Select your Top Menu from wp menus
Header
Header
ਤਾਜਾ ਖਬਰਾਂ

ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਵਿਧਾਨ ਦੀ ਧਾਰਾ 14 ਨੂੰ ਕੁਚਲ ਕੇ ਮੰਦਭਾਵਨਾ ਅਧੀਨ ਹੀ ਬਣਾਈ ਗਈ ਸੀ : ਮਾਨ

ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਵਿਧਾਨ ਦੀ ਧਾਰਾ 14 ਨੂੰ ਕੁਚਲ ਕੇ ਮੰਦਭਾਵਨਾ ਅਧੀਨ ਹੀ ਬਣਾਈ ਗਈ ਸੀ : ਮਾਨ

ਫਤਿਹਗੜ੍ਹ ਸਾਹਿਬ, 15 ਸਤੰਬਰ ( ) “ਇੰਡੀਅਨ ਵਿਧਾਨ ਦੀ ਧਾਰਾ 14 ਇੱਥੋˆ ਦੇ ਨਾਗਰਿਕਾˆ ਨੂੰ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ। ਫਿਰ ਕੇਵਲ ਮੰਦਭਾਵਨਾ ਅਧੀਨ ਉਪਰੋਕਤ ਧਾਰਾ ਨੂੰ ਕੁਚਲ ਕੇ ਸਿੱਖ ਕੌਮ ਦੀ ਹੀ ਕਾਲੀ ਸੂਚੀ ਕਿਉˆ ਬਣਾਈ ਗਈ, ਹਿੰਦੂਆˆ ਦੀ ਕਿਊˆ ਨਹੀˆ? ਜਦੋˆਕਿ ਕਮਲਨਾਥ, ਪੀ. ਚਿਦੰਬਰਮ, ਸੱਜਣ ਕੁਮਾਰ, ਟਾਈਟਲਰ ਵਰਗੇ ਘੱਟ ਗਿਣਤੀ ਸਿੱਖ ਕੌਮ ਦੇ ਕਾਤਲਾˆ ਅਤੇ ਵੱਡੇ ਵੱਡੇ ਘਪਲੇ ਘੋਟਾਲੇ ਕਰਨ ਵਾਲੇ ਰਿਸਤਵਤਖੋਰ ਹਿੰਦੂਆˆ ਦੀ ਲੰਮੀ ਸੂਚੀ ਹੈ। ਫਿਰ ਸਿੱਖਾˆ ਉਤੇ ਗੈਰ ਕਾਨੂੰਨੀ ਅਤੇ ਗੈਰ ਵਿਧਾਨਕ ਅਮਲ ਕਰਕੇ ਵਿਧਾਨਕ ਲੀਹਾˆ ਦਾ ਜਨਾਜਾ ਕੱਢਣ ਵਾਲੇ ਤਾˆ ਹਿੰਦੁਤਵ ਹੁਕਮਰਾਨ ਹੀ ਹਨ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਬੀ.ਜੇ.ਪੀ. ਦੀ ਫਿਰਕੂ ਹਕੂਮਤ ਵਲੋˆ ਸਿੱਖਾˆ ਦੀ ਬਣਾਈ ਕਾਲੀ ਸੂਚੀ ਨੂੰ ਖਤਮ ਕਰਨ, ਬਾਦਲ ਦਲੀਆˆ, ਕਾˆਗਰਸ ਆਦਿ ਵਲੋˆ ਇਸ ਗੱਲ ਦੇ ਆਪਣੇ ਆਪ ਦੇ ਸਿਹਰੇ ਬੰਨਣ ਅਤੇ ਖੁਸੀ ਮਨਾਉਣ ਦੀਆˆ ਕਾਰਵਾਈਆˆ ਉਤੇ ਪ੍ਰਤੀਕ੍ਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨਾˆ ਕਿਹਾ ਕਿ ਰੂਲ ਆਫ ਲਾਅ ਅਤੇ ਪ੍ਰਿੰਸੀਪਲਜ਼ ਨੈਚੁਰਲ ਆਫ ਜਸਟਿਸ ਜਿਸ ਨੂੰ ਸਿੱਖ ਕੌਮ ਆਪਣੇ ਧਰਮ ਅਨੁਸਾਰ ਅਤੇ ਜਮਹੂਰੀਅਤ ਨਿਯਮਾˆ ਅਨੂਸਾਰ ਮੰਨਦੀ ਹੈ, ਹੁਕਮਰਾਨਾˆ ਨੇ ਕਾਲੀ ਸੂਚੀ ਬਣਾ ਕੇ ਇਨਾˆ ਕੌਮਾˆਤਰੀ ਕਾਨੂੰਨਾˆ ਨੁੰ ਤਾˆ ਖੁਦ ਕੁਚਲਿਆ ਹੈ ਅਤੇ ਮਨੁੱਖਤਾ ਵਿਰੋਧੀ ਕਾਰਵਾਈਆˆ ਦੇ ਹੁਕਮਰਾਨ ਭਾਗੀ ਹਨ। ਬੀਤੇ ਜਾਲਮਣਾˆ ਹੁਕਮਰਾਨੀ ਕਾਲੇ ਦੌਰ ਵਿਚ ਤਾˆ ਅਮੈਨਸਟੀ ਇੰਟਰਨੈਸਨਲ, ਕੌਮਾˆਤਰੀ ਸੰਸਥਾ ਰੈਡ ਕਰਾਸ, ਏਸੀਆ ਵਾਚ ਹਿਊਮਨ ਰਾਈਸ ਅਤੇ ਮਨੁੱਖੀ ਅਧਿਕਾਰਾˆ ਉਤੇ ਕੰਮ ਕਰ ਰਹੀਆˆ ਕੌˆਮਾਤਰੀ ਸਖਸੀਅਤਾˆ ਨੂੰ ਇੰਡੀਆ ਅਤੇ ਪੰਜਾਬ ਸੂਬੇ ਵਿਚ ਦਖਲ ਹੀ ਨਹੀˆ ਹੋਣ ਦਿੱਤਾ। ਸਹੀਦ ਕੇਹਰ ਸਿੰਘ ਵਰਗੇ ਨਿਰਦੋਸ ਸਿੱਖਾˆ ਨੂੰ ਹੁਕਮਰਾਨਾˆ ਨੇ ਫਾˆਸੀਆˆ ਦੇ ਹੁਕਮ ਸੁਣਾਏ। ਪ੍ਰੌਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਸ ਨੂੰ ਤਿੰਨ ਬੈˆਚੀ ਜੱਜਾˆ ਦੇ ਮੁੱਖੀ ਜਸਟਿਸ ਸਾਹ ਨੇ ਬਰੀ ਕਰ ਦਿੱਤਾ ਸੀ, ਉਨਾˆ ਨੁੰ 2 ਹਿੰਦੂ ਜੱਜਾˆ ਨੇ ਮੰਦਭਾਵਨਾ ਅਧੀਨ ਫਾˆਸੀ ਦੇ ਹੁਕਮ ਸੁਣਾਏ।

ਹਿੰਦੂ ਆਗੂਆˆ ਨਹਿਰੂ, ਗਾˆਧੀ, ਪਟੇਲ ਨੇ ਵੰਡ ਹੋਣ ਸਮੇˆ ਸਿੱਖਾˆ ਨਾਲ ਇਹ ਵਚਨ ਕੀਤੇ ਸਨ ਕਿ ਸਾਡੇ ਨਾਲ ਰਲ੍ਹ ਜਾਓ ਅਸੀˆ ਅਜਾਦ ਇੰਡੀਆˆ ਵਿਚ ਸਿੱਖ ਕੌਮ ਨੂੰ ਉੱਤਰੀ ਖਿੱਤੇ ਵਿਚ ਅਜਿਹਾ ਖਿੱਤਾ ਦੇਵਾˆਗੇ ਜਿੱਥੇ ਸਿੱਖ ਕੌਮ ਆਪਣੀ ਅਜਾਦੀ ਦਾ ਨਿੱਘ ਮਾਨਣ ਦੇ ਨਾਲ ਨਾਲ ਅਣਖ ਗੈਰਤ ਨਾਲ ਜਿੰਦਗੀ ਵਸਰ ਕਰ ਸਕੇਗੀ। ਇਨਾˆ ਹਿੰਦੂ ਆਗੂਆˆ ਨੇ ਤਾˆ ਕੌਲ-ਇਕਰਾਰ ਕਰਕੇ ਵੀ ਸਿੱਖ ਕੌਮ ਨਾਲ ਧੋਖੇ ਫਰੇਵ ਕੀਤੇ। ਜਦੋˆ ਮੈˆ ਸੀ ਵਾਜਪਈ ਦੀ ਹਕੂਮਤ ਵਿਚ ਐਮ.ਪੀ. ਸੀ ਤਾˆ ਮੈˆ ਅਮਰੀਕਾ ਗਿਆ ਸੀ। ਉਥੋˆ ਦੇ ਸਿੱਖ ਆਗੂ ਸ. ਗੰਗਾˆ ਸਿੰਘ ਢਿੱਲੋˆ ਨੇ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਟਰਸਟ ਬਨਾਉਣ ਵਿਚ ਵੱਡੀ ਜਿ਼ੰਮੇਵਾਰੀ ਨਿਭਾਈ। ਜੋ ਉਥੋˆ ਦੇ ਪੜ੍ਹਨ ਵਾਲੇ ਵਿਦਿਆਰਥੀਆˆ ਦੇ ਸਿਲੇਬਸ ਦੀਆˆ ਕਿਤਾਬਾˆ ਵਿਚ ਸਿੱਖ ਧਰਮ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਸੀ, ਉਨਾˆ ਸਭ ਕਿਤਾਬਾˆ ਨੂੰ ਸ. ਢਿੱਲੋˆ ਨੇ ਜਿਆਉਲ ਹੱਕ ਨਾਲ ਗੱਲਬਾਤ ਕਰਕੇ ਖਤਮ ਕਰਵਾਇਆ। ਉਸ ਸਮੇˆ ਤੋˆ ਸਾਡੇ ਮੁਸਲਿਮ ਕੌਮ ਨਾਲ ਬਹੁਤ ਗੂੜੇ ਅਤੇ ਸਦਭਾਵਨਾˆ ਵਾਲੇ ਸਬੰਧ ਹਨ। ਸ. ਗੰਗਾˆ ਸਿੰਘ ਢਿੱਲੋˆ ਨੇ ਮੈਨੂੰ ਕਿਹਾ ਕਿ ਮੈˆ ਇੰਡੀਆˆ ਜਾਣਾ ਚਾਹੁੰਦਾ ਹਾˆ। ਮੈˆ ਕਿਹਾ ਭਾਜੀ ਤੁਸੀˆ ਜੰਮੇ ਪਲ੍ਹੇ ਸੇਖੁਪੁਰਾ ਪਾਕਿਸਤਾਨ ਜਿਲ੍ਹੇ ਵਿਚ। ਜਦੋˆ ਪਾਕਿਸਤਾਨ ਜਾˆਦੇ ਹੋ ਤਾˆ ਉਥੋˆ ਦੀ ਸਮੁੱਚੀ ਹਕੂਮਤ ਅਤੇ ਉਚ ਅਫਸਰਸਾਹੀ ਆਪ ਜੀ ਨੂੰ ਹਵਾਈ ਅੱਡੇ ਤੇ ਲੈਣ ਲਈ ਆਉˆਦੀ ਹੈ ਅਤੇ ਆਪ ਜੀ ਦੀ ਚੰਗੇ ਸਲੀਕੇ ਨਾਲ ਆਓ-ਭਗਤ ਕਰਦੀ ਹੈ ਅਤੇ ਸਿੱਖ ਕੌਮ ਦੀ ਪਾਕਿਸਤਾਨ ਵਿਚ ਸਰਦਾਰੀ ਕਾਇਮ ਹੈ। ਹਿੰਦੂ ਹੁਕਮਰਾਨ ਤਾˆ ਹਵਾਈ ਅੱਡਿਆˆ ਉਤੇ ਸਿੱਖਾˆ ਦੀਆˆ ਤਲਾਸੀਆˆ ਲੈ ਕੇ ਜਲੀਲ ਵੀ ਕਰਦੇ ਹਨ ਅਤੇ ਕਈ ਵਾਰੀ ਝੂਠੇ ਕੇਸ ਦਰਜ ਕਰਕੇ ਬੰਦੀ ਵੀ ਬਣਾ ਦਿੰਦੇ ਹਨ। ਵਾਜਪਾਈ ਦੀ ਫਿਰਕੂ ਹਕੂਮਤ ਤੋˆ ਕੋਈ ਚੰਗੀ ਉਮੀਦ ਨਹੀˆ ਕੀਤੀ ਜਾ ਸਕਦੀ। ਕਿਉˆਕਿ ਸਾਡੇ ਢਿੱਲੋˆ ਅਤੇ ਮਾਨ ਪਰਿਵਾਰ ਦੇ ਡੂੰਘੇ ਸਬੰਧ ਸਨ, ਉਹ ਮੰਨ ਗਏ ਅਤੇ ਇੰਡੀਆˆ ਨਹੀˆ ਆਏ।

ਉਨ੍ਹਾˆ ਕਿਹਾ ਕਿ ਸਿਰਕੱਢ ਲਿਆਕਤਮੰਦ ਬਾਹਰਲੇ ਮੁਲਕਾˆ ਦੇ ਸਿੱਖਾˆ ਦੀਆˆ ਕਾਲੀ ਸੂਚੀ ਤਾˆ ਇਨਾˆ ਨੇ ਸਿੱਖ ਕੌਮ ਨੂੰ ਇਸ ਸਾਜਿਸ ਅਧੀਨ ਬਦਨਾਮ ਕਰਨ ਲਈ ਬਣਾਈ ਗਈ ਸੀ। ਹੁਣ ਜਦੋˆ ਕਾਲੀ ਸੂਚੀ ਵਿਚ ਜਬਰੀ ਪਾਏ ਗਏ ਸਿੱਖਾˆ ਨੁੰ ਕੋਈ ਵੀ ਕੌਮਾˆਤਰੀ ਸੰਸਥਾˆ ਜਾˆ ਹਿੰਦੁਤਵ ਕਾਨੂੰਨ ਅਪਰਾਧੀ ਸਾਬਤ ਕਰਨ ਵਿਚ ਅਸਫਲ ਹੋ ਗਏ ਅਤੇ ਸਿੱਖਾˆ ਦਾ ਅਮਰੀਕਾ, ਕੈਨੇਡਾ, ਜਰਮਨ, ਬਰਤਾਨੀਆˆ, ਸਵਿਟਜਰਲੈˆਡ, ਨਿਊˆਜੀਲੈˆਡ ਆਦਿ ਮੁਲਕਾˆ ਵਿਚ ਉਥੋˆ ਦੀਆˆ ਹਕੂਮਤਾˆ ਦੇ ਉਚ ਰੁਤਬਿਆˆ ਤੇ ਵਿਰਾਜਮਾਨ ਹਨ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਦੀਆˆ ਇਹ ਹਕੂਮਤਾˆ ਕਾਇਲ ਹਨ ਤਾˆ ਕੌਮਾˆਤਰੀ ਪ੍ਰਭਾਵ ਅਧੀਨ ਹੁਣ ਇਨਾˆ ਨੂੰ ਗੈਰ ਕਾਨੂੰਨੀ ਤੋਰ ਤੇ ਬਣਾਈ ਗਈ ਕਾਲੀ ਸੂਚੀ ਨੂੰ ਖਤਮ ਕਰਨਾ ਪਿਆ ਤਾˆ ਸਿੱਖ ਕੌਮ ਦੇ ਗਦਾਰ, ਸਿੱਖਾˆ ਨੂੰ ਕਾਲੀ ਸੂਚੀਆˆ ਵਿਚ ਪਾਉਣ ਵਾਲੇ ਬਾਦਲ ਦਲੀਏ, ਕਾˆਗਰਸੀ ਅਤੇ ਹੋਰ ਇਸ ਸੂਚੀ ਨੂੰ ਖਤਮ ਕਰਵਾਉਣ ਦੇ ਝੂਠੇ ਸਿਹਰੇ ਬੰਨਣ ਦੀ ਅਸਫਲ ਕੋਸਿਸ ਕਰ ਰਹੇ ਹਨ।

ਉਨ੍ਹਾˆ ਕਿਹਾ ਕਿ ਜਿਨਾˆ ਮੁੱਖ ਮੰਤਰੀਆˆ, ਡਿਪਟੀ ਮੁੱਖ ਮੰਤਰੀ, ਸੈˆਟਰ ਦੇ ਗ੍ਰਹਿ ਸਕੱਤਰ, ਕੈਬਿਨਟ ਸਕੱਤਰ, ਖੁਫੀਆ ਏਜਸੀ ਰਾਅ, ਆਈ.ਬੀ. ਅਤੇ ਰਾਸਟਰੀ ਸੁਰੱਖਿਆ ਸਲਾਹਕਾਰ ਜਿਨਾˆ ਨੇ ਫਿਰਕੂ ਸੋਚ ਨੂੰ ਮੁੱਖ ਰੱਖਕੇ ਸਿੱਖ ਕੌਮ ਦੀਆˆ ਕਾਲੀ ਸੂਚੀਆˆ ਬਨਾਉਣ, ਉਨਾˆ ਨੁੰ ਅੱਤਵਾਦੀ, ਵੱਖਵਾਦੀ, ਗਰਮ ਦਲੀਏ, ਸਰਾਰਤੀ ਅਨਸਰ ਕਹਿਕੇ ਬਦਨਾਮ ਕਰਨ ਦੀ ਅਸਫਲ ਕੋਸਿਸਾˆ ਕੀਤੀਆˆ। ਉਸ ਰਾਅ, ਆਈ.ਬੀ. ਅਤੇ ਸੁਰਖਿੱਆ ਸਲਾਹਕਾਰ ਦੇ ਵੱਡੇ ਬਜਟ ਆਡਿਟ ਹੀ ਨਹੀˆ ਕੀਤੇ ਜਾˆਦੇ। ਇਸ ਬਜਟ ਨੂੰ ਇਹ ਤਿੰਨੇ ਏਜੰਸੀਆˆ ਘੱਟ ਗਿਣਤੀ ਕੌਮਾˆ ਵਿਰੁੱਧ ਸਾਜਿਸਾˆ ਕਰਨ, ਉਨਾˆ ਨੂੰ ਬਦਨਾਮ ਕਰਨ ਅਤੇ ਉਨਾˆ ਉਤੇ ਜੁਲਮ ਕਰਨ ਲਈ ਵਰਤਦੇ ਆ ਰਹੇ ਹਨ। ਜਦੋˆ ਕਿ ਸਭ ਹੁਕਮਤਾˆ ਸੰਸਥਾਵਾˆ, ਪਾਰਟੀਆˆ ਪਾਰਲੀਮੈˆਟ ਦੇ ਅਧੀਨ ਹੁੰਦੀਆˆ ਹਨ। ਫਿਰ ਰਾਅ, ਆਈ.ਬੀ. ਅਤੇ ਨੈਸਨਲ ਸਕਿਉਰਿਟੀ ਐਡਵਾਈਜਰ ਨੂੰ ਪਾਰਲੀਮੈˆਟ ਦੇ ਅਧਿਕਾਰ ਖੇਤਰ ਤੋˆ ਬਾਹਰ ਕਿਉˆ ਰੱਖਿਆ ਗਿਆ ਅਤੇ ਇਨਾˆ ਦਾ ਬਜਟ ਆਡਿਟ ਕਿਉˆ ਨਹੀˆ ਕੀਤਾ ਜਾˆਦਾ?

ਸ. ਮਾਨ ਨੇ ਰਵਾਇਤੀ ਸਿੱਖ ਲੀਡਰਸਿਪ ਦੀ ਮੌਕਾਪ੍ਰਸਤੀ ਦੀਆˆ ਕਾਰਵਾਈਆˆ ਬਾਰੇ ਕਿਹਾਕਿ ਜੇਕਰ ਸਿੱਖ ਸਿਆਸਤ ਉਤੇ ਚੀਨ ਜਾˆ ਪਾਕਿਸਤਾਨ ਭਾਰੂ ਪੈ ਜਾਵੇ ਤਾˆ ਇਹ ਮੌਕਾਪ੍ਰਸਤੀ ਰਵਾਇਤੀ ਸਿੱਖ ਲੀਡਰਸਿਪ ਸਭ ਤੋˆ ਪਹਿਲਾˆ ਇਨਾˆ ਚਲੇ ਜਾਣਾ ਹੈ। ਲੰਮਾˆ ਸਮਾˆ ਅੰਗ੍ਰੇਜਾˆ ਦੇ ਗੁਲਾਮ ਰਹੇ, ਹੁਣ 72 ਸਾਲਾˆ ਤੋˆ ਹਿੰਦੁਤਵ ਦੀ ਗੁਲਾਮੀ ਚੱਲਦੀ ਆ ਰਹੀ ਹੈ। ਹੁਣ ਇਹ ਰਵਾਇਤੀ ਗੁਲਾਮਾˆ ਦੇ ਗੁਲਾਮ ਕਾਲੀ ਸੂਚੀ ਖਤਮ ਕਰਾਉਣ ਲਈ ਝੂਠੇ ਸਿਹਰੇ ਬੰਨਣ ਦੇ ਢਕੌˆਜ ਕਰ ਰਹੇ ਹਨ। ਜਿਵੇˆ ਸਵਿਟਜਰਲੈˆਡ, ਰੂਸ ਆਦਿ ਤੋˆ ਸਰਦੀਆˆ ਵਿਚ ਮੁਰਗਾਬੀਆˆ ਅਤੇ ਹੋਰ ਪੰਛੀ ਇੰਡੀਆˆ ਆ ਜਾˆਦੇ ਹਨ ਅਤੇ ਗਰਮੀਆˆ ਸੁਰੂ ਹੋਣ ਤੇ ਉਹ ਫਿਰ ਵਾਪਿਸ ਚਲੇ ਜਾˆਦੇ ਹਨ, ਇਨਾˆ ਮੌਕਾਪ੍ਰਸਤ ਬਾਦਲ ਦਲੀਆˆ ਦੀ ਅੱਜ ਸਿਆਸਤ ਵਿਚ ਇਹੋ ਸਥਿਤੀ ਹੈ। ਬਾਦਲ ਦਲ, ਐਸ.ਜੀ.ਪੀ.ਸੀ. ਅਤੇ ਜੱਥੇਦਾਰ ਸਾਹਿਬਾਨ ਸਿੱਖ ਕੌਮ ਨੂੰ ਇਹ ਦੱਸਣ ਕਿ ਉਨਾˆ ਨੇ ਸਿੱਖ ਕੋਮ ਦੀ ਵਿਗੜੀ ਹਾਲਤ ਨੂੰ ਸਹੀ ਕਰਨ ਲਈ ਕੀ ਕੀਤਾ ਅਤੇ ਕੌਮੀ ਅਤੇ ਸਮਾਜੀ ਜਿ਼ੰਮੇਵਾਰੀਆਂ ਨੂੰ ਕਦੋˆ ਪੂਰਨ ਕੀਤਾ ?

 

About The Author

Related posts

Leave a Reply

Your email address will not be published. Required fields are marked *