Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਦੀ ‘ਰਾਏ ਅਤੇ ਭਾਵਨਾਵਾਂ’ ਨੂੰ ਨਜ਼ਰ ਅੰਦਾਜ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਕੁਝ ਸਮੇਂ ਲਈ ਬੰਦ ਕਰਨਾ ਅਸਹਿ : ਮਾਨ

ਸਿੱਖ ਕੌਮ ਦੀ ‘ਰਾਏ ਅਤੇ ਭਾਵਨਾਵਾਂ’ ਨੂੰ ਨਜ਼ਰ ਅੰਦਾਜ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਕੁਝ ਸਮੇਂ ਲਈ ਬੰਦ ਕਰਨਾ ਅਸਹਿ : ਮਾਨ
 
ਫ਼ਤਹਿਗੜ੍ਹ ਸਾਹਿਬ, 17 ਮਾਰਚ ( ) “ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵੱਡੇ ਕੌਮੀ ਮਿਸ਼ਨ ਦੀ ਪ੍ਰਾਪਤੀ ਪਿੱਛੇ ਸਮੁੱਚੀ ਸਿੱਖ ਕੌਮ ਦੀਆਂ ਲੰਮੇਂ ਸਮੇਂ ਤੋਂ ਦੋਵੇਂ ਸਮੇਂ ਕੀਤੀਆ ਜਾ ਰਹੀਆ ਅਰਦਾਸਾਂ, ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ, ਫ਼ੌਜੀ ਜਰਨੈਲ ਕਮਰ ਜਾਵੇਦ ਬਾਜਵਾ ਅਤੇ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਦੀਆਂ ਸਾਂਝੀਆਂ ਕੋਸਿ਼ਸ਼ਾਂ ਸਦਕਾ ਹੀ ਸਿੱਖ ਕੌਮ ਦੇ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਹੈ। ਹੁਣ ਜੇਕਰ ਕਰੋਨਾ ਵਾਈਰਸ ਦਾ ਬਹਾਨਾ ਬਣਾਕੇ ਹੁਕਮਰਾਨਾਂ ਨੇ ਸਾਡੇ ਇਨ੍ਹਾਂ ਗੁਰਧਾਮਾਂ ਦੇ ਦਰਸ਼ਨਾਂ ਦੀ ਖੁੱਲ੍ਹ ਨੂੰ ਬੰਦ ਕੀਤਾ ਹੈ, ਤਾਂ ਇਹ ਸਿੱਖ ਕੌਮ ਦੀ ਰਾਏ ਅਤੇ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਕੀਤਾ ਗਿਆ ਹੈ । ਜੋ ਸਿੱਖ ਕੌਮ ਲਈ ਅਸਹਿ ਵੀ ਹੈ ਅਤੇ ਅਤਿ ਦੁੱਖਦਾਇਕ ਵੀ ਹੈ । ਜਦੋਂਕਿ ਇਸ ਵਿਸ਼ੇ ਤੇ ਸਿੱਖ ਕੌਮ ਦੀ ਰਾਏ ਨੂੰ ਜਾਨਣਾ ਅਤਿ ਜ਼ਰੂਰੀ ਸੀ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਸਿੱਖ ਕੌਮ ਦੀ ਰਾਏ ਨੂੰ ਜਾਨਣ ਤੋਂ ਬਿਨ੍ਹਾਂ ਇਕਦਮ ਤਾਨਾਸ਼ਾਹੀ ਸੋਚ ਤੇ ਹੁਕਮ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਕਰੋਨਾ ਵਾਈਰਸ ਦਾ ਬਹਾਨਾ ਬਣਾਕੇ ਬੰਦ ਕਰਨ ਦੀ ਮੰਦਭਾਵਨਾ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਦੀ ਸਿੱਖ ਕੌਮ ਪ੍ਰਤੀ ਮਾਰੂ ਸੋਚ ਨੂੰ ਪ੍ਰਤੱਖ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਹੁਕਮਰਾਨ ਜਾਂ ਨਿਜਾਮ ਇਹ ਮਹਿਸੂਸ ਕਰਦਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹੇ ਰਹਿਣ ਨਾਲ ਕਰੋਨਾ ਵਾਈਰਸ ਇੰਡੀਆਂ ਵਿਚ ਜਾਂ ਪੰਜਾਬ ਵਿਚ ਫੈਲ ਸਕਦਾ ਹੈ, ਤਾਂ ਇਸ ਤੋਂ ਪਹਿਲੇ ਕਿ ਉਹ ਇਸ ਉਤੇ ਰੋਕ ਲਗਾਉਦੇ, ਉਨ੍ਹਾਂ ਨੂੰ ਸਿੱਖ ਕੌਮ ਦੀ ਰਾਏ ਲੈਣੀ ਅਤਿ ਜ਼ਰੂਰੀ ਸੀ । ਜੇਕਰ ਸਿੱਖ ਕੌਮ ਅਜਿਹਾ ਕਰਨ ਦੀ ਇਜ਼ਾਜਤ ਦਿੰਦੀ, ਫਿਰ ਹੀ ਉਹ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕਰਨ ਦਾ ਅਧਿਕਾਰ ਰੱਖਦੇ ਸਨ । ਹੁਣ ਅਜਿਹਾ ਕਰਕੇ ਹੁਕਮਰਾਨਾਂ ਅਤੇ ਮੁਤੱਸਵੀਆਂ ਨੇ ਸਿੱਖ ਸਰਧਾਲੂਆਂ ਤੇ ਸਿੱਖ ਕੌਮ ਦੀ ਸਰਧਾ ਵਿਚ ਅਤੇ ਉਨ੍ਹਾਂ ਦੀਆਂ ਮਰਿਯਾਦਾਵਾਂ ਵਿਚ ਸਿੱਧੀ ਦਖਲ ਅੰਦਾਜੀ ਕੀਤੀ ਹੈ, ਜੋ ਕਤਈ ਵੀ ਕਾਰਗਰ ਸਾਬਤ ਨਹੀਂ ਹੋ ਸਕਦੀ ।
 
ਸ. ਮਾਨ ਨੇ ਗੁਰੂ ਸਿਧਾਂਤ, ਮਰਿਯਾਦਾਵਾਂ ਅਤੇ ਸੋਚ ਦੀ ਦ੍ਰਿੜਤਾ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਗੱਲ ਦਾ ਵੀ ਗਹਿਰਾ ਦੁੱਖ ਤੇ ਅਫ਼ਸੋਸ ਹੈ ਕਿ ਜਿਸ ਮਹਾਨ ਅਸਥਾਂਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਸ ਪੁਰਾਤਨ ਸਮੇਂ ਜਦੋਂ ਮਹਾਮਾਰੀ ਫੈਲ ਚੁੱਕੀ ਸੀ, ਤਾਂ ਇਸ ਮਹਾਨ ਅਸਥਾਂਨ ਤੇ ਬੈਠਕੇ ਦੂਰ-ਦੂਰ ਤੱਕ ਜੋ ਲੋਕਾਈ ਵਿਚ ਬਿਮਾਰੀ ਫੈਲੀ ਸੀ, ਉਸ ਨੂੰ ਦੂਰ ਕਰਨ ਲਈ ਇਸ ਸਥਾਂਨ ਤੇ ਸਰੋਵਰ ਦੇ ਜਲ ਸਹਿਤ ਇਸ ਮਹਾਮਾਰੀ ਤੋਂ ਨਿਜਾਤ ਦਿਵਾਈ ਸੀ ਅਤੇ ਲੋਕਾਈ ਨੂੰ ਉਸ ਅਕਾਲ ਪੁਰਖ ਨਾਲ ਜੋੜਦੇ ਹੋਏ ਸਭ ਬਿਮਾਰੀਆਂ ਅਤੇ ਮੁਸ਼ਕਿਲਾਂ ਦੇ ਹੱਲ ਕੀਤੇ ਸਨ । ਫਿਰ ਜਿਸ ਸਥਾਂਨ ਤੇ ਮਹਾਮਾਰੀ ਖ਼ਤਮ ਹੋਈ ਹੋਵੇ, ਉਸ ਸਥਾਂਨ ਅਤੇ ਦਿੱਲੀ ਦੇ ਹੋਰ ਗੁਰੂਘਰਾਂ ਵਿਚ ਵਿਦੇਸ਼ੀਆਂ ਦੇ ਦਾਖਲੇ ਉਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਕ ਲਗਾਉਣਾ ਗੁਰੂ ਸਿਧਾਤਾਂ ਅਤੇ ਸੋਚ ਦੀ ਖੁਦ ਹੀ ਵਿਰੋਧਤਾ ਕਰਨ ਦੀ ਦੁੱਖਦਾਇਕ ਕਾਰਵਾਈ ਹੈ । ਦੂਸਰਾ ਜੋ ਪ੍ਰਬੰਧਕ ਕਮੇਟੀ ਨੇ ਸਰਧਾਲੂਆਂ ਨੂੰ ਲੰਗਰ ਲਗਾਉਣ ਤੇ ਰੋਕ ਲਗਾਈ ਹੈ, ਇਹ ਵੀ ਮਨੁੱਖਤਾ ਤੇ ਇਨਸਾਨੀਅਤ ਦੇ ਰਾਹ ਵਿਚ ਪ੍ਰਬੰਧਕਾਂ ਨੇ ਰੁਕਾਵਟ ਖੜ੍ਹੀ ਕੀਤੀ ਹੈ । ਇਨ੍ਹਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਨੇ ਸਮੁੱਚੇ ਇਤਿਹਾਸਿਕ ਗੁਰੂਘਰਾਂ ਵਿਚ ਕਰੋਨਾ ਵਾਈਰਸ ਦੇ ਖਾਤਮੇ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਸੁਰੂ ਕਰਵਾਕੇ ਉਨ੍ਹਾਂ ਦੇ ਭੋਗ ਪੁਆਉਦੇ ਹੋਏ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਸਮੂਹਿਕ ਅਰਦਾਸ ਕਰਨ ਦਾ ਜੋ ਅਮਲ ਕੀਤਾ ਹੈ, ਉਹ ਅਸਲੀਅਤ ਵਿਚ ਗੁਰੂ ਸੋਚ ਵਾਲੇ ਹੀ ਅਮਲ ਹਨ । ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਬੇਤੁੱਕੇ ਅਤੇ ਗੈਰ-ਦਲੀਲ ਸਿੱਖ ਸਿਧਾਂਤ ਵਿਰੋਧੀ ਕਾਰਵਾਈਆ ਕਿਉਂ ਕਰ ਰਹੀ ਹੈ ? ਇਨ੍ਹਾਂ ਸਥਾਨਾਂ ਤੋਂ ਤਾਂ ਅਰਦਾਸ ਰਾਹੀ ਅਤੇ ਬਾਣੀ ਦੇ ਜਾਪ ਰਾਹੀ ਸਭ ਦੁਨਿਆਵੀ ਮੁਸ਼ਕਿਲਾਂ, ਬਿਮਾਰੀਆ ਦਾ ਹੱਲ ਬੀਤੇ ਸਮੇਂ ਵਿਚ ਵੀ ਹੁੰਦਾ ਰਿਹਾ ਹੈ, ਅੱਜ ਵੀ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਥੋਂ ਹਰ ਤਰ੍ਹਾਂ ਦੀ ਰਾਹਤ ਮਿਲਦੀ ਰਹੇਗੀ । ਅਜਿਹੀਆ ਬੰਦਸਾ ਅਤੇ ਰੋਕਾ ਲਗਾਉਣੀਆ ਗੁਰੂ ਸਿਧਾਤਾਂ ਦਾ ਨਿਰਾਦਰ ਕਰਨ ਦੇ ਤੁੱਲ ਅਮਲ ਹਨ ਜੋ ਸਿੱਖ ਆਗੂਆਂ ਨੂੰ ਨਹੀਂ ਕਰਨੇ ਚਾਹੀਦੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੁਤੱਸਵੀ ਮੋਦੀ ਹਕੂਮਤ, ਨਿਜਾਮ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਿਧਾਤਾਂ ਦੇ ਉਲਟ ਅਮਲ ਕਰਨ ਦੀ ਹੋਈ ਗੁਸਤਾਖੀ ਨੂੰ ਮਹਿਸੂਸ ਕਰਦੇ ਹੋਏ ਅਜਿਹੀਆ ਰੋਕਾ ਤੇ ਬੰਦਿਸਾ ਤੁਰੰਤ ਖ਼ਤਮ ਕਰ ਦੇਣਗੇ ਅਤੇ ਇਸਦੇ ਨਾਲ ਹੀ ਸਿੱਖ ਕੌਮ ਅਤੇ ਹੋਰ ਲੋਕਾਈ ਨੂੰ ਇਨ੍ਹਾਂ ਸਥਾਨਾਂ ਤੇ ਇਕੱਤਰ ਹੋ ਕੇ ‘ਅਰਦਾਸ’ ਕਰਦੇ ਹੋਏ ਸਭ ਬਿਮਾਰੀਆ ਤੇ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਉਣਗੇ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *