Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਦਾ ਹਿੰਦੂ ਪ੍ਰੋਗਰਾਮ ਯੋਗਾ ਨਾਲ ਕੋਈ ਸੰਬੰਧ ਨਹੀਂ, ਸਿੱਖ ਕੌਮ ਆਪਣੀ ਸਰੀਰਕ ਤੇ ਮਾਨਸਿਕ ਸਥਿਤੀ ਨੂੰ ਸਹੀ ਰੱਖਣ ਲਈ ਇਨੀਂ ਦਿਨੀ ਗੱਤਕੇ ਦੀ ਰਿਹੱਸਲ ਕਰਨ : ਮਾਨ

ਸਿੱਖ ਕੌਮ ਦਾ ਹਿੰਦੂ ਪ੍ਰੋਗਰਾਮ ਯੋਗਾ ਨਾਲ ਕੋਈ ਸੰਬੰਧ ਨਹੀਂ, ਸਿੱਖ ਕੌਮ ਆਪਣੀ ਸਰੀਰਕ ਤੇ ਮਾਨਸਿਕ ਸਥਿਤੀ ਨੂੰ ਸਹੀ ਰੱਖਣ ਲਈ ਇਨੀਂ ਦਿਨੀ ਗੱਤਕੇ ਦੀ ਰਿਹੱਸਲ ਕਰਨ : ਮਾਨ
 
ਫ਼ਤਹਿਗੜ੍ਹ ਸਾਹਿਬ, 01 ਅਪ੍ਰੈਲ ( ) “ਹਿੰਦੂ ਪ੍ਰੋਗਰਾਮ ਯੋਗੇ ਨਾਲ ਸਿੱਖ ਕੌਮ ਦਾ ਕੋਈ ਸੰਬੰਧ ਨਹੀਂ । ਇਹ ਠੀਕ ਹੈ ਕਿ ਕਰੋਨਾ ਭਿਆਨਕ ਬਿਮਾਰੀ ਦੇ ਤੇਜ਼ੀ ਨਾਲ ਵੱਧਣ ਨਾਲ ਸਮੁੱਚਾ ਸੰਸਾਰ ਅਤੇ ਅਸੀਂ ਅੱਜ ਲਾਕਡਾਊਨ ਤੇ ਕਰਫਿਊ ਦੀ ਸਥਿਤੀ ਵਿਚੋਂ ਗੁਜਰਣ ਅਤੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਸਮਾਜਿਕ ਦੂਰੀ ਰੱਖਣ ਲਈ ਮਜ਼ਬੂਰ ਹਾਂ । ਹਿੰਦੂਤਵ ਹੁਕਮਰਾਨ ਹਰ ਢੰਗ ਅਤੇ ਤਰੀਕੇ ਨੂੰ ਇਸ ਤਰ੍ਹਾਂ ਵਰਤਣ ਦੀ ਸਾਜਿ਼ਸ ਕਰਦੇ ਆ ਰਹੇ ਹਨ, ਜਿਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਧਰਮ, ਫਿਰਕੇ, ਕਬੀਲਿਆ ਉਤੇ ਹਿੰਦੂਤਵ ਪ੍ਰੋਗਰਾਮ ਜ਼ਬਰੀ ਠੋਸੇ ਜਾਣ । ਹੁਣ ਕਰੋਨਾ ਦੇ ਬਹਾਨੇ ਨੂੰ ਲੈਕੇ ਇਹ ਮੀਡੀਏ ਅਤੇ ਪ੍ਰਚਾਰ ਸਾਧਨਾਂ ਵਿਚ ਯੋਗੇ ਦਾ ਪ੍ਰਚਾਰ ਜੋਰਾ ਤੇ ਕਰ ਰਹੇ ਹਨ । ਜਦੋਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਆਪਣੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤੀ ਦੇਣ ਹਿੱਤ ਕਬੱਡੀ, ਕੁਸਤੀਆ, ਰੱਸਾਕਸੀ, ਘੋੜਸਵਾਰੀ, ਮੂਗਲੀਆ ਫੇਰਨ, ਗੱਤਕਾ ਆਦਿ ਖੇਡਾਂ ਖੇਡਣ ਦੀ ਹਦਾਇਤ ਕਰਨ ਦੇ ਨਾਲ-ਨਾਲ ਦੋਵੇ ਸਮੇਂ ਬਾਣੀ ਦਾ ਉਚਾਰਨ ਕਰਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਆਦੇਸ਼ ਦਿੱਤੇ ਹੋਏ ਹਨ । ਜੋ ਸਿੱਖ ਕੌਮ ਹੁਣ ਵੀ ਦੋਵੇ ਸਮੇਂ ਮਨੁੱਖਤਾ ਦੀ ਬਿਹਤਰੀ ਦੀ ਨਿਰੰਤਰ ਅਰਦਾਸ ਕਰਦੀ ਆ ਰਹੀ ਹੈ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ੍ਰ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋਂ ਮਹਾਮਾਰੀ ਕਰੋਨਾ ਦੀ ਆੜ ਹੇਠ ਸਮੁੱਚੇ ਮੁਲਕ ਨਿਵਾਸੀਆ ਨੂੰ ਹਿੰਦੂਤਵ ਪ੍ਰੋਗਰਾਮ ਯੋਗਾ ਕਰਨ ਦੇ ਕੀਤੇ ਜਾ ਰਹੇ ਪ੍ਰਚਾਰ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਇਸ ਅਤਿ ਸੰਕਟ ਦੀ ਘੜੀ ਵਿਚ ਲੋੜਵੰਦਾਂ, ਗਰੀਬਾਂ, ਮਜਲੂਮਾਂ, ਬੇਸਹਾਰਿਆ, ਵਿਧਵਾਵਾਂ ਆਦਿ ਸਮਾਜ ਦੇ ਦਬਲੇ-ਕੁੱਚਲੇ ਵਰਗ ਦੀ ਜਿਥੇ ਆਪਣੇ ਦਸਵੰਧ ਵਿਚੋਂ ਮਦਦ ਕਰਨ ਅਤੇ ਸਰੀਰਕ ਤੇ ਮਾਨਸਿਕ ਤੌਰ ਤੇ ਆਪਣੇ-ਆਪ ਨੂੰ ਸਹੀ ਰੱਖਣ ਅਤੇ ਆਪਣੇ ਬੱਚਿਆਂ ਨੂੰ ਗੱਤਕੇ ਦੇ ਜੌਹਰ ਮਾਰਸ਼ਲ ਆਰਟ ਸਿਖਾਉਣ ਅਤੇ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨੇ ਨਾ ਤਾਂ ਪਹਿਲੇ ਇਨ੍ਹਾਂ ਦੇ ਹਿੰਦੂਤਵ ਕੱਟੜਵਾਦੀ ਪ੍ਰੋਗਰਾਮਾਂ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਨੂੰ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਹੁਣ ਯੋਗੇ ਦੇ ਦਿੱਤੇ ਜਾ ਰਹੇ ਆਦੇਸ਼ ਨੂੰ ਪ੍ਰਵਾਨ ਕਰਾਂਗੇ । ਇਸ ਲਈ ਮੇਰੀ ਸਿੱਖ ਕੌਮ ਨੂੰ ਅਤੇ ਹੋਰਨਾਂ ਰੰਘਰੇਟਿਆ, ਕਬੀਲਿਆ ਨੂੰ ਅਤੇ ਘੱਟ ਗਿਣਤੀ ਕੌਮਾਂ ਨੂੰ ਇਹ ਅਪੀਲ ਹੈ ਕਿ ਹਿੰਦੂ ਯੋਗੇ ਨੂੰ ਅਪਣਾਉਣ ਦੀ ਬਜਾਇ ਦੋ ਮੀਟਰ ਦੀ ਦੂਰੀ ਤੇ ਰਹਿਕੇ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸਿ਼ਸ਼ ਕੀਤੇ ਗਏ ਮਾਰਸ਼ਲ ਆਰਟ ਗੱਤਕੇ ਨੂੰ ਅਪਣਾਉਣ । ਅਜਿਹਾ ਕਰਦੇ ਹੋਏ ਜਿਥੇ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਵੱਡੀ ਮਜ਼ਬੂਤੀ ਦੇ ਮਾਲਕ ਬਣਨਗੇ, ਉਥੇ ਇਹ ਗੱਤਕੇ ਦੀ ਮਹਾਨ ਖੇਡ ਸਾਨੂੰ ਆਉਣ ਵਾਲੇ ਸਮੇਂ ਦੇ ਕੱਟੜਵਾਦੀ ਹਿੰਦੂਤਵ ਖ਼ਤਰਿਆ ਦਾ ਮੁਕਾਬਲਾ ਕਰਨ ਦੇ ਸਮਰੱਥ ਵੀ ਬਣਾਵੇਗੀ । ਇਸ ਤਰ੍ਹਾਂ ਅਸੀਂ ਸਭ ਘੱਟ ਗਿਣਤੀ ਕੌਮਾਂ ਆਪੋ-ਆਪਣੇ ਧਰਮਾਂ ਅਤੇ ਕੌਮਾਂ ਦੀ ਵਿਲੱਖਣਤਾ ਵੀ ਕਾਇਮ ਰੱਖ ਸਕਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੇਵਲ ਸਿੱਖ ਕੌਮ ਹੀ ਨਹੀਂ, ਬਲਕਿ ਸਮੁੱਚੀਆ ਘੱਟ ਗਿਣਤੀ ਕੌਮਾਂ ਰੰਘਰੇਟੇ, ਕਬੀਲੇ, ਆਦਿਵਾਸੀ ਆਦਿ ਸਭ ਗੁਰੂ ਸਾਹਿਬਾਨ ਦੀ ਜਿਥੇ ਗੱਤਕੇ ਦੀ ਖੇਡ ਨੂੰ ਅਪਣਾਕੇ ਹਿੰਦੂਤਵ ਸਾਜਿ਼ਸ ਤੋਂ ਦੂਰ ਰਹਿਣਗੇ, ਉਥੇ ਸਰਬਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਮਿਲੇ ਆਦੇਸ਼ਾਂ ਅਤੇ ਸਿੱਖਿਆਵਾਂ ਦੀ ਪਾਲਣਾਂ ਕਰਦੇ ਹੋਏ ਆਪਣੇ ਸਮਾਜਿਕ ਅਤੇ ਪਰਿਵਾਰਿਕ ਜੀਵਨਾਂ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਉਦੇ ਰਹਿਣਗੇ ।
 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *