Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਹਿੱਤ ਇੰਡੀਆਂ ਹੁਕਮਰਾਨ ਅਮਰੀਕਾ ਤੋਂ ਸਟੇਲਾਇਟ ਤਕਨੀਕ ਅਤੇ ਸਹਾਇਤਾ ਪ੍ਰਾਪਤ ਕਰਨਾ ਅਸਹਿ : ਮਾਨ

ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਹਿੱਤ ਇੰਡੀਆਂ ਹੁਕਮਰਾਨ ਅਮਰੀਕਾ ਤੋਂ ਸਟੇਲਾਇਟ ਤਕਨੀਕ ਅਤੇ ਸਹਾਇਤਾ ਪ੍ਰਾਪਤ ਕਰਨਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ ( ) “ਬੀਤੇ ਦਿਨੀਂ ਅਮਰੀਕਾ ਦੇ ਰੱਖਿਆ ਵਜ਼ੀਰ ਮਾਰਕ ਐਸਪਰ ਅਤੇ ਸੈਕਟਰੀ ਆਫ਼ ਸਟੇਟ ਮਾਇਕ ਪੋਪੀਓ ਇੰਡੀਆਂ ਦੇ ਦੌਰੇ ਤੇ ਆਏ ਹਨ । ਜਿਨ੍ਹਾਂ ਨਾਲ ਇੰਡੀਆਂ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਅਤੇ ਵਿਦੇਸ਼ ਵਜ਼ੀਰ ਸ੍ਰੀ ਜੈਸੰਕਰ ਆਪਣੀਆ ਅਗਲੀਆ ਰੱਖਿਆ ਨੀਤੀ ਨੂੰ ਲੈਕੇ ਹਥਿਆਰਾਂ ਅਤੇ ਸਟੇਲਾਇਟ ਦੇ ਅਦਾਨ-ਪ੍ਰਦਾਨ ਸੰਬੰਧੀ ਸਮਝੋਤੇ ਕਰ ਰਹੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਜਦੋਂ ਸ੍ਰੀ ਟਰੰਪ ਹਕੂਮਤ ਦੇ ਕਾਰਜਕਾਲ ਦਾ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਅਤੇ ਇਹ ਕੌਮਾਂਤਰੀ ਤੇ ਅਮਰੀਕਨ ਅਸੂਲ ਹੈ ਕਿ ਅਜਿਹੇ ਥੋੜ੍ਹੇ ਸਮੇਂ ਵਿਚ ਵੱਡੇ ਸਟੇਲਾਇਟ ਜਾਂ ਹਥਿਆਰਾਂ ਦੇ ਸਮਝੌਤੇ ਕਿਸੇ ਮੁਲਕ ਨਾਲ ਨਹੀਂ ਹੁੰਦੇ, ਅਜਿਹਾ ਕਰਕੇ ਇੰਡੀਆ ਦੇ ਉਪਰੋਕਤ ਵਜ਼ੀਰ ਤੇ ਹੁਕਮਰਾਨ ਆਪਣੀ ਅਕਲ ਦਾ ਜਨਾਜ਼ਾਂ ਕੱਢਣ ਦੇ ਹੀ ਅਮਲ ਕਰ ਰਹੇ ਹਨ । ਦੂਸਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਅਮਰੀਕਾ ਨਾਲ ਜੋ ਇੰਡੀਅਨ ਹੁਕਮਰਾਨ ਹਥਿਆਰਾਂ ਸੰਬੰਧੀ ਵੱਡੀਆਂ ਤਕਨੀਕਾਂ ਜਾਂ ਸਟੇਲਾਇਟ ਸੰਬੰਧੀ ਸਾਜੋ-ਸਮਾਨ ਅਮਰੀਕਾ ਤੋਂ ਪ੍ਰਾਪਤ ਕਰਨਾ ਚਾਹੁੰਦੇ ਹਨ । ਇਸ ਸਟੇਲਾਇਟ ਪ੍ਰਣਾਲੀ ਰਾਹੀ ਇੰਡੀਅਨ ਹੁਕਮਰਾਨ ਇਹ ਦੁਰਵਰਤੋਂ ਕਰਨਗੇ ਕਿ ਜਿਥੇ-ਜਿਥੇ ਵੀ ਇੰਡੀਆ ਵਿਚ ਸਿੱਖ ਕੌਮ ਵੱਸਦੀ ਹੈ, ਉਨ੍ਹਾਂ ਦੀ ਹਰ ਕਾਰਵਾਈ, ਉਨ੍ਹਾਂ ਘਰ-ਕਾਰੋਬਾਰਾਂ ਉਤੇ ਨਜ਼ਰ ਰੱਖੀ ਜਾਵੇ । ਅਜਿਹੇ ਅਮਲ ਸਿੱਖ ਕੌਮ ਦੀ ਵਿਧਾਨਿਕ ਆਜ਼ਾਦੀ ਅਤੇ ਉਨ੍ਹਾਂ ਨੂੰ ਵਿਧਾਨ ਰਾਹੀ ਮਿਲੇ ਹੱਕ-ਹਕੂਕਾ ਉਤੇ ਡਾਕਾ ਮਾਰਨ ਵਾਲੀ ਅਤੇ ਉਨ੍ਹਾਂ ਦੀ ਨਿੱਜੀ ਜਿ਼ੰਦਗੀ ਵਿਚ ਦਖਲ ਦੇਣ ਵਾਲੇ ਦੁੱਖਦਾਇਕ ਅਮਲ ਹੋਣਗੇ । ਜਿਸ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਕਾਨੂੰਨਾਂ ਅਤੇ ਅਸੂਲਾਂ ਅਨੁਸਾਰ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅਮਰੀਕਾ ਦੇ ਸੈਕਟਰੀ ਆਫ਼ ਸਟੇਟ ਅਤੇ ਰੱਖਿਆ ਵਜ਼ੀਰ ਨਾਲ ਇੰਡੀਅਨ ਹਮਰੁਤਬਿਆ ਨਾਲ ਸਟੇਲਾਇਟ ਤਕਨੀਕ ਅਤੇ ਸਾਜੋ-ਸਮਾਨ ਪ੍ਰਾਪਤ ਕਰਨ ਦੇ ਹੋ ਰਹੇ ਸਮਾਜ ਵਿਰੋਧੀ ਅਮਲਾਂ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਅਤੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇੰਡੀਅਨ ਹੁਕਮਰਾਨਾਂ ਅਤੇ ਮੋਦੀ ਹਕੂਮਤ ਦੀਆਂ ਮੰਦਭਾਵਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਇਸ ਸਾਲ ਦੇ ਸੁਰੂ ਵਿਚ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਡੋਨਾਲਡ ਟਰੰਪ ਇੰਡੀਆ ਦੌਰੇ ਤੇ ਆਏ ਸਨ, ਤਾਂ ਇੰਡੀਅਨ ਹੁਕਮਰਾਨਾਂ ਨੇ ਅਮਰੀਕਾ ਤੋਂ ਅਜਿਹੀ ਸਹਾਇਤਾ ਪ੍ਰਾਪਤ ਕਰਦੇ ਹੋਏ ਇਥੇ ਵੱਸਣ ਵਾਲੇ ਮੁਸਲਮਾਨਾਂ ਦੇ ਘਰਾਂ-ਕਾਰੋਬਾਰਾਂ ਅਤੇ ਉਨ੍ਹਾਂ ਵੱਲੋਂ ਜਮਹੂਰੀਅਤ ਢੰਗ ਨਾਲ ਕੀਤੇ ਜਾ ਰਹੇ ਰੋਸ਼ ਧਰਨਿਆ, ਰੈਲੀਆ ਉਤੇ ਸਾਜ਼ਸੀ ਹਮਲੇ ਕਰਕੇ ਵੱਡੀ ਗਿਣਤੀ ਵਿਚ ਘੱਟ ਗਿਣਤੀ ਕੌਮ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਅੱਗਾਂ ਲਗਾਈਆ, ਉਨ੍ਹਾਂ ਦੇ ਕਾਰੋਬਾਰ ਤਬਾਹ ਕੀਤੇ । ਉਨ੍ਹਾਂ ਉਤੇ ਕਾਤਲਨਾਂ ਹਮਲੇ ਕੀਤੇ, ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਜਾਨੋ ਮਾਰਿਆ ਗਿਆ। ਹੁਣ ਜਦੋਂ ਫਿਰ ਇੰਡੀਅਨ ਹੁਕਮਰਾਨ ਸਟੇਲਾਇਟ ਤਕਨੀਕ ਅਤੇ ਹੋਰ ਰੱਖਿਆ ਸੰਬੰਧੀ ਸਾਜੋ-ਸਮਾਨ ਖਰੀਦਣ ਲਈ ਅਮਰੀਕਾ ਨਾਲ ਸਮਝੌਤੇ ਕਰ ਰਹੇ ਹਨ, ਤਾਂ ਇਸ ਗੱਲ ਤੋਂ ਕਤਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਤਕਨੀਕ ਦੀ ਦੁਰਵਰਤੋਂ ਘੱਟ ਗਿਣਤੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਲਈ ਨਾ ਕਰਨ ।  ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਡੀਆਂ ਦੇ ਹੁਕਮਰਾਨਾ ਵੱਲੋਂ ਅਮਰੀਕਾ ਤੋਂ ਸਟੇਲਾਇਟ ਤਕਨੀਕ, ਹਥਿਆਰ, ਸਾਜੋ-ਸਮਾਨ ਖਰੀਦਣ ਲਈ ਕੀਤੇ ਜਾਣ ਵਾਲੇ ਸਮਝੋਤਿਆ ਨੂੰ ਆਪਣੇ ਲਈ ਵੱਡੀ ਖ਼ਤਰੇ ਦੀ ਘੰਟੀ ਸਮਝਦਾ ਹੋਇਆ ਅਮਰੀਕਾ ਦੀ ਸ੍ਰੀ ਡੋਨਾਲਡ ਟਰੰਪ ਹਕੂਮਤ ਦੇ ਨਾਲ-ਨਾਲ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨਰਾਈਟਸ ਅਤੇ ਹਿਊਮਨਰਾਈਟਸ ਕਮਿਸ਼ਨ ਆਫ਼ ਯੂਨਾਈਟਿੰਡ ਨੇਸ਼ਨਜ਼ ਨੂੰ ਗੰਭੀਰਤਾ ਪੂਰਵਕ ਅਪੀਲ ਕਰਨੀ ਚਾਹੇਗਾ ਕਿ ਉਹ ਅਮਰੀਕਾ ਅਤੇ ਇੰਡੀਆਂ ਦੇ ਹੋ ਰਹੇ ਤਾਜ਼ੇ ਹਥਿਆਰਾਂ ਦੇ ਸਮਝੋਤਿਆ, ਸਟੇਲਾਇਟ ਤਕਨੀਕ ਅਤੇ ਸਾਜੋ ਸਮਾਨ ਦੇ ਸਮਝੋਤਿਆ ਉਤੇ ਪੂਰੀ ਨਜ਼ਰ ਰੱਖਣ ਤਾਂ ਜੋ ਇੰਡੀਆ ਦੇ ਹੁਕਮਰਾਨ ਆਪਣੀਆ ਸਿੱਖ ਵਿਰੋਧੀ ਮੰਦਭਾਵਨਾਵਾਂ ਨੂੰ ਪੂਰਨ ਕਰਨ ਵਿਚ ਕਾਮਯਾਬ ਨਾ ਹੋ ਸਕਣ । ਸ. ਮਾਨ ਨੇ ਅਮਰੀਕਾ ਦੀ ਡੋਨਾਲਡ ਟਰੰਪ ਹਕੂਮਤ ਨੂੰ ਵੀ ਸੰਜ਼ੀਦਾ ਅਪੀਲ ਕੀਤੀ ਕਿ ਇੰਡੀਆ ਜਿਸਨੇ ਅੱਜ ਤੱਕ ਦੀਆਂ ਕੌਮਾਂਤਰੀ ਸੰਧੀਆਂ, ਸਮਝੋਤਿਆ, ਨਿਯਮਾਂ ਦੇ ਫੈਸਲਿਆ ਉਤੇ ਦਸਤਖ਼ਤ ਹੀ ਨਹੀਂ ਕੀਤੇ ਅਤੇ ਜੋ ਇੰਡੀਆ ਦੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਲਾਬੂ ਲਗਾਉਣ ਵੱਲ ਵੱਧ ਰਿਹਾ ਹੈ, ਉਸ ਨੂੰ ਅਜਿਹੀ ਕੋਈ ਫ਼ੌਜੀ ਸਹਾਇਤਾ ਜਾਂ ਤਕਨੀਕ ਨਾ ਦੇਵੇ ਜਿਸ ਨਾਲ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੀ ਨਸ਼ਲੀ ਸਫ਼ਾਈ, ਕਤਲੇਆਮ ਕਰਨ ਨੂੰ ਸਹਿ ਮਿਲੇ ਅਤੇ ਸਮੁੱਚੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸੱਟ ਵੱਜੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਮਹੂਰੀਅਤ ਪਸ਼ੰਦ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਚੈਪੀਅਨ ਕਹਾਉਣ ਵਾਲਾ ਅਮਰੀਕਾ ਜਾਬਰ ਅਤੇ ਜਾਲਮ ਮੋਦੀ ਹਕੂਮਤ ਨੂੰ ਅਜਿਹਾ ਕੋਈ ਸਾਜੋ-ਸਮਾਨ ਸਪਲਾਈ ਨਹੀਂ ਕਰੇਗਾ, ਜਿਸ ਨਾਲ ਇੰਡੀਆ ਦੀਆਂ ਘੱਟ ਗਿਣਤੀ ਕੌਮਾਂ ਦੀਆਂ ਕੀਮਤੀ ਜਿੰਦਗਾਨੀਆਂ ਖ਼ਤਰੇ ਵਿਚ ਪੈਣ ।

About The Author

Related posts

Leave a Reply

Your email address will not be published. Required fields are marked *