Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਦੇ ਕਾਤਲ ਅਮਿਤਾਬ ਬਚਨ ਨੂੰ ਸਦਰ-ਏ-ਹਿੰਦ ਸ੍ਰੀ ਕੋਵਿੰਦ ਵੱਲੋਂ ਕਿਸੇ ਤਰ੍ਹਾਂ ਦਾ ਸਨਮਾਨ ਜਾਂ ਅਵਾਰਡ ਨਹੀਂ ਸੀ ਦੇਣਾ ਚਾਹੀਦਾ : ਮਾਨ

ਸਿੱਖ ਕੌਮ ਦੇ ਕਾਤਲ ਅਮਿਤਾਬ ਬਚਨ ਨੂੰ ਸਦਰ-ਏ-ਹਿੰਦ ਸ੍ਰੀ ਕੋਵਿੰਦ ਵੱਲੋਂ ਕਿਸੇ ਤਰ੍ਹਾਂ ਦਾ ਸਨਮਾਨ ਜਾਂ ਅਵਾਰਡ ਨਹੀਂ ਸੀ ਦੇਣਾ ਚਾਹੀਦਾ : ਮਾਨ

ਫ਼ਤਹਿਗੜ੍ਹ ਸਾਹਿਬ, 01 ਜਨਵਰੀ ( ) “ਇਹ ਬਹੁਤ ਦੁੱਖ ਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਸਦਰ-ਏ-ਹਿੰਦ ਦੇ ਦਫ਼ਤਰ ਦੀਆਂ ਜੋ ਪ੍ਰਚੱਲਿਤ ਰਵਾਇਤਾ ਹਨ, ਉਨ੍ਹਾਂ ਉਤੇ ਕੁਝ ਸਮੇਂ ਤੋਂ ਅਮਲ ਨਹੀਂ ਹੋ ਰਿਹਾ । ਜਿਸ ਕਾਰਨ ਸਦਰ-ਏ-ਹਿੰਦ ਦੇ ਉੱਚ ਅਹੁਦੇ ਦੇ ਸਨਮਾਨ ਨੂੰ ਨਿਰੰਤਰ ਠੇਸ ਪਹੁੰਚਦੀ ਆ ਰਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਜਦੋਂ ਵੀ ਫਿਰਕੂ ਹੁਕਮਰਾਨ ਕੋਈ ਫੈਸਲਾ ਕਰਕੇ ਸ੍ਰੀ ਕੋਵਿੰਦ ਸਦਰ-ਏ-ਹਿੰਦ ਕੋਲ ਭੇਜਦੇ ਹਨ ਤਾਂ ਉਹ ਆਪਣੇ ਅਹੁਦੇ ਦੇ ਸਨਮਾਨ ਅਤੇ ਰਵਾਇਤਾ ਦਾ ਖਿਆਲ ਨਾ ਰੱਖਦੇ ਹੋਏ ਅਕਸਰ ਹੀ ਉਨ੍ਹਾਂ ਦੇ ਫੈਸਲਿਆ ਜਾਂ ਜ਼ਾਬਰ ਕਾਨੂੰਨਾਂ ਉਤੇ ਸਹੀ ਪਾ ਦਿੰਦੇ ਹਨ । ਜਿਸ ਕਾਰਨ ਇੰਡੀਆਂ ਦੇ ਅੰਦਰੂਨੀ ਹਾਲਾਤ ਅਤਿ ਵਿਸਫੋਟਕ ਬਣਦੇ ਜਾ ਰਹੇ ਹਨ । ਜਦੋਂਕਿ ਸਦਰ-ਏ-ਹਿੰਦ ਨੂੰ ਆਪਣੀਆ ਵਿਧਾਨਿਕ ਜਿ਼ੰਮੇਵਾਰੀਆਂ ਨੂੰ ਪੂਰੀ ਸੁਹਿਰਦਤਾ ਨਾਲ ਪੂਰਨ ਕਰਦੇ ਹੋਏ, ਸਰਕਾਰ ਵੱਲੋਂ ਆਏ ਕਿਸੇ ਵੀ ਫੈਸਲੇ ਜਾਂ ਬਿਲ ਉਤੇ ਇੰਡੀਆਂ ਦੇ ਨਿਵਾਸੀਆ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਕੇ ਹੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਸਰਕਾਰ ਨੂੰ ਆਪਣੀਆ ਤਾਨਾਸ਼ਾਹੀ ਤੇ ਲੋਕ ਵਿਰੋਧੀ ਨੀਤੀਆਂ ਤੇ ਅਮਲਾਂ ਨੂੰ ਲਾਗੂ ਕਰਦੇ ਹੋਏ ਭੈ ਬਣਿਆ ਰਹੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸਿੱਖ ਕੌਮ ਦੇ ਕਾਤਲ ਅਮਿਤਾਬ ਬਚਨ ਨੂੰ ਸਦਰ-ਏ-ਹਿੰਦ ਵੱਲੋਂ ਫਾਲਕੇ ਅਵਾਰਡ ਨਾਲ ਸਨਮਾਨੇ ਜਾਣ ਦੀ ਸਿੱਖ ਕੌਮ ਤੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਅਮਲਾਂ ਉਤੇ ਗਹਿਰੀ ਚਿੰਤਾ ਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਾਬਰ ਮਰਹੂਮ ਇੰਦਰਾ ਗਾਂਧੀ ਦੇ ਸਮੇਂ ਵੀ ਜਦੋਂ ਗਿਆਨੀ ਜੈਲ ਸਿੰਘ ਸਦਰ-ਏ-ਹਿੰਦ ਸਨ, ਉਸ ਸਮੇਂ ਵੀ ਇਸ ਅਹੁਦੇ ਦੀ ਦੁਰਵਰਤੋਂ ਹੁੰਦੀ ਰਹੀ ਹੈ । ਗਿਆਨੀ ਜੈਲ ਸਿੰਘ ਨੇ ਰਵਾਇਤ ਅਨੁਸਾਰ ਕਦੀ ਵੀ ਮਰਹੂਮ ਇੰਦਰਾ ਗਾਂਧੀ ਦੇ ਬਾਹਰਲੇ ਦੌਰੇ ਉਪਰੰਤ ਆਪਣੇ ਦਫ਼ਤਰ ਨਹੀਂ ਬੁਲਾਇਆ ਸੀ । ਹੁਣ ਉਸੇ ਤਰ੍ਹਾਂ ਸ੍ਰੀ ਕੋਵਿੰਦ ਨੇ ਵੀ ਕਦੀ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਨੂੰ ਉਸਦੇ ਬਾਹਰਲੇ ਦੌਰੇ ਉਪਰੰਤ ਆਪਣੇ ਦਫ਼ਤਰ ਕਦੀ ਨਹੀਂ ਬੁਲਾਉਦੇ । ਜੋ ਇੰਡੀਅਨ ਵਿਧਾਨ ਦੇ ਨਿਯਮਾਂ, ਤਹਿਜੀਬ ਅਤੇ ਸਲੀਕੇ ਦੀ ਘੋਰ ਉਲੰਘਣਾ ਹੈ । ਇਥੋਂ ਤੱਕ ਸ੍ਰੀ ਕੋਵਿੰਦ ਵੱਲੋਂ ਆਪਣੇ ਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰਕੇ ਵਿਧਾਨਿਕ ਨਿਯਮਾਂ ਅਨੁਸਾਰ ਦੇਖਰੇਖ ਕਰਕੇ ਸੀ.ਏ.ਏ, ਐਨ.ਆਰ.ਸੀ, ਆਰਟੀਕਲ 370, 35ਏ ਅਤੇ ਅਫ਼ਸਪਾ ਵਰਗੇ ਕਸ਼ਮੀਰ ਵਿਚ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਸਮੇਂ ਇਨ੍ਹਾਂ ਕਾਨੂੰਨਾਂ ਦੇ ਮਾਰੂ ਨਤੀਜਿਆ ਨੂੰ ਨਜ਼ਰ ਅੰਦਾਜ ਕਰਕੇ ਸਹੀ ਪਾਉਦੇ ਰਹੇ ਹਨ । ਜੋ ਸਦਰ-ਏ-ਹਿੰਦ ਦੇ ਵੱਡੇ ਜਿ਼ੰਮੇਵਾਰੀ ਵਾਲੇ ਅਹੁਦੇ ਉਤੇ ਬੈਠਕੇ ਅਣਗਹਿਲੀ ਕਰਨ ਅਤੇ ਆਪਣੀਆ ਜਿ਼ੰਮੇਵਾਰੀਆ ਤੋਂ ਭੱਜਣ ਵਾਲੇ ਦੁੱਖਦਾਇਕ ਅਮਲ ਹਨ । ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਵਰਗੇ ਸਿੱਖਾਂ ਨੂੰ ਕਦੀ ਫ਼ਾਂਸੀ ਦੀਆਂ ਸਜ਼ਾਵਾਂ ਮੁਆਫ਼ ਕਰਨ ਦਾ ਐਲਾਨ ਕਰ ਦਿੰਦੇ ਹਨ, ਕਦੀ ਫਿਰ ਫ਼ਾਂਸੀ ਦੇਣ ਦੇ ਐਲਾਨ ਕਰ ਦਿੰਦੇ ਹਨ । ਵਿਧਾਨ ਦੀ ਧਾਰਾ 14, 19 ਅਤੇ 21 ਰਾਹੀ ਇਥੋਂ ਦੇ ਨਾਗਰਿਕਾਂ ਨੂੰ ਮਿਲੇ ਬਰਾਬਰਤਾ ਵਾਲੇ ਅਧਿਕਾਰ ਬਿਨ੍ਹਾਂ ਕਿਸੇ ਡਰ-ਭੈ ਤੋਂ ਤਕਰੀਰ ਕਰਨ, ਵਿਚਾਰ ਪ੍ਰਗਟ ਕਰਨ ਅਤੇ ਆਜ਼ਾਦੀ ਨਾਲ ਜਿ਼ੰਦਗੀ ਜਿਊਂਣ ਵਰਗੇ ਮੁੱਢਲੇ ਅਧਿਕਾਰਾਂ ਲਈ ਵੀ ਖ਼ਤਰੇ ਦੀ ਘੰਟੀ ਹਨ ।

ਜਿਵੇਂ ਸ੍ਰੀ ਕੋਵਿੰਦ ਨੇ ਅਮਿਤਾਬ ਵਰਗੇ ਸਮਾਜ ਵਿਰੋਧੀ ਕਾਤਲ ਨੂੰ ਸਨਮਾਨਿਆ ਹੈ, ਉਸੇ ਤਰ੍ਹਾਂ ਰਾਜੀਵ ਗਾਂਧੀ ਦੇ ਰਾਜਭਾਗ ਸਮੇਂ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣਾ ਵੀ ਇਨ੍ਹਾਂ ਮਹਾ-ਰਵਾਇਤਾ ਦਾ ਜਨਾਜ਼ਾਂ ਕੱਢਣ ਦੇ ਤੁੱਲ ਅਮਲ ਹਨ । ਅਸੀਂ ਮਹਿਸੂਸ ਕਰਦੇ ਹਾਂ ਕਿ ਸਦਰ-ਏ-ਹਿੰਦ ਜੋ ਸਭ ਜਾਤਾਂ-ਕੌਮਾਂ-ਧਰਮਾਂ-ਫਿਰਕਿਆ ਦੇ ਵਲਗਣ ਤੋਂ ਉਪਰ ਉੱਠਕੇ ਆਪਣੇ ਨਾਗਰਿਕਾਂ ਦੀਆਂ ਹਰ ਮੁਸ਼ਕਿਲਾਂ ਨੂੰ ਖ਼ਤਮ ਕਰਨ ਅਤੇ ਹਰ ਪਾਸੇ ਅਮਨ-ਚੈਨ ਕਾਇਮ ਰੱਖਣ ਦੀ ਵੱਡੀ ਜਿੰਮੇਵਾਰੀ ਹੁੰਦੀ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਆਏ ਕਿਸੇ ਜਨਤਾ ਵਿਰੋਧੀ ਫੈਸਲੇ ਜਾਂ ਬਿਲ ਉਤੇ ਅੱਖਾਂ ਮੀਟਕੇ ਕਦੀ ਵੀ ਦਸਤਖ਼ਤ ਕਰਕੇ ਇਥੋਂ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਕਾਰਵਾਈ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸਿੱਖਾਂ ਦੇ ਕਾਤਲਾਂ ਨੂੰ ਸਨਮਾਨਯੋਗ ਅਹੁਦਿਆ ਜਾਂ ਸਨਮਾਨ ਦੇਣ ਦੀ ਕਾਰਵਾਈ ਕਰਨੀ ਚਾਹੀਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਸ੍ਰੀ ਕੋਵਿੰਦ ਆਪਣੀਆ ਵਿਧਾਨਿਕ ਤਾਕਤਾਂ ਤੇ ਜਿ਼ੰਮੇਵਾਰੀ ਦੀ ਸਹੀ ਵਰਤੋਂ ਕਰਦੇ ਹੋਏ ਸਰਕਾਰ ਨੂੰ ਸਮੇਂ-ਸਮੇਂ ਨਾਲ ਬਣਦੀ ਚਿਤਾਵਨੀ ਵੀ ਦਿੰਦੇ ਰਹਿਣਗੇ ਅਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਹੋਣ ਵਾਲੇ ਫੈਸਲਿਆ ਜਾਂ ਪਾਸ ਕਰਨ ਵਾਲੇ ਬਿਲਾ ਤੋਂ ਪਹਿਲੇ ਸਮੁੱਚੇ ਲਿਆਕਤਮੰਦਾਂ, ਕਾਨੂੰਨਦਾਨਾਂ ਦੀ ਰਾਏ ਨੂੰ ਵੀ ਆਪਣੇ ਜਹਿਨ ਵਿਚ ਰੱਖਣ ਉਪਰੰਤ ਲੋਕ ਭਾਵਨਾਵਾ ਅਨੁਸਾਰ ਹੀ ਆਪਣੀ ਜਿ਼ੰਮੇਵਾਰੀ ਪੂਰਨ ਕਰਨਗੇ ।

About The Author

Related posts

Leave a Reply

Your email address will not be published. Required fields are marked *