੍ਹਾਂ ਦਾ ਵਿਚਾਰ ਵਟਾਂਦਰਾ ਜਾਂ ਸਾਂਝ ਨਹੀਂ ਕੀਤੀ । ਇਸ ਲਈ ਸਾਨੂੰ ਸਿੱਖ ਫਾਰ ਜਸਟਿਸ ਦੇ ਵੱਲੋਂ ਕੀਤੇ ਜਾ ਰਹੇ ਕਿਸੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਹੈ । ਇਸ ਲਈ ਅਸੀਂ ਇਸ ਸੰਬੰਧ ਵਿਚ ਲੰਡਨ ਜਾਣ ਵਾਲੇ ਸਿੱਖਾਂ ਜਾਂ ਰੈਫਰੈਡਮ ਸੰਬੰਧੀ ਕੋਈ ਕਾਰਵਾਈ ਕਰਨ ਵਾਲੇ ਸਿੱਖਾਂ ਦੀ ਕਿਸੇ ਤਰ੍ਹਾਂ ਦੀ ਵੀ ਜਿੰਮੇਵਾਰੀ ਨਹੀਂ ਲੈ ਸਕਦੇ ਕਿ ਉਹ ਲੰਡਨ ਵਿਚ ਜਾ ਕੇ ਫਿਰ ਵਾਪਸ ਆ ਸਕਣਗੇ ਜਾਂ ਨਹੀਂ ਜਾਂ ਉਨ੍ਹਾਂ ਨੂੰ ਉਥੇ ਕਿਸ ਮਕਸਦ ਲਈ ਵੀਜੇ ਅਤੇ ਖਰਚੇ ਭੇਜੇ ਜਾ ਰਹੇ ਹਨ, ਇਸਦੀ ਨਾ ਕੋਈ ਜਾਣਕਾਰੀ ਹੈ ਨਾ ਅਸੀਂ ਜਿੰਮੇਵਾਰੀ ਲਵਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਪ੍ਰਧਾਨ ਦੇ ਫੋਨ ਅਤੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸਿੱਖ ਫਾਰ ਜਸਟਿਸ ਦੇ ਸੰਬੰਧੀ ਜਾਣਕਾਰੀ ਲੈਣ ਵਾਲਿਆ ਨੂੰ ਸਪੱਸਟ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਨਾ ਤਾਂ ਅਸੀਂ ਅਜਿਹੇ ਸਿੱਖਾਂ ਨੂੰ ਲੰਡਨ ਜਾਣ ਤੋਂ ਰੋਕਦੇ ਹਾਂ ਅਤੇ ਨਾ ਹੀ ਜਾਣ ਲਈ ਸਲਾਹ ਦਿੰਦੇ ਹਾਂ । ਕਿਉਂਕਿ ਸਿੱਖ ਕੌਮ ਆਪਣੇ ਜਨਮ ਤੋਂ ਹੀ ਆਜ਼ਾਦ ਹੈ ਅਤੇ ਉਹ ਆਪਣੇ ਤਰੀਕੇ ਰਾਹੀ ਸਾਰੀ ਗੱਲਬਾਤ ਦਾ ਨਤੀਜਾ ਕੱਢਕੇ ਉਹ ਲੰਡਨ ਜਾਣ, ਉਥੇ ਦੇਖਣ ਕਿ ਸਿੱਖ ਫਾਰ ਜਸਟਿਸ ਸਿੱਖ ਕੌਮ ਨੂੰ ਕੀ ਪ੍ਰੋਗਰਾਮ ਦੇ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਕੀ ਕਰ ਰਹੀ ਹੈ । ਉਸਦੀ ਘੋਖ ਕਰਨ ਅਤੇ ਫਿਰ ਆ ਕੇ ਸਾਡੇ ਨਾਲ ਉਥੇ ਹੋਏ ਅਮਲਾਂ ਤੇ ਕਾਰਵਾਈਆ ਦੀ ਸਾਂਝੇ ਖਿਆਲਾਤ ਅਦਾਨ-ਪ੍ਰਦਾਨ ਕਰ ਸਕਦੇ ਹਨ । ਲੇਕਿਨ ਅਸੀਂ ਉਥੇ ਜਾਣ ਵਾਲੇ ਕਿਸੇ ਵੀ ਸਿੱਖ ਦੀ ਜਥੇਬੰਦੀ ਵੱਲੋਂ ਇਸ ਲਈ ਜਿੰਮੇਵਾਰੀ ਨਹੀਂ ਲੈ ਸਕਦੇ ਕਿਉਂਕਿ ਉਪਰੋਕਤ ਰੈਫਰੈਡਮ ਅਤੇ 12 ਅਗਸਤ ਦੇ ਪ੍ਰੋਗਰਾਮਾਂ ਬਾਰੇ ਸਾਡੇ ਨਾਲ ਕੋਈ ਵਿਚਾਰਾਂ ਦਾ ਅਦਾਨ-ਪ੍ਰਦਾਨ ਨਹੀਂ ਹੋਇਆ ।

webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *