Select your Top Menu from wp menus
Header
Header
ਤਾਜਾ ਖਬਰਾਂ

ਸਿੱਖ ਕੌਮ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਵਾਲੀਆ ਅਤੇ ਕੌਮ ਦਾ ਕਤਲੇਆਮ ਕਰਨ ਵਾਲੀਆ ਤਾਕਤਾਂ ਨੂੰ ਵੋਟਾਂ ਪਾ ਕੇ ਗੁਰੂ ਸਾਹਿਬਾਨ ਨੂੰ ਪਿੱਠ ਦੇਣ ਦੀ ਗੁਸਤਾਖੀ ਕੀਤੀ : ਮਾਨ

ਸਿੱਖ ਕੌਮ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਵਾਲੀਆ ਅਤੇ ਕੌਮ ਦਾ ਕਤਲੇਆਮ ਕਰਨ ਵਾਲੀਆ ਤਾਕਤਾਂ ਨੂੰ ਵੋਟਾਂ ਪਾ ਕੇ ਗੁਰੂ ਸਾਹਿਬਾਨ ਨੂੰ ਪਿੱਠ ਦੇਣ ਦੀ ਗੁਸਤਾਖੀ ਕੀਤੀ : ਮਾਨ
ਇਸ ਹੋਈ ਬੱਜ਼ਰ ਗੁਸਤਾਖੀ ਦਾ ਖਮਿਆਜਾ ਆਉਂਣ ਵਾਲੇ ਸਮੇਂ ਵਿਚ ਸਿੱਖ ਕੌਮ ਦੇ ਨਾਲ-ਨਾਲ ਘੱਟ ਗਿਣਤੀ ਕੌਮਾਂ ਨੂੰ ਵੀ ਭੁਗਤਣਾ ਪਵੇਗਾ

ਫ਼ਤਹਿਗੜ੍ਹ ਸਾਹਿਬ, 25 ਮਈ ( ) “ਜਦੋਂ ਹਿੰਦੂਤਵ ਸੋਚ ਵਾਲੀਆ ਜਮਾਤਾਂ, ਆਗੂਆਂ ਅਤੇ ਵੋਟਰਾਂ ਸਭਨਾਂ ਨੇ ਇਕ ਹਿੰਦੂਤਵ ਸੋਚ ਤੇ ਇਕੱਤਰ ਹੋ ਕੇ ਹਿੰਦੂ ਸੋਚ ਨੂੰ ਉਭਾਰਨ ਲਈ ਬੀਜੇਪੀ-ਆਰ.ਐਸ.ਐਸ. ਫਿਰਕੂ ਤਾਕਤਾਂ ਨੂੰ ਵੋਟਾਂ ਪਾ ਕੇ ਬਹੁਸੰਮਤੀ ਨਾਲ ਹਿੰਦੂਤਵ ਹਕੂਮਤ ਉਤੇ ਕਾਬਜ ਕਰ ਦਿੱਤਾ ਹੈ, ਤਾਂ ਉਸ ਸਮੇਂ ਸਿੱਖ ਕੌਮ ਵੱਲੋਂ ਆਪਣੀ ਅਣਖ਼-ਗੈਰਤ ਅਤੇ ਸਵੈਮਾਨ ਦੀ ਵੱਡੀ ਗੱਲ ਨੂੰ ਵਿਸਾਰਕੇ ਬਹੁਗਿਣਤੀ ਸਿੱਖ ਕੌਮ ਨੇ ਕੌਮੀ ਸੋਚ ਨੂੰ ਪਿੱਠ ਦੇ ਕੇ ਸਿੱਖ ਕੌਮ ਦੀਆਂ ਕਾਤਲ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਫਿਰਕੂ ਤਾਕਤਾਂ ਦੇ ਗੁਲਾਮ ਬਣੇ ਬਾਦਲ ਦਲੀਆ ਨੂੰ ਵੋਟਾਂ ਪਾ ਕੇ ਬਹੁਤ ਵੱਡੀ ਬਜਰ ਗੁਸਤਾਖੀ ਹੀ ਨਹੀਂ ਕੀਤੀ, ਬਲਕਿ ਦੂਸਰੀ ਵਾਰ ਆਜ਼ਾਦ ਸਿੱਖ ਰਾਜ ਨੂੰ ਕਾਇਮ ਕਰਨ ਤੋਂ ਖੁਦ ਹੀ ਮੌਕਾ ਗਵਾਉਣ ਦੇ ਭਾਗੀ ਬਣ ਗਏ ਹਨ । ਅਜਿਹਾ ਕਰਕੇ ਘੱਟ ਗਿਣਤੀ ਕੌਮਾਂ ਦੀਆਂ ਭਾਵਨਾਵਾਂ ਦਾ ਵੀ ਕਤਲ ਕਰਨ ਦੇ ਦੋਸ਼ੀ ਹਨ । ਜਿਸ ਲਈ ਉਨ੍ਹਾਂ ਦੀ ਆਤਮਾ ਉਨ੍ਹਾਂ ਨੂੰ ਕਦੀ ਮੁਆਫ਼ ਨਹੀਂ ਕਰੇਗੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਨੂੰ ਸੰਜ਼ੀਦਾ ਸਵਾਲ ਕਰਦੇ ਹੋਏ ਅਤੇ ਆਪਣੇ ਚੰਗੇਰੇ ਭਵਿੱਖ ਦੇ ਸੁਨਹਿਰੀ ਮੌਕੇ ਗਵਾਉਣ ਲਈ 2019 ਦੀਆਂ ਲੋਕ ਸਭਾ ਚੋਣਾਂ ਵਿਚ ਗੈਰ-ਜਿ਼ੰਮੇਵਰਾਨਾਂ ਹੋਏ ਅਮਲ ਉਤੇ ਗਹਿਰੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਤਾਕਤਾਂ ਨੇ 1984 ਵਿਚ ਇਕ ਡੂੰਘੀ ਸਿੱਖ ਵਿਰੋਧੀ ਸਾਜਿ਼ਸ ਨੂੰ ਅਮਲ ਦਿੰਦੇ ਹੋਏ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ, ਵੱਡੀ ਗਿਣਤੀ ਵਿਚ ਸਿੱਖ ਨੌਜ਼ਵਾਨੀ ਦਾ ਕਤਲੇਆਮ ਕਰਵਾਇਆ, ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਮਾਲੀ ਤੌਰ ਤੇ ਕੰਮਜੋਰ ਕਰਕੇ ਘਸਿਆਰਾ ਬਣਾਉਣ ਦੇ ਦੁੱਖਦਾਇਕ ਅਮਲ ਕੀਤੇ, ਸਾਡੇ ਦਰਿਆਵਾ ਅਤੇ ਨਹਿਰਾਂ ਦੇ ਕੀਮਤੀ ਪਾਣੀਆਂ ਨੂੰ ਜ਼ਬਰੀ ਲੁੱਟਣ ਲਈ ਹਕੂਮਤੀ ਤਾਕਤਾਂ ਦੀ ਦੁਰਵਰਤੋਂ ਕੀਤੀ, ਉਨ੍ਹਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਉਨ੍ਹਾਂ ਦੇ ਸਹਿਯੋਗੀ ਬਾਦਲ ਦਲੀਆ ਨੂੰ ਬਹੁਗਿਣਤੀ ਸਿੱਖ ਕੌਮ ਨੇ ਵੋਟਾਂ ਪਾ ਕੇ ਇਹ ਦੂਸਰੀ ਵਾਰ ਆਪਣਾ ਆਜ਼ਾਦ ਸਿੱਖ ਸਟੇਟ ਕਾਇਮ ਕਰਨ ਤੋਂ ਖੁੱਝ ਗਏ ਹਨ । ਕਿਉਂਕਿ ਪਹਿਲੀ ਵਾਰ 1947 ਵਿਚ ਸਾਡੀ ਉਸ ਸਮੇਂ ਦੀ ਸਿੱਖ ਲੀਡਰਸਿ਼ਪ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ ਨੇ ਖੁਦ ਹੀ ਨਹਿਰੂ, ਗਾਂਧੀ ਤੇ ਪਟੇਲ ਹਿੰਦੂ ਆਗੂਆਂ ਦੀਆਂ ਘੁੰਮਣ-ਘੇਰੀਆ ਵਿਚ ਫਸਕੇ ਅਤੇ ਇਨ੍ਹਾਂ ਨਾਲ ਆਪਣੀ ਸਾਂਝ ਰੱਖਣ ਦੀ ਗੱਲ ਕਰਕੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਗੱਲ ਨੂੰ ਹੋਂਦ ਵਿਚ ਆਉਣ ਤੋਂ ਰੋਕ ਦਿੱਤਾ ਸੀ । ਜੋ ਉਨ੍ਹਾਂ ਨੇ ਬਜਰ ਗੁਸਤਾਖੀ ਕੀਤੀ ਸੀ । ਦੂਸਰੀ ਵਾਰ ਵੋਟਾਂ ਰਾਹੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਦਾ ਮੌਕਾ ਮਿਲਿਆ ਸੀ ਉਹ ਵੀ ਸਿੱਖ ਕੌਮ ਨੇ ਗੁਆ ਦਿੱਤਾ । ਜਦੋਂਕਿ ਉਪਰੋਕਤ ਨਹਿਰੂ, ਗਾਂਧੀ ਤੇ ਪਟੇਲ ਹਿੰਦੂ ਆਗੂਆਂ ਨੇ 1947 ਵਿਚ ਆਪਣਾ ਆਜ਼ਾਦ ਮੁਲਕ ਇੰਡੀਆਂ ਬਣਾ ਲਿਆ ਅਤੇ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਆਪਣਾ ਇਸਲਾਮਿਕ ਮੁਲਕ ਪਾਕਿਸਤਾਨ ਬਣਾ ਲਿਆ ।

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ 1950 ਦੇ ਬਣੇ ਵਿਧਾਨ ਵਿਚ ਸਟੇਟ ਸੂਚੀ ਵਿਚ ਰੀਪੇਰੀਅਨ ਕਾਨੂੰਨ ਅਨੁਸਾਰ ਪਾਣੀਆਂ, ਦਰਿਆਵਾਂ, ਨਹਿਰਾਂ ਉਤੇ ਸਟੇਟ ਦੇ ਅਧਿਕਾਰ ਤਹਿ ਕੀਤੇ ਗਏ ਸਨ, ਉਨ੍ਹਾਂ ਅਧਿਕਾਰਾਂ ਨੂੰ ਬੀਜੇਪੀ-ਆਰ.ਐਸ.ਐਸ ਅਤੇ ਸੁਪਰੀਮ ਕੋਰਟ ਮੰਦਭਾਵਨਾ ਅਧੀਨ ਤੋੜਕੇ ਆਪਣੀ ਸੈਂਟਰ ਸੂਚੀ ਵਿਚ ਦਰਜ ਕਰ ਰਹੀ ਹੈ । ਜਦੋਂਕਿ ਜੋ ਹਿੰਦੂ ਬਹੁਮੱਤ ਵਾਲੇ ਸੂਬੇ ਰਾਜਸਥਾਂਨ, ਮੱਧ ਪ੍ਰਦੇਸ਼, ਯੂਪੀ ਹਨ, ਉਥੇ ਉਨ੍ਹਾਂ ਨੂੰ ਇਸ ਅਧਿਕਾਰ ਤੋਂ ਆਜ਼ਾਦ ਕੀਤਾ ਗਿਆ ਹੈ । ਹੁਣ ਸਿੱਖ ਕੌਮ ਨੇ ਆਪਣੀ ਵੋਟ ਦੀ ਸਹੀ ਵਰਤੋਂ ਨਾ ਕਰਕੇ ਅਤੇ ਸਿੱਖ ਵਿਰੋਧੀ ਜਮਾਤਾਂ ਨੂੰ ਵੋਟ ਪਾ ਕੇ ਆਪਣੇ ਪਾੜੇ ਵਿਚ ਆਪ ਹੀ ਗੋਲ ਕਰਕੇ ਖੁਦ ਹੀ ਦੋਸ਼ੀ ਬਣ ਗਈ ਹੈ । ਜਦੋਂ ਹੁਣ ਸਿੱਖ ਕੌਮ ਨੇ ਆਪ ਹੀ ਹਿੰਦੂ ਰਾਸ਼ਟਰ ਦੇ ਪੱਖ ਵਿਚ ਫਤਵਾ ਦੇ ਦਿੱਤਾ ਹੈ, ਫਿਰ ਫਿਰਕੂ ਦਿੱਲੀ ਦੇ ਹੁਕਮਰਾਨਾਂ ਵੱਲੋਂ ਇਹ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਪੰਜਾਬ ਸੂਬੇ ਨੂੰ ਹਰ ਪੱਖੋ ਬੁਲੰਦੀਆ ਵੱਲ ਲਿਜਾਣਗੇ, ਇਥੋਂ ਦੇ ਜਿ਼ੰਮੀਦਾਰ, ਖੇਤ-ਮਜ਼ਦੂਰ ਦੇ ਕਰਜੇ ਮੁਆਫ਼ ਕਰਨਗੇ ਜਾਂ ਇਥੋਂ ਦੀ 40 ਲੱਖ ਦੀ ਬੇਰੁਜਗਾਰੀ ਦਾ ਮੁੱਦਾ ਹੱਲ ਕਰਨਗੇ ?

ਹੁਣ ਸਿੱਖਾਂ ਕੋਲ ਕੋਈ ਰਾਹ ਨਹੀਂ ਬਚਿਆ ਕਿ ਉਹ ਆਪਣੀ 46 ਲੱਖ ਦੀ ਬੇਰੁਜਗਾਰੀ, ਟਰਾਸਪੋਰਟ, ਵਪਾਰ, ਖੇਤ-ਮਜ਼ਦੂਰ ਅਤੇ ਆਪਣੀ ਮਾਲੀ ਹਾਲਤ ਨੂੰ ਸਹੀ ਕਰ ਸਕਣ । ਕੇਵਲ ਤੇ ਕੇਵਲ ਇਸਲਾਮਿਕ ਪਾਕਿਸਤਾਨ ਦੀਆਂ ਸਰਹੱਦਾਂ ਰਾਹੀ ਅਤੇ ਚੀਨ ਰਾਹੀ ਪੂਰੇ ਏਸੀਆ ਵਿਚ ਆਪਣੇ ਵਪਾਰ ਤੇ ਹੋਰ ਕਾਰੋਬਾਰ ਨੂੰ ਵਧਾਉਣ ਜਿਸ ਨਾਲ ਸਿੱਖ ਕੌਮ, ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ, ਗੁਜਰਾਤ ਦੇ ਕੱਛ ਇਲਾਕੇ ਦੇ ਨਿਵਾਸੀ ਆਪਣੀ ਮਾਲੀ ਹਾਲਤ ਨੂੰ ਬਿਹਤਰ ਬਣਾ ਸਕਣਗੇ ਅਤੇ ਆਪਣੇ ਹਰ ਤਰ੍ਹਾਂ ਦੇ ਵਪਾਰ, ਕਾਰੋਬਾਰ ਨੂੰ ਖੁਸ਼ਹਾਲ ਬਣਾ ਸਕਣਗੇ । ਇਸ ਨਵੇਂ ਬਣਨ ਜਾ ਰਹੇ ਨਾਜੀ ਹਿੰਦੂਸਤਾਨ ਦੇ ਜ਼ਬਰ-ਜੁਲਮਾਂ ਅਤੇ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਦਾ ਇਕੋ-ਇਕ ਰਾਹ ਹੈ ਕਿ ਉਪਰੋਕਤ ਸਿੱਖ ਵਸੋਂ ਵਾਲੇ ਪੰਜਾਬੀ ਅਤੇ ਸਿੱਖ ਇਲਾਕੇ ਦੇ ਨਿਵਾਸੀ ਉਪਰੋਕਤ ਇਸਲਾਮਿਕ ਪਾਕਿਸਤਾਨ ਅਤੇ ਚੀਨ ਦੀਆਂ ਸਰਹੱਦਾਂ ਰਾਹੀ ਮਾਰਸ਼ਲ ਪਲਾਨ ਰਾਹੀ ਆਪਣੇ-ਆਪ ਨੂੰ ਜਿਊਂਦਾ ਰੱਖਣ ਅਤੇ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਅੱਗੇ ਵੱਧਣ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *