Select your Top Menu from wp menus
Header
Header
ਤਾਜਾ ਖਬਰਾਂ

ਸਿੱਖ ਕੌਮ ਦੇ ਕਾਤਲ ਮਰਹੂਮ ਬੇਅੰਤ ਸਿੰਘ ਨੂੰ ਨਾਨਕਸਰੀ ਸੰਪਰਦਾ ਦੇ ਮੁੱਖੀ ਬਾਬਾ ਘਾਲਾ ਸਿੰਘ ਵੱਲੋਂ ਸ਼ਹੀਦ ਕਰਾਰ ਦੇਣਾ ਅਸਹਿ : ਮਾਨ

ਸਿੱਖ ਕੌਮ ਦੇ ਕਾਤਲ ਮਰਹੂਮ ਬੇਅੰਤ ਸਿੰਘ ਨੂੰ ਨਾਨਕਸਰੀ ਸੰਪਰਦਾ ਦੇ ਮੁੱਖੀ ਬਾਬਾ ਘਾਲਾ ਸਿੰਘ ਵੱਲੋਂ ਸ਼ਹੀਦ ਕਰਾਰ ਦੇਣਾ ਅਸਹਿ : ਮਾਨ
ਬਰਤਾਨੀਆ ਹਕੂਮਤ ਬਾਬਾ ਘਾਲਾ ਸਿੰਘ ਦਾ ਵੀਜਾ ਰੱਦ ਕਰਕੇ ਤੁਰੰਤ ਵਾਪਸ ਭੇਜੇ ਤਾਂ ਕਿ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਦੁੱਖ ਪਹੁੰਚਾਉਣ ਵਾਲੇ ਦਾ ਹਿਸਾਬ-ਕਿਤਾਬ ਕੀਤਾ ਜਾਵੇ

ਫ਼ਤਹਿਗੜ੍ਹ ਸਾਹਿਬ, 14 ਸਤੰਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਦਸਵੇਂ ਪਾਤਸ਼ਾਹ ਤੱਕ ਸਭ ਗੁਰੂ ਸਾਹਿਬਾਨ ਨੇ ਜਿਥੇ ਇਨਸਾਨੀਅਤ ਅਤੇ ਮਨੁੱਖੀ ਕਦਰਾ-ਕੀਮਤਾਂ ਦੀ ਪੈਰਵੀ ਕੀਤੀ ਹੈ, ਉਥੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਵਿਰੁੱਧ ਸਿੱਖ ਕੌਮ ਨੂੰ ਬਿਨ੍ਹਾਂ ਕਿਸੇ ਡਰ-ਭੈ ਦੇ ਆਵਾਜ਼ ਬੁਲੰਦ ਕਰਨ ਅਤੇ ਜ਼ਬਰ-ਜੁਲਮ ਦਾ ਨਾਸ ਕਰਨ ਦੇ ਆਦੇਸ਼ ਦਿੱਤੇ ਹਨ । ਇਨ੍ਹਾਂ ਇਨਸਾਨੀ ਤੇ ਮਨੁੱਖੀ ਕਦਰਾ-ਕੀਮਤਾ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਬਦੌਲਤ ਹੀ ਸਮੁੱਚੇ ਸੰਸਾਰ ਵਿਚ ਸਿੱਖ ਕੌਮ ਦਾ ਸਤਿਕਾਰ-ਮਾਣ ਕਾਇਮ ਹੈ । ਪਰ ਬਹੁਤ ਦੁੱਖ ਅਤੇ ਅਫ਼ਸੋਸ ਵਾਲੀ ਕਾਰਵਾਈ ਹੈ ਕਿ ਨਾਨਕਸਰੀ ਸੰਪਰਦਾ ਦੇ ਮੌਜੂਦਾ ਮੁੱਖੀ ਬਾਬਾ ਘਾਲਾ ਸਿੰਘ ਵੱਲੋਂ ਬੀਤੇ ਦਿਨੀਂ ਪਤਾ ਨਹੀਂ ਕਿਹੜੀਆ ਦੁਨਿਆਵੀ ਲਾਲਸਾਵਾਂ ਜਾਂ ਸਵਾਰਥਾਂ ਅਧੀਨ ਸਿੱਖ ਕੌਮ ਦਾ ਬੇਰਹਿੰਮੀ ਨਾਲ ਕਤਲੇਆਮ ਕਰਨ ਵਾਲੇ ਪੰਜਾਬ ਦੇ ਰਹਿ ਚੁੱਕੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਹੀਦ ਕਰਾਰ ਦੇਣ ਦੇ ਦੁੱਖਦਾਇਕ ਅਮਲ ਕੀਤੇ ਗਏ ਹਨ । ਜਿਸ ਨਾਲ ਸਮੁੱਚੀ ਸਿੱਖ ਕੌਮ ਦੇ ਮਨ ਤੇ ਆਤਮਾ ਬੁਰੀ ਤਰ੍ਹਾਂ ਵਲੂਧਰੇ ਗਏ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਾ ਘਾਲਾ ਸਿੰਘ ਮੁੱਖੀ ਨਾਨਕਸਰੀ ਸੰਪਰਦਾ ਵੱਲੋਂ ਸਿੱਖ ਕੌਮ ਦੇ ਕਾਤਲ ਅਤੇ ਪੰਜਾਬ ਵਿਚ ਨੌਜ਼ਵਾਨੀ ਦੇ ਖੂਨ ਨਾਲ ਹੋਲੀ ਖੇਡਣ ਵਾਲੇ ਹਿੰਦੂਤਵ ਹੁਕਮਰਾਨਾਂ ਦੀ ਸਿੱਖ ਵਿਰੋਧੀ ਸੋਚ ਉਤੇ ਅਮਲ ਕਰਨ ਵਾਲੇ ਜਾਲਮ ਬੇਅੰਤ ਸਿੰਘ ਨੂੰ ਸ਼ਹੀਦ ਕਰਾਰ ਦੇਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਬਰਤਾਨੀਆ ਦੀ ਹਕੂਮਤ ਨੂੰ ਤੁਰੰਤ ਬਾਬਾ ਘਾਲਾ ਸਿੰਘ ਦਾ ਵੀਜਾ ਰੱਦ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿੰਨੇ ਵੀ ਬਾਬੇ ਜਾਂ ਡੇਰੇਦਾਰ, ਸੰਤ ਹਨ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਕੇ ਅਕਸਰ ਹੀ ਆਪਣੇ ਡੇਰਿਆ, ਆਪਣੀਆ ਸੰਪਰਦਾਵਾਂ ਦਾ ਫੈਲਾਅ ਕਰਦੇ ਆ ਰਹੇ ਹਨ । ਪਰ ਇਨ੍ਹਾਂ ਵਿਚੋਂ ਬਹੁਤ ਘੱਟ ਅਜਿਹੇ ਮੁੱਖੀ ਹਨ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਪੱਖੀ, ਅਮਨ-ਚੈਨ ਤੇ ਜਮਹੂਰੀਅਤ ਪੱਖੀ, ਬਰਾਬਰਤਾ ਦੀ ਸੋਚ ਤੇ ਇਨਸਾਫ਼ ਪੱਖੀ ਆਵਾਜ਼ ਨੂੰ ਪ੍ਰਚਾਰਨ ਲਈ ਅਤੇ ਲਾਗੂ ਕਰਨ ਲਈ ਉਦਮ ਕਰਦੇ ਹੋਣਗੇ । ਉਨ੍ਹਾਂ ਕਿਹਾ ਕਿ ਅਜਿਹੀਆ ਸੰਪਰਦਾਵਾਂ ਜਾਂ ਡੇਰੇਦਾਰਾਂ ਜੋ ਹਿੰਦੂਤਵ ਹੁਕਮਰਾਨਾਂ ਦੇ ਗੁਲਾਮ ਬਣਕੇ ਗੁਰੂ ਸਾਹਿਬਾਨ ਜੀ ਦੀ ਬਾਣੀ ਅਤੇ ਉਨ੍ਹਾਂ ਦੇ ਇਨਸਾਨੀਅਤ ਪੱਖੀ ਸੰਦੇਸ਼ਾਂ ਦੀ ਆਪਣੇ ਮਾਲੀ, ਸਮਾਜਿਕ ਸਵਾਰਥੀ ਹਿੱਤਾ ਦੀ ਪੂਰਤੀ ਲਈ ਤਾਂ ਦੁਰਵਰਤੋਂ ਕਰਦੇ ਆ ਰਹੇ ਹਨ। ਲੇਕਿਨ ਸਹੀ ਰੂਪ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਦੇਣ ਅਤੇ ਮਨੁੱਖਤਾ ਦੀ ਬਿਹਤਰੀ ਕਰਨ ਤੋਂ ਅਵੇਸਲੇ ਹਨ । ਜੋ ਹੋਰ ਵੀ ਦੁੱਖਦਾਇਕ ਅਮਲ ਹੈ ।

ਸ. ਮਾਨ ਨੇ ਬਰਤਾਨੀਆ ਦੀ ਬੀਬੀ ਥਰੇਸਾ ਮੇਅ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਹਿੰਦੂਤਵ ਹੁਕਮਰਾਨਾਂ ਦੇ ਇਸਾਰਿਆ ਤੇ ਦੁੱਖ ਪਹੁੰਚਾਉਣ ਵਾਲੇ ਅਖੌਤੀ ਬਾਬੇ ਘਾਲਾ ਸਿੰਘ ਦਾ ਤੁਰੰਤ ਵੀਜਾ ਰੱਦ ਕਰਕੇ ਪੰਜਾਬ ਵਾਪਸ ਭੇਜੇ ਤਾਂ ਕਿ ਸਿੱਖ ਕੌਮ ਆਪਣੀਆ ਸਿੱਖੀ ਰਵਾਇਤਾ ਅਨੁਸਾਰ ਉਨ੍ਹਾਂ ਵੱਲੋਂ ਕੀਤੀ ਗਈ ਬਜਰ ਗੁਸਤਾਖੀ ਦਾ ਹਿਸਾਬ-ਕਿਤਾਬ ਕਰ ਸਕੇ । ਸ. ਮਾਨ ਨੇ ਸਿੱਖ ਕੌਮ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਵੱਗਿਆ ਕਰਨ ਵਾਲੇ, ਸਿੱਖੀ ਮਰਿਯਾਦਾਵਾਂ ਅਤੇ ਅਸੂਲਾਂ ਦਾ ਘਾਣ ਕਰਨ ਵਾਲੇ, ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਬਿਲਕੁਲ ਮੁਆਫ਼ ਨਾ ਕਰੇ ਅਤੇ ਅਜਿਹੀਆ ਕਾਰਵਾਈਆ ਕਰਨ ਵਾਲਿਆ ਤੋਂ ਸੁਚੇਤ ਰਹਿੰਦੇ ਹੋਏ ਅਜਿਹੇ ਅਮਲ ਕਰੇ ਜਿਸ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਲ ਸੰਦੇਸ਼ ਤੇ ਸਿੱਖੀ ਸੋਚ ਪ੍ਰਫੁੱਲਿਤ ਹੋਵੇ ਅਤੇ ਸਿੱਖ ਕੌਮ ਦੀਆਂ ਦੁਸ਼ਮਣ ਜਮਾਤਾਂ ਅਤੇ ਸਿਆਸਤਦਾਨਾਂ ਜਾਂ ਧਾਰਮਿਕ ਪਹਿਰਾਵੇ ਵਿਚ ਸਿੱਖ ਵਿਰੋਧੀ ਕਾਰਵਾਈਆ ਕਰਨ ਵਾਲਿਆ ਨੂੰ ਸਦਾ ਲਈ ਵੱਡਾ ਭੈ ਬਣਿਆ ਰਹੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *