Select your Top Menu from wp menus
Header
Header
ਤਾਜਾ ਖਬਰਾਂ

ਸਿੱਖ ਨੌਜ਼ਵਾਨਾਂ ਦੀ ਫੜੋ-ਫੜਾਈ ਜਾਰੀ

ਸਿੱਖ ਨੌਜ਼ਵਾਨਾਂ ਦੀ ਫੜੋ-ਫੜਾਈ ਜਾਰੀ

ਕੁਰੂਕਸੇਤਰ, 7 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਧਿਆਨ ਵਿਚ ਹਰਿਆਣਾ ਸਟੇਟ ਦੇ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਨੇ ਲਿਆਂਦਾ ਹੈ ਕਿ 5 ਅਗਸਤ ਦੀ ਸਵੇਰ ਨੂੰ ਪਿਹੋਵਾ ਵਿਚੋਂ ਸਿੱਖ ਨੌਜ਼ਵਾਨ ਕੁਲਵੰਤ ਸਿੰਘ, ਤਨਵੀਰ ਸਿੰਘ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਨੂੰ ਪੰਜਾਬ ਪੁਲਿਸ ਨੇ ਬਿਨ੍ਹਾਂ ਕਿਸੇ ਸਰਚ ਵਾਰੰਟ ਜਾਂ ਅਰੈਸਟ ਵਾਰੰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ । ਜੋ ਕਿ ਇਕ ਗੈਰ-ਕਾਨੂੰਨੀ ਕਾਰਵਾਈ ਹੈ । ਇਨ੍ਹਾਂ ਨੌਜ਼ਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਪੁਲਿਸ ਨੇ ਦੋ ਦਿਨ ਇਹ ਨਹੀਂ ਦੱਸਿਆ ਕਿ ਇਨ੍ਹਾਂ ਨੂੰ ਕਿਹੜੇ ਥਾਣੇ ਵਿਚ, ਕਿਸ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ । ਇਸ ਗੱਲੋਂ ਇਨ੍ਹਾਂ ਸਿੱਖ ਪਰਿਵਾਰਾਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ । ਕੱਲ੍ਹ ਸ਼ਾਮ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਇਨ੍ਹਾਂ ਨੌਜ਼ਵਾਨਾਂ ਨੂੰ ਫਿਰੋਜ਼ਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ । ਸ. ਮਾਨ ਨੇ ਇਸ ਸਾਰੇ ਘਟਨਾਕ੍ਰਮ ਤੇ ਕਿਹਾ ਕਿ ਸਿੱਖ ਨੌਜ਼ਵਾਨਾਂ ਨੂੰ ਇਸ ਤਰ੍ਹਾਂ ਅਗਵਾਹ ਕਰਨਾ ਕੌਮ ਦੀ ਗੁਲਾਮੀ ਦੀ ਨਿਸ਼ਾਨੀ ਹੈ । ਹਿੰਦੂਤਵ ਤਾਕਤਾਂ ਜੋ ਸਿੱਖੀ ਅਤੇ ਸਿੱਖ ਕੌਮ ਨੂੰ ਪ੍ਰਫੁੱਲਿਤ ਨਹੀਂ ਹੋਣ ਦੇਣਾ ਚਾਹੁੰਦੀਆਂ, ਹਰਿਆਣਾ ਸਰਕਾਰ ਨੂੰ ਵੀ ਇਸ ਪੰਜਾਬ ਪੁਲਿਸ ਦੀ ਕਾਰਵਾਈ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਹਰਿਆਣਾ ਪੁਲਿਸ ਨੂੰ ਬਿਨ੍ਹਾਂ ਸੂਚਿਤ ਕੀਤਿਆ, ਅਜਿਹੀ ਕਾਰਵਾਈ ਕਰਨੀ ਗੈਰ-ਕਾਨੂੰਨੀ ਹੈ, ਉਹ ਪੁਲਿਸ ਅਤੇ ਫ਼ੌਜ ਰਾਹੀ ਅਜਿਹੀਆ ਕਾਰਵਾਈਆ ਕਰਕੇ ਸਿੱਖ ਕੌਮ ਵਿਚ ਦਹਿਸਤ, ਡਰ ਅਤੇ ਭੈ ਵਾਲਾ ਮਾਹੌਲ ਪੈਦਾ ਕਰ ਰਹੀਆ ਹਨ । ਇਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆ ਸ. ਮਾਨ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਵੀ ਸ. ਹਰਜੀਤ ਸਿੰਘ ਵਿਰਕ ਨੂੰ ਹਦਾਇਤਾ ਜਾਰੀ ਕਰ ਦਿੱਤੀਆ ਗਈਆ ਹਨ ।”

About The Author

Related posts

Leave a Reply

Your email address will not be published. Required fields are marked *