Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ, ਪੰਜਾਬੀਆਂ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਵਿਚਾਰਨ ਲਈ ਹੀ ਸ੍ਰੀ ਮੋਦੀ ਤੋਂ ਸਮਾਂ ਮੰਗਿਆ ਸੀ : ਮਾਨ

ਸਿੱਖ ਕੌਮ, ਪੰਜਾਬੀਆਂ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਵਿਚਾਰਨ ਲਈ ਹੀ ਸ੍ਰੀ ਮੋਦੀ ਤੋਂ ਸਮਾਂ ਮੰਗਿਆ ਸੀ : ਮਾਨ
ਗੁਰਦਾਸਪੁਰ ਵਿਖੇ ਬੀਜੇਪੀ ਦੀ ਰੈਲੀ ਦੀ ਸਟੇਜ਼ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲਿਆ ਅਤੇ ਭਾਈ ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਬਿਠਾਕੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣਾ ਦੁੱਖਦਾਇਕ
ਫ਼ਤਹਿਗੜ੍ਹ ਸਾਹਿਬ, 4 ਜਨਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਦੇ ਬੀਤੇ ਕੱਲ੍ਹ ਗੁਰਦਾਸਪੁਰ (ਪੰਜਾਬ) ਦੀ ਆਮਦ ‘ਤੇ ਮੁਲਾਕਾਤ ਕਰਨ ਲਈ ਇਸ ਲਈ ਸਮਾਂ ਮੰਗਿਆ ਸੀ ਤਾਂ ਕਿ ਸਿੱਖ ਕੌਮ, ਪੰਜਾਬੀਆਂ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਅਤਿ ਗੰਭੀਰ ਮਸਲਿਆ ਨੂੰ ਟੇਬਲ-ਟਾਕ ਦੇ ਵਿਚਾਰ ਵਟਾਂਦਰੇ ਰਾਹੀ ਗੱਲਬਾਤ ਕਰਕੇ ਸਹੀ ਦਿਸ਼ਾ ਵੱਲ ਹੱਲ ਕਰਵਾਇਆ ਜਾ ਸਕੇ ਅਤੇ ਜੋ ਹਿੰਦੂਤਵ ਹੁਕਮਰਾਨਾਂ ਦੀਆਂ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਅਮਲਾਂ ਦੀ ਬਦੌਲਤ ਹੁਕਮਰਾਨਾਂ ਅਤੇ ਪੰਜਾਬ ਨਿਵਾਸੀਆਂ ਵਿਚ ਪਾੜਾ ਵੱਧਦਾ ਜਾ ਰਿਹਾ ਹੈ, ਉਨ੍ਹਾਂ ਸੰਬੰਧਾਂ ਨੂੰ ਸੁਖਾਵਾਂ ਬਣਾਇਆ ਜਾ ਸਕੇ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਕੀਤੀ ਜਾ ਸਕੇ । ਪਰ ਸਾਨੂੰ ਇਸ ਮੁਲਾਕਾਤ ਨਾ ਹੋਣ ਦਾ ਇਸ ਲਈ ਕੋਈ ਅਫ਼ਸੋਸ ਨਹੀਂ ਕਿਉਂਕਿ ਸਿੱਖ ਕੌਮ ਤਾਂ ਸੰਜ਼ੀਦਗੀ ਨਾਲ ਆਪਣੇ ਕੌਮੀ ਮਿਸ਼ਨ ਤੇ ਕੇਦਰਿਤ ਰਹਿੰਦੀ ਹੋਈ ਆਪਣੀ ਮੰਜਿ਼ਲ ਵੱਲ ਅਡੋਲ ਵੱਧ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ, ਪੰਜਾਬੀਆਂ ਦੇ ਬਿਨ੍ਹਾਂ ਤੇ ਸ੍ਰੀ ਮੋਦੀ ਵਜ਼ੀਰ-ਏ-ਆਜ਼ਮ ਨਾਲ ਮੁਲਾਕਾਤ ਲਈ ਸਮਾਂ ਮੰਗਣ ਅਤੇ ਸਮਾਂ ਨਾ ਮਿਲਣ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਤਾਂ ਸ੍ਰੀ ਮੋਦੀ ਨਾਲ ਮੁਲਾਕਾਤ ਰਾਹੀ ਇਹ ਗੁਜਾਰਿਸ ਕਰਨੀ ਸੀ ਕਿ ਵਿਧਾਨ ਦੀ ਧਾਰਾ 161 ਰਾਹੀ ਜੋ ਸੂਬਿਆਂ ਦੇ ਗਵਰਨਰ ਨੂੰ ਅਤੇ ਧਾਰਾ 72 ਰਾਹੀ ਹਿੰਦ ਦੇ ਪ੍ਰੈਜੀਡੈਟ ਸ੍ਰੀ ਰਾਮ ਨਾਥ ਕੋਵਿੰਦ ਨੂੰ ਇਹ ਅਧਿਕਾਰ ਹਾਸਿਲ ਹਨ ਕਿ ਉਹ ਜੇਲ੍ਹਾਂ ਵਿਚ ਕਿਸੇ ਬੰਦੀ ਦੀ ਸਜ਼ਾ ਨੂੰ ਘੱਟ ਕਰ ਸਕਦੇ ਹਨ, ਮੁਆਫ਼ ਕਰ ਸਕਦੇ ਹਨ ਅਤੇ ਪੂਰਨ ਰੂਪ ਵਿਚ ਰਿਹਾਅ ਕਰ ਸਕਦੇ ਹਨ । ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰਨ ਲਈ ਗਵਰਨਰ ਪੰਜਾਬ ਅਤੇ ਸਦਰ-ਏ-ਹਿੰਦ ਨੂੰ ਲਿਖਤੀ ਰੂਪ ਵਿਚ ਸ੍ਰੀ ਮੋਦੀ ਗੁਜਾਰਿਸ ਕਰਕੇ ਪੰਜਾਬ ਅਤੇ ਦੂਸਰੇ ਸੂਬਿਆਂ ਦੀਆਂ ਜੇਲ੍ਹਾਂ ਵਿਚ 25-25 ਸਾਲਾ ਤੋਂ ਬੰਦੀ ਬਣਾਏ ਗਏ ਸਿੱਖਾਂ ਨੂੰ ਅਮਲੀ ਰੂਪ ਵਿਚ ਰਿਹਾਈ ਲਈ ਹੁਕਮ ਕਰਵਾਉਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਸਮੇਂ ਦੇ ਮਿਥਿਹਾਸ ਅਨੁਸਾਰ ਅੱਜ ਜੋ ਹਿੰਦੂਤਵ ਹੁਕਮਰਾਨ ਰਾਮ ਮੰਦਰ ਬਣਾਉਣ ਦੀ ਗੱਲ ਕਰ ਰਹੇ ਹਨ, ਉਸ ਹਿੰਦੂਆਂ ਦੇ ਭਗਵਾਨ ਸ੍ਰੀ ਰਾਮਚੰਦਰ ਜੀ ਨੂੰ ਵੀ 14 ਸਾਲ ਦਾ ਬਨਵਾਸ ਹੋਇਆ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ, ਉਸ ਸਮੇਂ ਦੇ ਹੁਕਮਰਾਨ ਬਾਬਰ ਦੀਆਂ ਜੇਲ੍ਹਾਂ ਵਿਚ ਜੋ ਗੁਰੂ ਨਾਨਕ ਸਾਹਿਬ ਨਾਲ ਡੇਢ ਹਜ਼ਾਰ ਦੇ ਕਰੀਬ ਕੈਦੀ ਸਨ, ਉਹ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਜੇਲ੍ਹ ਤੋਂ ਰਿਹਾਅ ਕਰ ਦਿੱਤੇ ਗਏ ਸਨ । ਫਿਰ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਉਸ ਸਮੇਂ ਦੇ ਹੁਕਮਰਾਨ ਜਹਾਂਗੀਰ ਨੇ ਗਵਾਲੀਅਰ ਵਿਚ ਕੈਦ ਕੀਤਾ ਸੀ, ਉਨ੍ਹਾਂ ਦੇ ਨਾਲ ਜੋ 52 ਹਿੰਦੂ ਰਾਜੇ ਕੈਦ ਸਨ, ਗੁਰੂ ਹਰਗੋਬਿੰਦ ਸਾਹਿਬ ਨੇ ਉਸ ਸਮੇਂ ਦੀ ਮੁਗਲ ਹਕੂਮਤ ਉਨ੍ਹਾਂ 52 ਰਾਜਿਆ ਨੂੰ ਵੀ ਰਿਹਾਅ ਕਰਵਾਇਆ ਸੀ । ਇਹ ਉਪਰੋਕਤ ਵਰਤਾਰਾ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖ ਕੌਮ ਦੀ ਸੋਚ ਨੂੰ ਉਜਾਗਰ ਕਰਦਾ ਹੈ, ਉਸੇ ਨੀਤੀ ਅਧੀਨ ਸ੍ਰੀ ਮੋਦੀ ਵੀ ਪੰਜਾਬ ਅਤੇ ਦੂਸਰੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਉਪਰੋਕਤ 161 ਅਤੇ 72 ਵਿਧਾਨ ਦੀਆਂ ਧਰਾਵਾਂ ਅਧੀਨ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਉਣ ਦੇ ਸੁਹਿਰਦਤਾ ਨਾਲ ਉਦਮ ਕਰ ਸਕਣ ਤਾਂ ਇਸਦੇ ਨਤੀਜੇ ਆਉਣ ਵਾਲੇ ਸਮੇਂ ਲਈ ਚੰਗੇਰੇ ਨਿਕਲ ਸਕਣਗੇ ।
ਸ. ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ ਜੋ ਕਾਨੂੰਨੀ ਰੂਪ ਵਿਚ ਸਭ ਪਾਰਲੀਮੈਂਟ ਤੋਂ ਪਹਿਲੇ ਹੋਂਦ ਵਿਚ ਆਈ ਸੀ, ਇਸ ਐਸ.ਜੀ.ਪੀ.ਸੀ. ਦੀ ਜਿੰਮੇਵਾਰੀ ਗੁਰੂਘਰਾਂ ਦੇ ਪ੍ਰਬੰਧ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ, ਧਰਮ ਦਾ ਪ੍ਰਚਾਰ ਕਰਨ ਦੀ ਹੈ । ਪਰ ਬੀਤੇ ਕੁਝ ਸਮੇਂ ਤੋਂ ਸਿੱਖ ਕੌਮ ਦੀ ਇਸ ਪਾਰਲੀਮੈਂਟ ਉਤੇ ਗੈਰ-ਸਿਧਾਤਿਕ, ਸਵਾਰਥੀ ਸੋਚ ਦੇ ਮਾਲਕ ਲੋਕਾਂ ਨੇ ਸਾਜ਼ਸੀ ਢੰਗਾਂ ਰਾਹੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਕਬਜਾ ਕੀਤਾ ਹੋਇਆ ਹੈ । ਅਜਿਹਾ ਇਸ ਲਈ ਹੋਇਆ ਹੈ ਕਿ ਸੈਂਟਰ ਦੇ ਹੁਕਮਰਾਨ ਇਸ ਧਾਰਮਿਕ ਸੰਸਥਾਂ ਦੀ 5 ਸਾਲ ਦੀ ਮਿਆਦ ਖਤਮ ਹੋਣ ਉਪਰੰਤ ਵੀ ਜਮਹੂਰੀਅਤ ਲੀਹਾਂ ਉਤੇ ਜਰਨਲ ਚੋਣ ਕਰਵਾਉਣ ਤੋਂ ਮੁੰਨਕਰ ਹੁੰਦੇ ਆ ਰਹੇ ਹਨ । ਜਿਸ ਨਾਲ ਕਾਬਜ ਬਾਦਲ ਦਲੀਏ ਅਤੇ ਹੁਕਮਰਾਨ ਵੀ ਸਿੱਖ ਕੌਮ ਦੀ ਕਚਹਿਰੀ ਵਿਚ ਵੱਡੇ ਪ੍ਰਸ਼ਨ ਚਿੰਨ੍ਹ ਅਧੀਨ ਹਨ । ਇਹੀ ਵਜਹ ਹੈ ਕਿ ਚੋਣਾਂ ਦੇ ਸਮੇਂ ਤੋਂ 3 ਸਾਲ ਉਪਰ ਟੱਪ ਚੁੱਕੇ ਹਨ । ਆਪ ਜੀ ਦੀ ਸੈਂਟਰ ਹਕੂਮਤ ਵੱਲੋਂ ਇਹ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ । ਅਸੀਂ ਸਿੱਖ ਕੌਮ ਤੇ ਪੰਜਾਬੀਆਂ ਦੇ ਬਿਨ੍ਹਾਂ ਤੇ ਜੋਰਦਾਰ ਮੰਗ ਕਰਦੇ ਹਾਂ ਕਿ ਇਸ ‘Lame Duck’ ਲੰਗੜੀ ਪਾਰਲੀਮੈਂਟ ਦੀਆਂ ਚੋਣਾਂ ਕਰਵਾਉਣ ਦਾ ਹੁਕਮ ਕੀਤਾ ਜਾਵੇ ਤਾਂ ਕਿ ਸਿੱਖ ਕੌਮ ਆਪਣੇ ਵੋਟ ਹੱਕ ਦੀ ਜਮਹੂਰੀਅਤ ਅਮਲਾਂ ਰਾਹੀ ਵਰਤੋਂ ਕਰਕੇ ਆਪਣੀ ਰਾਏ ਅਨੁਸਾਰ ਯੋਗ ਨੁਮਾਇੰਦਿਆ ਨੂੰ ਭੇਜਕੇ ਇਸ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀ ਪਾਰਲੀਮੈਂਟ ਦੇ ਪ੍ਰਬੰਧ ਵਿਚ ਆਈਆ ਗਿਰਾਵਟਾਂ ਤੇ ਕਮੀਆ ਨੂੰ ਦੂਰ ਕਰਕੇ ਸਹੀ ਢੰਗ ਨਾਲ ਪ੍ਰਬੰਧ ਚਲਾਇਆ ਜਾ ਸਕੇ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਇਹ ਵੱਡਾ ਸਿ਼ਕਵਾ ਹੈ ਕਿ 03 ਜਨਵਰੀ 2019 ਨੂੰ ਗੁਰਦਾਸਪੁਰ ਵਿਖੇ ਹੋਈ ਬੀਜੇਪੀ ਦੀ ਰੈਲੀ ਦੀ ਸਟੇਜ ਉਤੇ ਮੋਹਰਲੀ ਕਤਾਰ ਵਿਚ ਉਨ੍ਹਾਂ ਲੋਕਾਂ ਨੂੰ ਬਿਠਾਇਆ ਗਿਆ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਕੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ, ਫਿਰ ਬਰਗਾੜੀ ਵਿਖੇ ਜਿਨ੍ਹਾਂ ਲੋਕਾਂ ਨੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਵਰਗੇ ਸਿੱਖ ਨੌਜ਼ਵਾਨਾਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਉਣ ਦੀ ਗੈਰ-ਕਾਨੂੰਨੀ ਕਾਰਵਾਈ ਕੀਤੀ ਅਤੇ ਜੋ ਇਨ੍ਹਾਂ ਸਿੱਖਾਂ ਦੇ ਕਾਤਲ ਹਨ ।
ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਬੀਤੇ ਕੱਲ੍ਹ ਗੁਰਦਾਸਪੁਰ ਵਿਚ 1 ਡਿਗਰੀ ਸੈਟੀਗ੍ਰੇਟ ਦਾ ਤਾਪਮਾਨ ਸੀ ਅਤੇ ਉਥੇ ਪਹੁੰਚੇ ਸਭ ਲੋਕਾਂ ਅਤੇ ਸਿਆਸਤਦਾਨਾਂ ਨੇ ਓਵਰਕੋਟ ਅਤੇ ਕੰਬਲ ਲਏ ਹੋਏ ਸਨ, ਤਾਂ ਸ. ਸੁਖਬੀਰ ਸਿੰਘ ਬਾਦਲ ਅੱਧੀਆਂ ਬਾਂਹਾ ਦੇ ਕੁੜਤੇ ਵਿਚ ਸਨ । ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਸਾਈਬੇਰੀਆ, ਮੱਧ ਏਸੀਆ, ਸਵਿਟਜਰਲੈਂਡ ਦੇ ਡਿਗਦੇ ਤਾਪਮਾਨ ਨਾ ਸਹਿੰਦੇ ਹੋਏ ਪੰਜਾਬ ਦੀਆਂ ਝੀਲਾ ਅਤੇ ਹੋਰ ਪੰਛੀਆਂ ਦੇ ਤਾਪਮਾਨ ਦੇ ਅਨੁਕੂਲ ਸਥਾਨਾਂ ਤੇ ਆ ਜਾਂਦੇ ਹਨ, ਤਾਂ ਗੁਰਦਾਸਪੁਰ ਦੇ 1 ਡਿਗਰੀ ਸੈਟੀਗ੍ਰੇਟ ਦੇ ਤਾਪਮਾਨ ਵਿਚ ਸ. ਸੁਖਬੀਰ ਸਿੰਘ ਬਾਦਲ ਨੂੰ ਸਰਦ ਅਤੇ ਠੰਡ ਕਿਉਂ ਨੀ ਸੀ ਲੱਗ ਰਹੀ ?
Webmaster
Lakhvir Singh
Shiromani Akali Dal (Amritsar)
9781222567

About The Author

Related posts

Leave a Reply

Your email address will not be published. Required fields are marked *