Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਦਾ ਡੇਰਾ ਪ੍ਰੇਮੀਆਂ ਨਾਲ ਵੱਧ ਰਿਹਾ ਤਣਾਅ, ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਵੱਡੀ ਸੱਟ ਮਾਰੇਗਾ : ਮਾਨ

ਸਿੱਖ ਕੌਮ ਦਾ ਡੇਰਾ ਪ੍ਰੇਮੀਆਂ ਨਾਲ ਵੱਧ ਰਿਹਾ ਤਣਾਅ, ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਵੱਡੀ ਸੱਟ ਮਾਰੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 28 ਫ਼ਰਵਰੀ ( ) ਗੁਰੂਆਂ, ਪੀਰਾਂ, ਫ਼ਕੀਰਾਂ, ਪੈਗੰਬਰਾਂ ਦੀ ਪਵਿੱਤਰ ਧਰਤੀ ਪੰਜਾਬ ਵਿਚ ਸਿੱਖ ਕੌਮ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਵੱਧ ਰਹੀ ਤਲਖ-ਕਲਮੀ ਭਾਈਚਾਰਕ ਸਾਂਝ ਲਈ ਖ਼ਤਰੇ ਦੀ ਘੰਟੀ ਹੈ । ਡੇਰਾ ਮੁੱਖੀ ਰਾਮ ਰਹੀਮ ਨੂੰ ਵੀ ਅਜਿਹਾ ਮਾਹੌਲ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰਦਿਆ ਕਿਹਾ ਕਿ ਇਕ ਪਾਸੇ ਤਾਂ ਡੇਰਾ ਮੁੱਖੀ ਰਾਮ ਰਹੀਮ ਨਸਿ਼ਆਂ ਦੇ ਖਿਲਾਫ਼ ਆਪਣੀ ਇਸ ਸੰਸਥਾਂ ਨੂੰ ਚਲਾਉਣ ਦਾ ਵਾਅਦਾ ਕਰਦਾ ਹੈ ਅਤੇ ਦੂਜੇ ਪਾਸੇ ਪੰਜਾਬ ਅਸੈਬਲੀ ਦੀਆਂ ਹੋਈਆਂ ਚੋਣਾਂ ਦੌਰਾਨ ਸਮੈਕ, ਹੈਰੋਈਨ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਬੁੜਾਵਾਂ ਦੇਣ ਵਾਲੇ ਬਾਦਲ ਦਲ ਦੀ ਹਮਾਇਤ ਦੇਕੇ ਸਰਧਾਵਾਨ ਡੇਰਾ ਪ੍ਰੇਮੀਆਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਨ੍ਹਾਂ ਨੂੰ ਗੁੰਮਰਾਹ ਕਰ ਰਿਹਾ ਹੈ । ਰਾਮ ਰਹੀਮ ਨੇ ਬਾਦਲ-ਬੀਜੇਪੀ ਨੂੰ ਵੋਟਾਂ ਵਿਚ ਹਮਾਇਤ ਦੇਣ ਮੌਕੇ ਇਹ ਵੀ ਨਹੀਂ ਸੋਚਿਆ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਵੱਡੇ-ਵੱਡੇ ਆਗੂਆਂ ਤੇ ਜ਼ਰਾਇਮ ਪੇਸ਼ਾਂ, ਅਪਰਾਧਿਕ ਕਿਸਮ ਦੇ ਕੇਸ਼ਾਂ ਵਿਚ ਕਾਨੂੰਨੀ ਤੌਰ ਤੇ ਮੁਜ਼ਰਿਮ ਹਨ, ਇਸੇ ਤਰ੍ਹਾਂ ਖੁਦ ਰਾਮ ਰਹੀਮ ਤੇ ਵੀ ਜ਼ਬਰ-ਜ਼ਨਾਹ ਅਤੇ ਕਤਲ ਦੇ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ । ਹੁਣ ਇਹੀ ਕਾਰਨ ਹੈ ਕਿ ਇਸ ਨਵੇਂ ਬਣੇ ਗੱਠਜੋੜ ਨਾਲ ਸਿੱਖ ਕੌਮ ਅਤੇ ਡੇਰਾ ਪ੍ਰੇਮੀਆਂ ਵਿਚ ਅਫ਼ਰਾ-ਤਫ਼ਰੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ । ਇਸ ਤੋਂ ਅੱਗੇ ਜਾ ਕੇ ਰਾਮ ਰਹੀਮ ਫਿਲਮਾਂ ਵਿਚ ਖੁਦ ਐਕਟਰ ਬਣਕੇ ਆਪਣੀ ਔਕਾਤ ਦਾ ਜ਼ਨਾਜਾਂ ਕੱਢ ਰਿਹਾ ਹੈ । ਜਿਸ ਤੋਂ ਸਪੱਸਟ ਹੈ ਕਿ ਹੁਣ ਰਾਮ ਰਹੀਮ ਸਾਧੂਗਿਰੀ ਦੇ ਯੋਗ ਨਹੀਂ, ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੂਹ ਡੇਰਾ ਪ੍ਰੇਮੀਆਂ ਨੂੰ ਨਿਮਰਤਾ ਅਤੇ ਸਤਿਕਾਰ ਨਾਲ ਅਪੀਲ ਕਰਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਮੁੜ ਸਿੱਖੀ ਧਰਮ ਵਿਚ ਵਾਪਿਸ ਆ ਜਾਣ । ਸ. ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਬੜੇ ਆਦਰ ਸਾਹਿਤ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਸਿੱਖ ਧਰਮ ਵਿਚ ਸਾਮਿਲ ਕਰਵਾਉਣ ਲਈ ਉਦਮ-ਉਪਰਾਲੇ ਕਰਨ । ਜਿਸ ਨਾਲ ਪੰਜਾਬ ਵਿਚ ਅਮਨ ਅਤੇ ਸ਼ਾਂਤੀ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਕੋਈ ਸੰਸਥਾਂ ਦਾ ਮੁੱਖੀ ਆਪਣੇ ਟੀਚੇ ਤੋਂ ਭਟਕ ਜਾਵੇ ਤਾਂ ਉਹ ਦੁਨੀਆਂ ਨੂੰ ਕੋਈ ਸਹੀ ਸੇਧ ਨਹੀਂ ਦੇ ਸਕਦਾ । ਜਿਵੇਂ ਹਿਟਲਰ ਨੇ ਜਰਮਨ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਯਹੂਦੀ ਕੌਮ ਦਾ ਕਤਲੇਆਮ ਕਰਵਾਇਆ ਅਤੇ ਇਸੇ ਤਰ੍ਹਾਂ ਇੰਦਰਾ ਗਾਂਧੀ ਨੇ ਵੀ ਸਿੱਖ ਕੌਮ ਦੀ ਮਿਲਟਰੀ ਤਾਕਤ ਨਾਲ ਨਸ਼ਲਕੁਸੀ ਕਰਵਾਈ, ਇਸ ਤੋਂ ਪਿੱਛੋ ਜੋ ਇਨ੍ਹਾਂ ਜ਼ਾਲਮ ਪ੍ਰਵਿਰਤੀ ਵਾਲੇ ਲੋਕਾਂ ਦਾ ਜੋ ਹਸਰ ਹੋਇਆ ਉਹ ਦੁਨੀਆਂ ਸਾਹਮਣੇ ਹੈ । ਇਸ ਲਈ ਡੇਰਾ ਮੁੱਖੀ ਨੂੰ ਸਿੱਖ ਗੁਰੂ ਸਾਹਿਬਾਨਾਂ ਦੀਆਂ ਨਕਲਾਂ ਕਰਨ ਅਤੇ ਆਪ ਹੁਦਰੀਆਂ ਗਤੀਵਿਧੀਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਨਫ਼ਰਤ, ਤਣਾਅ ਅਤੇ ਅਫ਼ਰਾ-ਤਫ਼ਰੀ ਜਾਂ ਮਾਰ-ਧਾੜ ਵਾਲਾ ਮਾਹੌਲ ਪੈਦਾ ਹੁੰਦਾ ਹੈ।

About The Author

Related posts

Leave a Reply

Your email address will not be published. Required fields are marked *