Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਨੂੰ ਇਹ ਸਮੱਤ ਕਦੋਂ ਆਵੇਗੀ ਕਿ ਅਸੀਂ ਵੀ ਆਪਣਾ ਆਜ਼ਾਦ ਘਰ ਬਣਾਉਣਾ ਹੈ ? : ਮਾਨ

ਸਿੱਖ ਕੌਮ ਨੂੰ ਇਹ ਸਮੱਤ ਕਦੋਂ ਆਵੇਗੀ ਕਿ ਅਸੀਂ ਵੀ ਆਪਣਾ ਆਜ਼ਾਦ ਘਰ ਬਣਾਉਣਾ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 9 ਨਵੰਬਰ ( ) “ਸਿੱਖ ਕੌਮ ਨੇ ਅੰਗਰੇਜ਼ਾਂ ਨਾਲ ਲੜਾਈ ਲੜੀ ਤਾਂ ਕਿ ਸਿੱਖ ਕੌਮ ਦੀ ਆਜ਼ਾਦ ਬਾਦਸ਼ਾਹੀ ਕਾਇਮ ਹੋ ਸਕੇ । ਪਰ ਉਸ ਸਮੇਂ ਦੀ ਲੜਾਈ ਨਾਲ ਮੁਸਲਿਮ ਕੌਮ ਦਾ ਪਾਕਿਸਤਾਨ ਮੁਲਕ ਕਾਇਮ ਹੋ ਗਿਆ ਅਤੇ ਹਿੰਦੂਆਂ ਨੇ ਆਪਣਾ ਮੁਲਕ ਭਾਰਤ ਬਣਾ ਲਿਆ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਸਿੱਖ ਕੌਮ ਆਪਣੇ ਪੁੱਤਰਾਂ-ਧੀਆਂ ਨੂੰ ਅੰਗਰੇਜ਼ਾਂ ਦੇ ਮੁਲਕਾਂ ਵਿਚ ਭੇਜ ਰਹੇ ਹਨ । ਜਦੋਂਕਿ ਅੰਗਰੇਜ਼ ਤਾਂ ਆਪਣੇ ਬੱਚੇ ਸਿੱਖਾਂ ਦੇ ਦੇਸ਼ ਵਿਚ ਨਹੀਂ ਭੇਜ ਰਹੇ । ਆਈਲੈਟਸ ਅਤੇ ਏਜੰਟਾਂ ਨੂੰ ਵੱਡੀਆਂ ਰਕਮਾਂ ਸਿੱਖ ਦੇ ਰਹੇ ਹਨ, ਉਹ ਵੀ ਦੂਸਰੇ ਮੁਲਕ ਵਿਚ ਜਾ ਕੇ ਗੁਲਾਮੀ ਕਰਨ ਲਈ । ਜਦੋਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਨਾ ਅਸੀ ਹਿੰਦੂ, ਨਾ ਮੁਸਲਮਾਨ, ਸਿੱਖ ਇਕ ਵੱਖਰੀ ਤੇ ਨਿਵੇਕਲੀ ਕੌਮ ਹੈ । ਫਿਰ ਸਿੱਖ ਕੌਮ ਆਪਣੇ ਗੁਰਾਂ ਦੇ ਬਚਨ ਤੇ ਪਹਿਰਾ ਦੇ ਕੇ ਆਜ਼ਾਦੀ ਪ੍ਰਾਪਤੀ ਵੱਲ ਕਿਉਂ ਨਹੀਂ ਵੱਧਦੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਧੀਆਂ-ਬੱਚੇ ਜਾਣ ਦੀ ਤੇਜ਼ ਰਫ਼ਤਾਰ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਤੇ ਸਿੱਖ ਕੌਮ ਵੱਲੋਂ ਆਪਣੇ ਬੱਚਿਆਂ ਦੇ ਲਈ ਏਜੰਟਾਂ ਅਤੇ ਹੋਰਨਾਂ ਲਈ ਕਰੋੜਾਂ-ਅਰਬਾਂ ਦੇ ਖ਼ਰਚ ਕਰਨ ਉਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ 1947 ਵਿਚ ਸਿੱਖ ਕੌਮ ਦੀ ਨਸਲੀ ਸਫ਼ਾਈ ਕੀਤੀ ਗਈ, 1984 ਵਿਚ ਰਾਜੀਵ ਗਾਂਧੀ ਨੇ ਸਿੱਖ ਕੌਮ ਦਾ ਕਤਲੇਆਮ ਕਰਵਾਇਆ । ਫਿਰ ਸਾਨੂੰ ਸਮੱਤ ਕਦੋਂ ਆਵੇਗੀ ਅਤੇ ਸਮਰੱਥਾਂ ਕਦੋਂ ਪੈਦਾ ਹੋਵੇਗੀ ਕਿ ਕੌਮ ਨੇ ਆਜ਼ਾਦੀ ਪ੍ਰਾਪਤ ਕਰਨੀ ਹੈ ? ਹੁਣ ਜਦੋਂ ਪਾਣੀ ਨੱਕ ਤੋਂ ਉਪਰ ਹੋਣ ਵਾਲਾ ਹੈ, ਤੇ ਇਥੋਂ ਦੇ ਹੁਕਮਰਾਨ ਸਿੱਖ ਕੌਮ ਨਾਲ ਹਰ ਖੇਤਰ ਵਿਚ ਵੱਡੇ ਵਿਤਕਰੇ ਤੇ ਬੇਇਨਸਾਫ਼ੀਆਂ ਨਿਰੰਤਰ ਕਰਦੇ ਆ ਰਹੇ ਹਨ, ਹੁਣ ਤਾਂ ਇਹ ਸਮੱਤ ਆ ਜਾਣੀ ਚਾਹੀਦੀ ਹੈ ਕਿ ਆਪਣਾ ਆਜ਼ਾਦ ਘਰ ਖ਼ਾਲਿਸਤਾਨ ਕਾਇਮ ਹੋਵੇ । ਸ. ਮਾਨ ਨੇ ਸਿੱਖ ਕੌਮ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਜੋ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ 25 ਨਵੰਬਰ ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵਾਂ ਅਵਤਾਰ ਪੁਰਬ ਮਨਾਉਦੇ ਹੋਏ ਕੌਮ ਨੂੰ ਇਸ ਦਿਸ਼ਾ ਵੱਲ ਸੰਦੇਸ਼ ਦਿੱਤਾ ਜਾ ਰਿਹਾ ਹੈ, ਉਥੇ ਸਿੱਖ ਕੌਮ ਸਰਬੱਤ ਖ਼ਾਲਸਾ ਦੀ ਤਰ੍ਹਾਂ ਆਪੋ-ਆਪਣੀ ਕੌਮੀ ਜਿੰਮੇਵਾਰੀ ਸਮਝਦੇ ਹੋਏ ਆਪੋ-ਆਪਣੇ ਵਹੀਕਲਜ ਤੇ ਸਾਧਨਾਂ ਰਾਹੀ ਹੁੰਮ-ਹੁੰਮਾਕੇ ਪਹੁੰਚੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *